ਲਗਾਤਾਰ ਦੂਜੀ ਵਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣੇ ਐਂਥਨੀ ਅਲਬਾਨੀਜ਼

ਨਵੀਂ ਦਿੱਲੀ, 4 ਮਈ – ਐਂਥਨੀ ਅਲਬਾਨੀਜ਼ ਨੂੰ ਲਗਾਤਾਰ ਦੂਜੀ ਵਾਰ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਉਹ ਪਿਛਲੇ 21 ਸਾਲਾਂ ਵਿਚ ਅਜਿਹੀ ਜਿੱਤ ਦਰਜ ਕਰਨ ਵਾਲੇ ਪਹਿਲੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਬਣ ਗਏ ਹਨ। ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਸ਼ਨੀਵਾਰ ਨੂੰ ਹੋਈਆਂ ਚੋਣਾਂ ਵਿਚ ਹਾਰ ਸਵੀਕਾਰ ਕਰਦੇ ਹੋਏ ਕਿਹਾ, ‘‘ਅਸੀਂ ਇਸ (ਚੋਣ) ਮੁਹਿੰਮ ਦੌਰਾਨ ਚੰਗਾ ਪ੍ਰਦਰਸ਼ਨ ਨਹੀਂ ਕੀਤਾ, ਇਹ ਅੱਜ ਰਾਤ ਸਪੱਸ਼ਟ ਹੋ ਗਿਆ ਹੈ, ਅਤੇ ਮੈਂ ਇਸ ਹਾਰ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ, ‘‘ਅੱਜ ਸਵੇਰੇ, ਮੈਂ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸਫਲਤਾ ’ਤੇ ਵਧਾਈ ਦੇਣ ਲਈ ਫ਼ੋਨ ਕੀਤਾ। ਇਹ ਲੇਬਰ ਪਾਰਟੀ ਲਈ ਇਕ ਇਤਿਹਾਸਕ ਮੌਕਾ ਹੈ। ਉੱਧਰ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਐਂਥਨੀ ਅਲਬਾਨੀਜ਼ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਲਈ ਵਧਾਈ ਦਿਤੀ ਹੈ। ਪੀਐਮ ਨੇ ਕਿਹਾ, ‘‘ਉਹ ਭਾਰਤ ਤੇ ਆਸਟਰੇਲੀਆ ਦੀ ਆਪਸੀ ਰਣਨੀਤਕ ਭਾਈਵਾਲ ਨੂੰ ਹੋਰ ਡੂੰਘਾ ਬਣਾਉਣ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਸਾਂਝਾ ਕਰੋ

ਪੜ੍ਹੋ

ਪਾਕਿਸਤਾਨ ਦੇ ਸੰਸਦ ਮੈਂਬਰ ਦਾ ਬਿਆਨ ਹੋਇਆ

ਇਸਲਾਮਾਬਾਦ, 4 ਮਈ – ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅਤਿਵਾਦੀਆਂ ਵਲੋਂ...