ਸਫਲਤਾ ਲਈ ਅਕੈਡਮਿਕ ਸਿੱਖਿਆ ਦੇ ਨਾਲ ਤਕਨੀਕੀ ਅਤੇ ਹੈਂਡੀਕ੍ਰਾਫਟ ਸਕਿੱਲ ਵੀ ਜ਼ਰੂਰੀ – ਪਵਨ ਬੀਸਲਾ

* ਸਰਬ ਨੌਜਵਾਨ ਸਭਾ ਨੇ ਐਲ.ਪੀ.ਯੂ. ਦੇ ਸਹਿਯੋਗ ਨਾਲ ਕਰਵਇਆ ਸੇਮੀਨਾਰ
ਫਗਵਾੜਾ28 ਅਪ੍ਰੈਲ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ ਵੱਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਸੰਚਾਲਿਤ ਵੋਕੇਸ਼ਨਲ ਸੈਂਟਰ ‘ਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਦੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.) ਦੁਆਰਾ ਸਿੱਖਿਆ, ਸਿਹਤ ਅਤੇ ਰੁਜ਼ਗਾਰ ਪ੍ਰੋਜੈਕਟ ਅਧੀਨ ਸਿੱਖਿਆਰਥਣਾਂ ਨੂੰ ਵਢਮੁੱਲੀ ਜਾਣਕਾਰੀ ਦਿੱਤੀ। ਆਯੋਜਿਤ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਵਨ ਕੁਮਾਰ ਬੀਸਲਾ ਡਿਪਟੀ ਚੀਫ਼ ਇੰਜੀਨੀਅਰ ਪਾਵਰਕਾਮ ਨਵਾਂਸ਼ਹਿਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜਤਿੰਦਰ ਸਿੰਘ ਕੁੰਦੀ ਡਾਇਰੈਕਟਰ ਅਲਾਇੰਸ ਇੰਟਰਨੈਸ਼ਨਲ ਸ਼ਾਮਲ ਹੋਏ। ਇਸ ਦੌਰਾਨ ਡਾ. ਵੰਦਨਾ ਛਾਬੜਾ, ਡਾ. ਗੀਤਾ ਅਰੋੜਾ ਅਤੇ ਡਾ. ਮਨਵੀਰ ਕੌਰ ਨੇ ਭੋਜਨ ਅਤੇ ਪੋਸ਼ਣ ਸੰਬੰਧੀ ਸਿਹਤ ਜਾਗਰੂਕਤਾ ਕੈਂਪ ਵੀ ਲਗਾਇਆ। ਐਲ.ਪੀ.ਯੂ. ਤੋਂ ਮੁੱਖ ਬੁਲਾਰਿਆਂ ਵਜੋਂ ਪਹੁੰਚੇ ਡਾ. ਜੋਤੀ ਸਿੰਘ ਫੂਡ ਟੈਕਨੋਲੋਜੀ ਅਤੇ ਪੋਸ਼ਣ ਵਿਭਾਗ ਤੋਂ ਡਾ. ਸੁਪ੍ਰਿਆ ਸਿੰਘ ਗੌੜ ਨੇ ਵੋਕੇਸ਼ਨਲ ਸੈਂਟਰ ਦੀਆਂ ਸਿੱਖਿਆਰਥਣਾਂ ਨੂੰ ਮਹੱਤਵਪੂਰਣ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅਜੋਕੇ ਸਮੇਂ ਜੀਵਨ ‘ਚ ਸਫਲ ਹੋਣ ਲਈ ਸਵੈ ਰੁਜਗਾਰ ਦੇ ਮੌਕੇ ਤਲਾਸ਼ ਕਰਨੇ ਚਾਹੀਦੇ ਹਨ। ਕਿਉਂਕਿ ਦੇਸ਼ ਦੀ ਵੱਧਦੀ ਆਬਾਦੀ ਨੂੰ ਦੇਖਦੇ ਹੋਏ ਨੌਕਰੀਆਂ ਦੀ ਘਾਟ ਹੋਣਾ ਲਾਜਿਮੀ ਹੈ। ਉਹਨਾਂ ਨਾਲ ਹੀ ਕਿਹਾ ਕਿ ਕੋਈ ਵੀ ਰੁਜਗਾਰ ਸਿਹਤ ਦੀ ਤੰਦਰੁਸਤੀ ਤੋਂ ਬਗੈਰ ਪੂਰੀ ਸਮਰੱਥਾ ਨਾਲ ਨਹੀਂ ਕੀਤਾ ਜਾ ਸਕਦਾ। ਇਸ ਲਈ ਅਜੋਕੀ ਪੀੜ੍ਹੀ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਜਿਸ ਦੇ ਲਈ ਪੌਸ਼ਟਿਕ ਖਾਨਾ, ਫਾਸਟ ਫੂਡ ਦੀ ਘੱਟ ਵਰਤੋਂ, ਜੰਕ ਫੂਡ ਤੋਂ ਦੂਰੀ ਅਤੇ ਰੋਜਾਨਾ ਕਸਰਤ ਤੇ ਪ੍ਰਾਣਾਯਾਮ ਵਰਗੇ ਸੁਧਾਰ ਰੋਜਾਨਾ ਦੀ ਜਿੰਦਗੀ ਵਿਚ ਕੀਤੇ ਜਾ ਸਕਦੇ ਹਨ। ਮੁੱਖ ਮਹਿਮਾਨ ਪਵਨ ਕੁਮਾਰ ਬੀਸਲਾ ਨੇ ਐਲ.ਪੀ.ਯੂ. ਅਤੇ ਸਭਾ ਦੇ ਇਸ ਸਾਂਝੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅਜੋਕੇ ਸਮੇਂ ‘ਚ ਸਫਲਤਾ ਲਈ ਅਕੈਡਮਿਕ ਸਿੱਖਿਆ ਦੇ ਨਾਲ ਤਕਨੀਕੀ ਅਤੇ ਹੈਂਡੀਕ੍ਰਾਫਟ ਸਕਿੱਲ ਦਾ ਵੀ ਬਹੁਤ ਜਿਆਦਾ ਮਹੱਤਵ ਹੈ। ਸਭਾ ਵਲੋਂ ਵੋਕੇਸ਼ਨਲ ਸੈਂਟਰ ‘ਚ ਹੱਥੀਂ ਕਿੱਤੇ ਦੀ ਸਿਖਲਾਈ ਦੇ ਨਾਲ ਅਜਿਹੇ ਜਾਣਕਾਰੀ ਭਰਪੂਰ ਸੈਮੀਨਾਰ ਕਰਵਾ ਕੇ ਸਿੱਖਿਆਰਥਣਾਂ ਨੂੰ ਸੇਧ ਦੇਣਾ ਖਾਸ ਤੌਰ ਤੇ ਸ਼ਲਾਘਾਯੋਗ ਹੈ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸਲਾਹਕਾਰ ਬੋਰਡ ਮੈਂਬਰ ਸਤਨਾਮ ਸਿੰਘ ਰਾਣਾ ਨੇ ਇਸ ਜਾਗਰੂਕਤਾ ਪ੍ਰੋਗਰਾਮ ਲਈ ਡਾ. ਵੰਦਨਾ ਛਾਬੜਾ, ਡਾ. ਗੀਤਾ ਅਰੋੜਾ ਤੇ ਡਾ. ਮਨਵੀਰ ਕੌਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਨਾਲ ਹੀ ਉਹਨਾਂ ਨੇ ਅਜਿਹੇ ਲਾਹੇਵੰਦ ਪ੍ਰੋਗਰਾਮਾਂ ਲਈ ਹਮੇਸ਼ਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਭਾ ਵਲੋਂ ਮੁੱਖ ਮਹਿਮਾਨ ਅਤੇ ਪਤਵੰਤਿਆਂ ਜਦਕਿ ਲਵਲੀ ਯੁਨੀਵਰਸਿਟੀ ਵਲੋਂ ਸਭਾ ਦੇ ਮੈਂਬਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਡਾ. ਵਿਜੈ ਕੁਮਾਰ ਜਨਰਲ ਸਕੱਤਰ, ਨਰਿੰਦਰ ਸੈਣੀ, ਰਾਕੇਸ਼ ਕੋਛੜ, ਪਰਮਜੀਤ ਰਾਏ, ਗੁਲਸ਼ਨ ਕਪੂਰ, ਰਵਿੰਦਰ ਸਿੰਘ ਰਾਏ, ਮਦਨ ਲਾਲ ਕੋਰੋਟਾਨੀਆ ਸਮਾਜ ਸੇਵਕ , ਗੁਰਦੀਪ ਸਿੰਘ ਤੁਲੀ, ਸ਼ੁਭਮ ਸ਼ਰਮਾ, ਮੈਡਮ ਤਨੂੰ, ਮੈਡਮ ਗੁਰਜੀਤ ਕੌਰ, ਮੈਡਮ ਆਸ਼ੂ ਬੱਗਾ, ਮੈਡਮ ਸਪਨਾ ਸ਼ਾਰਦਾ, ਗੁਰਸ਼ਰਨ ਬਾਸੀ ਤੋਂ ਇਲਾਵਾ ਸੈਂਟਰ ਦੀਆਂ ਵਿਦਿਆਰਥਣਾਂ ਸਿਮਰਨ, ਅਮਨਪ੍ਰੀਤ, ਕੋਮਲ, ਹਰਮਨ, ਕਿਰਨ, ਮਮਤਾ , ਹਰਮੀਨ , ਅੰਜਲੀ ਕੁਮਾਰੀ, ਪ੍ਰਿਯੰਕਾ, ਨੇਹਾ, ਗਗਨਦੀਪ ਸੰਜਨਾ, ਪਰਭਜੋਤ, ਖੁਸ਼ੀ, ਅੰਜਲੀ ਹੀਰ, ਸਵੀਟੀ, ਨੀਰਜ, ਸਨੇਹਾ, ਜਸਪ੍ਰੀਤ, ਪ੍ਰਿਆ, ਰੀਤਾ, ਨੇਹਾ, ਰਿੰਪੀ ਰਾਣੀ, ਸੁਰਜੀਤ, ਖੁਸ਼ੀ, ਰਜਨੀ, ਜਸਪ੍ਰੀਤ ਕੌਰ, ਸੀਮਾ, ਨਿਸ਼ਾ, ਜਯੋਤੀ, ਰਮਨ, ਕਮਲ, ਲਵਪ੍ਰੀਤ, ਅੰਜਨਾ, ਕੌਸ਼ਲਿਆ, ਰੋਸ਼ਨੀ, ਪਿੰਕੀ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਨੇਹਾ, ਪ੍ਰਿਆ, ਦਿਲਜੋਤ, ਅਮਨਦੀਪ, ਮਨਰਾਜ, ਕਮਲ, ਗੁਰਪ੍ਰੀਤ ਕੌਰ, ਰਮਨਦੀਪ, ਜਯੋਤੀ, ਰੇਨੁਕਾ, ਜੈਸਮੀਨ, ਲਵਲੀਨ, ਮੇਘਾ, ਬਲਜੀਤ, ਜੈਸਮੀਨ ਆਦਿ ਹਾਜ਼ਰ ਸਨ।
ਸਾਂਝਾ ਕਰੋ

ਪੜ੍ਹੋ

ਸ਼ੈਲਾਨੀਆਂ ਦੀ ਯਾਦ ਵਿਚ ਸ਼ੋਕ ਸਭਾ ਅਤੇ

ਬਠਿੰਡਾ, 28 (ਏ.ਡੀ.ਪੀ ਨਿਊਜ਼) – ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ...