
ਮੁੰਬਈ, 6 ਮਈ – ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿਚ ਗਿਰਾਵਟ ਆਈ, ਕਿਉਂਕਿ ਨਿਵੇਸ਼ਕ ਅਮਰੀਕੀ ਫੈਡਰਲ ਰਿਜ਼ਰਵ ਦੇ ਨੀਤੀਗਤ ਫੈਸਲੇ ਤੋਂ ਇਕ ਦਿਨ ਪਹਿਲਾਂ ਸਾਈਡਲਾਈਨ ’ਤੇ ਰਹਿਣਾ ਠੀਕ ਸਮਝ ਰਹੇ ਹਨ। ਸਕਾਰਾਤਮਕ ਸ਼ੁਰੂਆਤ ਦੇ ਬਾਵਜੂਦ 30-ਸ਼ੇਅਰਾਂ ਵਾਲਾ ਬੀਐੱਸਈ ਬੈਂਚਮਾਰਕ ਗੇਜ 100.4 ਅੰਕ ਡਿੱਗ ਕੇ 80,696.44 ‘ਤੇ ਆ ਗਿਆ। ਇਸ ਦੇ ਨਾਲ ਹੀ ਐੱਨਐਸਈ ਨਿਫਟੀ 40.15 ਅੰਕ ਡਿੱਗ ਕੇ 24,421 ’ਤੇ ਆ ਗਿਆ।