ਪੰਜਾਬੀ ਨੌਜਵਾਨਾਂ ਲਈ ਚੰਗੀ ਖਬਰ! ਸਰਕਾਰ ਇਸ ਵਿਭਾਗ ‘ਚ 2000 ਅਸਾਮੀਆਂ ਨਾਲ ਕਰੇਗੀ ਭਰਤੀ

ਚੰਡੀਗੜ੍ਹ, 28 ਅਪ੍ਰੈਲ – ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਰਾਜ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤੇ ਗਏ ‘ਸਿੱਖਿਆ ਕ੍ਰਾਂਤੀ’ ਪ੍ਰੋਗਰਾਮ ਦੌਰਾਨ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਵੱਲੋਂ ਸਕੂਲੀ ਪੱਧਰ ’ਤੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਸੂਬੇ ਭਰ ਦੇ ਪ੍ਰਾਇਮਰੀ ਸਕੂਲਾਂ ਲਈ 2000 ਪੀ.ਟੀ.ਆਈ. ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਸਕੂਲ ਸਿੱਖਿਆ ਵਿਭਾਗ ਦੇ ਭਰਤੀ ਬੋਰਡ ਨੂੰ ਮਨਜ਼ੂਰੀ ਪੱਤਰ ਭੇਜ ਦਿੱਤਾ ਗਿਆ ਹੈ ਅਤੇ ਭਰਤੀ ਪ੍ਰਕਿਰਿਆ ਯੋਗਤਾ ਅਧਾਰਤ ਤੇ ਪਾਰਦਰਸ਼ੀ ਢੰਗ ਨਾਲ ਹੋਵੇਗੀ।

ਪੰਜਾਬ ‘ਚ ਟੀਚਰਾਂ ਦੀ ਹੋ ਰਹੀ ਬੰਪਰ ਭਰਤੀ

ਪੰਜਾਬ ਸਰਕਾਰ ਦੁਆਰਾ ਸਿੱਖਿਆ ਦੇ ਸਤਰ ਨੂੰ ਉੱਚਾ ਕਰਨ ਲਈ ਕੀਤੇ ਜਾ ਰਹੇ ਕੋਸ਼ਿਸ਼ਾਂ ਉੱਤੇ ਚਾਨਣਾ ਪਾਉਂਦੇ ਹੋਏ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਸਕੂਲ ਅਧਿਆਪਕਾਂ ਦੇ 13 ਹਜ਼ਾਰ ਤੋਂ ਵੱਧ ਪਦ ਭਰੇ ਹਨ, ਜਿਨ੍ਹਾਂ ਵਿੱਚ 4006 ਮਾਸਟਰ ਕੈਡਰ ਅਧਿਆਪਕ ਅਤੇ 7351 E.T.T. ਅਧਿਆਪਕ ਸ਼ਾਮਲ ਹਨ। ਹੁਣ ਇਨ੍ਹਾਂ P.T.I. ਅਧਿਆਪਕਾਂ ਦੀ ਭਰਤੀ ਨਾਲ ਪੰਜਾਬ ਸਰਕਾਰ ਦੇ ਸਾਰੇ ਸਕੂਲਾਂ ਵਿੱਚ ਖੇਡਾਂ ਦੇ ਮੈਦਾਨਾਂ ਦੇ ਨਿਰਮਾਣ ਦਾ ਉਦੇਸ਼ ਪੂਰਾ ਹੋਏਗਾ, ਜਿਸ ਨਾਲ ਵਿਦਿਆਰਥੀਆਂ ਨੂੰ ਯੋਗ ਖੇਡ ਢਾਂਚਾ ਉਪਲਬਧ ਹੋਵੇਗਾ।

ਇਸ ਵੈੱਬਸਾਈਡ ਉੱਤੇ ਮਿਲੇਗੀ ਸਾਰੀ ਜਾਣਕਾਰੀ 

ਸਕੂਲ ਸਿੱਖਿਆ ਵਿਭਾਗ ਦੀ ਸਕੱਤਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਇਨ੍ਹਾਂ ਪਦਾਂ ਲਈ ਅਰਜ਼ੀ ਪ੍ਰਕਿਰਿਆ ਅਤੇ ਪਾਤਰਤਾ ਮਾਪਦੰਡ ਨਾਲ ਸੰਬੰਧਤ ਵੇਰਵੇ 7 ਦਿਨਾਂ ਦੇ ਅੰਦਰ ਅਧਿਕਾਰਿਕ ਵੈੱਬਸਾਈਟ educationrecruitmentboard.com ‘ਤੇ ਉਪਲਬਧ ਹੋ ਜਾਣਗੇ। ਜਿਹੜੇ ਨੌਜਵਾਨ ਮੁੰਡੇ-ਕੁੜੀਆਂ P.T.I. ਯੋਗਤਾ ਵਾਲੇ ਹਨ, ਉਨ੍ਹਾਂ ਲਈ ਸੁਨਹਿਰੀ ਮੌਕਾ ਹੈ ਸਰਕਾਰੀ ਨੌਕਰੀ ਲੈਣ ਦਾ।

ਸਾਂਝਾ ਕਰੋ

ਪੜ੍ਹੋ