ਵਿਦਿਆਰਥੀਆਂ ਦੀ ਉਡੀਕ ਖ਼ਤਮ, MPBSE ਨੇ 10ਵੀਂ-12ਵੀਂ ਜਮਾਤ ਦੇ ਨਤੀਜੇ ਕੀਤੇ ਜਾਰੀ

ਮੱਧ ਪ੍ਰਦੇਸ਼, 6 ਮਈ – ਮੱਧ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ (MPBSE) ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਐਮਪੀ ਬੋਰਡ ਨੇ 10ਵੀਂ ਅਤੇ 12ਵੀਂ ਦੇ ਟਾਪਰਾਂ (MP Board 10th 12th 2025 Topper List) ਦੀ ਸੂਚੀ ਵੀ ਜਾਰੀ ਕੀਤੀ ਹੈ। ਜਿਨ੍ਹਾਂ ਨੇ ਇਨ੍ਹਾਂ ਪ੍ਰੀਖਿਆਵਾਂ ਵਿੱਚ ਟਾਪ ਕੀਤਾ ਹੈ। ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਲੈਪਟਾਪ ਅਤੇ ਸਕੂਟੀ ਦਿੱਤੀ ਜਾਵੇਗੀ। ਪਿਛਲੇ ਸਾਲ, 2024 ਦੀ ਐਮਪੀ ਬੋਰਡ 10ਵੀਂ ਦੀ ਪ੍ਰੀਖਿਆ ਵਿੱਚ ਲਗਭਗ 42 ਪ੍ਰਤੀਸ਼ਤ ਵਿਦਿਆਰਥੀ ਫੇਲ੍ਹ ਹੋਏ ਸਨ। ਇਸ ਸਾਲ ਮੱਧ ਪ੍ਰਦੇਸ਼ ਬੋਰਡ ਲਈ ਕੁੱਲ 16,60,252 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਕੁੱਲ 9,53,777 ਵਿਦਿਆਰਥੀ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚ 7,06,475 ਵਿਦਿਆਰਥੀ ਬੈਠੇ ਸਨ। ਐਮਪੀ ਬੋਰਡ ਦੇ ਨਤੀਜੇ ਅਧਿਕਾਰਤ ਵੈੱਬਸਾਈਟ mpresults.nic.in ‘ਤੇ ਦੇਖੇ ਜਾ ਸਕਦੇ ਹਨ।

ਸਾਂਝਾ ਕਰੋ

ਪੜ੍ਹੋ