
ਅਹਿਮਦਾਬਾਦ, 26 ਮਾਰਚ – IPL 2025 ਦੇ ਪੰਜਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ 11 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 243 ਦੌੜਾਂ ਬਣਾਈਆਂ। ਜਿੱਤ ਲਈ 244 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਦੀ ਟੀਮ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 232 ਦੌੜਾਂ ਹੀ ਬਣਾ ਸਕੀ ਅਤੇ 11 ਦੌੜਾਂ ਨਾਲ ਮੈਚ ਹਾਰ ਗਈ। ਪੰਜਾਬ ਕਿੰਗਜ਼ ਦੀ ਇਸ ਸ਼ਾਨਦਾਰ ਜਿੱਤ ਦੇ ਹੀਰੋ ਕਪਤਾਨ ਸ਼੍ਰੇਅਸ ਅਈਅਰ ਰਹੇ।
ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ ਹਰਾਇਆ
ਗੁਜਰਾਤ ਟਾਈਟਨਸ ਨੂੰ ਮੈਚ ਜਿੱਤਣ ਲਈ ਆਖਰੀ 12 ਗੇਂਦਾਂ ਵਿੱਚ 45 ਦੌੜਾਂ ਦੀ ਲੋੜ ਸੀ। ਪੰਜਾਬ ਕਿੰਗਜ਼ ਦੇ ਪ੍ਰਭਾਵੀ ਖਿਡਾਰੀ ਤੇਜ਼ ਗੇਂਦਬਾਜ਼ ਵਿਜੇ ਕੁਮਾਰ ਨੇ 19ਵੇਂ ਓਵਰ ਵਿੱਚ 18 ਦੌੜਾਂ ਦਿੱਤੀਆਂ। ਗੁਜਰਾਤ ਨੂੰ ਹੁਣ ਆਖਰੀ 6 ਗੇਂਦਾਂ ‘ਤੇ 27 ਦੌੜਾਂ ਦੀ ਲੋੜ ਸੀ। ਰਾਹੁਲ ਤਿਵਾਤੀਆ 20ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਨਾਨ-ਸਟ੍ਰਾਈਕ ਐਂਡ ‘ਤੇ ਰਨ ਆਊਟ ਹੋ ਗਏ। ਅਰਸ਼ਦੀਪ ਸਿੰਘ ਨੇ ਆਖਰੀ 5 ਗੇਂਦਾਂ ‘ਤੇ 15 ਦੌੜਾਂ ਦਿੱਤੀਆਂ ਅਤੇ 1 ਵਿਕਟ ਵੀ ਲਈ ਅਤੇ ਆਪਣੀ ਟੀਮ ਨੂੰ 11 ਦੌੜਾਂ ਨਾਲ ਜਿੱਤ ਦਿਵਾਈ।