
ਬੈਂਗਲੁਰੂ, 29 ਮਾਰਚ – ਗੁਰਿੰਦਰਵੀਰ ਸਿੰਘ ਨੇ ਸ਼ੁੱਕਰਵਾਰ ਨੂੰ ਇੰਡੀਅਨ ਗ੍ਰਾਂ ਪ੍ਰੀ 1 (ਆਈਜੀਪੀ 1) ’ਚ 10.20 ਸੈਕਿੰਡ ਦੀ ਤੇਜ਼ ਦੌੜ ਨਾਲ ਪੁਰਸ਼ਾਂ ਦੀ 100 ਮੀਟਰ ਫਰਰਾਟਾ ਦੌੜ ’ਚ ਨਵਾਂ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਰਿਲਾਇੰਸ ਦੀ ਅਗਵਾਈ ਕਰਨ ਵਾਲੇ 24 ਸਾਲਾ ਪੰਜਾਬ ਦੇ ਦੌੜਾਕ ਨੇ ਅਕਤੂਬਰ 2023 ’ਚ ਮਣੀਕਾਂਤ ਹੋਬਲੀਧਰ ਵੱਲੋਂ ਬਣਾਏ ਗਏ 10.23 ਸਕਿੰਟ ਦੇ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਗੁਰਿੰਦਰਵੀਰ ਦਾ ਪਿਛਲਾ ਵਿਅਕਤੀਗਤ ਸਰਬੋਤਮ 10.27 ਸੈਕਿੰਡ ਸੀ, ਜੋ ਉਸ ਨੇ 2021 ’ਚ ਬਣਾਇਆ ਸੀ। ਰਿਲਾਇੰਸ ਦੇ ਹੀ ਹੋਬਲੀਧਰ 10.22 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ ‘ਤੇ ਰਹੇ।
ਉਨ੍ਹਾਂ ਵੀ ਪੁਰਸ਼ਾਂ ਦੀ 100 ਮੀਟਰ ਫਾਈਨਲ ਰੇਸ ‘ਡੀ’ ਵਿਚ ਆਪਣੇ ਹੀ ਪਿਛਲੇ ਰਾਸ਼ਟਰੀ ਰਿਕਾਰਡ ਨੂੰ 0.01 ਸੈਕਿੰਡ ਨਾਲ ਬਿਹਤਰ ਕੀਤਾ। ਲੇਨ ਪੰਜ ਤੇ ਛੇ ਵਿਚ ਇਕ-ਦੂਜੇ ਨਾਲ ਦੌੜਦੇ ਹੋਏ ਗੁਰਿੰਦਰਵੀਰ ਤੇ ਹੋਬਲੀਧਰ ਵਿਚਕਾਰ ਬਹੁਤ ਹੀ ਕੜਾ ਮੁਕਾਬਲਾ ਹੋਇਆ। ਹਾਲਾਂਕਿ, ਗੁਰਿੰਦਰਵੀਰ ਨੇ ਥੋੜ੍ਹੇ ਫਰਕ ਨਾਲ ਰੇਸ ਜਿੱਤ ਕੇ ਰਾਸ਼ਟਰੀ ਰਿਕਾਰਡ ਨੂੰ 0.03 ਸੈਕਿੰਡ ਦੇ ਫਰਕ ਨਾਲ ਆਪਣੇ ਨਾਮ ਕਰ ਲਿਆ।ਅਮਲਾਨ ਬੋਰਗੋਹੇਨ ਨੇ 10.43 ਸੈਕਿੰਡ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ, ਜਿਸ ਨਾਲ ਰਿਲਾਇੰਸ ਨੇ ਟਾਪ ਦੇ ਤਿੰਨ ਸਥਾਨਾਂ ‘ਤੇ ਕਬਜ਼ਾ ਕਰ ਲਿਆ। ਇਹ ਤਿਕੜੀ ਤੇ ਅਨਿਮੇਸ਼ ਕੁਜੂਰ 100 ਮੀਟਰ ’ਚ ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਸਿਖਰ ਦੇ ਦੌੜਾਕ ਰਹੇ ਹਨ।