ਜੰਗ ਤੋਂ ਡਰ ਪੰਜਾਬ ਛੱਡ ਆਪਣੇ ਘਰਾਂ ਵੱਲ ਭੱਜੇ ਯੂਪੀ ਤੇ ਬਿਹਾਰ ਵਾਲੇ

ਲੁਧਿਆਣਾ, 12 ਮਈ – ਭਾਰਤ ਵੱਲੋਂ ਪਾਕਿਸਤਾਨ ਵਿੱਚ ਕੀਤੇ’ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਡ੍ਰੋਨ ਹਮਲਿਆਂ ਕਾਰਨ ਦਹਿਸ਼ਤ ਮੱਚ ਗਈ। ਬੇਸ਼ੱਕ ਪੰਜਾਬੀਆਂ ਨੇ ਹਰ ਹਾਲਤ ਨਾਲ ਨਜਿੱਠਣ ਲਈ ਤਿਆਰੀ ਕਰ ਲਈ ਪਰ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਆਏ ਲੋਕ ਪੰਜਾਬ ਛੱਡ ਕੇ ਭੱਜ ਗਏ। ਜੰਗਬੰਦੀ ਤੋਂ ਬਾਅਦ ਵੀ ਲੋਕ ਡਰੇ ਹੋਏ ਹਨ। ਇਸ ਕਾਰਨ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਪਠਾਨਕੋਟ ਦੇ ਰੇਲਵੇ ਸਟੇਸ਼ਨਾਂ ‘ਤੇ ਪ੍ਰਵਾਸੀਆਂ ਦੀ ਭੀੜ ਲੱਗੀ ਹੋਈ ਹੈ। ਪਾਕਿਸਤਾਨ ਵੱਲੋਂ ਕੀਤੇ ਹਮਲਿਆਂ ਕਰਕੇ ਪੰਜਾਬ ਵਿੱਚ ਆਏ ਦੂਜੇ ਰਾਜਾਂ ਦੇ ਮਜ਼ਦੂਰ, ਰੇਹੜੀ-ਫੜ੍ਹੀ ਲਾਉਣ ਵਾਲੇ ਤੇ ਵਿਦਿਆਰਥੀ ਪੰਜਾਬ ਤੋਂ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ। ਮਜ਼ਦੂਰਾਂ ਦੇ ਜਾਣ ਕਰਕਾ ਪੰਜਾਬ ਵਿੱਚ ਲਾਬਰ ਦਾ ਸੰਕਟ ਖੜ੍ਹਾ ਹੋਣ ਦਾ ਖਤਰਾ ਹੈ। ਸੂਬੇ ਵਿੱਚ 1 ਜੂਨ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਮਜ਼ਦੂਰਾਂ ਦੀ ਵਾਪਸੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਝੋਨਾ ਲਗਾਉਣ ਲਈ ਸੰਕਟ ਪੈਦਾ ਹੋ ਸਕਦਾ ਹੈ। ਖੇਤੀਬਾੜੀ ਦੇ ਨਾਲ-ਨਾਲ ਉਦਯੋਗ ਲਈ ਵੀ ਸੰਕਟ ਖੜ੍ਹਾ ਹੋ ਸਕਦਾ ਹੈ।

ਪੰਜਾਬ ਤੋਂ ਜਾਣ ਵਾਲੇ ਪਰਵਾਸੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਇੱਥੇ ਰਹਿਣਾ ਸੁਰੱਖਿਅਤ ਨਹੀਂ ਮੰਨ ਰਹੇ। ਜਦੋਂ ਪੰਜਾਬ ਵਿੱਚ ਸਥਿਤੀ ਸੁਧਰੇਗੀ ਤਾਂ ਉਹ ਵਾਪਸ ਆ ਜਾਣਗੇ। ਪੰਜਾਬ ਤੋਂ ਜਾਣ ਵਾਲੇ ਮਜ਼ਦੂਰਾਂ ਨੇ ਕਿਹਾ ਕਿ ਇਸ ਸਮੇਂ ਉਹ ਇੱਥੇ ਡਰ ਮਹਿਸੂਸ ਕਰ ਰਹੇ ਹਨ। ਇਸੇ ਲਈ ਉਹ ਘਰ ਵਾਪਸ ਆ ਰਹੇ ਹਨ। ਸਰਹੱਦੀ ਜ਼ਿਲ੍ਹਿਆਂ ਨੂੰ ਤਾਂ ਛੱਡੋ ਚੰਡੀਗੜ੍ਹ ਸਣੇ ਪੰਜਾਬ ਦੇ ਤਕਰੀਬਨ ਹਰ ਇਲਾਕੇ ਵਿੱਚੋਂ ਪਰਵਾਸੀ ਵਾਪਸ ਜਾ ਰਹੇ ਹਨ। ਉਂਝ, ਅਜੇ ਵੀ ਕੁਝ ਪਰਵਾਸੀਆਂ ਦਾ ਕਹਿਣਾ ਹੈ ਕਿ ਉਹ ਹਰ ਹਾਲਚ ਵਿੱਚ ਪੰਜਾਬ ਤੋਂ ਨਹੀਂ ਜਾਣਗੇ। ਇਸ ਨੂੰ ਲੈ ਕੇ ਕਿਸਾਨ ਫਿਕਰਮੰਦ ਹਨ। 1 ਜੂਨ ਤੋਂ ਪੰਜਾਬ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਪੰਜਾਬ ਦੇ ਕਿਸਾਨ ਖੇਤੀ ਲਈ ਪੂਰੀ ਤਰ੍ਹਾਂ ਯੂਪੀ ਤੇ ਬਿਹਾਰ ਤੋਂ ਆਉਣ ਵਾਲੇ ਮਜ਼ਦੂਰਾਂ ‘ਤੇ ਨਿਰਭਰ ਹਨ।

ਸਾਂਝਾ ਕਰੋ

ਪੜ੍ਹੋ