ਵ੍ਹਾਟਸਐਪ ਰਾਹੀਂ ਮਿੰਟਾਂ ‘ਚ ਡਾਊਨਲੋਡ ਕਰੋ ਅਪਣਾ ਅਧਾਰ ਕਾਰਡ

ਨਵੀਂ ਦਿੱਲੀ, 27 ਮਾਰਚ – Meity ਨੇ ਆਮ ਲੋਕਾਂ ਦੀ ਸਹੂਲਤ ਲਈ ਕੁਝ ਸਾਲ ਪਹਿਲਾਂ ਡਿਜੀਲਾਕਰ ਸਰਵਿਸ ਨੂੰ ਸ਼ੁਰੂ ਕੀਤਾ ਸੀ। ਡਿਜਿਲੌਕਰ ਵਿੱਚ ਦਸਤਾਵੇਜ਼ਾਂ ਨੂੰ ਡਿਜੀਟਲ ਫਾਰਮੈਟ ਵਿੱਚ ਰੱਖਿਆ ਜਾ ਸਕਦਾ ਹੈ। ਤੁਸੀਂ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਰੱਖ ਸਕਦੇ ਹੋ। ਤੁਹਾਨੂੰ ਵ੍ਹਾਟਸਐਪ ‘ਤੇ ਵੀ ਅਜਿਹੀ ਹੀ ਸਹੂਲਤ ਮਿਲ ਰਹੀ ਹੈ। ਜਿਸ ਰਾਹੀਂ ਤੁਸੀਂ ਕਿਸੇ ਵੀ ਸਮੇਂ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ। ਤੁਸੀਂ WhatsApp ‘ਤੇ ਇੱਕ ਨੰਬਰ ਸੇਵ ਕਰਕੇ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ।

ਇਸ ਤਰ੍ਹਾਂ ਕਰੋ WhatsApp ਤੋਂ ਆਧਾਰ ਕਾਰਡ ਡਾਊਨਲੋਡ

ਸਭ ਤੋਂ ਪਹਿਲਾਂ, MyGov HelpDesk +91-9013151515 ਦਾ ਸੰਪਰਕ ਨੰਬਰ ਆਪਣੇ ਫ਼ੋਨ ਵਿੱਚ ਸੇਵ ਕਰੋ। ਨੰਬਰ ਸੇਵ ਕਰੋ ਅਤੇ ਵ੍ਹਾਟਸਐਪ ਸੰਪਰਕ ਸੂਚੀ ਨੂੰ ਰਿਫ੍ਰੈੱਸ਼ ਕਰੋ। ਹੁਣ MyGov HelpDesk ਨਾਲ ਆਪਣੀ ਚੈਟ ਸ਼ੁਰੂ ਕਰੋ। ਇਸ ‘ਚ ਤੁਸੀਂ ਨਮਸਤੇ ਜਾਂ Hi ਦਾ ਮੈਸੇਜ ਲਿਖ ਕੇ ਭੇਜ ਸਕਦੇ ਹੋ।

ਇਸ ਤੋਂ ਬਾਅਦ ਚੈਟਬਾਕਸ ਤੁਹਾਨੂੰ DigiLocker ਅਤੇ Cowin ਸੇਵਾ ਦੇ ਵਿਚਕਾਰ ਇੱਕ ਆਪਸ਼ਨ ਸਿਲੈਕਟ ਕਰਨ ਲਈ ਕਹੇਗਾ। ਇਸ ਵਿੱਚ ਤੁਸੀਂ DigiLocker ਸੇਵਾ ਨੂੰ ਸਿਲੈਕਟ ਕਰੋ। ਤੁਹਾਨੂੰ ਪੁੱਛਿਆ ਜਾਵੇਗਾ ਕਿ ਕੀ ਤੁਹਾਡੇ ਕੋਲ ਡਿਜੀਲੌਕਰ ਅਕਾਊਂਟ ਹੈ, ਜੇਕਰ ਤੁਹਾਡੇ ਕੋਲ ਅਕਾਊਂਟ ਹੈ ਤਾਂ ਹਾਂ ‘ਤੇ ਕਲਿੱਕ ਕਰੋ। ਜੇਕਰ ਤੁਹਾਡੇ ਕੋਲ ਅਕਾਊਂਟ ਨਹੀਂ ਹੈ ਤਾਂ ਡਿਜਿਲੌਕਰ ਐਪ ਜਾਂ ਅਧਿਕਾਰਤ ਸਾਈਟ ‘ਤੇ ਜਾ ਕੇ ਆਪਣਾ ਅਕਾਊਂਟ ਬਣਾਓ।

ਇਸ ਤੋਂ ਬਾਅਦ 12 ਅੰਕਾਂ ਦਾ ਆਧਾਰ ਕਾਰਡ ਨੰਬਰ ਦਿਓ। ਨੰਬਰ ਦੀ ਪੁਸ਼ਟੀ ਕਰਨ ਲਈ ਮੋਬਾਈਲ ‘ਤੇ OTP ਆਵੇਗਾ। OTP ਭਰੋ। ਇਸ ਤੋਂ ਬਾਅਦ ਤੁਹਾਨੂੰ ਆਪਣੇ ਡਿਜੀਲੌਕਰ ਨਾਲ ਕਨੈਕਟੇਡ ਸਾਰੇ ਡਾਕੂਮੈਂਟ ਦਿਸਣ ਲੱਗਣਗੇ। ਆਧਾਰ ਕਾਰਡ ਆਪਸ਼ਨ ਸਿਲੈਕਟ ਕਰਨ ਲਈ ਨੂੰ ਚੁਣਨ ਲਈ 1 ਲਿਖ ਕੇ Send ਕਰੋ। ਇਸ ਤੋਂ ਬਾਅਦ ਤੁਹਾਡਾ ਆਧਾਰ ਕਾਰਡ PDF ਫਾਰਮੈਟ ਵਿੱਚ ਆ ਜਾਵੇਗਾ।

ਇਸ ਗੱਲ ਦਾ ਦਿਓ ਧਿਆਨ
ਇਸ ਪ੍ਰਕਿਰਿਆ ਨੂੰ ਅਪਣਾਉਣ ਤੋਂ ਬਾਅਦ ਤੁਹਾਨੂੰ ਆਧਾਰ ਕਾਰਡ ਮਿਲ ਜਾਵੇਗਾ। ਤੁਸੀਂ ਆਪਣੇ ਨਾਲ PDF ਵੀ ਸੇਵ ਕਰਕੇ ਰੱਖ ਸਕਦੇ ਹੋ। ਪਰ ਇੱਕ ਗੱਲ ਧਿਆਨ ਵਿੱਚ ਰੱਖੋ ਕਿ ਤੁਸੀਂ ਇੱਕ ਸਮੇਂ ਵਿੱਚ ਸਿਰਫ਼ ਇੱਕ ਡਾਕੂਮੈਂਟ ਨੂੰ ਹੀ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਪ੍ਰਕਿਰਿਆ ਦੀ ਮਦਦ ਨਾਲ ਤੁਸੀਂ ਸਿਰਫ ਡਿਜਿਲੌਕਰ ਨਾਲ ਜੁੜੇ ਦਸਤਾਵੇਜ਼ਾਂ ਨੂੰ ਡਾਊਨਲੋਡ ਕਰ ਸਕਦੇ ਹੋ।

ਸਾਂਝਾ ਕਰੋ

ਪੜ੍ਹੋ