
ਨਵੀਂ ਦਿੱਲੀ, 2 ਅਪ੍ਰੈਲ – ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਐਲਾਨ ਕੀਤਾ ਹੈ ਕਿ 1 ਅਪ੍ਰੈਲ ਤੋਂ 900 ਤੋਂ ਵੱਧ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਵਿੱਚ 1.74% ਤੱਕ ਦਾ ਵਾਧਾ ਹੋਵੇਗਾ। ਇਸ ਸੂਚੀ ਵਿੱਚ ਗੰਭੀਰ ਇਨਫੈਕਸ਼ਨਾਂ, ਦਿਲ ਦੀ ਬਿਮਾਰੀ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਸ਼ਾਮਲ ਹਨ। ਡਰੱਗਜ਼ (ਕੀਮਤ ਨਿਯੰਤਰਣ) ਆਰਡਰ, 2013 (DPCO, 2013) ਦੇ ਉਪਬੰਧਾਂ ਦੇ ਅਨੁਸਾਰ, ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਥੋਕ ਮੁੱਲ ਸੂਚਕਾਂਕ (WPI) ਦੇ ਆਧਾਰ ‘ਤੇ ਸਾਲਾਨਾ ਸੋਧੀਆਂ ਜਾਂਦੀਆਂ ਹਨ।
ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕਿਹਾ ਕਿ ਵਿੱਤੀ ਸਾਲ 2024-25 ਲਈ ਜ਼ਰੂਰੀ ਦਵਾਈਆਂ ਦੀ ਸੀਮਾ ਕੀਮਤ ਵਿੱਚ 0.00551% ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ 1 ਅਪ੍ਰੈਲ, 2024 ਤੋਂ ਲਾਗੂ ਹੋਵੇਗਾ। ਐਨਪੀਪੀਏ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਾਲ 2024 ਦੌਰਾਨ ਡਬਲਿਊਪੀਆਈ ਵਿੱਚ 1.74028% ਦਾ ਸਾਲਾਨਾ ਵਾਧਾ ਹੋਇਆ ਹੈ, ਜਿਸ ਦੇ ਆਧਾਰ ‘ਤੇ ਇਹ ਕੀਮਤ ਸੋਧ ਕੀਤੀ ਗਈ ਹੈ।
ਫਾਈਨੈਂਸ਼ੀਅਲ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ, 1 ਅਪ੍ਰੈਲ, 2025 ਤੋਂ ਬਹੁਤ ਸਾਰੀਆਂ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਵਧਣਗੀਆਂ। ਪ੍ਰਮੁੱਖ ਦਵਾਈਆਂ ਦੀਆਂ ਨਵੀਆਂ ਕੀਮਤਾਂ ਇਸ ਪ੍ਰਕਾਰ ਹਨ:
ਅਜ਼ੀਥਰੋਮਾਈਸਿਨ (ਐਂਟੀਬਾਇਓਟਿਕ):
250mg: 11.87 ਪ੍ਰਤੀ ਟੈਬਲੇਟ
500mg: ₹23.98 ਪ੍ਰਤੀ ਟੈਬਲੇਟ
ਡਰਾਈ ਸਿਰਪ (ਅਮੋਕਸੀਸਿਲਿਨ + ਕਲੇਵੂਲਨਿਕ ਐਸਿਡ): 2.09 ਪ੍ਰਤੀ ਮਿਲੀਲੀਟਰ
ਡਾਇਕਲੋਫੇਨੈਕ (ਪੇਨਕਿਲਰ): 2.09 ਪ੍ਰਤੀ ਗੋਲੀ
ਆਈਬਿਊਪ੍ਰੋਫ਼ੈਨ(ਪੇਨਕਿਲਰ):
200mg ਮਿਲੀਗ੍ਰਾਮ: 0.72 ਪ੍ਰਤੀ ਟੈਬਲੇਟ
400mg : 1.22 ਪ੍ਰਤੀ ਟੈਬਲੇਟ
ਸ਼ੂਗਰ ਦੀ ਦਵਾਈ (ਡੈਪੈਗਲੀਫਲੋਜ਼ਿਨ + ਮੈਟਫੋਰਮਿਨ ਹਾਈਡ੍ਰੋਕਲੋਰਾਈਡ + ਗਲਾਈਮੇਪੀਰਾਈਡ): ਪ੍ਰਤੀ ਟੈਬਲੇਟ ₹12.74
ਐਸੀਕਲੋਵਿਰ (ਐਂਟੀਵਾਇਰਲ):
200mg: 7.74 ਪ੍ਰਤੀ ਟੈਬਲੇਟ
400mg : 13.90 ਪ੍ਰਤੀ ਟੈਬਲੇਟ
ਹਾਈਡ੍ਰੋਕਸਾਈਕਲੋਰੋਕਿਨ (ਐਂਟੀਮਲੇਰੀਅਲ):
200mg : 6.47 ਪ੍ਰਤੀ ਟੈਬਲੇਟ
400mg : 14.04 ਪ੍ਰਤੀ ਟੈਬਲੇਟ
ਐਨਪੀਪੀਏ ਹਰ ਸਾਲ ਡਬਲਿਊਪੀਆਈ (WPI ) ਦੇ ਆਧਾਰ ‘ਤੇ ਦਵਾਈਆਂ ਦੀਆਂ ਕੀਮਤਾਂ ਵਿੱਚ ਸੋਧ ਕਰਦਾ ਹੈ, ਜਿਸ ਨਾਲ ਕੰਪਨੀਆਂ ਨੂੰ ਸਰਕਾਰ ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਕੀਮਤਾਂ ਵਧਾਉਣ ਦੀ ਆਗਿਆ ਮਿਲਦੀ ਹੈ। ਇਹ ਸੋਧ ਰਾਸ਼ਟਰੀ ਜ਼ਰੂਰੀ ਦਵਾਈਆਂ ਦੀ ਸੂਚੀ (NLEM) ਦੇ ਅਧੀਨ ਆਉਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੀਤੀ ਗਈ ਹੈ। ਕੀਮਤਾਂ ਵਿੱਚ ਇਸ ਵਾਧੇ ਦੇ ਨਤੀਜੇ ਵਜੋਂ ਮਰੀਜ਼ਾਂ, ਖਾਸ ਕਰਕੇ ਉਨ੍ਹਾਂ ਲੋਕਾਂ ਲਈ ਵਾਧੂ ਖਰਚੇ ਹੋਣਗੇ ਜੋ ਲੰਬੇ ਸਮੇਂ ਤੋਂ ਇਹ ਦਵਾਈਆਂ ਲੈਂਦੇ ਹਨ।