
*ਡਾ. ਅਮਰ ਕੋਮਲ ਵਰਗੇ ਨਿਸ਼ਕਾਮ ਸਾਹਿਤਕਾਰਾਂ ਦੇ ਯੋਗਦਾਨ ਨੇ ਮਾਂ ਬੋਲੀ ਦਾ ਦੁਨੀਆ ਵਿਚ ਗੌਰਵ ਵਧਾਇਆ- ਜੀ.ਕੇ.ਸਿੰਘ,ਆਈ.ਏ.ਐਸ.
*ਨਵੀਂ ਪੀੜ੍ਹੀ ਨੂੰ ਸਾਹਿਤਕ ਅਤੇ ਸਭਿਆਚਾਰਕ ਵਿਰਾਸਤ ਪ੍ਰਤੀ ਜਾਗਰੂਕ ਹੋਣ ਦੀ ਲੋੜ- ਡਾ. ਦਰਸ਼ਨ ਸਿੰਘ ‘ਆਸ਼ਟ`
*ਵੱਡੀ ਗਿਣਤੀ ਵਿਚ ਵਿਦਵਾਨਾਂ ਤੇ ਲੇਖਕਾਂ ਨੇ ਡਾ. ਅਮਰ ਕੋਮਲ ਦੇ ਜੀਵਨ ਤੇ ਰਚਨਾ ਬਾਰੇ ਕੀਤੀ ਡੂੰਘੀ ਵਿਚਾਰ ਚਰਚਾ
ਪਟਿਆਲਾ, 24 ਮਾਰਚ (ਏ.ਡੀ.ਪੀ ਨਿਊਜ਼) – ਅੱਜ ਮੁਸਾਫ਼ਿਰ ਸੈਂਟਰ ਸਟੇਟ ਲਾਇਬ੍ਰੇਰੀ, ਪਟਿਆਲਾ ਵਿਖੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ 23 ਮਾਰਚ, 2025 ਨੂੰ ਰਾਜ ਪੱਧਰੀ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਚ ‘ਡਾ. ਅਮਰ ਕੋਮਲ ਅਭਿਨੰਦਨ ਗ੍ਰੰਥ` ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`, ਮੁਖ ਮਹਿਮਾਨ ਵਜੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸਾਬਕਾ ਡਿਪਟੀ ਕਮਿਸ਼ਨਰ ਅਤੇ ਉਘੇ ਪੰਜਾਬੀ ਲੇਖਕ ਸ. ਜੀ.ਕੇ.ਸਿੰਘ,ਆਈ.ਏ.ਐਸ., ਪੰਜਾਬੀ ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ,ਸਰਬਾਂਗੀ ਲੇਖਕ ਡਾ. ਅਮਰ ਕੋਮਲ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਮੀਤ ਪ੍ਰਧਾਨ ਡਾ. ਜੋਗਿੰਦਰ ਸਿੰਘ ਨਿਰਾਲਾ, ਉਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਸ਼ਵ ਪੰਜਾਬੀ ਕੇਂਦਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ,ਅਭਿਨੰਦਨ ਗ੍ਰੰਥ ਦੇ ਮੁਖ ਸੰਪਾਦਕ ਡਾ. ਬਲਦੇਵ ਸਿੰਘ ਬੱਦਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਸਾਬਕਾ ਪ੍ਰਿੰਸੀਪਲ ਡਾ.ਸੰਜੀਵ ਕਾਲੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ।
ਪੰਜਾਬ,ਹਰਿਆਣਾ,ਚੰਡੀਗੜ੍ਹ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਾਹਿਤਕ ਅਤੇ ਸਭਿਆਚਾਰਕ ਵਿਰਾਸਤ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਸ.ਜੀ.ਕੇ.ਸਿੰਘ,ਆਈ.ਏ.ਐਸ. ਨੇ ਪੰਜਾਬੀ ਭਾਸ਼ਾ ਦਾ ਮਹੱਤਵਪੂਰਨ ਉਲੇਖ ਕਰਨ ਦੇ ਨਾਲ ਨਾਲ ਕਿਹਾ ਕਿ ਡਾ. ਅਮਰ ਕੋਮਲ ਵਰਗੇ ਸੀਨੀਅਰ ਨਿਸ਼ਕਾਮ ਸਾਹਿਤਕਾਰਾਂ ਦੇ ਅਨਮੋਲ ਯੋਗਦਾਨ ਨੇ ਮਾਂ ਬੋਲੀ ਦਾ ਦੁਨੀਆ ਵਿਚ ਗੌਰਵ ਵਧਾਇਆ ਹੈ।ਉਹਨਾਂ ਵਿਦੇਸ਼ੀ ਚਿੰਤਕਾਂ ਅਤੇ ਖੋਜੀਆਂ ਦੇ ਹਵਾਲੇ ਨਾਲ ਕਿਹਾ ਕਿ ਲਗਨ ਅਤੇ ਮਿਹਨਤ ਕਾਰਨ ਹੀ ਨੋਬਲ ਪੁਰਸਕਾਰਾਂ ਦੀ ਪ੍ਰਾਪਤੀ ਸੰਭਵ ਹੈ।ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਫ਼ਖ਼ਰ ਹੈ ਕਿ ਉਹਨਾਂ ਪਟਿਆਲੇ ਦਾ ਡਿਪਟੀ ਕਮਿਸ਼ਨਰ ਹੁੰਦਿਆਂ ਡਾ. ਅਮਰ ਕੋਮਲ ਵਰਗੇ ਨਿਸ਼ਕਾਮ ਸਾਹਿਤਕਾਰਾਂ ਦਾ ਉਹਨਾਂ ਦੇ ਘਰ ਜਾ ਕੇ ਸਨਮਾਨ ਕਰਨ ਦਾ ਵੀ ਗੌਰਵ ਪ੍ਰਾਪਤ ਹੈ।ਓਮ ਪ੍ਰਕਾਸ਼ ਗਾਸੋ ਨੇ ਡਾ. ਕੋਮਲ ਨਾਲ ਆਪਣੀ ਚਿਰੋਕਣੀ ਸਾਂਝ ਦਾ ਜ਼ਿਕਰ ਕਰਦਿਆਂ ਉਸ ਨੂੰ ਇਕ ਸਾਹਿਤਕ ਤਪੱਸਵੀ ਨਾਲ ਤੁਲਨਾ ਦਿੱਤੀ।ਡਾ. ਭੀਮ ਇੰਦਰ ਸਿੰਘ ਨੇ ਡਾ. ਅਮਰ ਕੋਮਲ ਦੀ ਰਚਨਾਤਮਕ ਸਾਧਨਾ ਬਾਰੇ ਗੱਲ ਕੀਤੀ।ਮੁਖ ਸੰਪਾਦਕ ਡਾ. ਬਲਦੇਵ ਸਿੰਘ ਬੱਦਨ ਅਤੇ ਸਹਾਇਕ ਸੰਪਾਦਕ ਪਵਨ ਹਰਚੰਦਪੁਰੀ ਨੇ ਡਾ. ਕੋਮਲ ਬਾਰੇ ਸੰਪਾਦਿਤ ਕੀਤੇ ਅਭਿਨੰਦਨ ਗ੍ਰੰਥ ਦੀ ਸੰਪਾਦਨ-ਯਾਤਰਾ ਦਾ ਜ਼ਿਕਰ ਕੀਤਾ।
ਡਾ. ਅਮਰ ਕੋਮਲ ਨੇ ਕਿਹਾ ਕਿ ਉਹਨਾਂ ਨੇ ਸਾਰਾ ਜੀਵਨ ਤਨ,ਮਨ ਅਤੇ ਧਨ ਨਾਲ ਮਾਂ ਬੋਲੀ ਪ੍ਰਤੀ ਸੇਵਾ ਕਰਕੇ ਰਿਣ ਉਤਾਰਨ ਦਾ ਯਤਨ ਕੀਤਾ ਹੈ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਉਹਨਾਂ ਦੇ ਪਾਠਕਾਂ ਅਤੇ ਸਮਕਾਲੀ ਸਾਹਿਤਕਾਰਾਂ ਵਜੋਂਰੱਜ ਕੇ ਪਿਆਰ-ਸਤਿਕਾਰ ਮਿਲਿਆ ਹੈ। ਡਾ. ਸੰਜੀਵ ਕਾਲੀਆ ਦਾ ਕਹਿਣਾ ਸੀ ਕਿ ਉਹਨਾਂ ਨੂੰ ਡਾ. ਕੋਮਲ ਦਾ ਸਪੁੱਤਰ ਹੋਣ ਦਾ ਮਾਣ ਹੈ ਜਿਨ੍ਹਾਂ ਨੇ ਆਪਣੀ ਲੇਖਣੀ ਦੇ ਨਾਲ ਨਾਲ ਪੰਜਾਬੀ ਅਧਿਐਨ ਅਤੇ ਅਧਿਆਪਨ ਦੇ ਖੇਤਰ ਵਿਚ ਨਾਮ ਕਮਾਇਆ ਹੈ।ਇਸ ਅਭਿਨੰਦਨ ਗ੍ਰੰਥ ਦੇ ਵੱਖ ਵੱਖ ਪੱਖਾਂ ਬਾਰੇ ਪੰਜਾਬ ਦੇ ਉਘੇ ਵਿਦਵਾਨਾਂ ਵਿਚੋਂ ਡਾ. ਜਗੀਰ ਸਿੰਘ ਢੇਸਾ,ਡਾ. ਸੁਦਰਸ਼ਨ ਗਾਸੋ (ਅੰਬਾਲਾ),ਤੇਜਾ ਸਿੰਘ ਤਿਲਕ,ਡਾ. ਤਰਸਪਾਲ ਕੌਰ ,ਪ੍ਰੋ. ਸੰਧੂ ਵਰਿਆਣਵੀ, ਸੁਖਦੇਵ ਸਿੰਘ ਚਹਿਲ,ਪ੍ਰੋ.ਅਮਨਦੀਪ ਸਿੰਘ, ਸਾਬਕਾ ਪੀ.ਸੀ.ਐਸ. ਅਨਿਲ ਕੁਮਾਰ ਗਰਗ,ਕਹਾਣੀਕਾਰ ਬਾਬੂ ਸਿੰਘ ਰੈਹਲ,ਰਾਮ ਸਰੂਪ ਸ਼ਰਮਾ,ਆਦਿ ਨੇ ਡੂੰਘੀ ਚਰਚਾ ਕੀਤੀ। ਇਹਨਾਂ ਵਿਦਵਾਨਾਂ ਅਤੇ ਆਲੋਚਕਾਂ ਦਾ ਸਾਂਝੇ ਤੌਰ ਤੇ ਕਹਿਣਾ ਸੀ ਕਿ ਇਸ ਅਭਿਨੰਦਨ ਗ੍ਰੰਥ ਨਾਲ ਡਾ. ਅਮਰ ਕੋਮਲ ਦੇ ਜੀਵਨ ਅਤੇ ਸਾਹਿਤ ਰਚਨਾ ਦੇ ਅਨੇਕ ਨਵੇਂ ਪੱਖ ਸਾਹਮਣੇ ਆਏ ਹਨ ਜੋ ਮੌਲਿਕ ਸਾਹਿਤ ਅਤੇ ਖੋਜ ਦੀ ਦ੍ਰਿਸ਼ਟੀ ਤੋਂ ਕਾਫੀ ਲਾਹੇਵੰਦ ਹਨ।
ਸਮਾਗਮ ਦੇ ਦੂਜੇ ਦੌਰ ਵਿਚ ਪ੍ਰਸਿੱਧ ਕਵੀ ਅਮਰੀਕ ਡੋਗਰਾ,ਸਭਾ ਦੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਤੋਂ ਇਲਾਵਾ ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚਹਿਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਚੀਫ ਲਾਇਬ੍ਰੇਰੀਅਨ ਡਾ. ਜਗਤਾਰ ਸਿੰਘ,ਡਾ. ਅਮਰਜੀਤ ਕੌਂਕੇ,ਗੁਰਚਰਨ ਸਿੰਘ ਪੱਬਾਰਾਲੀ, ਦਰਸ਼ਨ ਸਿੰਘ ਪ੍ਰੀਤੀਮਾਨ,ਗੋਪਾਲ ਸ਼ਰਮਾ ਸਮਾਣਾ,ਸੁਖਵਿੰਦਰ ਚਹਿਲ,ਸੁਖਵਿੰਦਰ ਕੌਰ ਸਿੱਧੂ (ਸੰਗਰੂਰ),ਭੁਪਿੰਦਰ ਕੌਰ ਵਾਲੀਆ,ਸੁਰਿੰਦਰ ਬੇਦੀ,ਅਮਰ ਗਰਗ ਕਲਮਦਾਨ,ਰਘਬੀਰ ਸਿੰਘ ਗਿੱਲ ਕੱਟੂ,ਮੂਲ ਚੰਦ ਸ਼ਰਮਾ, ਸੁਖਵਿੰਦਰ ਸਿੰਘ ਸਨੇਹ,ਡਾ. ਸੰਪੂਰਨ ਸਿੰਘ ਟੱਲੇਵਾਲੀਆ,ਸੰਦੀਪ ਕੁਮਾਰ ਬਿਸ਼ਨੋਈ,ਸਾਗਰ ਸੂਦ ਸੰਜੇ,ਬ੍ਰਿਜ ਲਾਲ ਗੋਇਲ ਧਨੌਲਾ, ਸੁਖਵਿੰਦਰ ਚਹਿਲ, ਬਲਬੀਰ ਸਿੰਘ ਦਿਲਦਾਰ,ਅਮਰ ਗਰਗ ਕਲਮਦਾਨ, ਇੰਦਰਪਾਲ ਸਿੰਘ, ਗੁਰਪ੍ਰੀਤ ਕੌਰ ਢਿੱਲੋਂ, ਆਦਿ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
ਇਸ ਸਮਾਗਮ ਵਿਚ ਪ੍ਰਿੰ. ਚਰਨਜੀਤ ਕੌਰ, ਰਾਮ ਨਾਥ ਸ਼ੁਕਲਾ, ਡਾ. ਅਸ਼ੋਕ ਕੁਮਾਰ ਖੁਰਾਣਾ, ਡਾ. ਸੁਰਜੀਤ ਸਿੰਘ ਖੁਰਮਾ, ਡਾ. ਹਰਨੇਕ ਸਿੰਘ ਢੋਟ, ਡਾ. ਹਰਬੰਸ ਸਿੰਘ ਧੀਮਾਨ, ਨਾਟਕਕਾਰ ਸਤਿੰਦਰ ਸਿੰਘ ਨੰਦਾ, ਅੰਮ੍ਰਿਤਪਾਲ ਸਿੰਘ ਸ਼ੈਦਾ,ਗੁਰਦੀਪ ਸਿੰਘ ਸੱਗੂ, ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਨਾਇਬ ਸਿੰਘ ਬਦੇਸ਼ਾ, ਬਲਦੇਵ ਸਿੰਘ ਬਿੰਦਰਾ (ਚੰਡੀਗੜ੍ਹ),ਬਬਲੀ ਗੁਪਤਾ,ਵਿਜੇ ਕੁਮਾਰ, ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਡਾ. ਰਾਕੇਸ਼ ਸ਼ਰਮਾ,ਸੁਰਿੰਦਰ ਸ਼ਰਮਾ ਨਾਗਰਾ, ਅਨੀਤਾ ਕਾਲੀਆ,ਪੋਲੀ ਬਰਾੜ,ਅੰਕਿਤ ਕਾਲੀਆ,ਡਾ. ਹਰਪ੍ਰੀਤ ਸਿੰਘ ਰਾਣਾ,ਬਲਵਿੰਦਰ ਕੌਰ ਥਿੰਦ,ਅਵਤਾਰਜੀਤ,ਨਿਰਮਲਾ ਗਰਗ,ਸੁਖਵਿੰਦਰ ਕੌਰ, ਕਵਿਤਾ ਬਾਲੀ,ਵੀ.ਕੇ.ਬਾਲੀ,ਅਮਿਤਾ ਸ਼ਰਮਾ,ਸੁਮਨਦੇਵ ਸ਼ਰਮਾ,ਕਰਮਜੀਤ ਸਿੰਘ ਸਿੱਧੂ, ਬਲਵਿੰਦਰ ਸਿੰਘ ਭੱਟੀ,ਕੁਲਦੀਪ ਕੌਰ ਧੰਜੂ,ਪ੍ਰੋ. ਨਵ ਸੰਗੀਤ ਸਿੰਘ, ਜਸਵਿੰਦਰ ਪੰਜਾਬੀ, ਜਤਿੰਦਰਪਾਲ ਸਿੰਘ ਨਾਗਰਾ, ਜੋਗਾ ਸਿੰਘ ਧਨੌਲਾ,ਸਰਵਿੰਦਰ ਸਿੰਘ ਛਾਬੜਾ,ਜਗਤਾਰ ਨਿਮਾਣਾ,ਵੀਰਇੰਦਰ ਘੰਗਰੋਲੀ,ਡਾ. ਹਰਬੰਸ ਸਿੰਘ ਮਾਨਕਪੁਰੀ,ਰਾਜੇਸ਼ ਕੋਟੀਆ,ਇੰਦਰਜੀਤ ਸਿੰਘ ਸਿੱਧੂ,ਗੋਪਾਲ ਸ਼ਰਮਾ (ਰੰਗਮੰਚ),ਰਵਿੰਦਰ ਕੁਮਾਰ,ਪ੍ਰਿੰਸ ਗਰੇਵਾਲ,ਡਿੰਪਲ ਕੁਮਾਰ ਬਰਨਾਲਾ,ਚੇਤਨ ਸ਼ਰਮਾ,ਵਿਜੇ ਸੋਫ਼ਤ, ਗੁਰਸੇਵਕ ਸਿੰਘ, ਬੁੱਧ ਸਿੰਘ ਸੰਧਨੌਲੀ,ਕਾਂਤਾ ਬਾਲੀ,ਮਾਸਟਰ ਰਾਜ ਸਿੰਘ ਬਧੌਛੀ,ਗੁਰਸੇਵਕ ਸਿੰਘ, ਰਿਸ਼ਵ ਕੁਮਾਰ ਸ਼ਰਮਾ,ਐਸ.ਐਨ. ਚੌਧਰੀ, ਕੇਵਲ ਕੁਮਾਰ ਜਿੰਦਲ,ਗੀਤਾ ਦੀਕਸ਼ਿਤ, ਡਾ. ਸੁਮਨ ਮੈਨਨ, ਡਾ. ਐਸ.ਕੇ. ਮੈਨਨ,ਗੁਰਚਰਨ ਸਿੰਘ ਗੁਣੀਕੇ,ਰਵਿੰਦਰ ਸਿੰਘ ਰਵੀਦੀਪ,ਨਾਹਰ ਸਿੰਘ ਮੁਬਾਰਿਕਪੁਰੀ,ਸਰਵਿੰਦਰ ਸਿੰਘ ਛਾਬੜਾ,ਗੁਰਦੀਪ ਸਿੰਘ ਸੱਗੂ, ਰਿਪਨਜੋਤ ਕੌਰ ਸੋਨੀ ਬੱਗਾ,ਗੁਰਚਰਨ ਸਿੰਘ ਚੌਹਾਨ, ਟੀਨਾ ਪਾਠਕ,ਵਿਕ੍ਰਾਂਤ ਪਾਠਕ ਅਤੇ ਕਵਲਜੀਤ ਸਿੰਘ ਅਮਨ ਨਾਰਾਇਣ ਪਬਲੀਕੇਸ਼ਨਜ਼ ਆਦਿ 130 ਤੋਂ ਵੱਧ ਲੇਖਕ ਅਤੇ ਸ੍ਰੋਤੇ ਸ਼ਾਮਿਲ ਸਨ। ਅੰਤ ਵਿਚ ਵਿਦਵਾਨਾਂ ਅਤੇ ਮਹਿਮਾਨਾਂ ਨੂੰ ਸ਼ਾਲਾਂ ਅਤੇ ਸਨਮਾਨ ਪੱਤਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਮੰਚ ਸੰਚਾਲਨ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਬਖ਼ੂਬੀ ਨਿਭਾਇਆ ਅਤੇ ਧੰਨਵਾਦ ਪ੍ਰੋ. ਸੰਜੀਵ ਕਾਲੀਆ ਵੱਲੋਂ ਕੀਤਾ ਗਿਆ।