ਰੂਸ, ਚੀਨ ਤੇ ਪੱਛਮ ਤੋਂ ਜਾਂਚ ਕਰਵਾ ਲਓ : ਖਵਾਜਾ ਆਸਿਫ

ਇਸਲਾਮਾਬਾਦ, 28 ਅਪ੍ਰੈਲ – ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਹੈ ਕਿ ਰੂਸ, ਚੀਨ ਤੇ ਹੋਰ ਪੱਛਮੀ ਦੇਸ਼ ਪਹਿਲਗਾਮ ਕਾਂਡ ਦੀ ਜਾਂਚ ਵਿੱਚ ਸ਼ਾਮਲ ਹੋ ਕੇ ਪਤਾ ਲਾਉਣ ਕਿ ਕੀ ਭਾਰਤ ਸੱਚ ਬੋਲ ਰਿਹਾ ਹੈ? ਖਵਾਜਾ ਨੇ ਰੂਸ ਦੀ ਸਰਕਾਰੀ ਖਬਰ ਏਜੰਸੀ ‘ਰਿਆ ਨੋਵੋਸਤੀ’ ਨੂੰ ਦਿੱਤੀ ਇੰਟਰਵਿਊ ਵਿਚ ਕਿਹਾਮੈਂ ਸਮਝਦਾ ਹਾਂ ਕਿ ਰੂਸ ਜਾਂ ਚੀਨ ਜਾਂ ਪੱਛਮੀ ਦੇਸ਼ ਇਸ ਸੰਕਟ ਵਿੱਚ ਬਹੁਤ ਉਸਾਰੂ ਰੋਲ ਅਦਾ ਕਰ ਸਕਦੇ ਹਨ ਅਤੇ ਇੱਕ ਜਾਂਚ ਟੀਮ ਬਣਾ ਸਕਦੇ ਹਨ, ਜਿਹੜੀ ਇਹ ਜਾਂਚ ਕਰੇ ਕਿ ਕੀ ਭਾਰਤ ਜਾਂ ਮੋਦੀ ਝੂਠ ਬੋਲ ਰਹੇ ਹਨ ਜਾਂ ਸੱਚ? ਕੌਮਾਂਤਰੀ ਟੀਮ ਤੋਂ ਜਾਂਚ ਕਰਵਾ ਲੈਣੀ ਚਾਹੀਦੀ ਹੈ।

ਉਨ੍ਹਾ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਕੌਮਾਂਤਰੀ ਜਾਂਚ ਦੇ ਵਿਚਾਰ ਦੀ ਹਮਾਇਤ ਕੀਤੀ ਹੈ ਅਤੇ ਕਿਹਾ ਹੈ ਕਿ ਦਹਿਸ਼ਤੀ ਹਮਲੇ ਵਿੱਚ ਪਾਕਿਸਤਾਨੀ ਸ਼ਮੂਲੀਅਤ ਦੇ ਸਬੂਤ ਦਿੱਤੇ ਜਾਣੇ ਚਾਹੀਦੇ ਹਨ। ਖਵਾਜਾ ਆਸਿਫ ਨੇ ਕਿਹਾ ਹੈਪਤਾ ਲਾਉਣਾ ਚਾਹੀਦਾ ਹੈ ਕਿ ਕਸ਼ਮੀਰ ਵਿੱਚ ਹਮਲੇ ਦਾ ਜ਼ਿੰਮੇਵਾਰ ਕੌਣ ਹੈ। ਸਬੂਤ ਪੇਸ਼ ਕੀਤੇ ਜਾਣੇ ਚਾਹੀਦੇ ਹਨ ਕਿ ਪਾਕਿਸਤਾਨ ਜਾਂ ਇਸ ਦੀ ਹਮਾਇਤ ਹਾਸਲ ਲੋਕਾਂ ਨੇ ਇਹ ਕਾਰਾ ਕੀਤਾ। ਫੋਕੇ ਬਿਆਨਾਂ ਨਾਲ ਗੱਲ ਨਹੀਂ ਬਣਨੀ। ਇਸੇ ਦੌਰਾਨ ਪਾਕਿਸਤਾਨੀ ਫੌਜ ਨੇ ਲਗਾਤਾਰ ਤੀਜੀ ਵਾਰ 26 ਤੇ 27 ਅਪਰੈਲ ਦੀ ਦਰਮਿਆਨੀ ਰਾਤ ਨੂੰ ਉੱਤਰੀ ਕਸ਼ਮੀਰ ’ਚ ਕੰਟਰੋਲ ਰੇਖਾ ਦੇ ਨਾਲ ਤੁਤਮਾਰੀ ਗਲੀ ਤੇ ਰਾਮਪੁਰ ਸੈਕਟਰਾਂ ਨੇੜਲੇ ਇਲਾਕਿਆਂ ਵਿੱਚ ਬਿਨਾਂ ਕਿਸੇ ਭੜਕਾਹਟ ਤੋਂ ਛੋਟੇ ਹਥਿਆਰਾਂ ਨਾਲ ਫਾਇਰਿੰਗ ਕੀਤੀ।

ਸਾਂਝਾ ਕਰੋ

ਪੜ੍ਹੋ

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ

ਚੰਡੀਗੜ੍ਹ, 28 ਅਪ੍ਰੈਲ – ਪੰਜਾਬ ਪ੍ਰਸ਼ਾਸਨ ਵਿਚ ਫਿਰ ਵੱਡਾ ਫੇਰਬਦਲ...