ਛਾਵਾ ਫਿਲਮ ਬਨਾਮ ਔਰੰਗਜੇਬ ਅਤੇ ਹਿੰਦੂ ਫਾਸ਼ੀਵਾਦੀ/ਡਾ ਅਜੀਤਪਾਲ ਸਿੰਘ ਐਮ.ਡੀ

ਅੱਜ ਕੱਲ ਮੁਗਲ ਹਾਕਮ ਔਰੰਗਜ਼ੇਬ ਹਿੰਦੂ ਫਾਸ਼ੀਵਾਦੀਆਂ ਦੇ ਨਿਸ਼ਾਨੇ ਤੇ ਹੈ l ਦੇਸ਼ ਦੇ ਮੁਸਲਮਾਨਾਂ ਨੂੰ ਔਰੰਗਜੇਬ ਦੀ ਸੰਤਾਨ ਐਲਾਨ ਕੇ ਸੰਘੀ ਉਹਨਾਂ ਤੇ ਵੀ ਹਮਲਾ ਬੋਲ ਰਹੇ ਹਨ l ਮਹਾਰਾਸ਼ਟਰ ਲੈ ਕੇ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ਸੰਘੀ ਖੁਦ ਨੂੰ ਸ਼ਿਵਾ ਜੀ ਦਾ ਵੰਸ਼ ਐਲਾਨ ਕੇ ਔਰੰਗਜੇਬ ਦੀ ਔਲਾਦ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰ ਰਹੇ ਹਨ l ਇਤਿਹਾਸ ਨੂੰ ਤੋੜ-ਮਰੋੜ ਕੇ ਉਸ ਦੀ ਵਰਤੋਂ ਆਪਣੀ ਫਿਰਕੂ ਰਾਜਨੀਤੀ ਨੂੰ ਹੱਲਾਸ਼ੇਰੀ ਦੇਣ ਲਈ ਕਰਨਾ ਸੰਘੀ ਸੰਗਠਨਾਂ ਲਈ ਕੋਈ ਨਵਾਂ ਕੰਮ ਨਹੀਂ ਹੈ l ਇਕ ਤਰ੍ਹਾਂ ਨਾਲ ਸੰਘ ਆਪਣੇ ਜਨਮ ਤੋਂ ਹੀ ਇਸ ਕੰਮ ਨੂੰ ਕਰਦਾ ਆ ਰਿਹਾ ਹੈ। ਸੰਘ ਦੀਆਂ ਸ਼ਾਖਾਵਾਂ ਵਿੱਚ ਅਕਸਰ ਹੀ ਹਿੰਦੂ ਹਾਕਮਾ ਦਾ ਗੁਣਗਾਣ ਤੇ ਮੁਸਲਮਾਨ ਹਾਕਮਾਂ ਨੂੰ ਅੱਤਵਾਦੀ ਦੱਸ ਕੇ ਮੁਸਲਮਾਨਾਂ ਖਿਲਾਫ ਜ਼ਹਿਰ ਉਗਲਿਆ ਜਾਂਦਾ ਰਿਹਾ ਹੈ l

ਆਪਣੇ ਜਨਮ ਤੋਂ ਅੱਜ ਤੱਕ ਇਤਿਹਾਸ ਦੀ ਫਿਰਕੂ ਦ੍ਰਿਸ਼ਟੀਕੋਣ ਤੋਂ ਪੇਸ਼ਕਾਰੀ ਸੰਘੀ ਸੰਗਠਨਾਂ ਲਈ ਬਹੁਤ ਕਾਰਗਰ ਰਹੀ ਹੈ। ਫਿਰ ਵੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬੀਤੇ 10-12 ਸਾਲਾਂ ਦੇ ਮੋਦੀ ਦੇ ਹਕੂਮਤੀ ਅਰਸੇ ਦੌਰਾਨ ਇਤਿਹਾਸ ਦੀ ਮਨਮਰਜੀ ਦੀ ਪੇਸ਼ਕਾਰੀ ਨਾ ਸਿਰਫ ਨਵੀਆਂ ਉਚਾਈਆਂ ਤੱਕ ਪਹੁੰਚ ਗਈ ਹੈ ਬਲਕਿ ਸਮਾਜ ਦੀ ਵੱਡੀ ਆਬਾਦੀ ਤੱਕ ਇਸ ਨੂੰ ਅੱਜ ਕਾਰਗਰ ਤਰੀਕੇ ਨਾਲ ਪਹੁੰਚਾ ਕੇ ਇਹ ਵੱਧ ਮਾਰਕ ਅਸਰਦਾਰ ਬਣ ਚੁੱਕੀ ਹੈ l ਸੱਤਾ ‘ਤੇ ਹਿੰਦੂ ਪਛਾਖੜੀਆਂ ਦੇ ਕਬਜੇ ਨੇ ਉਹਨਾਂ ਨੂੰ ਇਸ ਵਿਆਪਕ ਪ੍ਰਚਾਰ ਪ੍ਰਸਾਰ ਦੇ ਮੌਕੇ ਤੇ ਦਿੱਤੇ ਹਨ। ਇੱਕ ਪਾਸੇ ਅਜਿਹੇ ਇਤਿਹਾਸਕਾਰਾਂ ਦੀ ਫੌਜ ਪੈਦਾ ਹੋ ਚੁੱਕੀ ਹੈ ਜੋ ਸੰਘ ਦੀ ਪਾਠਸ਼ਾਲਾ ਤੋਂ ਨਿਕਲ ਕੇ ਸੰਘੀ ਚਸ਼ਮੇ ਨਾਲ ਇਤਿਹਾਸ ਨੂੰ ਪੇਸ਼ ਕਰ ਰਹੇ ਹਨ,ਜੋ ਕਿ ਨਾ ਸਿਰਫ ਮਨ ਘੜਤ ਸਿੱਟੇ ਇਤਿਹਾਸ ਦੇ ਨਾਂ ਤੇ ਪੇਸ਼ ਕਰ ਰਹੇ ਹਨ ਬਲਕਿ ਮਨਘੜਤ ਤੱਥ ਵੀ ਘੜ ਕੇ ਪੇਸ਼ ਕਰ ਰਹੇ ਹਨ l

ਅਜਿਹੇ ਫਿਰਕੂ ਨਜਰੀਏ ਨਾਲ ਇਤਿਹਾਸ ਦੇ ਪੇਸ਼ਕਾਰੀ ਦੀ ਸ਼ੁਰੂਆਤ ਬ੍ਰਿਟਿਸ਼ ਹਕੂਮਤ ਵੇਲੇ ਤੋਂ ਹੋ ਚੁੱਕੀ ਸੀ l ਭਾਰਤੀ ਇਤਿਹਾਸ ਨੂੰ ਹਿੰਦੂ ਕਾਲ,ਮੁਸਲਿਮ ਕਾਲ ਤੇ ਬ੍ਰਿਟਿਸ਼ ਕਾਲ ਵਜੋਂ ਪੇਸ਼ ਕਰਨ ਵਾਲਿਆਂ ਦੀ ਅੱਛੀ ਖਾਸੀ ਜਮਾਤ ਸੀ l ਸੰਘ ਨੇ ਇਸ ਦੀ ਵਰਤੋਂ ਮੁਸਲਿਮ ਕਾਲ ਨੂੰ ਹਿੰਦੂਆਂ ਦੀ ਗੁਲਾਮੀ ਦੇ ਕਾਲ ਦੇ ਵਜੋਂ ਪੇਸ਼ ਕਰਨ ਲਈ ਕੀਤੀ l ਫਿਰ ਵੀ ਕਹਿਣਾ ਹੋਵੇਗਾ ਕਿ ਅੱਜ ਸੰਘੀ ਇਤਿਹਾਸਕਾਰ ਜੋ ਕੁਝ ਕਰ ਰਹੇ ਹਨ,ਉਸ ਅੱਗੇ ਬਿ੍ਟਿਸ਼ ਕਾਲ ਵੇਲੇ ਦੇ ਇਤਿਹਾਸਕਾਰ ਕਿਤੇ ਨਹੀਂ ਠਹਿਰਦੇ l ਉਦੋਂ ਦੇ ਇਤਿਹਾਸਕਾਰ ਜਿਆਦਾਤਰ ਜ਼ਾਹਰਾ ਤਥਾਂ ਦੀ ਪੇਸ਼ਕਾਰੀ ਫਿਰਕੂ ਨਜ਼ਰੀਏ ਤੋਂ ਕਰਦੇ ਸਨ l ਅੱਜ ਸਘੀ ਇਤਿਹਾਸਕਾਰ ਆਪਣੇ ਫਿਰਕੂ ਮਕਸਦ ਤੇ ਅਨਕੂਲ ਨਵੇਂ ਨਵੇਂ ਤੱਥ ਘੜ ਰਹੇ ਹਨ l ਯਾਨੀ ਇਤਿਹਾਸ ਦੇ ਨਾਂ ਤੇ ਉਹ ਮਨਘੜਤ ਗਲਪ ਪੇਸ਼ ਕਰ ਦਿੰਦੇ ਰਹੇ ਹਨ l ਇਹਨਾਂ ਮਨਘੜਤ ਫਿਰਕੂ ਗਲਪਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕੁਝ ਹੋਰ ਮਿਰਚ ਮਸਾਲਾ ਲਾ ਕੇ ਏਜੰਡਾ ਆਧਾਰਤ ਫਿਲਮਾਂ ਨੇ ਬੀਤੇ ਕੁਝ ਸਾਲਾਂ ਨਾਲ ਕਰਨਾ ਸ਼ੁਰੂ ਕੀਤਾ ਹੈ l ਇਹਨਾਂ ਫਿਲਮਾਂ ਨੇ ਸੰਘ-ਭਾਜਪਾ ਦੇ ਆਈਟੀ ਸੈਲ,ਟੀਵੀ ਚੈਨਲਾਂ ਦੀ ਤੁਲਨਾ ਵਿੱਚ ਵੱਧ ਮਾਅਰਕੇ ਨਾਲ ਸਮਾਜ ਵਿੱਚ ਸੰਘੀ ਏਜੰਡੇ ਨੂੰ ਸਥਾਪਿਤ ਕਰਨ ਦਾ ਕੰਮ ਕੀਤਾ ਹੈ l

ਕੇਰਲਾ ਸਟੋਰੀ,ਕਸ਼ਮੀਰ ਫਾਈਲਜ ਸਵਤੰਤਰਵੀਰ ਸਾਵਰਕਰ,72 ਹੁਰਰੇ,ਸਮਰਾਟ ਪ੍ਰਿਥਵੀਰਾਜ ਵਰਗੀਆਂ ਫਿਲਮਾਂ ਹੀ ਸੰਘੀ ਏਜੰਡੇ ਨੂੰ ਸਮਰਪਿਤ ਫਿਲਮਾਂ ਰਹੀਆਂ ਹਨ l ਇਹਨਾਂ ਵਿੱਚੋਂ ਕੁਝ ਇੱਥੇ ਸਮਾਜ ਵਿੱਚ ਵੱਧ ਹਰਮਨ ਪਿਆਰੀਆਂ ਹੋਈਆਂ ਤੇ ਕੁਝ ਦਾ ਅਸਰ ਘਟ ਰਿਹਾ l ਸੰਘੀ ਸਰਕਾਰਾਂ ਨੇ ਇਹਨਾਂ ਫਿਲਮਾਂ ਨੂੰ ਟੈਕਸ ਦੀ ਛੋਟ ਦੇਖ ਕੇ ਇਹਨਾਂ ਨੂੰ ਪ੍ਰਚਾਰਨ ਦਾ ਪੂਰਾ ਯਤਨ ਕੀਤਾ l ਇਸ ਕੜੀ ਵਿੱਚ ਨਵੀਂ ਫਿਲਮਾਂ “ਸ਼ਾਵਾ” ਸਾਹਮਣੇ ਆਈ ਹੈ l ਇਸ ਫਿਲਮ ਜੋ ਕਿ ਸ਼ਿਵਾਜੀ ਸਮੰਤ ਦੇ ਛਾਵਾ ਨਾਵਲ ਤੇ ਆਧਾਰਤ ਹੈ,ਜੋ ਕਿਵੇਂ ਵੀ ਇਤਿਹਾਸ ਨੂੰ ਪੇਸ਼ ਨਹੀਂ ਕਰਦੀ ਹੈ l ਬਲਕਿ ਮਨਮਾਨੇ ਤਰੀਕੇ ਨਾਲ ਪੇਸ਼ਕਾਰੀ ਕਰਕੇ ਸਮਾਜ ਚ ਫਿਰਕੂ ਜਨੂੰਨ ਵਧਾਉਣ ਦਾ ਕੰਮ ਕਰ ਰਹੀ ਹੈ l ਫਿਲਮ ਵਿੱਚ ਸ਼ੰਭਾ ਜੀ ਮਹਾਰਾਜ ਦੇ ਜੀਵਨ ਦੀਆਂ ਕੁਝ ਚੋਣਵੀਆਂ ਘਟਨਾਵਾਂ ਨੂੰ ਦਿਖਾ ਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਔਰੰਗਜ਼ੇਬ ਬਹੁਤ ਹੀ ਕਰੂਰ ਹਿੰਦੂ ਵਿਰੋਧੀ ਹਾਕਮ ਸੀ l

ਫਿਲਮ ਦੇ ਇਕ ਤਿਹਾਈ ਹਿੱਸੇ ਵਿੱਚ ਔਰੰਗਜੇਬ ਵੱਲੋਂ ਸ਼ੰਭਾ ਜੀ ਨੂੰ ਦਿੱਤੇ ਗਏ ਤਸੀਹੇ ਦਿਖਾ ਕੇ ਸੰਭਾ ਜੀ ਨੂੰ ਮਹਾਨ ਅਤੇ ਔਰੰਗਜੇਬ ਨੂੰ ਬੇਰਿਹਮ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਨਾਂ ਤਸੀਹਿਆਂ ਸਪਸ਼ਟ ਨੂੰ ਦਿਖਾਉਣ ਵਿੱਚ ਫਿਲਮਕਾਰ ਨੇ ਨਾਵਲ ਲੇਖਕ ਤੋਂ ਵੀ ਅੱਗੇ ਜਾ ਕੇ ਕਈ ਮਨਘੜਤ ਗੱਲਾਂ ਜੋੜ ਦਿੱਤੀਆਂ ਹਨ l ਸਪਸ਼ਟ ਹੈ ਕਿ ਇਹ ਫਿਲਮਾਂ ਹਿੰਦੂ ਹਾਕਮਾਂ ਨੂੰ ਪਰਉਪਕਾਰੀ,ਜਨਤਾ ਪ੍ਰੇਮੀ ਤੇ ਮੁਸਲਮਾਨ ਹਾਕਮਾਂ ਨੂੰ ਬੇਕਿਰਕ ਅਤਿਆਚਾਰੀ ਵਜੋਂ ਪੇਸ਼ ਕਰਦੀ ਹੈ l ਜੇ ਇਹ ਸਾਰੇ ਹਾਕਮਾਂ ਨੂੰ ਹੀ ਇਸ ਤਰ੍ਹਾਂ ਪੇਸ਼ ਕਰਦੀ ਤਦ ਵੀ ਗਨੀਮਤ ਹੁੰਦੀ l ਫਿਲਮ ਦਾ ਮਕਸਦ ਕਿਉਂਕਿ ਮੁਸਲਮਾਨਾਂ ਦੇ ਖਿਲਾਫ ਮਾਹੌਲ ਬਣਾਉਣਾ ਸੀ, ਇਸ ਲਈ ਫਿਲਮਾਂ ਜਿਆਦਾਤਰ ਮੁਸਲਮਾਨਾਂ ਨੂੰ ਬੇਕਿਰਕ ਤੇ ਅੱਤਿਆਚਾਰੀ ਪੇਸ਼ ਕਰਕੇ ਦਰਸ਼ਕ ਦੇ ਦਿਮਾਗ ਵਿੱਚ ਇਹ ਧਾਰਨਾ ਬਿਠਾਉਣ ਦਾ ਕੰਮ ਕਰਦੀ ਹੈ ਕਿ ਮੁਸਲਮਾਨ ਬਹੁਤ ਕਟੜ, ਬੇਕਿਰਕ ਬੇਰਹਿਮ ਹਿੰਦੂ ਵਿਰੋਧੀ ਹੁੰਦੇ ਹਨ l ਛਾਵਾ ਫਿਲਮ ਵਿੱਚ ਸਾਰੀ ਪੇਸ਼ਕਾਰੀ ਇਸ ਧਰਨਾ ਦੇ ਅਨੁਕੂਲ ਹੈ l

ਇਤਿਹਾਸ ਨੂੰ ਹਾਕਮਾਂ ਦੇ ਧਰਮ ਦੇ ਅਧਾਰ ਤੇ ਵੰਡ ਕੇ ਜਦ ਵੀ ਦੇਖਿਆ ਜਾਵੇਗਾ ਤਾਂ ਜੋ ਵੀ ਸਿੱਟਾ ਨਿਕਲੇਗਾ ਅਤੇ ਜੋ ਸਮਝ ਵਿਕਸਿਤ ਹੋਵੇਗੀ ਉਸਦਾ ਘੋਰ ਫਿਰਕੂ ਹੋਣਾ ਤਹਿ ਹੈ l ਵੈਸੇ ਵੀ ਭਾਰਤ ਵਿੱਚ ਕਦੀ ਸ਼ੁੱਧ ਰੂਪ ਨਾਲ ਕੋਈ “ਹਿੰਦੂ ਕਾਲ” ਜਾਂ “ਮੁਸਲਿਮ ਕਾਲ” ਰਿਹਾ ਹੀ ਨਹੀਂ l ਯਾਨੀ ਕਦੀ ਅਜਿਹਾ ਨਹੀਂ ਰਿਹਾ ਕਿ ਸਾਰੇ ਰਾਜਾ ਹਿੰਦੂ ਹੀ ਰਹੇ ਅਤੇ ਨਾ ਹੀ ਕਦੇ ਅਜਿਹਾ ਰਿਹਾ ਕਿ ਸਾਰੇ ਰਾਜਾ ਮੁਸਲਮਾਨ ਹੀ ਰਹੇ l ਅਖੌਤੀ ਹਿੰਦੂ ਕਾਲ ਵਿੱਚ ਬਹੁਤ ਸਾਰੇ ਬੋਧੀ ਹਾਕਮ ਵੀ ਰਹੇ ਅਤੇ ਕਥਾ ਕਥਿਤ ਮੁਸਲਮਾਨ ਕਾਲ ਵਿੱਚ ਬਹੁਤ ਸਾਰੇ ਹਿੰਦੂ ਹਾਕਮ ਰਹੇ l ਇਸ ਤਰ੍ਹਾਂ ਇਤਿਹਾਸ ਅਜਿਹਾ ਨਹੀਂ ਰਿਹਾ ਕਿ ਹਾਕਮ ਸਿਰਫ ਧਰਮ ਦੇ ਆਧਾਰ ਤੇ ਆਪਸ ਵਿੱਚ ਝਗੜਾ ਕਰਦੇ ਰਹੇ ਹੋਣ l ਅਨੇਕਾਂ ਹਿੰਦੂ ਹਾਕਮਾਂ ਦੀਆਂ ਆਪਸੀ ਲੜਾਈਆਂ ਨਾਲ ਇਤਿਹਾਸ ਭਰਿਆ ਪਿਆ ਹੈ l ਇਸ ਤਰ੍ਹਾਂ ਮੁਸਲਮਾਨ ਹਾਕਮਾ ਦੇ ਨਾਲ ਅਨੇਕਾਂ ਹਿੰਦੂ ਹਾਕਮ ਮਿਲ ਕੇ ਹੋਰ ਹਿੰਦੂ ਹਾਕਮਾਂ ਨਾਲ ਲੜਦੇ ਰਹੇ ਹਨ। ਜਾਗੀਰੂ ਕਾਲ ਵਿੱਚ ਹਾਕਮਾਂ ਦੀ ਲੜਾਈ ਨੂੰ ਧਰਮ ਦੇ ਚਸ਼ਮੇ ਨਾਲ ਦੇਖਣ ਵਾਲਾ ਇਤਿਹਾਸਕਾਰ/ਫਿਲਮਕਾਰ ਅਜਿਹੇ ਤੱਥਾਂ ਨੂੰ ਆਪਣੇ ਮੱਤ ਦੇ ਨਾਲ ਉਲਟ ਪਾਉਂਦਾ ਹੈ।

ਇਸ ਲਈ ਉਹ ਇਹਨਾਂ ਨੂੰ ਗਾਇਬ ਜਾਂ ਸੀਮਤ ਕਰਕੇ ਮਨ ਤੱਥਾਂਨੂੰ ਵਧਾ ਚੜਾ ਕੇ ਪੇਸ਼ ਕਰਨ ਲੱਗਦਾ ਹੈ l ਸ਼ਾਵਾ ਫਿਲਮ ਵਿੱਚ ਵੀ ਅਜਿਹਾ ਹੀ ਕੀਤਾ ਗਿਆ ਹੈ l ਸੰਭਾ ਜੀ,ਜੋ ਕਿ ਸ਼ਿਵਾ ਜੀ ਦੇ ਵੱਡੇ ਪੁੱਤਰ ਸਨ,ਉਹਨਾਂ ਦੀ ਤੇ ਔਰੰਗਜ਼ੇਬ ਦੀ ਲੜਾਈ ਤੇ ਹੀ ਫਿਲਮ ਖੁਦ ਨੂੰ ਅਧਾਰਤ ਕਰਦੀ ਹੈ l ਫਿਲਮ ਅਨੇਕਾਂ ਇਤਿਹਾਸਕ ਤਥਾ ਨੂੰ ਜਾਣਬੁੱਝ ਕੇ ਛੁਪਾ ਲੈਂਦੀ ਹੈ,ਮਸਲਨ ਸ਼ਿਵਾ ਦੀ ਫੌਜ ਵਿੱਚ ਕਈ ਅਧਿਕਾਰੀ ਮੁਸਲਮਾਨ ਸਨ ਅਤੇ ਔਰੰਗਜੇਬ ਦੀ ਫੌਜ ਚ ਵੀ 33 ਫੀਸਦੀ ਹਿੰਦੂ ਅਧਿਕਾਰੀ ਸਨ l ਸ਼ਿਵਾ ਨਾਲ ਲੜਨ ਵਾਲੀ ਔਰੰਗਜੇਬ ਦੀ ਫੌਜ ਦੇ ਸੈਨਾਪਤੀ ਜੈ ਸਿੰਘ ਸੀ l ਇਸ ਤਰਾਂ ਸ਼ੰਭਾ ਜੀ ਨਾ ਕੇਵਲ ਬੀਜਾਪੁਰ ਦੇ ਅਤਿਲਿਆ ਸ਼ਾਹ ਦੇ ਖਿਲਾਫ ਲੜਾਈ ਵਿੱਚ ਔਰੰਗਜ਼ੇਬ ਦੇ ਨਾਲ ਸਨ ਬਲਕਿ ਸ਼ਿਵਾ ਜੀ ਦੇ ਖਿਲਾਫ ਔਰੰਗਜ਼ੇਬ ਦੀ ਲੜਾਈ ਵਿੱਚ ਵੀ ਔਰੰਗਜੇਬ ਦੇ ਨਾਲ ਸਨ l ਸ਼ਿਵਾ ਜੀ ਦੀ ਮੌਤ ਤੋਂ ਪਿੱਛੋਂ ਸੱਤਾ ਸੰਘਰਸ਼ ਵਿੱਚ ਸੰਭਾ ਜੀ ਨੇ ਆਪਣੇ ਖਿਲਾਫ ਛੜੰਤਰ ਕਰਨ ਵਾਲੇ ਕਈ ਹਿੰਦੂ ਅਧਿਕਾਰੀਆਂ ਨੂੰ ਮਰਵਾ ਦਿੱਤਾ l ਔਰੰਗਜੇਬ ਨਾਲ ਸ਼ੰਭਾ ਜੀ ਦੇ ਯੁੱਧ ਪਿੱਛੋਂ ਪਕੜੇ ਗਏ ਸੰਭਾ ਜੀ ਨੂੰ ਦਿੱਤੇ ਗਏ ਤਸੀਹਿਆਂ ਨੂੰ ਫਿਲਮ ਵਧਾ ਚੜ੍ਹਾ ਕੇ ਪੇਸ਼ ਕਰਦੀ ਹੈ l ਹਾਕਮਾ ਵੱਲੋਂ ਆਪਣੇ ਦੁਸ਼ਮਣ ਹਾਕਮਾਂ ਪ੍ਰਤੀ ਬੇਕਿਰਕ ਤੇ ਜਾਬਰ ਵਿਹਾਰ ਆਮ ਗੱਲ ਰਹੀ ਹੈ l ਅਜਿਹੀਆਂ ਅਣਗਿਣਤ ਮਿਸਾਲਾਂ ਨਾਲ ਇਤਿਹਾਸ ਭਰਿਆ ਪਿਆ ਹੈ l ਅਜਿਹੀ ਬੇਕਰਕੀ ਹਿੰਦੂ ਮੁਸਲਮ ਸਾਰੇ ਸ਼ਾਸਕਾਂ ਵਿੱਚ ਦਿਖਾਈ ਦਿੰਦੀ ਹੈ l

ਸਾਰੇ ਹਾਕਮਾਂ ਨੇ ਧਰਮ ਦਾ ਖਿਆਲ ਕੀਤੇ ਬਗੈਰ ਆਪਣੀਆਂ ਜਰੂਰਤਾਂ ਦੇ ਅਨੁਸਾਰ ਸਾਰੇ ਹਾਕਮਾਂ ਨੇ ਆਪਣੀ ਇਕੱਲੇ ਸੰਘੀਆਂ ਦੀ ਹੀ ਨਹੀਂ ਬਲਕਿ ਸਾਰੀ ਪ੍ਰਜਾ ਦੀ ਲੁੱਟ ਖਸੁਟ ਕਰਨ ਦਾ ਕੰਮ ਕੀਤਾ ਹੈ l ਚਾਹੇ ਪ੍ਰਜਾ ਕਿਸੇ ਵੀ ਧਰਮ ਦੀ ਪੈਰੋਕਾਰ ਕਿਉਂ ਨਾ ਹੋਵੇ,ਹਾਕਮਾਂ ਨੇ ਉਹਨਾਂ ਦੀ ਲੁੱਟ-ਖਸੁਟ ਹੀ ਕੀਤੀ ਹੈ l ਇਸ ਮਾਮਲੇ ਵਿੱਚ ਔਰੰਗਜ਼ੇਬ ਸ਼ਿਵਾ ਜੀ,ਸ਼ੰਭਾ ਜੀ ਸਾਰੇ ਕੁਲ ਮਿਲਾ ਕੇ ਇਹ ਹੀ ਪੱਧਰ ਤੇ ਖੜੇ ਹਨ। ਇਸ ਤਰ੍ਹਾਂ ਔਰੰਗਜ਼ੇਬ ਨਾਲ ਲੜਨ ਵਾਲੇ ਸ਼ਿਵ ਜੀ ਜਾਂ ਫਿਰ ਸ਼ੰਭਾ ਜੀ ਕੋਈ ਆਜ਼ਾਦੀ ਦੀ ਲੜਾਈ ਨਹੀਂ ਲੜ ਰਹੇ ਸਨ ਬਲਕਿ ਉਹ ਵੀ ਆਪਣੇ ਸਾਮਰਾਜ ਵਿਸਥਾਰ ਦੀ ਉਸੇ ਚਾਹਤ ਤੋਂ ਪ੍ਰੇਰਿਤ ਸਨ,ਜਿਸ ਤੋਂ ਔਰੰਗਜੇਬ ਸੀ l ਇਸ ਤਰ੍ਹਾਂ ਕਰੂਰਤਾ ਦੇ ਮਾਮਲੇ ਵਿੱਚ ਸ਼ਿਵਾ ਜੀ ਦੀ ਹਕੂਮਤ ਅਤੇ ਸ਼ਿਵਾ ਜੀ ਦੀ ਹਕੂਮਤ ਵਿੱਚ ਕੋਈ ਖਾਸ ਫਰਕ ਨਹੀਂ ਸਨ। ਸੂਰਤ ਦੀ ਲੁੱਟ ਪਾਟ ਮੌਕੇ ਸ਼ਿਵਾ ਜੀ ਦੀ ਫੌਜ ਵਲੋਂ ਢਾਹੇ ਜੁਲਮ ਘੱਟ ਨਹੀਂ ਸਨ l ਔਰੰਗਜ਼ੇਬ ਨੂੰ ਹਿੰਦੂ ਵਿਰੋਧੀ ਸਾਬਤ ਕਰਨ ਲਈ ਉਸ ਵੱਲੋਂ ਨਸਟ ਕੀਤੇ ਹਿੰਦੂ ਮੰਦਰਾਂ,ਜਜੀਆ ਟੈਕਸ ਆਦਿ ਦਾ ਹਵਾਲਾ ਦਿੱਤਾ ਜਾਂਦਾ ਹੈ। ਇਹ ਗੱਲ ਸੱਚ ਹੈ ਕਿ ਔਰੰਗਜੇਬ ਨੇ ਆਪਣੇ ਜੇਤੂ ਮੁਹਿੰਮ ਦੌਰਾਨ ਹਾਰੇ ਹੋਏ ਰਾਜੇ ਵੱਲੋਂ ਬਣਾਏ ਗਏ ਮੰਦਿਰਾਂ ਨੂੰ ਨਸ਼ਟ ਕੀਤਾ ਪਰ ਇਹ ਵੀ ਸਪਸ਼ਟ ਹੈ ਕਿ ਉਸ ਦਾ ਮਕਸਦ ਮੰਦਰ ਨਸ਼ਟ ਕਰਨਾ ਨਹੀਂ ਸੀ ਬਲਕਿ ਹਾਰੇ ਹੋਏ ਰਾਜੇ ਨੂੰ ਬੇਇਜਤ ਕਰਨਾ ਵੱਧ ਸੀ l ਅਜਿਹਾ ਹੀ ਹਿੰਦੂ ਰਾਜਿਆਂ ਨੇ ਬੋਧੀ ਮੱਠਾਂ ਨਾਲ ਕੀਤਾ ਸੀ l

ਜੇ ਔਰੰਗਜ਼ੇਬ ਇਨਾ ਹੀ ਮੰਦਰ ਵਿਰੋਧੀ ਹੁੰਦਾ ਤਾਂ ਗੁਹਾਟੀ ਦੇ ਕਮਾਖਿਆ ਦੇਵੀ,ਉਜੈਨ ਦੇ ਮਹਾਂਕਲੇਸ਼ਵਰ ਤੇ ਵਰਿੰਦਾਵਨ ਦੇ ਕ੍ਰਿਸ਼ਨ ਦੇ ਮੰਦਿਰਾਂ ਨੂੰ ਭਾਰੀ ਧਨ ਦਾਨ ਵਿੱਚ ਨਾ ਦਿੰਦਾ l ਜਿੱਥੋਂ ਤੱਕ ਜਜੀਆ ਟੈਕਸ ਦੀ ਗੱਲ ਹੈ,ਬ੍ਰਾਹਮਣ,ਅਪਾਹਜ਼,ਔਰਤਾਂ ਇਸ ਦੇ ਦਾਇਰੇ ਤੋਂ ਬਾਹਰ ਸਨ l ਇਹ ਇੱਕ ਤਰ੍ਹਾਂ ਦਾ ਜਾਇਦਾਦ ਟੈਕਸ ਸੀ l ਕਿਉਂਕਿ ਮੁਸਲਮਾਨ ਜਕਰਾਤ ਦੇ ਰੂਪ ਵਿੱਚ ਇਸ ਤੋਂ ਜਿਆਦਾ ਪਹਿਲਾਂ ਹੀ ਦਿੰਦੇ ਸਨ ਇਸ ਲਈ ਇਹ ਹਿੰਦੂਆਂ ਤੇ ਲਾਇਆ ਗਿਆ ਸੀ l ਅੱਜ ਹਿੰਦੂ ਫਾਸ਼ੀਵਾਦੀ ਇਤਿਹਾਸ ਦੀ ਤੋੜ ਮਰੋੜ ਦੀ ਇਸ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ। ਉਹ ਨਾ ਸਿਰਫ ਇਤਿਹਾਸ ਨੂੰ ਗਲਤ ਪੇਸ਼ ਕਰਨ ਤੱਕ ਸੀਮਤ ਨਹੀਂ ਹਨ ਬਲਕਿ ਇਤਿਹਾਸ ਨੂੰ ਗਲਤ ਪੇਸ਼ ਕੀਤਾ ਹੀ ਇਸ ਲਈ ਜਾ ਰਿਹਾ ਹੈ ਕਿ ਅੱਜ ਦੇ ਮਕਸਦ ਨੂੰ ਹਾਸਲ ਕੀਤਾ ਸਕੇ l ਅੱਜ ਉਹਨਾਂ ਨੂੰ ਮਕਸਦ ਇਹ ਹੈ ਕਿ ਹਿੰਦੂ ਅਬਾਦੀ ਦੇ ਦਿਲਾਂ ਵਿੱਚ ਮੁਸਲਮਾਨ ਘੱਟ ਗਿਣਤੀਆਂ ਪ੍ਰਤੀ ਸਥਾਈ ਨਫਰਤ ਪੈਦਾ ਕਰ ਦਿੱਤੀ ਜਾਵੇ l ਇਹ ਨਫਰਤ ਇਨੀ ਵਿਆਪਕ ਤੇ ਅਸਰਦਾਰ ਹੋਵੇ ਕਿ ਹਿੰਦੂ ਅਬਾਦੀ ਆਪਣੇ ਸਾਰੇ ਦੁੱਖਾਂ ਕਸ਼ਟਾਂ ਲਈ ਮੁਸਲਮਾਨ ਆਬਾਦੀ ਨੂੰ ਜਿੰਮੇਵਾਰ ਠਹਿਰਾਉਣ ਲੱਗ ਜਾਣ l

ਸਰਮਾਏਦਾਰੀ ਦਾ ਪਿਛਲੱਗ ਮੀਡੀਆ ਇਸ ਕੰਮ ਵਿੱਚ ਸੰਘ-ਭਾਜਪਾ ਦੇ ਵੱਡੇ ਸਹਿਯੋਗੀ ਵਜੋਂ ਸਰਗਰਮ ਹੈ l ਜਿਸ ਵਕਤ ਦੇਸ਼ ਵਿੱਚ ਬੇਰੁਜ਼ਗਾਰੀ ਅਸਮਾਨ ਛੂ ਰਹੀ ਹੋਵੇ ਸੀ, ਭਾਰਤੀਆਂ ਨੂੰ ਅਪਮਾਨਤ ਕਰਕੇ ਮੋਦੀ ਦੇ ਮਿੱਤਰ ਅਮਰੀਕਾ ਤੋਂ ਵਾਪਸ ਭੇਜਿਆ ਜਾ ਰਿਹਾ ਹੋਵੇ,ਅਰਥਚਾਰਾ ਰਸਾਤਲ ਵਿੱਚ ਜਾ ਰਿਹਾ ਹੋਵੇ,ਨੌਜਵਾਨਾਂ ਦਾ ਜੀਵਨ ਕਠਨ ਤੋਂ ਕਠਨ ਹੁੰਦਾ ਜਾ ਰਿਹਾ ਹੋਵੇ,ਉਸ ਵਕਤ ਇਹਨਾਂ ਮੁੱਦਿਆਂ ਤੇ ਚਰਚਾ ਦੀ ਬਜਾਏ ਔਰੰਗਜ਼ੇਬ ਨੂੰ ਲੈ ਕੇ ਮਸਜਿਦ ਦੇ ਹੇਠਾਂ ਮੰਦਰ ਦੀ ਚਰਚਾ ਨੂੰ ਹੱਲਾਸ਼ੇਰੀ ਦੇਣ ਦਾ ਕੰਮ ਪੰਜੀਵਾਦੀ ਮੀਡੀਆ ਅਗਰ ਦਿਨ ਰਾਤ ਕਰ ਰਿਹਾ ਹੋਵੇ ਤਾਂ ਉਸ ਦਾ ਅਜੰਡਾ ਇਕਦਮ ਸਪਸ਼ਟ ਹੈ ਕਿ ਦਿਨ ਰਾਤ ਇਨਾ ਫਿਰਕੂ ਜਹਿਰ ਭਰਿਆ ਜਾਵੇ ਕਿ ਜਨਤਾ ਬੁਨਿਆਦੀ ਮੁੱਦਿਆਂ ਦੀਆਂ ਅਸਲੀ ਜਿੰਮੇਵਾਰ ਤਾਕਤਾਂ ਤੱਕ ਨਾ ਪਹੁੰਚ ਸਕੇ l ਇਹ ਦੱਸਣ ਦੀ ਜਰੂਰਤ ਨਹੀਂ ਹੈ ਕਿ ਪੂੰਜੀਵਾਦੀ ਮੀਡੀਆ ਤੇ ਵੱਡੇ ਅਦਾਰੇਦਾਰ ਘਰਾਣਿਆਂ ਅਡਾਨੀ-ਅਬਾਨੀ ਵਰਗਿਆਂ ਦਾ ਕੰਟਰੋਲ ਹੈ l ਮੋਦੀ ਨੂੰ ਇੰਨਾ ਹੀ ਘਰਾਣਿਆਂ ਨੇ ਇਥੋ ਤੱਕ ਪਹੁੰਚਾਉਣ ਵਿੱਚ ਪੂਰਾ ਜੋਰ ਲਾਇਆ ਸੀ ਅਤੇ ਬਦਲੇ ਵਿੱਚ ਮੋਦੀ ਕਾਲ ਵਿੱਚ ਇਹਨਾਂ ਦੀ ਲੁੱਟ ਦੇ ਇੱਕ ਤੋਂ ਇੱਕ ਵੱਧ ਕੇ ਇੰਤਜ਼ਾਮ ਕੀਤੇ ਗਏ l

ਅੱਜ ਜਦੋਂ ਸੰਘੀ ਹਾਕਮ ਮਨਘੜਤ ਤਰੀਕਿਆਂ ਨਾਲ ਫਿਰਕੂ ਨਜ਼ਰੀਏ ਵਾਲਾ ਇਤਿਹਾਸ ਪੇਸ਼ ਕਰ ਰਹੇ ਹਨ,ਸੈਂਸਰ ਬੋਰਡ ਇਨੀਆਂ ਐਨਰਗਲ ਫ਼ਿਲਮਾਂ iਨੂੰ ਪਾਸ ਕਰ ਰਿਹਾ ਹੈ ਤਾਂ ਹਾਕਮ ਸਮਾਜਦਾਰੀ ਜਮਾਤ ਦੀ ਇਸ ਸਭ ਕੈਸੇ ਵਿੱਚ ਨਾ ਸਿਰਫ ਹਮਾਇਤ ਮੌਜੂਦ ਹੈ ਬਲਕਿ ਇਸ ਸਭ ਕੈਸੇ ਜ਼ਰੀਏ ਲੋਕਾਂ ਨੂੰ ਕੱਟੜ ਫਿਰਕੂ ਬਣਾ ਕੇ ਸਭ ਤੋਂ ਜਿਆਦਾ ਸਮਾਜਦਾਰੀ ਜਮਾਤ ਅਤੇ ਫਿਰ ਸੰਘੀ ਹਾਕਮਾਂ ਤੇ ਹੀ ਹਿੱਤ ਪੂਰੇ ਜਾ ਰਹੇ ਹਨ l ਵਿਗਿਆਨ ਨਾਲ ਸੰਘੀਆਂ ਦਾ ਇੱਟ ਕੁੱਤੇ ਦਾ ਵੈਰ ਹੈ l ਹਰ ਵਿਗਿਆਨਿਕ ਸੋਚ,ਵਿਗਿਆਨਕ ਰਿਸਰਚ,ਵਿਗਿਆਨਕ ਇਤਹਾਸ ਲਿਖਣਾ ਇਸ ਦੇ ਲਈ ਘਾਤਕ ਹੈ l ਇਸ ਲਈ ਆਸਥਾ ਦੇ ਇਹ ਪੁਜਾਰੀ ਸਾਰੇ ਵਿਗਿਆਨ ਨੂੰ ਦਫ਼ਨ ਕਰ ਦੇਣਾ ਚਾਹੁੰਦੇ ਹਾਂ l ਇਹਨਾਂ ਦੁਆਰਾ ਯੂਨੀਵਰਸਿਟੀਆਂ, ਕਾਲਜਾਂ ਤੇ ਹੋਰ ਸਿਖਿਆ ਸੰਸਥਾਵਾਂ ਚ ਬਿਠਾਏ ਸੰਘੀ ਅਧਿਕਾਰੀ ਹਰ ਵਿਗਿਆਨਕ ਚਿੰਤਨ ਦਾ ਗੱਲਾਂ ਘੋਟਣ ਵਿੱਚ ਜੁਟੇ ਹੋਏ ਹਨ l ਮਜ਼ੇ ਦੀ ਗੱਲ ਤਾਂ ਇਹ ਹੈ ਕਿ ਸਾਰੀ ਵਿਗਿਆਨਕ ਸੋਚ ਨੂੰ ਦਫਨ ਕਰਕੇ ਸੰਘੀ ਵਿਕਸਤ ਭਾਰਤ ਦਾ ਸੁਪਨਾ ਵੇਖ ਰਹੇ ਹਨ ਤੇ ਜਨਤਾ ਨੂੰ ਵਿਖਾ ਰਹੇ ਹਨ l ਕੰਗਾਲੀ ਵੱਲ ਵਧ ਰਹੀ ਜਨਤਾ ਨੂੰ ਵਿਕਾਸ ਦਾ ਸੁਪਨਾ ਰੂੜੀਵਾਦ ਦੇ ਆਧਾਰ ਤੇ ਵਿਖਾਇਆ ਜਾ ਰਿਹਾ ਹੈ l

ਹਿੰਦੂ ਫਾਸ਼ੀਵਾਦੀਆਂ ਵੱਲੋਂ ਪਿਛਲੇ ਲੋਕ ਸਭਾ ਚੋਣਾਂ ਵਿੱਚ ਮਿਲੇ ਝਟਕੇ ਪਿੱਛੋਂ ਫਿਰਕੂ ਜਨੂੰਨ ਦੇ ਮੁੱਦਿਆਂ ਪ੍ਰਤੀ ਕਾਹਲੀ ਇਸ ਦੀ ਮਜਬੂਤੀ ਨਹੀਂ ਬਲਕਿ ਭੈਅ ਦਾ ਸਿੱਟਾ ਹੈ l ਇਤਿਹਾਸ ਦੀ ਫਿਰਕੂ ਪੇਸ਼ਕਾਰੀ,ਹਰ ਮਸਜਿਦ ਦੇ ਨੀਚੇ ਮੰਦਰ, ਲਵ ਜਿਹਾਦ, ਲੈਂਡ ਜਹਾਦ ਆਦਿ ਦਾ ਇਹਨਾਂ ਦਾ ਪਾਇਆ ਸ਼ੋਰ ਦਿਖਾਉਂਦਾ ਹੈ ਕਿ ਇਹ ਇਸ ਗੱਲ ਤੋਂ ਪਰਚਿਤ ਹਨ ਕਿ ਬੁਨਿਆਦੀ ਮੁੱਦਿਆਂ ਕਰਕੇ ਪ੍ਰੇਸ਼ਾਨ ਜਨਤਾ ਦਾ ਗੁੱਸਾ ਕਦੀ ਵੀ ਜਿਹਨਾਂ ਦੇ ਖਿਲਾਫ ਫੁੱਟ ਸਕਦਾ ਹੈ l ਇਸ ਨੂੰ ਰੋਕਣ ਲਈ ਲਗਾਤਾਰ ਲੋਕਾਂ ਨੂੰ ਫਰਜੀ ਮੁਦਿਆਂ, ਫਿਰਕੂ ਜਨੂੰਨ, ਅੰਨੀ ਕੌਮਪ੍ਰਸਤੀ ਦੇ ਮਹੌਲ ਵਿੱਚ ਬਣਾਈ ਰੱਖਣਾ ਹੋਵੇਗਾ ਅਤੇ ਸੰਘੀ ਤਾਕਤਾਂ ਆਪਣੀ ਪੂਰੀ ਮਸ਼ੀਨਰੀ ਦੀ ਮਦਦ ਨਾਲ ਇਸ ਵਿੱਚ ਜੁਟੀਆਂ ਹੋਈਆਂ ਹਨ l ਇਹਨਾਂ ਦੀ ਪ੍ਰਚਾਰਕ ਫਿਲਮਾਂ ਆਪਣੀ ਤਰ੍ਹਾਂ ਨਾਲ ਉਹਨਾਂ ਦੇ ਇਸ ਕੰਮ ਵਿੱਚ ਮਦਦ ਕਰਦੀਆਂ ਹਨ l ਹਿੰਦੂ ਫਾਸ਼ੀਵਾਦੀ ਇਹ ਸੁਪਣੇ ਪਾਲਦੇ ਹਨ ਕਿ ਇਸ ਤਰ੍ਹਾਂ ਦਾ ਤਾਂਡਵ ਰਚਦੇ ਰਚਦੇ ਉਹ ਆਪਣੇ ਹਿੰਦੂ ਰਾਸ਼ਟਰ ਦੇ ਮਕਸਦ ਤੱਕ ਪਹੁੰਚ ਜਾਣਗੇ l ਅਤੇ ਇਹਨਾਂ ਦਾ ਹਿੰਦੂ ਰਾਸ਼ਟਰ ਅੰਨਤ ਕਾਲ ਤਕ ਚਲੇਗਾ ਪਰ ਇਹ ਆਪਣੇ ਆਦਰਸ਼ ਹਿਟਲਰ ਦੇ ਹਸ਼ਰ ਨੂੰ ਭੁੱਲ ਜਾਂਦੇ ਹਨ l ਹਿਟਲਰ ਦੀ ਪ੍ਰਚਾਰ ਮਸ਼ੀਨਰੀ ਇੱਕ ਝੂਠ ਨੂੰ ਸੌ ਵਾਰ ਦਹੁਰਾ ਕੇ ਸੱਚ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਸੀ l ਸੰਘੀ ਵੀ ਇਹੀ ਕਰ ਰਹੇ ਹਨ l ਹਿਟਲਰ ਵਾਂਗੂ ਸੰਘੀ ਵੀ ਸੋਚਦੇ ਹਨ ਕਿ ਉਹਨਾਂ ਤੇ ਝੂਠ ਅੱਗੇ ਸੱਚ ਕਦੀ ਵੀ ਸਿਰ ਨਹੀਂ ਉਠਾ ਸਕੇਗਾ l

ਹਿਟਲਰ ਦੀ ਤਰ੍ਹਾਂ ਸੰਘੀ ਵੀ ਆਪਣੇ ਹਸ਼ਰ ਬਾਰੇ ਗਲਤਫਹਿਮੀ ਦਾ ਸ਼ਿਕਾਰ ਹਨ l ਹਿਟਲਰ ਨੂੰ ਉਹਨਾਂ ਦੇ ਹਸ਼ਰ ਤੱਕ ਪਹੁੰਚਾਉਣ ਵਾਲਿਆਂ ਮਜ਼ਦੂਰਾਂ-ਕਿਸਾਨਾ ਨੇ ਸੱਚ ਦਾ ਸਾਥ ਕਦੀ ਨਹੀਂ ਛਡਿਆ l ਉਹ ਤਦ ਵੀ ਸੱਚ ਦੁਹਰਾਉਂਦੇ ਰਹੇ,ਜਦ ਝੂਠ ਸਿਰ ਚੜ੍ਹ ਕੇ ਬੋਲ ਰਿਹਾ ਸੀ ਪਰ ਜਲਦੀ ਹੀ ਸੱਚ ਤਾਕਤਵਰ ਬਣ ਗਿਆ ਅਤੇ ਸ਼ਕਤੀਸ਼ਾਲੀ ਹਿਟਲਰ ਮਰੀਅਲ ਬਣ ਗਿਆ l ਇਹੀ ਹਸ਼ਰ ਹਿੰਦੂ ਫਾਸ਼ੀਵਾਦੀਆਂ ਦਾ ਤਹਿ ਹੈ l ਬਸ ਜਰੂਰਤ ਹੈ ਕਿ ਸੱਚ ਤੇ ਵਿਗਿਆਨ ਦੇ ਤਰਕ ਦੇ ਨਾਲ ਖੜੇ ਰਿਹਾ ਜਾਵੇ l ਅਜਿਹੇ ਵਕਤ ਵਿੱਚ ਵੀ ਉਸ ਦਾ ਪ੍ਰਚਾਰ ਕੀਤਾ ਜਾਵੇ ਜਦ ਸੰਘੀ ਝੂਠ ਵਾਰ ਵਾਰ ਬੋਲੇ ਜਾਣ ਕਰਕੇ ਸੱਚ ਛੋਟਾ ਲੱਗ ਰਿਹਾ ਹੋਵੇ l ਅੱਜ ਸੰਘੀਆਂ ਵੱਲੋਂ ਇਤਿਹਾਸ ਦੀ ਹਰ ਤੋੜ -ਮਰੋੜ, ਹਰ ਝੂਠ ਦੇ ਜਵਾਬ ਵਿੱਚ ਇਤਿਹਾਸ ਦੇ ਵਿਗਿਆਨਕ ਮੱਤ ਨੂੰ ਸਥਾਪਿਤ ਕਰਨ ਦੀ ਲੋੜ ਹੈ l (ਕਰਟਸੀ: ਨਾਗਰਿਕ,ਮਾਰਚ 2025)

ਡਾ ਅਜੀਤਪਾਲ ਸਿੰਘ ਐਮ ਡੀ

ਸਾਂਝਾ ਕਰੋ

ਪੜ੍ਹੋ