ਟ੍ਰੇਨ ‘ਚ ਕਿੰਨੀ ਉਮਰ ਦੇ ਬੱਚਿਆਂ ਦੀ ਟਿਕਟ ਹੁੰਦੀ ਹੈ ਫ੍ਰੀ

ਨਵੀਂ ਦਿੱਲੀ, 3 ਅਪ੍ਰੈਲ – ਟ੍ਰੇਨ ਆਮ ਆਦਮੀ ਲਈ ਮਨਪਸੰਦ ਯਾਤਰਾ ਦਾ ਸਾਧਨ ਹੈ ਕਿਉਂਕਿ ਰੇਲਵੇ ਰਾਹੀਂ ਤੁਸੀਂ ਘੱਟ ਪੈਸੇ ‘ਚ ਲੰਬੀ ਯਾਤਰਾ ਕਰ ਸਕਦੇ ਹੋ। ਜ਼ਿਆਦਾਤਰ ਲੋਕ ਟ੍ਰੇਨ ‘ਚ ਆਪਣੇ ਪਰਿਵਾਰ ਸਮੇਤ ਯਾਤਰਾ ਕਰਦੇ ਹਨ। ਇਸ ਸੰਦਰਭ ‘ਚ ਸਵਾਲ ਉੱਠਦਾ ਹੈ ਕਿ ਕੀ ਬੱਚਿਆਂ ਲਈ ਵੀ ਟਿਕਟ ਖਰੀਦਣੀ ਪੈਂਦੀ ਹੈ। ਰੇਲਵੇ ਨੇ ਬੱਚਿਆਂ ਦੀ ਟ੍ਰੇਨ ਟਿਕਟ ਲਈ ਵੱਖਰੇ ਨਿਯਮ ਬਣਾਏ ਹਨ। ਕੁਝ ਉਮਰ ਤਕ ਬੱਚਿਆਂ ਦੀ ਟਿਕਟ ਮੁਫਤ ਹੁੰਦੀ ਹੈ, ਜਦਕਿ ਕੁਝ ਉਮਰ ਦੇ ਬੱਚਿਆਂ ਲਈ ਅੱਧੀ ਟਿਕਟ ਖਰੀਦਣੀ ਪੈਂਦੀ ਹੈ। ਜੇਕਰ ਤੁਸੀਂ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹੋ ਤਾਂ ਤੁਹਾਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਿੰਨੀ ਉਮਰ ਦੇ ਬੱਚੇ ਦੀ ਟਿਕਟ ਹੈ ਮੁਫਤ ?

5 ਸਾਲ ਜਾਂ ਉਸ ਤੋਂ ਘੱਟ – ਰੇਲਵੇ ਨੇ ਵੱਖ-ਵੱਖ ਉਮਰ ਦੇ ਬੱਚਿਆਂ ਲਈ ਟਿਕਟ ਦੇ ਵੱਖਰੇ ਨਿਯਮ ਬਣਾਏ ਹਨ। ਰੇਲਵੇ ਦੇ ਨਿਯਮਾਂ ਅਨੁਸਾਰ, ਜੇ ਬੱਚੇ ਦੀ ਉਮਰ 5 ਸਾਲ ਜਾਂ ਉਸ ਤੋਂ ਘੱਟ ਹੈ ਤਾਂ ਟਿਕਟ ਮੁਫਤ ਮਿਲਦੀ ਹੈ। ਇਸ ਦੇ ਨਾਲ ਹੀ ਮਾਤਾ-ਪਿਤਾ ਬੱਚਿਆਂ ਨੂੰ ਗੋਦੀ ‘ਚ ਬੈਠਾ ਕੇ ਵੀ ਯਾਤਰਾ ਕਰ ਸਕਦੇ ਹਨ। ਪਰ ਜੇਕਰ ਤੁਹਾਨੂੰ 5 ਸਾਲ ਤੋਂ ਛੋਟੇ ਬੱਚੇ ਲਈ ਵੱਖਰੀ ਸੀਟ ਚਾਹੀਦੀ ਹੈ, ਤਾਂ ਅੱਧੀ ਟਿਕਟ ਦੇ ਪੈਸੇ ਦੇਣੇ ਪੈਣਗੇ।

5 ਸਾਲ ਤੋਂ ਵੱਧ – ਜੇ ਬੱਚੇ ਦੀ ਉਮਰ 5 ਸਾਲ ਤੋਂ 12 ਸਾਲ ਤਕ ਹੈ ਤਾਂ ਟ੍ਰੇਨ ਦੀ ਅੱਧੀ ਟਿਕਟ ਦੇ ਪੈਸੇ ਦੇਣੇ ਪੈਂਦੇ ਹਨ। ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਹ ਸਿਰਫ ਬਿਨਾਂ ਬਰਥ ਵਾਲੀ ਸੀਟ ਲਈ ਹੀ ਲਾਗੂ ਹੁੰਦਾ ਹੈ।

12 ਸਾਲ ਤੋਂ ਵੱਧ – ਜੇ ਕੋਈ ਬੱਚੇ ਲਈ ਬਰਥ ਵਾਲੀ ਟਿਕਟ ਲੈਣਾ ਚਾਹੁੰਦਾ ਹੈ ਤਾਂ ਉਸਨੂੰ ਪੂਰੇ ਪੈਸੇ ਦੇਣੇ ਪੈਂਦੇ ਹਨ। ਇਸ ਦੇ ਨਾਲ ਹੀ ਜੇ ਬੱਚੇ ਦੀ ਉਮਰ 12 ਸਾਲ ਤੋਂ ਵੱਧ ਹੈ ਤਾਂ ਤੁਹਾਨੂੰ ਪੂਰੀ ਟਿਕਟ ਦੇ ਪੈਸੇ ਦੇਣੇ ਪੈਂਦੇ ਹਨ।

ਬੱਚੇ ਦੀ ਟਿਕਟ ‘ਤੇ ਵੀ ਲੱਗ ਸਕਦਾ ਹੈ ਜੁਰਮਾਨਾ

ਜੇ ਤੁਸੀਂ 5 ਸਾਲ ਤੋਂ ਛੋਟੇ ਬੱਚੇ ਨੂੰ ਲੈ ਕੇ ਟ੍ਰੇਨ ‘ਚ ਯਾਤਰਾ ਕਰ ਰਹੇ ਹੋ, ਤਾਂ ਰੇਲਵੇ ਦੇ ਨਿਯਮਾਂ ਮੁਤਾਬਕ ਤੁਹਾਨੂੰ ਟਿਕਟ ਦੇ ਪੈਸੇ ਨਹੀਂ ਦੇਣੇ ਪੈਂਦੇ। ਪਰ ਬੱਚੇ ਦੀ ਉਮਰ ਨੂੰ ਸਾਬਤ ਕਰਨ ਲਈ ਬਰਥ ਸਰਟੀਫਿਕੇਟ ਹੋਣਾ ਜ਼ਰੂਰੀ ਹੈ।

ਕਿੰਨੀ ਹੁੰਦੀ ਹੈ ਟ੍ਰੇਨ ਟਿਕਟ ਦੀ ਕੀਮਤ ?

ਟ੍ਰੇਨ ਦੀ ਟਿਕਟ ਦੀ ਕੀਮਤ ਲਗਪਗ 300 ਰੁਪਏ ਤੋਂ ਸ਼ੁਰੂ ਹੁੰਦੀ ਹੈ। ਟਿਕਟ ਦੀ ਕੀਮਤ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਕਿਹੜੇ ਡੱਬੇ ‘ਚ ਬੁਕਿੰਗ ਕੀਤੀ ਗਈ ਹੈ।

ਸਾਂਝਾ ਕਰੋ

ਪੜ੍ਹੋ

ਹਰਜਿੰਦਰ ਸਿੰਘ ਅਟਵਾਲ ਦਾ ਅੰਤਿਮ ਸੰਸਕਾਰ 

ਫਗਵਾੜਾ:4 ਅਪ੍ਰੈਲ 2025-ਉੱਘੇ ਪੰਜਾਬੀ ਆਲੋਚਕ ਕੇਂਦਰੀ ਪੰਜਾਬੀ ਲੇਖਕ ਸਭਾ ਦੇ...