ਸੈਮਸੰਗ ਨੇ 24,999 ਰੁਪਏ ਦੀ ਕੀਮਤ ਨਾਲ ਭਾਰਤ ‘ਚ ਲਾਂਚ ਕੀਤਾ, Samsung Galaxy A26 5G

ਨਵੀਂ ਦਿੱਲੀ, 24 ਮਾਰਚ – ਸੈਮਸੰਗ ਗਲੈਕਸੀ A26 ਸਮਾਰਟਫੋਨ ਭਾਰਤ ਵਿੱਚ ਲਾਂਚ ਹੋ ਗਿਆ ਹੈ। ਇਹ ਫੋਨ ਕੰਪਨੀ ਦੀ A-ਸੀਰੀਜ਼ ਲਾਈਨਅਪ ਦਾ ਬਜਟ ਫੋਨ ਹੈ। ਸੈਮਸੰਗ ਦਾ ਇਹ ਫੋਨ 24,999 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਪੇਸ਼ ਕੀਤਾ ਗਿਆ ਹੈ। ਇਸ ਫੋਨ ਨੂੰ Super AMOLED ਡਿਸਪਲੇਅ, ਇੰਨ-ਹੋਮ Exynos ਪ੍ਰੋਸੈਸਰ ਤੇ ਟ੍ਰਿਪਲ ਰਿਅਰ ਕੈਮਰਾ ਸੈਟਅਪ ਨਾਲ ਬਜ਼ਾਰ ਵਿੱਚ ਲਿਆਂਦਾ ਗਿਆ ਹੈ। ਇੱਥੇ ਅਸੀਂ ਤੁਹਾਨੂੰ ਸੈਮਸੰਗ ਦੇ ਇਸ ਫੋਨ ਦੀ ਕੀਮਤ ਤੇ ਸਪੈਸੀਫਿਕੇਸ਼ਨਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇ ਰਹੇ ਹਾਂ।

ਸੈਮਸੰਗ ਗਲੈਕਸੀ A26 ਦੀਆਂ ਖੂਬੀਆਂ

ਸੈਮਸੰਗ ਦੇ ਲੇਟੈਸਟ ਨਵੇਂ ਗੈਲੈਕਸੀ A26 5G ਸਮਾਰਟਫੋਨ ਵਿੱਚ 120Hz ਰਿਫ੍ਰੈਸ਼ ਰੇਟ ਵਾਲਾ 6.7 ਇੰਚ ਦਾ FHD+ Super AMOLED ਡਿਸਪਲੇਅ ਦਿੱਤਾ ਗਿਆ ਹੈ। ਇਸ ਡਿਸਪਲੇ ਵੱਧ ਤੋਂ ਵੱਧ ਬ੍ਰਾਈਟਨਸ 1,000 ਨਿਟਸ ਹੈ, ਜੋ ਕਿ Corning Gorilla Glass Victus+ ਸੁਰੱਖਿਆ ਨਾਲ ਆਉਂਦਾ ਹੈ। ਸੈਮਸੰਗ ਦੇ ਇਸ ਫੋਨ ਵਿੱਚ ਸੈਲਫੀ ਕੈਮਰੇ ਲਈ U ਆਕਾਰ ਦੀ ਨੌਚ ਮਿਲਦੀ ਹੈ। ਇਸ ਫੋਨ ਵਿੱਚ ਸੈਲਫੀ ਲਈ 13MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

ਰਿਅਰ ਕੈਮਰਾ ਸੈਟਅਪ ਦੀ ਗੱਲ ਕਰੀਏ ਤਾਂ ਇਸ ਵਿੱਚ 50 ਮੇਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ, ਜੋ ਕਿ ਓਪਟੀਕਲ ਇਮੇਜ ਸਟੇਬਿਲਾਈਜ਼ੇਸ਼ਨ (OIS) ਦੀ ਸਪੋਰਟ ਕਰਦਾ ਹੈ। ਇਸ ਦੇ ਨਾਲ ਹੀ ਫੋਨ ਵਿੱਚ 8MP ਦਾ ਅਲਟਰਾ ਵਾਈਡ ਲੈਂਸ ਤੇ 2MP ਦਾ ਮੈਕਰੋ ਕੈਮਰਾ ਵੀ ਹੈ। ਸੈਮਸੰਗ ਦੇ ਇਸ ਫੋਨ ਵਿੱਚ Exynos 1380 ਪ੍ਰੋਸੈਸਰ ਦਿੱਤਾ ਗਿਆ ਹੈ, ਜੋ ਕਿ ਕੰਪਨੀ ਨੇ ਪਹਿਲਾਂ Galaxy A35 ਸਮਾਰਟਫੋਨ ਵਿੱਚ ਵੀ ਦਿੱਤਾ ਸੀ। ਸੈਮਸੰਗ ਦਾ ਇਹ ਫੋਨ 8GB ਤੱਕ ਰੈਮ ਤੇ 256GB ਤੱਕ ਸਟੋਰੇਜ ਨਾਲ ਲਾਂਚ ਕੀਤਾ ਗਿਆ ਹੈ। ਇਸ ਵਿੱਚ ਮਾਈਕ੍ਰੋਐਸਡੀ ਕਾਰਡ ਦਾ ਸਲਾਟ ਵੀ ਦਿੱਤਾ ਗਿਆ ਹੈ।

ਸੈਮਸੰਗ ਨੇ ਇਸ ਬਜਟ ਫੋਨ ਵਿੱਚ 5000mAh ਦੀ ਬੈਟਰੀ ਨਾਲ 25W ਫਾਸਟ ਚਾਰਜਿੰਗ ਦੀ ਸਪੋਰਟ ਵੀ ਦਿੱਤੀ ਹੈ। ਇਹ ਫੋਨ ਐਂਡਰਾਇਡ 15 ‘ਤੇ ਆਧਾਰਿਤ One UI 7 ‘ਤੇ ਚਲਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਫੋਨ ਨੂੰ 6 ਸਾਲ ਤੱਕ ਅਪਡੇਟ ਮਿਲਣਗੇ। ਇਸ ਦੇ ਨਾਲ ਹੀ ਫੋਨ ਵਿੱਚ Circle to Search ਤੇ Object Eraser ਵਰਗੇ ਸੈਮਸੰਗ ਦੇ AI ਫੀਚਰ ਵੀ ਮਿਲਣਗੇ। ਇਹ IP67 ਰੇਟਿੰਗ ਨਾਲ ਆਉਂਦਾ ਹੈ। ਹੋਰ ਫੀਚਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਸਾਈਡ-ਮਾਊਂਟਡ ਫਿੰਗਰਪ੍ਰਿੰਟ ਸਕੈਨਰ, ਸਟੀਰੀਓ ਸਪੀਕਰ ਤੇ ਸੰਪਰਕ ਰਹਿਤ ਭੁਗਤਾਨ ਲਈ NFC ਸਪੋਰਟ ਸ਼ਾਮਲ ਹੈ।

ਸੈਮਸੰਗ ਗਲੈਕਸੀ A26 ਦੀ ਕੀਮਤ

Galaxy A26 5G ਸਮਾਰਟਫੋਨ ਨੂੰ ਦੋ ਵੈਰੀਐਂਟ ਵਿੱਚ ਲਾਂਚ ਕੀਤਾ ਗਿਆ ਹੈ। ਇਹ ਫੋਨ Awesome Black, Mint, White ਤੇ Peach ਕਲਰ ਆਪਸ਼ਨ ਵਿੱਚ ਆਉਂਦਾ ਹੈ।

8GB+128GB – 24,999 ਰੁਪਏ

8GB+256GB – 27,999 ਰੁਪਏ

ਸਾਂਝਾ ਕਰੋ

ਪੜ੍ਹੋ