
ਹੁਸ਼ਿਆਰਪੁਰ, 15 ਮਾਰਚ – ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਡਲਵਾਲੀ ਕਲਾਂ ਦੇ ਵਿੱਚ ਇੱਕ ਲੜਕੀ ਵੱਲੋਂ ਹਿੰਦੀ ਐਮਏ ਦੇ ਵਿੱਚ ਟੋਪ ਕਰਕੇ ਪੰਜਾਬ ਯੂਨੀਵਰਸਿਟੀ ਵਿੱਚ ਦੇਸ਼ ਦੇ ਰਾਸ਼ਟਰਪਤੀ ਦ੍ਰੌਪਤੀ ਮੁਰਮੂ ਵੱਲੋਂ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਇਲਾਕੇ ਦਾ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਅਦਿਤੀ ਡਡਵਾਲ ਨੇ ਦੱਸਿਆ ਕਿ ਉਸਦੇ ਪਿਤਾ ਦਾ ਸੁਪਨਾ ਸੀ ਕਿ ਉਸਦੀ ਬੇਟੀ ਗੋਲਡ ਮੈਡਲ ਨਾਲ ਸਨਮਾਨਤ ਹੋਵੇ। ਉਸਨੇ ਕਿਹਾ ਕਿ ਉਸਦੇ ਪਿਤਾ ਦੀ ਕੁੱਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਪਰ ਉਸ ਨੇ ਪਿਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਇੱਕ ਦਿਨ ਗੋਲਡ ਮੈਡਲ ਲੈ ਕੇ ਜ਼ਰੂਰ ਆਵੇਗੀ।
ਜੋ ਕੇ ਅੱਜ ਮੈਂ ਆਪਣੇ ਪਿਤਾ ਨਾਲ ਕੀਤਾ ਉਹ ਵਾਅਦਾ ਪੂਰਾ ਕਰ ਦਿੱਤਾ ਤੇ ਜਿੱਥੇ ਵੀ ਮੇਰੇ ਪਿਤਾ ਹੋਣਗੇ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹੋਣਗੇ। ਅਦਿਤੀ ਦਾ ਕਹਿਣਾ ਹੈ ਕਿ ਉਸਦੇ ਘਰ ਵਿੱਚ ਉਸਦੇ ਪ੍ਰਵਾਰਕ ਮੈਂਬਰਾਂ ਦਾ ਉਸਨੂੰ ਬਹੁਤ ਜ਼ਿਆਦਾ ਸਪੋਰਟ ਹੈ। ਉਸਨੇ ਦੱਸਿਆ ਕਿ ਉਸਦੇ ਮਾਤਾ ਜੀ ਅਤੇ ਉਸਦੇ ਚਾਚਾ ਜੀ ਉਸਨੂੰ ਬਹੁਤ ਸਪੋਰਟ ਕਰਦੇ ਨੇ ਤੇ ਇਸ ਦੇ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਉਸ ਨੂੰ ਗੋਲਡ ਮੈਡਲ ਮਿਲਣ ਤੇ ਬਹੁਤ ਜ਼ਿਆਦਾ ਖ਼ੁਸ਼ੀ ਹੈ ਤੇ ਉਸਦੇ ਘਰ ਵਿੱਚ ਵੀ ਬਹੁਤ ਖ਼ੁਸ਼ੀ ਦਾ ਮਾਹੌਲ ਹੈ।