
ਮੁੰਬਈ, 30 ਮਾਰਚ – ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ’ਤੇ ਚਾਕੂ ਨਾਲ ਹਮਲਾ ਕਰਨ ਦੇ ਮੁਲਜ਼ਮ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੇ ਜ਼ਮਾਨਤ ਦੀ ਮੰਗ ਕੀਤੀ ਹੈ। ਅਪਣੀ ਪਟੀਸ਼ਨ ਵਿਚ ਸ਼ਰੀਫੁਲ ਨੇ ਦਲੀਲ ਦਿਤੀ ਕਿ ਪੁਲਿਸ ਨੇ ਉਸ ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐਨ.ਐਸ.ਐਸ.) ਦੀ ਧਾਰਾ 47 ਦੇ ਤਹਿਤ ਉਸ ਦੀ ਗਿ੍ਰਫਤਾਰੀ ਦੇ ਆਧਾਰਾਂ ਬਾਰੇ ਸੂਚਿਤ ਨਾ ਕਰ ਕੇ ਉਸ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ।
ਉਸ ਨੇ ਦਲੀਲ ਦਿਤੀ ਕਿ ਜਾਂਚ ਲਗਭਗ ਪੂਰੀ ਹੋ ਗਈ ਹੈ, ਜਿਸ ਨਾਲ ਹੋਰ ਹਿਰਾਸਤ ਬੇਲੋੜੀ ਹੋ ਗਈ ਹੈ। ਮੁਲਜ਼ਮ ਨੇ ਸੀ.ਸੀ.ਟੀ.ਵੀ. ਪਛਾਣ ਸਬੂਤਾਂ ’ਤੇ ਵੀ ਵਿਵਾਦ ਕੀਤਾ, ਜਿਸ ਦਾ ਪੁਲਿਸ ਨੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨਾਲੋਜੀ ਦੀ ਵਰਤੋਂ ਕਰ ਕੇ ਬਚਾਅ ਕੀਤਾ।