Google ਦਾ ਲੱਖਾਂ ਯੂਜ਼ਰਜ਼ ਨੂੰ ਤੋਹਫ਼ਾ ! ਹੁਣ ਫ੍ਰੀ ‘ਚ ਇਸਤੇਮਾਲ ਕਰ ਸਕਦੇ ਹੋ ਸਭ ਤੋਂ ਐਡਵਾਂਸਡ ਇਹ AI ਮਾਡਲ

ਨਵੀਂ ਦਿੱਲੀ, 31 ਮਾਰਚ – ਗੂਗਲ ਨੇ ਆਪਣੇ ਲੱਖਾਂ ਯੂਜ਼ਰਜ਼ ਨੂੰ ਇਕ ਵਾਰ ਫਿਰ ਵੱਡਾ ਤੋਹਫਾ ਦਿੱਤਾ ਹੈ। ਗੂਗਲ ਨੇ ਐਲਾਨ ਕੀਤਾ ਹੈ ਕਿ ਭੁਗਤਾਨ ਨਾ ਕਰਨ ਵਾਲੇ ਯੂਜ਼ਰ ਵੀ ਹੁਣ ਕੰਪਨੀ ਦੇ ਸਭ ਤੋਂ ਐਡਵਾਂਸਡ AI ਮਾਡਲ, Gemini 2.5 Pro, ਦਾ ਇਸਤੇਮਾਲ ਕਰ ਸਕਦੇ ਹਨ। ਪਹਿਲਾਂ ਇਹ ਮਾਡਲ ਸਿਰਫ ਜੈਮਿਨੀ ਐਡਵਾਂਸਡ ਯੂਜ਼ਰਜ਼ ਲਈ ਉਪਲਬਧ ਸੀ, ਪਰ ਹੁਣ ਇਹ ਅਪਡੇਟ ਸਾਰੇ ਯੂਜ਼ਰਜ਼ ਨੂੰ ਫ੍ਰੀ AI ਫੀਚਰਜ਼ ਦਾ ਅਨੁਭਵ ਕਰਨ ਦਾ ਮੌਕਾ ਦੇ ਰਿਹਾ ਹੈ। ਹਾਲਾਂਕਿ, ਬਿਨਾਂ ਮੈਂਬਰਸ਼ਿਪ ਵਾਲੇ ਲੋਕਾਂ ਲਈ ਕੁਝ ਲਿਮਟ ਨਿਰਧਾਰਿਤ ਕੀਤੀ ਗਈ ਹੈ। ਇਹ ਮਾਡਲ ਹੁਣ Google AI ਸਟੂਡੀਓ ਤੇ Gemini ਐਪ ਰਾਹੀਂ ਉਪਲਬਧ ਹੈ।

ਇਸ AI ਮਾਡਲ ‘ਚ ਸੋਚਣ ਦੀ ਸਮਰੱਥਾ

ਜੈਮਿਨੀ 2.5 ਪ੍ਰੋ ਗੂਗਲ ਦੇ ਨਵੇਂ AI ਡਿਵੈੱਲਪਮੈਂਟ ਦਾ ਹਿੱਸਾ ਹੈ, ਜਿਸਨੂੰ ਕੰਪਨੀ ਦਾ ਹੁਣ ਤਕ ਦਾ ਸਭ ਤੋਂ ਇੰਟੈਲੀਜੈਂਟ AI ਮਾਡਲ ਦੱਸਿਆ ਗਿਆ ਹੈ। ਇਹ ਮਾਡਲ ਜੈਮਿਨੀ 2.5 ਲਾਈਨਅਪ ‘ਚ ਪਹਿਲਾ ਅਜਿਹਾ ਮਾਡਲ ਹੈ ਜਿਸ ਵਿਚ ਸੋਚਣ ਦੀ ਸਮਰੱਥਾ ਹੈ, ਜਿਸਨੂੰ ਤਰਕ, ਤਰਕਸ਼ੀਲ ਵਿਸ਼ਲੇਸ਼ਣ ਤੇ ਫੈਸਲਾ ਲੈਣ ਲਈ ਡਿਜ਼ਾਈਨ ਕੀਤਾ ਗਿਆ ਹੈ। ਗੂਗਲ ਨੇ ਇਕ ਬਲੌਗ ਪੋਸਟ ‘ਚ ਦੱਸਿਆ ਹੈ ਕਿ ਇਹ AI ਨੂੰ ਮੁਸ਼ਕਲ ਜਾਣਕਾਰੀ ਦਾ ਐਨਲਸਿਸ ਕਰਨ, ਕੰਟੈਕਸਚੁਅਲ ਅੰਡਰਸਟੈਂਡਿੰਗ ਤੇ ਜ਼ਿਆਦਾ ਐਕੂਰੇਟ ਰਿਸਪਾਂਸ ਦੇਣ ਵਿਚ ਮਦਦ ਕਰਦਾ ਹੈ।

AI ਪਰਫਾਰਮੈਂਸ ਨੂੰ ਬਣਾਉਣਾ ਹੈ ਬਿਹਤਰ

Gemini 2.5 ਮਾਡਲ ਪ੍ਰੋਸੈਸਿੰਗ ਫੰਕਸ਼ਨ ਲਈ ਸਟੈੱਪ-ਬਾਇ-ਸਟੈੱਪ ਐਪਰੋਜ ਫਾਲੋ ਕਰਦਾ ਹੈ, ਜਿਸ ਕਾਰਨ ਤੁਹਾਨੂੰ ਸਟੀਕ ਤੇ ਬਿਹਤਰ ਨਤੀਜੇ ਮਿਲਦੇ ਹਨ। ਗੂਗਲ ਅਨੁਸਾਰ, ਇਹ ਸਿਸਟਮੈਟਿਕ ਮੈਥਡ ਕੋਡਿੰਗ, ਗਣਿਤ ਤੇ ਵਿਗਿਆਨ ਸਮੇਤ ਵੱਖ-ਵੱਖ ਖੇਤਰਾਂ ‘ਚ AI ਪਰਫਾਰਮੈਂਸ ਨੂੰ ਬਿਹਤਰ ਬਣਾਉਂਦੀ ਹੈ। ਜੈਮਿਨੀ 2.5 ਸੀਰੀਜ਼ ਦੇ ਸਾਰੇ ਮਾਡਲ ਬਿਹਤਰ ਸੋਚਣ ਦੀ ਸਮਰੱਥਾ ਨਾਲ ਬਣਾਏ ਗਏ ਹਨ, ਜਿਸ ਨਾਲ ਉਹ ਸਮੱਸਿਆਵਾਂ ‘ਤੇ ਪ੍ਰਤੀਕਿਰਿਆ ਦੇਣ ਤੋਂ ਪਹਿਲਾਂ ਇਨ-ਡੈਪਥ ਐਨਲਸਿਸ ਕਰਦੇ ਹਨ। ਗੂਗਲ ਦਾ ਦਾਅਵਾ ਹੈ ਕਿ ਇਹ ਅਪਰੋਚ ਉਨ੍ਹਾਂ ਨੂੰ ਕੰਪਲੈਕਸ ਚੈਲੇਂਜ ਨੂੰ ਮੈਨੇਜ ਕਰਨ ਤੇ ਵਧੇਰੇ ਕੰਟੈਕਟ ਅਵੇਅਰ ਕਨਵਰਸੇਸ਼ਨ ਆਫਰ ਕਰਨ ਲਈ ਡਿਜ਼ਾਈਨ ਕੀਤੀ ਗਈ ਹੈ।

ਤੁਸੀਂ ਵੀ ਇਸ ਦਾ ਕਰ ਸਕਦੇ ਹੋ ਇਸਤੇਮਾਲ

ਹਾਲਾਂਕਿ, ਜੈਮਿਨੀ 2.5 ਪ੍ਰੋ ਸ਼ੁਰੂ ਵਿਚ ਸਿਰਫ ਜੈਮਿਨੀ ਐਡਵਾਂਸਡ ਯੂਜ਼ਰਜ਼ ਲਈ ਸੀਮਤ ਸੀ। ਹੁਣ ਗੂਗਲ ਨੇ ਇਸਨੂੰ ਸਾਰਿਆਂ ਲਈ ਉਪਲਬਧ ਕਰ ਦਿੱਤਾ ਹੈ। ਯੂਜ਼ਰਜ਼ ਇਸਨੂੰ ਗੂਗਲ AI ਸਟੂਡੀਓ ਤੇ ਜੈਮਿਨੀ ਐਪ ‘ਚ ਅਜ਼ਮਾਉਣ ਦੇ ਯੋਗ ਹਨ। ਇਸ ਤੋਂ ਇਲਾਵਾ, ਕੰਪਨੀ ਇਸਨੂੰ ਭਵਿੱਖ ਵਿਚ Vertex AI ਟਚ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ।

ਸਾਂਝਾ ਕਰੋ

ਪੜ੍ਹੋ

ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ‘ਚ

*ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਆਰਥਕ ਤੰਗੀ ਸਮੇਂ ਬਣਦੀ ਹੈ...