ਪੰਜਾਬ ਨੇ ਲਖਨਊ ਨੂੰ 37 ਦੌੜਾਂ ਨਾਲ ਹਰਾਇਆ

ਧਰਮਸ਼ਾਲਾ, 5 ਮਈ – ਇੱਥੇ ਆਈਪੀਐਲ ਦੇ ਮੈਚ ਵਿੱਚ ਅੱਜ ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 37 ਦੌੜਾਂ ਨਾਲ ਹਰਾ ਦਿੱਤਾ। ਪੰਜਾਬ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ ਵੀਹ ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ 236 ਦੌੜਾਂ ਬਣਾਈਆਂ ਜਦਕਿ ਲਖਨਊ ਦੀ ਟੀਮ ਵੀਹ ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 199 ਦੌੜਾਂ ਹੀ ਬਣਾ ਸਕੀ। ਲਖਨਊ ਵੱਲੋਂ ਆਯੂਸ਼ ਬਦੋਨੀ ਨੇ ਵਧੀਆ ਖੇਡ ਦਿਖਾਈ ਪਰ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਲਖਨਊ ਦੀ ਟੀਮ 237 ਦੌੜਾਂ ਦਾ ਪਿੱਛਾ ਕਰਦਿਆਂ ਸ਼ੁਰੂਆਤੀ ਦੌਰ ਵਿਚ ਵਧੀਆ ਪ੍ਰਦਰਸ਼ਨ ਨਾ ਕਰ ਸਕੀ। ਟੀਮ ਦੀਆਂ ਪਹਿਲੀਆਂ ਦੋ ਵਿਕਟਾਂ 16 ਦੌੜਾਂ ’ਤੇ ਹੀ ਡਿੱਗ ਗਈਆਂ। ਮਿਸ਼ੇਲ ਮਾਰਸ਼ ਤੇ ਨਿਕੋਲਸ ਪੂਰਨ ਸਿਫਰ ਤੇ ਛੇ ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਐਡਨ ਮਾਰਕਰਮ 13 ਤੇ ਰਿਸ਼ਭ ਪੰਤ 18 ਦੌੜਾਂ ਬਣਾ ਕੇ ਆਊਟ ਹੋਇਆ। ਡੇਵਿਡ ਮਿਲਰ ਨੇ 11 ਤੇ ਅਬਦੁਲ ਸਮਦ ਨੇ 45 ਦੌੜਾਂ ਬਣਾਈਆਂ। ਆਯੂਸ਼ ਬਦੋਨੀ ਨੇ ਹਮਲਾਵਰ ਖੇਡ ਦਿਖਾਈ ਪਰ ਵੱਡਾ ਸਕੋਰ ਹੋਣ ਕਾਰਨ ਉਸ ਦੀ ਵਾਹ ਨਾ ਲੱਗੀ ਤੇ ਉਹ 74 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਇਲਾਵਾ ਅਵੇਸ਼ ਖਾਨ ਨੇ 19 ਦੌੜਾਂ ਬਣਾਈਆਂ। ਪੰਜਾਬ ਵਲੋਂ ਅਰਸ਼ਦੀਪ ਸਿੰਘ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਅਜ਼ਮਾਤੁੱਲਾ ਨੇ ਦੋ ਵਿਕਟਾਂ ਹਾਸਲ ਕੀਤੀਆਂ।

ਸਾਂਝਾ ਕਰੋ

ਪੜ੍ਹੋ