
*ਖ਼ੂਨ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਬਣਾਇਆ ਨਹੀਂ ਜਾ ਸਕਦਾ , ਢਿੱਲੋਂ, ਚੁੰਬਰ
ਨੂਰਮਹਿਲ, 6 ਮਈ (ਏ.ਡੀ.ਪੀ ਨਿਊਜ਼) – ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋਂ, ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਦੀ ਅਗਵਾਈ ਹੇਠ, ਪੱਤਰਕਾਰ ਅਤੇ ਸਮਾਜ ਸੇਵੀ ਅਵਤਾਰ ਚੰਦ ਨੇ ਆਪਣਾ 45 ਵਾਂ ਜਨਮ ਦਿਨ ਨਕੋਦਰ ਦੇ ਸਿਵਲ ਹਸਪਤਾਲ ਵਿਖੇ ਖ਼ੂਨਦਾਨ ਕਰਕੇ ਮਨਾਇਆ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ। ਖ਼ੂਨਦਾਨ ਕਰਨ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ। ਉਨ੍ਹਾਂ ਕਿਹਾ ਕਿ ਖ਼ੂਨਦਾਨ ਮਹਾਦਾਨ ਹੈ। ਇਸ ਮੌਕੇ ਜਸਪ੍ਰੀਤ ਸਿੰਘ ਢਿੱਲੋਂ ਨੇ ਅਪੀਲ ਕੀਤੀ ਹੈ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਖ਼ੂਨਦਾਨ ਕਰੀਏ, ਤਾਂ ਕਿ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਸਾਨੂੰ ਆਪਣੇ ਫਾਲਤੂ ਖਰਚਿਆਂ ਨੂੰ ਘਟਾ ਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ, ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਗਰੀਬਾਂ, ਬੇਸਹਾਰਾ ਬੱਚਿਆਂ, ਔਰਤਾਂ ਦੇ ਲਈ ਕੰਮ ਕਰਨਾ ਚਾਹੀਦਾ ਹੈ, ਤਾਂ ਕਿ ਉਹ ਵੀ ਸਮਾਜ ਦੇ ਹਾਣੀ ਬਣਨ। ਸਾਡਾ ਦਿੱਤਾ ਹੋਇਆ ਖੂਨ ਕਿਸੇ ਦੀ ਘਰ ਦਾ ਚਿਰਾਗ, ਕਿਸੇ ਬਜੁਰਗ ਮਾਂ ਬਾਪ ਦੇ ਸਹਾਰੇ ਦੀ ਜ਼ਿੰਦਗੀ ਨੂੰ ਬਚਾਉਣ ਦੇ ਵਿਚ ਸਹਾਈ ਹੋ ਸਕਦਾ ਹੈ।
ਇਸ ਮੌਕੇ ਤੇ ਮਲਕੀਤ ਚੁੰਬਰ ਨੇ ਕਿਹਾ ਕਿ ਖੂਨ ਇਕ ਅਜਿਹੀ ਚੀਜ਼ ਹੈ ਜਿਸ ਨੂੰ ਬਣਾਇਆ ਨਹੀਂ ਜਾ ਸਕਦਾ। ਮਨੁੱਖ ਦੇ ਸਰੀਰ ਵਿੱਚ ਆਪਣੇ-ਆਪ ਬਣਦਾ ਹੈ। ਖੂਨ ਦੇ ਦਾਨ ਨੂੰ ਮਹਾਂਦਾਨ ਕਿਹਾ ਜਾਂਦਾ ਹੈ। ਸਹੀ ਸਮੇਂ ਤੇ ਜੇਕਰ ਖੂਨ ਉਪਲਬਧ ਹੋ ਜਾਵੇ ਤਾਂ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ। ਸੰਸਾਰ ਦੇ ਹਰ ਵਿਅਕਤੀ ਲਈ ਸੁਰੱਖਿਅਤ ਖੂਨ ਦੀ ਜ਼ਰੂਰਤ ਹਰ ਸਮੇਂ ਹੈ। ਹਰੇਕ ਸਕਿੰਟ ਕਿਸੇ ਨਾ ਕਿਸੇ ਨੂੰ, ਕਿਸੇ ਵੀ ਥਾਂ ਤੇ ਖੂਨ ਦੀ ਜ਼ਰੂਰਤ ਪੈ ਸਕਦੀ ਹੈ।ਇਸ ਮੌਕੇ ਤੇ ਮਲਕੀਤ ਚੁੰਬਰ ਨੇ ਕਿਹਾ ਕਿ ਖੂਨ ਇਕ ਅਜਿਹੀ ਚੀਜ਼ ਹੈ ਜਿਸ ਨੂੰ ਬਣਾਇਆ ਨਹੀਂ ਜਾ ਸਕਦਾ। ਮਨੁੱਖ ਦੇ ਸਰੀਰ ਵਿੱਚ ਆਪਣੇ-ਆਪ ਬਣਦਾ ਹੈ। ਖੂਨ ਦੇ ਦਾਨ ਨੂੰ ਮਹਾਂਦਾਨ ਕਿਹਾ ਜਾਂਦਾ ਹੈ। ਸਹੀ ਸਮੇਂ ਤੇ ਜੇਕਰ ਖੂਨ ਉਪਲਬਧ ਹੋ ਜਾਵੇ ਤਾਂ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ। ਸੰਸਾਰ ਦੇ ਹਰ ਵਿਅਕਤੀ ਲਈ ਸੁਰੱਖਿਅਤ ਖੂਨ ਦੀ ਜ਼ਰੂਰਤ ਹਰ ਸਮੇਂ ਹੈ। ਹਰੇਕ ਸਕਿੰਟ ਕਿਸੇ ਨਾ ਕਿਸੇ ਨੂੰ, ਕਿਸੇ ਵੀ ਥਾਂ ਤੇ ਖੂਨ ਦੀ ਜ਼ਰੂਰਤ ਪੈ ਸਕਦੀ ਹੈ।