
ਨਵੀਂ ਦਿੱਲੀ, 25 ਮਾਰਚ – ਭਾਰਤ ਦੇ ਬੈਡਮਿੰਟਨ ਡਬਲਜ਼ ਮਾਹਿਰ ਅਤੇ 2022 ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਟੀਮ ਦੇ ਮੈਂਬਰ ਬੀ ਸੁਮੀਤ ਰੈੱਡੀ ਨੇ ਕੋਚਿੰਗ ’ਤੇ ਪੂਰਾ ਧਿਆਨ ਕੇਂਦਰਿਤ ਕਰਨ ਲਈ ਸਰਗਰਮ ਬੈਡਮਿੰਟਨ ਖਿਡਾਰੀ ਵਜੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹੈਦਰਾਬਾਦ ਦੇ 33 ਸਾਲਾ ਖਿਡਾਰੀ ਨੇ ਪੁਰਸ਼ ਡਬਲਜ਼ ਵਿੱਚ ਮਨੂ ਅਤਰੀ ਨਾਲ ਜੋੜੀ ਬਣਾਈ ਅਤੇ ਆਪਣੀ ਪਤਨੀ ਐੱਨ ਸਿੱਕੀ ਰੈੱਡੀ ਸਮੇਤ ਕਈ ਖਿਡਾਰੀਆਂ ਨਾਲ ਮਿਕਸਡ ਡਬਲਜ਼ ਵੀ ਖੇਡਿਆ। ਉਸ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਸੰਨਿਆਸ ਦਾ ਐਲਾਨ ਕੀਤਾ।