250 ਤੋਂ ਵੱਧ ਅਧਿਕਾਰੀਆਂ ਅਤੇ 1200 ਤੋਂ ਵੱਧ ਜਵਾਨਾਂ ਵੱਲੋਂ ਦਿੱਤੇ ਗਏ ਅਸਤੀਫ਼ੇ

28, ਅਪ੍ਰੈਲ – 22 ਅਪਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਨੂੰ ਸਿਖਰ ਉੱਤੇ ਪਹੁੰਚ ਗਿਆ ਹੈ। ਇਸ ਹਮਲੇ ਦੇ ਬਾਅਦ ਭਾਰਤ ਦੀ ਕੜੀ ਜਵਾਬੀ ਕਾਰਵਾਈਆਂ ਅਤੇ ਸੈਨਿਕ ਤਿਆਰੀਆਂ ਨੇ ਪਾਕਿਸਤਾਨ ਵਿੱਚ ਖਲਬਲੀ ਮਚਾ ਦਿੱਤੀ ਹੈ। ਇਸੇ ਕੜੀ ਵਿੱਚ ਹੁਣ ਖਬਰ ਆ ਰਹੀ ਹੈ ਕਿ ਪਾਕਿਸਤਾਨੀ ਫੌਜ ਵਿੱਚ ਭਾਰੀ ਉਥਲ-ਪੁਥਲ ਮਚ ਗਈ ਹੈ ਅਤੇ ਇਸ ਦੌਰਾਨ 250 ਤੋਂ ਵੱਧ ਪਾਕਿਸਤਾਨੀ ਅਧਿਕਾਰੀਆਂ ਅਤੇ 1200 ਸੈਨਿਕਾਂ ਨੇ ਅਸਤੀਫਾ ਦੇ ਦਿੱਤਾ ਹੈ।

ਪਹਿਲਗਾਮ ਹਮਲੇ ਦੀ ਨਿਸ਼ਪੱਖ ਜਾਂਚ ਹੋਣ ਦੀ ਆਖੀ ਗੱਲ-ਪਾਕਿ PM

ਇਹ ਦੱਸਣਾ ਜਰੂਰੀ ਹੈ ਕਿ ਲੈਫਟਿਨੈਂਟ ਜਨਰਲ ਉਮਰ ਅਹਿਮਦ ਬੁਖਾਰੀ ਵੱਲੋਂ ਜਨਰਲ ਅਸੀਮ ਮੁਨੀਰ ਨੂੰ ਲਿਖੇ ਇੱਕ ਕਥਿਤ ਅੰਦਰੂਨੀ ਪੱਤਰ ਵਿੱਚ ਫੌਜ ਦੇ ਮਨੋਬਲ ਵਿੱਚ ਭਾਰੀ ਘਟਾਓ ਦੀ ਗੱਲ ਕਹੀ ਗਈ ਹੈ। ਇਸ ਦੌਰਾਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਪਹਿਲਗਾਮ ਹਮਲੇ ਦੀ ਨਿਸ਼ਪੱਖ ਅਤੇ ਪਾਰਦਰਸ਼ੀ ਜਾਂਚ ਦੀ ਪੇਸ਼ਕਸ਼ ਕੀਤੀ ਹੈ। ਜਾਣਕਾਰੀ ਦੇ ਅਨੁਸਾਰ, ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਲਸ਼ਕਰ-ਏ-ਤਈਬਾ ਨਾਲ ਜੁੜੇ “ਦਿ ਰੇਜ਼ਿਸਟੈਂਸ ਫਰੰਟ” ਨੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਕੇ ਹਮਲਾ ਕੀਤਾ, ਜਿਸ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਹੈ। ਮ੍ਰਿਤਕਾਂ ਵਿੱਚ ਜ਼ਿਆਦਾਤਰ ਸੈਲਾਨੀ ਸਨ।

ਅਸਤੀਫ਼ਿਆਂ ਦੀ ਲੱਗੀ ਝੜੀ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਪੋਸਟਾਂ ਦੇ ਅਨੁਸਾਰ, ਪਾਕਿਸਤਾਨੀ ਫੌਜ ਵਿੱਚ ਵੱਡੇ ਪੱਧਰ ‘ਤੇ ਅਸਤੀਫੇ ਹੋ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਨਾਲ ਵੱਧ ਰਹੇ ਤਣਾਅ ਅਤੇ ਸੰਭਾਵੀ ਸੈਨਿਕ ਕਾਰਵਾਈ ਦੇ ਡਰ ਨਾਲ 250 ਤੋਂ ਵੱਧ ਅਧਿਕਾਰੀ ਅਤੇ 1200 ਸੈਨਿਕਾਂ ਨੇ ਅਸਤੀਫੇ ਦੇ ਦਿੱਤੇ ਹਨ।

ਸਾਂਝਾ ਕਰੋ

ਪੜ੍ਹੋ

ਕਿਸਾਨਾਂ ਨੂੰ ਦੋ ਦਿਨਾਂ ‘ਚ ਵੱਢਣੀ ਪਏਗੀ

ਅੰਮ੍ਰਿਤਸਰ, 28 ਅਪ੍ਰੈਲ – ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ...