ਪਟਿਆਲਾ ‘ਚ ਸਕੂਲੀ ਗੱਡੀ ਦੀ ਟਿੱਪਰ ਨਾਲ ਭਿਆਨਕ ਟੱਕਰ ਕਾਰਨ 6 ਵਿਦਿਆਰਥੀਆਂ ਸਮੇਤ ਡਰਾਈਵਰ ਦੀ ਮੌਤ

ਪਟਿਆਲਾ, 7 ਮਈ – ਇੱਥੇ ਪਟਿਆਲਾ-ਸਮਾਣਾ ਰੋਡ ‘ਤੇ ਸਥਿਤ ਪਿੰਡ ਢੈਂਠਲ ਕੋਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਪਟਿਆਲਾ ਦੇ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦੇ 6 ਬੱਚਿਆਂ ਸਣੇ 7 ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਉਨ੍ਹਾਂ ਨੂੰ ਲਿਜਾ ਰਹੀ ਇਨੋਵਾ ਕਾਰ ਦਾ ਡਰਾਈਵਰ ਵੀ ਮਾਰਿਆ ਗਿਆ ਹੈ। ਹਾਦਸੇ ਵਿਚ ਇਕ ਬੱਚਾ ਜ਼ਖ਼ਮੀ ਹੋ ਗਿਆ, ਪਰ ਉਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਇਹ 7 ਬੱਚੇ ਇੱਕ ਇਨੋਵਾ ਕਾਰ ਵਿੱਚ ਸਵਾਰ ਸਨ ਜੋ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਸਮਾਣਾ ਏਰੀਏ ਵਿੱਚ ਸਥਿਤ ਆਪਣੇ ਘਰਾਂ ਨੂੰ ਪਰਤ ਰਹੇ ਸਨ।ਇਸ ਦੌਰਾਨ ਪਟਿਆਲਾ ਸਮਾਣਾ ਰੋਡ ’ਤੇ ਸਥਿਤ ਪਿੰਡ ਢੈਂਠਲ ਅਤੇ ਨਸੂਪੁਰ ਦੇ ਨਜ਼ਦੀਕ ਇੱਕ ਟਿੱਪਰ ਨੇ ਇਸ ਇਨੋਵਾ ਨੂੰ ਟੱਕਰ ਮਾਰ ਦਿੱਤੀ ਜ਼ੋਰਦਾਰ ਟੱਕਰ ਤੋਂ ਬਾਅਦ ਇਨੋਵਾ ਇੱਕ ਦਰਖਤ ਨਾਲ ਜਾ ਟਕਰਾਈ। ਹਾਦਸੇ ਪਿੱਛੋਂ ਕਾਰ ਨੂੰ ਜੇਸੀਬੀ ਨਾਲ ਸਿੱਧੀ ਕਰ ਕੇ ਵਿੱਚੋਂ ਬੱਚਿਆਂ ਨੂੰ ਕੱਢਿਆ ਜਾ ਸਕਿਆ।

ਸਾਂਝਾ ਕਰੋ

ਪੜ੍ਹੋ

ਗੁਰਦਾਸਪੁਰ ਜ਼ਿਲ੍ਹੇ ਦੀਆਂ ਮੰਡੀਆਂ ‘ਚ 618695 ਮੀਟਰਿਕ

ਗੁਰਦਾਸਪੁਰ, 8 ਮਈ – ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ...