April 22, 2025

ਨਿਆਂ ਪਾਲਿਕਾ ’ਤੇ ਹਮਲੇ

ਤਮਾਮ ਖੁਦਮੁਖਤਾਰ ਅਦਾਰਿਆਂ ’ਤੇ ਕਬਜ਼ਾ ਜਮਾ ਚੁੱਕੀ ਭਾਜਪਾ ਦੀ ਭਾਰਤ ਸਰਕਾਰ ਜਦ ਚੰਦ ਮਹੀਨਿਆਂ ਲਈ ਨਿਯੁਕਤ ਹੋਏ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੋਂ ਮਨਮਾਨੇ ਫੈਸਲੇ ਨਾ ਕਰਾ ਸਕੀ ਤਾਂ ਪਾਰਾ ਤਾਂ ਹਾਈ ਹੋਣਾ ਹੀ ਸੀ। ਰੰਜਨ ਗੋਗੋਈ ਤੋਂ ਲੈ ਕੇ ਚੰਦਰਚੂੜ ਤੱਕ ਚੀਫ ਜਸਟਿਸ ਜਿਸ ਤਰ੍ਹਾਂ ਭਾਰਤ ਸਰਕਾਰ ਦੇ ‘ਗੁਲਾਮ’ ਰਹੇ, ਉਸ ਪ੍ਰਥਾ ਨੂੰ ਵਰਤਮਾਨ ਚੀਫ ਜਸਟਿਸ ਸੰਜੀਵ ਖੰਨਾ ਨੇ ਕੁਝ ਸਮੇਂ ਦੇ ਕਾਰਜਕਾਲ ਵਿੱਚ ਹੀ ਤੋੜ ਦਿੱਤਾ। ਇਸ ਤੋਂ ਬੁਖਲਾਏ ਸਰਕਾਰ-ਭਗਤਾਂ ਨੇ ਸੁਪਰੀਮ ਕੋਰਟ ਨੂੰ ਮਸਜਿਦ ਦੇ ਰੂਪ ਵਿੱਚ ਦਿਖਾ ਦਿੱਤਾ। ਵਕਫ ਬੋਰਡ ਮਾਮਲੇ ਵਿੱਚ ਚੀਫ ਜਸਟਿਸ ਦੀ ਅਗਵਾਈ ਵਾਲੀ ਬੈਂਚ ਨੇ ਜਿਸ ਤਰ੍ਹਾਂ ਖੁੱਲ੍ਹ ਕੇ ਆਪਣੀਆਂ ਗੱਲਾਂ ਰੱਖੀਆਂ, ਉਸ ਨਾਲ ਮੋਦੀ-ਸ਼ਾਹ ਦੇ ਨਾਲ-ਨਾਲ ਇਸ ਬਿੱਲ ਦੇ ਹਮਾਇਤੀਆਂ ਦੀਆਂ ਧੱਜੀਆਂ ਉਡ ਗਈਆਂ ਹਨ। ਉਹ ਮੁਸਲਮਾਨਾਂ ਨੂੰ ਸਮਝਾਉਣ ਤੇ ਉਨ੍ਹਾਂ ਦੀ ਹਮਾਇਤ ਹਾਸਲ ਕਰਨ ਲਈ ਘਰ-ਘਰ ਗੁਰੂ ਗਿਆਨ ਦੇਣ ਦਾ ਅੰਦੋਲਨ ਚਲਾ ਰਹੇ ਹਨ, ਕਿਉਕਿ ਉਨ੍ਹਾਂ ਨੂੰ ਸਮਝ ਆ ਗਈ ਹੈ ਕਿ ਇਸ ਮਸਲੇ ’ਤੇ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲਣ ਵਾਲੀ। ਇਸ ਨਾਲ ਵਕਫ ਦੀ ਸੰਪਤੀ ਦੀ ਲੁੱਟ ਦੇ ਰਾਹ ਬੰਦ ਹੋ ਜਾਣਗੇ। ਇਸ ਲਈ ਚੀਫ ਜਸਟਿਸ ਉਨ੍ਹਾਂ ਦੀਆਂ ਅੱਖਾਂ ਦੀ ਕਿਰਕਿਰੀ ਬਣ ਗਏ ਹਨ। ਇਸ ਦੇ ਇਲਾਵਾ ਸੁਪਰੀਮ ਕੋਰਟ ਵੱਲੋਂ ਰਾਜਪਾਲ ਤੇ ਰਾਸ਼ਟਰਪਤੀ ਨੂੰ ਬਿੱਲਾਂ ਨੂੰ ਮਨਜ਼ੂਰੀ ਦਾ ਫੈਸਲਾ ਨਿਸਚਿਤ ਮਿਆਦ ਤੋਂ ਵੱਧ ਨਾ ਰੋਕਣ ਲਈ ਕਹਿਣ ਨੇ ਵੀ ਪ੍ਰੇਸ਼ਾਨ ਕੀਤਾ ਹੋਇਆ ਹੈ। ਭਾਜਪਾ ਨੇ ਪਾਰਟੀ ਦੇ ਤੌਰ ’ਤੇ ਇਸ ਦਾ ਓਨੇ ਤਿੱਖੇ ਰੂਪ ਵਿੱਚ ਵਿਰੋਧ ਨਹੀਂ ਕੀਤਾ, ਜਿੰਨਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੀਤਾ। ਉਨ੍ਹਾ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸੁਪਰੀਮ ਕੋਰਟ ਸੁਪਰੀਮ ਸੰਸਦ ਬਣ ਬੈਠੀ ਹੈ। ਰਾਸ਼ਟਰਪਤੀ ਸੰਵਿਧਾਨ ਦੀ ਰਾਖੀ ਦੀ ਸਹੁੰ ਚੁੱਕਦਾ ਹੈ, ਜਦਕਿ ਜੱਜ ਸੰਵਿਧਾਨ ਮੁਤਾਬਕ ਚੱਲਣ ਦੀ ਸਹੁੰ ਚੁੱਕਦੇ ਹਨ। ਉਨ੍ਹਾ ਨੂੰ ਇਹ ਚੇਤੇ ਨਹੀਂ ਰਿਹਾ ਕਿ ਜਦੋਂ 1992 ਵਿੱਚ ਰਾਮ ਮੰਦਰ ਅੰਦੋਲਨ ਦੌਰਾਨ ਭੜਕੀ ਹਿੰਸਾ ਤੋਂ ਬਾਅਦ ਪੰਜ ਰਾਜਾਂ ਦੀਆਂ ਭਾਜਪਾ ਸਰਕਾਰਾਂ ਨੂੰ ਰਾਸ਼ਟਰਪਤੀ ਨੇ ਬਰਖਾਸਤ ਕਰ ਦਿੱਤਾ ਸੀ ਤੇ ਮੱਧ ਪ੍ਰਦੇਸ਼ ਹਾਈ ਕੋਰਟ ਨੇ ਭਾਜਪਾ ਸਰਕਾਰ ਬਹਾਲ ਕਰ ਦਿੱਤੀ ਸੀ, ਉਸ ’ਤੇ ਭਾਜਪਾ ਨੇ ਖੁਸ਼ੀ ਮਨਾਈ ਸੀ। ਉਦੋਂ ਵੀ ਰਾਸ਼ਟਰਪਤੀ ਦੇ ਹੁਕਮ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਜਦੋਂ ਵੀ ਸੰਸਦ ਵਿੱਚ ਬਣੇ ਕਾਨੂੰਨ ਨੂੰ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਤਾਂ ਮਾਮਲਾ ਸੁਣਿਆ ਗਿਆ ਹੈ ਤੇ ਕੋਰਟ ਨੇ ਦੱਸਿਆ ਹੈ ਕਿ ਸੰਸਦ ਦਾ ਫੈਸਲਾ ਸੰਵਿਧਾਨ ਦੇ ਮੁਤਾਬਕ ਹੈ ਜਾਂ ਵਿਰੁੱਧ। ਇੱਕ ਚੌਕਸ ਰਾਖੇ ਦੀ ਹੈਸੀਅਤ ਵਿੱਚ ਸੁਪਰੀਮ ਕੋਰਟ ਲੋਕਾਂ ਨੂੰ ਇਨਸਾਫ ਦਾ ਭਰੋਸਾ ਦਿਵਾਉਦੀ ਹੈ, ਪਰ ਜਦ ਸੱਤਾ ਦੇ ਇਰਾਦੇ ਸੰਵਿਧਾਨ ਵਿਰੋਧੀ ਹੁੰਦੇ ਹਨ ਤਾਂ ਉਸ ਨੂੰ ਚੀਫ ਜਸਟਿਸ ਤੋਂ ਡਰ ਲੱਗਦਾ ਹੈ। ਉਸ ਦੇ ਆਈ ਟੀ ਸੈੱਲ, ਉਪ ਰਾਸ਼ਟਰਪਤੀ ਤੇ ਸਾਂਸਦ ਨਿਸ਼ੀਕਾਂਤ ਦੂਬੇ ਵਰਗੇ ਸੁਪਰੀਮ ਕੋਰਟ ਖਿਲਾਫ ਗੁਬਾਰ ਕੱਢਦੇ ਹਨ। ਇੱਕ ਚੇਤੰਨ ਚੀਫ ਜਸਟਿਸ ’ਤੇ ਸਰਕਾਰ ਤੇ ਉਸ ਦੇ ਭਗਤ ਹਮਲਾਵਰ ਹਨ। ਨਿਸ਼ੀਕਾਂਤ ਦੂਬੇ ’ਤੇ ਦਰਜਨਾਂ ਮੁਕੱਦਮੇ ਚੱਲ ਰਹੇ ਹਨ। ਉਹ ਹੀ ਚੀਫ ਜਸਟਿਸ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਰਿਹਾ ਹੈ। ਇਹ ਕਿਸੇ ਇੱਕ ਅਦਾਰੇ ਦਾ ਨਹੀਂ, ਸਗੋਂ ਪੂਰੇ ਜਮਹੂਰੀ ਢਾਂਚੇ ਦਾ ਅਪਮਾਨ ਹੈ ਅਤੇ ਇਹ ਅਪਮਾਨ ਸਹਿਣਾ, ਚੁੱਪ ਰਹਿਣਾ ਨਾ ਸਿਰਫ ਬਦਕਿਸਮਤੀ ਹੋਵੇਗੀ, ਸਗੋਂ ਖਤਰੇ ਦੀ ਘੰਟੀ ਵੀ। ਚੀਫ ਜਸਟਿਸ ਅਗਲੇ ਮਹੀਨੇ ਰਿਟਾਇਰ ਹੋਣ ਜਾ ਰਹੇ ਹਨ। ਉਨ੍ਹਾ ਨਾਲ ਖੜ੍ਹਨਾ ਅੱਜ ਦੀ ਲੋੜ ਹੈ। ਇਸ ਨਾਲ ਆਉਣ ਵਾਲੇ ਚੀਫ ਜਸਟਿਸ ਬੀ ਆਰ ਗਵਈ ਨੂੰ ਬਲ ਮਿਲੇਗਾ। ਲੋਕਾਂ ਨੂੰ ਫੈਸਲਾ ਕਰਨਾ ਪੈਣਾ ਹੈ ਕਿ ਕੀ ਉਹ ਸੰਵਿਧਾਨ ਨਾਲ ਖੜ੍ਹਨਗੇ, ਜਿਹੜਾ ਕਰੋੜਾਂ ਭਾਰਤੀਆਂ ਦੀ ਉਮੀਦ, ਹਿਫਾਜਤ ਤੇ ਪਛਾਣ ਹੈ ਜਾਂ ਉਨ੍ਹਾਂ ਦੀ ਚੱਲਣ ਦੇਣਗੇ, ਜਿਹੜੇ ਸੰਵਿਧਾਨ ਨੂੰ ਰੋਲ ਕੇ ਸੱਤਾ ’ਤੇ ਪਕੜ ਮਜ਼ਬੂਤ ਕਰਨੀ ਚਾਹੁੰਦੇ ਹਨ। ਇਹ ਲੜਾਈ ਕਿਸੇ ਇੱਕ ਇਨਸਾਨ, ਇੱਕ ਪਾਰਟੀ ਜਾਂ ਇੱਕ ਅਦਾਲਤ ਦੀ ਨਹੀਂ। ਇਹ ਲੜਾਈ ਭਾਰਤ ਦੇ ਜਮਹੂਰੀ ਵਜੂਦ ਦੀ ਹੈ।

ਨਿਆਂ ਪਾਲਿਕਾ ’ਤੇ ਹਮਲੇ Read More »

ਕਿਰਤੀ ਜ਼ਮਾਤ ਦੇ ਰਹਿਬਰ/ਯਸ਼ ਪਾਲ

*ਵੀ.ਆਈ.ਲੈਨਿਨ ਦੇ ‘ਜਨਮ ਦਿਨ’ (22 ਅਪ੍ਰੈਲ)ਮੌਕੇ:* *”…ਲੋਕ ਹਮੇਸ਼ਾ ਹੀ ਰਾਜਨੀਤੀ ‘ਚ ਧੋਖੇ* *ਤੇ ਸਵੈ-ਧੋਖੇ ਦਾ ਸ਼ਿਕਾਰ ਹੁੰਦੇ ਰਹੇ* *ਹਨ ਅਤੇ ਹਮੇਸ਼ਾ ਉਦੋਂ ਤੱਕ ਹੁੰਦੇ* *ਰਹਿਣਗੇ,ਜਦ ਤੱਕ ਊਹ ਸਾਰੇ ਨੈਤਿਕ* *ਧਾਰਮਿਕ,ਰਾਜਨੀਤਕ ਤੇ ਸਮਾਜਿਕ* *ਜੁਮਲਿਆਂ,ਐਲਾਨਾਂ ਤੇ ਵਾਅਦਿਆਂ* *ਪਿੱਛੇ ਲੁਕੇ ,ਕਿਸੇ ਇੱਕ ਜਾਂ ਦੂਜੀ* *ਜਮਾਤ ਦੇ ਹਿਤਾਂ ਨੂੰ ਬੁੱਝਣ ਨਹੀਂ* *ਸਿੱਖ ਜਾਂਦੇ।”* *….ਵੀ.ਆਈ.ਲੈਨਿਨ* *ਯਸ਼ ਪਾਲ* *ਵਰਗ ਚੇਤਨਾ ਮੰਚ ਪੰਜਾਬ* (9814535005)

ਕਿਰਤੀ ਜ਼ਮਾਤ ਦੇ ਰਹਿਬਰ/ਯਸ਼ ਪਾਲ Read More »

“ਅਜਮੇਰ ਤੋਂ ਇੰਸਟਾਗ੍ਰਾਮ ਤੱਕ: ਧੀਆਂ ਦੀ ਸੁਰੱਖਿਆ ‘ਤੇ ਸਵਾਲ”/ਪ੍ਰਿਯੰਕਾ ਸੌਰਭ

*ਸਿੱਖਿਆ ਜਾਂ ਸ਼ਿਕਾਰੀ ਜਾਲ? ਅਸੀਂ ਪੜ੍ਹੀਆਂ-ਲਿਖੀਆਂ ਕੁੜੀਆਂ ਨੂੰ ਸੁਰੱਖਿਅਤ ਰਹਿਣਾ ਕਿਉਂ ਨਹੀਂ ਸਿਖਾ ਸਕੇ? ਅਜਮੇਰ ਦੇ ਵਿਦਿਆਰਥੀ ਪੜ੍ਹੇ-ਲਿਖੇ ਸਨ, ਪਰ ਉਹ ਸਮਾਜਿਕ ਚੁੱਪੀ ਅਤੇ ਡਿਜੀਟਲ ਖ਼ਤਰਿਆਂ ਤੋਂ ਅਣਜਾਣ ਸਨ। ਸਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਸਿੱਖਿਆ ਸਿਰਫ਼ ਡਿਗਰੀਆਂ ਹੀ ਨਹੀਂ ਸਿਖਾਉਣੀ ਚਾਹੀਦੀ, ਸਗੋਂ ਸੁਰੱਖਿਆ ਵੀ ਸਿਖਾਉਣੀ ਚਾਹੀਦੀ ਹੈ। ਅਤੇ ਪਾਲਣ-ਪੋਸ਼ਣ ਸਿਰਫ਼ ਬੱਚਿਆਂ ਨੂੰ ਆਗਿਆਕਾਰੀ ਬਣਾਉਣ ਲਈ ਨਹੀਂ ਹੋਣਾ ਚਾਹੀਦਾ, ਸਗੋਂ ਉਨ੍ਹਾਂ ਨੂੰ ਸੰਘਰਸ਼ਸ਼ੀਲ ਅਤੇ ਜਾਗਰੂਕ ਨਾਗਰਿਕ ਬਣਾਉਣ ਲਈ ਵੀ ਹੋਣਾ ਚਾਹੀਦਾ ਹੈ। ਸਾਡੀਆਂ ਧੀਆਂ ਫਸਦੀਆਂ ਨਹੀਂ, ਫਸ ਜਾਂਦੀਆਂ ਹਨ – ਅਤੇ ਜਿੰਨਾ ਚਿਰ ਸਿੱਖਿਆ ਸਿਰਫ ਅੰਕਾਂ ਤੱਕ ਸੀਮਤ ਰਹੇਗੀ, ਇਹ ਸ਼ਿਕਾਰੀ ਜਾਲ ਵਾਰ-ਵਾਰ ਬੁਣੇ ਜਾਂਦੇ ਰਹਿਣਗੇ। ਪੜ੍ਹੀਆਂ-ਲਿਖੀਆਂ ਕੁੜੀਆਂ ਨੂੰ ਜਿਨਸੀ ਸ਼ੋਸ਼ਣ ਅਤੇ ਬਲੈਕਮੇਲਿੰਗ ਦੇ ਮਾਮਲਿਆਂ ਵਿੱਚ ਇੰਨੀ ਆਸਾਨੀ ਨਾਲ ਕਿਵੇਂ ਫਸਾਇਆ ਜਾਂਦਾ ਹੈ? ਇਹ ਸਵਾਲ ਅਕਸਰ ਉਦੋਂ ਪੁੱਛਿਆ ਜਾਂਦਾ ਹੈ ਜਦੋਂ ਮੀਡੀਆ ਵਿੱਚ ਕਿਸੇ ਕੁੜੀ ਨਾਲ ਜਿਨਸੀ ਸ਼ੋਸ਼ਣ ਜਾਂ ਬਲੈਕਮੇਲਿੰਗ ਦਾ ਮਾਮਲਾ ਸਾਹਮਣੇ ਆਉਂਦਾ ਹੈ। ਪਰ ਇਹ ਸਵਾਲ ਗਲਤ ਹੈ। ਸਹੀ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਉਹ ਫਸੀ ਨਹੀਂ ਸੀ, ਸਗੋਂ ਫਸੀ ਹੋਈ ਸੀ – ਇੱਕ ਸਾਜ਼ਿਸ਼, ਸ਼ੋਸ਼ਣ ਦੀ ਇੱਕ ਵਿਧੀ ਅਤੇ ਚੁੱਪ ਦੇ ਗੱਠਜੋੜ ਦੁਆਰਾ। ਇਸ ਮਾਮਲੇ ਵਿੱਚ, ਸਿਰਫ਼ ਕੁੜੀ ਹੀ ਗਲਤ ਨਹੀਂ ਹੈ, ਸਗੋਂ ਸਮਾਜ ਅਤੇ ਸਿਸਟਮ ਵੀ ਗਲਤ ਹੈ, ਜਿਸਨੇ ਉਸਨੂੰ ਸੁਰੱਖਿਅਤ ਅਤੇ ਸੰਵੇਦਨਸ਼ੀਲ ਬਣਾਉਣ ਦੀ ਬਜਾਏ, ਉਸਨੂੰ ਸਿਰਫ਼ “ਸਾਵਧਾਨ ਰਹਿਣਾ” ਸਿਖਾਇਆ। ਅਜਮੇਰ ਘਟਨਾ: ਇੱਕ ਕਾਲਾ ਅਧਿਆਇ ਜਦੋਂ ਵੀ ਅਜਮੇਰ ਦਾ ਨਾਮ ਜਿਨਸੀ ਸ਼ੋਸ਼ਣ ਅਤੇ ਬਲੈਕਮੇਲਿੰਗ ਦੇ ਮਾਮਲਿਆਂ ਵਿੱਚ ਲਿਆ ਜਾਂਦਾ ਹੈ, ਤਾਂ 1992 ਦੀ ਸਮੂਹਿਕ ਬਲਾਤਕਾਰ ਦੀ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਉਸ ਸਮੇਂ ਦੇ ਅਜਮੇਰ ਸਮੂਹਿਕ ਬਲਾਤਕਾਰ ਮਾਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ, ਜਦੋਂ ਰਾਜਨੀਤਿਕ ਅਤੇ ਧਾਰਮਿਕ ਪ੍ਰਭਾਵ ਵਾਲੇ ਲੋਕ, ਅਤੇ ਖਾਸ ਕਰਕੇ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਨਾਲ ਜੁੜੇ ਲੋਕ, ਹਜ਼ਾਰਾਂ ਸਕੂਲ ਅਤੇ ਕਾਲਜ ਦੀਆਂ ਕੁੜੀਆਂ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਸਨ। ਪਹਿਲਾਂ ਉਨ੍ਹਾਂ ਨੂੰ ਪਿਆਰ ਦੇ ਜਾਲ ਵਿੱਚ ਫਸਾਇਆ ਗਿਆ, ਫਿਰ ਉਨ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੇ ਬਲੈਕਮੇਲ ਕੀਤਾ ਗਿਆ। ਇਸ ਘਟਨਾ ਕਾਰਨ ਕਈ ਕੁੜੀਆਂ ਨੇ ਖੁਦਕੁਸ਼ੀ ਵੀ ਕਰ ਲਈ। ਪਰ ਹੁਣ, 30 ਸਾਲਾਂ ਬਾਅਦ, ਅਜਮੇਰ ਵਿੱਚ ਇੱਕ ਵਾਰ ਫਿਰ ਅਜਿਹਾ ਹੀ ਦ੍ਰਿਸ਼ ਸਾਹਮਣੇ ਆਇਆ ਹੈ। ਇਸ ਵਾਰ, ਸੈਂਕੜੇ ਵਿਦਿਆਰਥਣਾਂ ਨੂੰ ਸੋਸ਼ਲ ਮੀਡੀਆ, ਇੰਸਟਾਗ੍ਰਾਮ ਚੈਟ, ਫਰਜ਼ੀ ਪ੍ਰੋਫਾਈਲਾਂ ਅਤੇ ਵੀਡੀਓਜ਼ ਰਾਹੀਂ ਬਲੈਕਮੇਲ ਕੀਤਾ ਗਿਆ ਹੈ। ਪੁਲਿਸ ਨੇ ਕਈ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਨਾਬਾਲਗ ਵੀ ਸ਼ਾਮਲ ਹਨ। ਇਨ੍ਹਾਂ ਤਿੰਨ ਦਹਾਕਿਆਂ ਵਿੱਚ ਕੀ ਬਦਲਿਆ ਹੈ? 30 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਕੱਲ੍ਹ ਕੁੜੀਆਂ ਦੀ ਸਿੱਖਿਆ ਅਤੇ ਜਾਗਰੂਕਤਾ ਦੇ ਪੱਧਰ ਵਿੱਚ ਜ਼ਰੂਰ ਬਦਲਾਅ ਆਇਆ ਹੈ, ਪਰ ਕੀ ਸਾਨੂੰ ਅਜੇ ਵੀ ਲੱਗਦਾ ਹੈ ਕਿ ਅਜਮੇਰ ਵਰਗੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਸੀ? ਕੀ ਅਸੀਂ ਕੁੜੀਆਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਲਈ ਕਾਫ਼ੀ ਕਦਮ ਚੁੱਕ ਰਹੇ ਹਾਂ? ਕੀ ਅੱਜ ਵੀ ਸਕੂਲਾਂ ਅਤੇ ਕਾਲਜਾਂ ਵਿੱਚ ਸੁਰੱਖਿਆ ਬਾਰੇ ਗੰਭੀਰ ਸਵਾਲ ਨਹੀਂ ਉੱਠਦੇ? ਪਾਲਣ-ਪੋਸ਼ਣ ਦੇ ਚੁੱਪ ਟਰੈਕ ਅਕਸਰ ਜਦੋਂ ਕੋਈ ਕੁੜੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੈ, ਤਾਂ ਇਹ ਸਵਾਲ ਉੱਠਦਾ ਹੈ ਕਿ ਉਸਨੇ ਅਜਿਹਾ ਕਿਉਂ ਹੋਣ ਦਿੱਤਾ? ਕੀ ਉਹ ਕਸੂਰਵਾਰ ਸੀ? ਪਰ ਹਕੀਕਤ ਇਹ ਹੈ ਕਿ ਜਦੋਂ ਕੁੜੀਆਂ ਨੂੰ ਬਚਪਨ ਤੋਂ ਹੀ “ਮੁੰਡਿਆਂ ਤੋਂ ਦੂਰ ਰਹਿਣ” ਜਾਂ “ਤੁਹਾਡੇ ਤੋਂ ਗਲਤੀਆਂ ਹੋ ਸਕਦੀਆਂ ਹਨ” ਸਿਖਾਇਆ ਜਾਂਦਾ ਹੈ, ਤਾਂ ਉਹ ਇਸ ਡਰ ਵਿੱਚ ਵੱਡੀਆਂ ਹੁੰਦੀਆਂ ਹਨ ਕਿ ਜੇ ਕੁਝ ਹੋ ਗਿਆ, ਤਾਂ ਉਨ੍ਹਾਂ ਦਾ ਸਮਰਥਨ ਕੌਣ ਕਰੇਗਾ? ਇਹ ਡਰ ਅਤੇ ਚੁੱਪੀ ਉਨ੍ਹਾਂ ਨੂੰ ਅਪਰਾਧੀਆਂ ਦਾ ਸ਼ਿਕਾਰ ਬਣਾਉਂਦੀ ਹੈ। ਜੇਕਰ ਉਹਨਾਂ ਨੂੰ ਇਹ ਸਿਖਾਇਆ ਜਾਵੇ ਕਿ “ਇਹ ਤੁਹਾਡੀ ਗਲਤੀ ਨਹੀਂ ਹੈ, ਤੁਸੀਂ ਸੁਰੱਖਿਆ ਦੇ ਹੱਕਦਾਰ ਹੋ, ਅਤੇ ਤੁਹਾਨੂੰ ਮਦਦ ਮੰਗਣ ਦਾ ਅਧਿਕਾਰ ਹੈ,” ਤਾਂ ਸ਼ਾਇਦ ਉਹ ਇਹਨਾਂ ਸਥਿਤੀਆਂ ਨੂੰ ਦੂਰ ਕਰਨ ਦੇ ਯੋਗ ਹੋਣਗੇ। ਵਿਦਿਅਕ ਸੰਸਥਾਵਾਂ: ਕਿਤਾਬਾਂ ਹਨ, ਰਹਿਮ ਨਹੀਂ। ਸਾਡੇ ਸਕੂਲ ਅਤੇ ਕਾਲਜ ਹੁਣ ਸਿਰਫ਼ ਵਿਦਿਅਕ ਸੰਸਥਾਵਾਂ ਬਣ ਗਏ ਹਨ ਜਿਨ੍ਹਾਂ ਦਾ ਇੱਕੋ ਇੱਕ ਉਦੇਸ਼ ਸਿੱਖਿਆ ਹੈ – ਅੰਕਾਂ ਦੇ ਆਧਾਰ ‘ਤੇ ਨਤੀਜੇ ਪ੍ਰਾਪਤ ਕਰਨਾ। ਇਹਨਾਂ ਸੰਸਥਾਵਾਂ ਵਿੱਚ, ਨਾ ਤਾਂ ਸੈਕਸ ਸਿੱਖਿਆ ਹੈ, ਨਾ ਹੀ ਲਿੰਗ ਸੰਵੇਦਨਸ਼ੀਲਤਾ ਬਾਰੇ ਕੋਈ ਕਲਾਸਾਂ ਹਨ, ਅਤੇ ਨਾ ਹੀ ਮਾਨਸਿਕ ਸਿਹਤ ਸਲਾਹ ਸਹੂਲਤਾਂ ਹਨ। ਕੁੜੀਆਂ ਨੂੰ ਸਿਰਫ਼ ਸਵੈ-ਰੱਖਿਆ ਦੀ ਸਿੱਖਿਆ ਦੀ ਹੀ ਲੋੜ ਨਹੀਂ ਹੈ, ਸਗੋਂ ਉਨ੍ਹਾਂ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਪਿਆਰ ਅਤੇ ਰਿਸ਼ਤਿਆਂ ਵਿੱਚ ਦੁਰਵਿਵਹਾਰ ਦੇ ਕੀ ਸੰਕੇਤ ਹੋ ਸਕਦੇ ਹਨ। ਜਦੋਂ ਕੁੜੀਆਂ ਦੀਆਂ ਸ਼ਿਕਾਇਤਾਂ ਦਾ ਜਵਾਬ ਹੁੰਦਾ ਹੈ, “ਤੁਸੀਂ ਕੁਝ ਕੀਤਾ ਹੋਵੇਗਾ, ਇਸ ਲਈ ਉਸਨੇ ਵੀਡੀਓ ਬਣਾਈ,” ਤਾਂ ਇਹ ਸਮੱਸਿਆ ਦੀ ਗੰਭੀਰਤਾ ਨੂੰ ਨਜ਼ਰਅੰਦਾਜ਼ ਕਰਨ ਵਾਂਗ ਹੈ। ਸੋਸ਼ਲ ਮੀਡੀਆ: ਆਧੁਨਿਕ ਸ਼ਿਕਾਰੀ ਦੀ ਬੰਦੂਕ ਸੋਸ਼ਲ ਮੀਡੀਆ ਅਤੇ ਚੈਟਿੰਗ ਐਪਸ ਨੇ ਅਪਰਾਧੀਆਂ ਲਈ ਨਵੇਂ ਰਸਤੇ ਖੋਲ੍ਹ ਦਿੱਤੇ ਹਨ। ਅਜਮੇਰ ਦੇ ਨਵੇਂ ਮਾਮਲੇ ਵਿੱਚ ਜੋ ਹੋਇਆ, ਉਸ ਨੇ ਇੱਕ ਆਧੁਨਿਕ ਡਿਜੀਟਲ ਸ਼ਿਕਾਰੀ ਦੇ ਰੂਪ ਨੂੰ ਪ੍ਰਗਟ ਕੀਤਾ। ਇੰਸਟਾਗ੍ਰਾਮ, ਸਨੈਪਚੈਟ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਕੇ, ਪਹਿਲਾਂ ਝੂਠੇ ਪ੍ਰੇਮ ਸੰਬੰਧ ਬਣਾਏ ਜਾਂਦੇ ਹਨ, ਫਿਰ ਨਜ਼ਦੀਕੀ ਚੈਟ ਅਤੇ ਵੀਡੀਓ ਬਣਾਏ ਜਾਂਦੇ ਹਨ, ਅਤੇ ਅੰਤ ਵਿੱਚ ਬਲੈਕਮੇਲਿੰਗ ਅਤੇ ਸ਼ੋਸ਼ਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਸ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕੁੜੀਆਂ ਇਨ੍ਹਾਂ ਪਲੇਟਫਾਰਮਾਂ ‘ਤੇ ਭਾਵਨਾਤਮਕ ਤੌਰ ‘ਤੇ ਅਸੁਰੱਖਿਅਤ ਹਨ। ਉਹ ਇਸਨੂੰ ਇੱਕ ਸੁਰੱਖਿਅਤ, ਗੁਪਤ ਰਿਸ਼ਤੇ ਵਜੋਂ ਦੇਖਦੇ ਹਨ, ਅਤੇ ਫਿਰ ਅਪਰਾਧੀ ਉਨ੍ਹਾਂ ਦਾ ਭਰੋਸਾ ਤੋੜ ਦਿੰਦਾ ਹੈ। ਸਮਾਜ ਦਾ ਪਖੰਡ ਜਦੋਂ ਕੁੜੀਆਂ ਪੜ੍ਹਾਈ ਵਿੱਚ ਉੱਤਮ ਹੁੰਦੀਆਂ ਹਨ, ਤਾਂ ਉਨ੍ਹਾਂ ਦੀ ਕਦਰ ਕੀਤੀ ਜਾਂਦੀ ਹੈ। ਪਰ ਜਿਵੇਂ ਹੀ ਉਹ ਕਿਸੇ ਮੁੰਡੇ ਨਾਲ ਦੋਸਤੀ ਕਰਦੇ ਹਨ, ਜਾਂ ਸੋਸ਼ਲ ਮੀਡੀਆ ‘ਤੇ ਸਰਗਰਮ ਹੁੰਦੇ ਹਨ, ਉਨ੍ਹਾਂ ਨੂੰ “ਲੋਫਰ” ਅਤੇ “ਵਿਗਾੜਿਆ” ਕਿਹਾ ਜਾਂਦਾ ਹੈ। ਅਜਮੇਰ ਵਰਗੀਆਂ ਘਟਨਾਵਾਂ ਤੋਂ ਬਾਅਦ, ਸਮਾਜ ਇਹੀ ਸਵਾਲ ਪੁੱਛਦਾ ਹੈ – “ਤੁਸੀਂ ਭਰੋਸਾ ਕਿਉਂ ਕੀਤਾ?” ਜਦੋਂ ਕਿ ਸਵਾਲ ਉਲਟ ਹੋਣਾ ਚਾਹੀਦਾ ਹੈ – “ਤੁਹਾਡੇ ਸਕੂਲ ਅਤੇ ਕਾਲਜ ਵਿੱਚ ਸੁਰੱਖਿਆ ਪ੍ਰਣਾਲੀ ਕਿੱਥੇ ਸੀ? ਸਾਡੇ ਸਮਾਜ ਵਿੱਚ ਕੁੜੀਆਂ ਨੂੰ ਸਿਰਫ਼ ਇੱਕ ਹੀ ਦਿਸ਼ਾ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ, ਉਹ ਹੈ, “ਸਾਵਧਾਨ ਰਹੋ”। ਪਰ ਕੀ ਕੁੜੀਆਂ ਨੂੰ ਇਹ ਵੀ ਸਿਖਾਇਆ ਗਿਆ ਹੈ ਕਿ ਉਹ ਆਪਣੇ ਹੱਕਾਂ ਦੀ ਰੱਖਿਆ ਕਿਵੇਂ ਕਰ ਸਕਦੀਆਂ ਹਨ? ਕੀ ਸਾਨੂੰ ਇਹ ਸਮਝਣ ਦੀ ਜ਼ਰੂਰਤ ਨਹੀਂ ਹੈ ਕਿ ਕੁੜੀਆਂ ਨੂੰ “ਆਪਣਾ ਬਚਾਅ” ਕਰਨ ਲਈ ਤਿਆਰ ਕਰਨਾ ਸਿਰਫ਼ ਉਨ੍ਹਾਂ ਦੀ ਨਿੱਜੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ? ਪੁਲਿਸ ਅਤੇ ਪ੍ਰਸ਼ਾਸਨ ਦੀ ਚੁੱਪੀ ਇੱਕ ਵਾਰ 1992 ਵਿੱਚ ਅਜਮੇਰ ਸਮੂਹਿਕ ਬਲਾਤਕਾਰ ਮਾਮਲੇ ਦੌਰਾਨ, ਪੁਲਿਸ ਅਤੇ ਪ੍ਰਸ਼ਾਸਨ ਨੇ ਰਾਜਨੀਤਿਕ ਦਬਾਅ ਕਾਰਨ ਕੇਸ ਨੂੰ ਦਬਾ ਦਿੱਤਾ ਸੀ। ਹੁਣ ਵੀ ਇਹੀ ਹੋ ਰਿਹਾ ਹੈ – ਬਹੁਤ ਸਾਰੇ ਦੋਸ਼ੀਆਂ ਦੇ ਨਾਮ ਪ੍ਰਗਟ ਨਹੀਂ ਕੀਤੇ ਜਾ ਰਹੇ ਹਨ, ਅਤੇ ਨਾਬਾਲਗਾਂ ਨੂੰ ਬਾਲ ਨਿਆਂ ਕਾਨੂੰਨਾਂ ਦਾ ਸਹਾਰਾ ਮਿਲ ਰਿਹਾ ਹੈ। ਕੀ ਇਹ ਉਹ ਸਿਸਟਮ ਹੈ ਜਿਸ ‘ਤੇ ਸਾਨੂੰ ਭਰੋਸਾ ਕਰਨਾ ਚਾਹੀਦਾ ਹੈ? ਜਦੋਂ ਪੁਲਿਸ ਅਤੇ ਪ੍ਰਸ਼ਾਸਨ ਚੁੱਪ ਰਹਿੰਦੇ ਹਨ, ਤਾਂ ਸ਼ੋਸ਼ਣ ਅਤੇ ਬਲਾਤਕਾਰ ਦੀਆਂ ਘਟਨਾਵਾਂ ਦਬਾ ਦਿੱਤੀਆਂ ਜਾਂਦੀਆਂ ਹਨ। ਇਹੀ ਸਥਿਤੀ ਅੱਜ ਦੇ ਕਾਲਜਾਂ ਅਤੇ ਸਕੂਲਾਂ

“ਅਜਮੇਰ ਤੋਂ ਇੰਸਟਾਗ੍ਰਾਮ ਤੱਕ: ਧੀਆਂ ਦੀ ਸੁਰੱਖਿਆ ‘ਤੇ ਸਵਾਲ”/ਪ੍ਰਿਯੰਕਾ ਸੌਰਭ Read More »

ਬੁੱਧ ਬਾਣ/ਜਦੋਂ ਭਾਵਨਾਵਾਂ ਭੜਕਾਈਆਂ ਜਾਣ/ਬੁੱਧ ਸਿੰੰਘ ਨੀਲੋਂ

ਸਿਆਣੇ ਆਖਦੇ ਹਨ ਕਿ ਅੱਗ ਲਗਾਇਆ ਲੱਗਦੀ ਹੈ ਤੇ ਭਾਵਨਾਵਾਂ ਭੜਕਾਉਣ ਨਾਲ ਭੜਕਦੀਆਂ ਹਨ। ਇਹ ਦੋਵੇਂ ਅਲਾਮਤਾਂ ਮਨੁੱਖੀ ਜ਼ਿੰਦਗੀ ਲਈ ਖ਼ਤਰਨਾਕ ਹੁੰਦੀਆਂ ਹਨ। ਇਸੇ ਕਰਕੇ ਆਖਦੇ ਹਨ ਕਿ ਅੱਗ ਲਾ ਕੇ ਡੱਬੂ ਕੰਧ ਤੇ। ਪੰਜਾਬ ਦੇ ਵਿੱਚ ਅੱਜਕਲ੍ਹ ਅੱਗ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਲਈ ਕੋਈ ਰੜਕ ਨਹੀਂ ਛੱਡੀ। ਮਾਲਵੇ ਦੇ ਵਿੱਚ ਹਜ਼ਾਰਾਂ ਏਕੜ ਕਣਕ ਸੜ ਕੇ ਸੁਆਹ ਹੋ ਗਈ। ਲੋਕਾਂ ਦੇ ਸੁਪਨਿਆਂ ਨੂੰ ਲਾਂਬੂ ਲੱਗ ਗਿਆ ਤੇ ਉਹਨਾਂ ਦੇ ਭਾਵਨਾਵਾਂ ਸੁਆਹ ਬਣ ਗਈਆਂ ਹਨ। ਹੁਣ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਚਿਣਗ ਲਗਾਈ ਜਾ ਰਹੀ ਹੈ। ਪੰਜਾਬ ਦੇ ਲੋਕਾਂ ਦੇ ਹੱਥਾਂ ਵਿੱਚ ਬਰੂਦ ਫੜਨ ਲਈ ਉਹਨਾਂ ਨੂੰ ਉਕਸਾਇਆ ਜਾ ਰਿਹਾ ਹੈ। ਇਹ ਸੱਚ ਹੈ ਕਿ ਭਾਵਨਾਵਾਂ ਭੜਕਦੀਆਂ ਨਹੀਂ, ਸਗੋਂ ਇਹ ਭੜਕਾਈਆਂ ਜਾਂਦੀਆਂ ਹਨ। ਅੱਗ ਭੜਕਣ ਪਿੱਛੇ ਵੀ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਜਿਵੇਂ ਜੰਗਲ਼ ਦੀ ਅੱਗ ਪਿੱਛੇ ਰੁੱਖਾਂ ਦੀ ਘਸਾਈ ਤੇ ਬਸਤੀਆਂ ਦੀ ਅੱਗ ਪਿੱਛੇ ਮਨੁੱਖੀ ਲੜਾਈ। ਅੱਗ ਆਪਣੇ ਆਪ ਕਦੇ ਵੀ ਨਹੀਂ ਲੱਗਦੀ, ਸਗੋਂ ਲਾਈ ਜਾਂਦੀ ਹੈ। ਗੱਲ ਜੇ ਸਮਝ ਨਾ ਲੱਗੇ ਤਾਂ ਕਈ ਢੰਗ ਤਰੀਕਿਆਂ ਨਾਲ਼ ਸਮਝਾਈ ਜਾਂਦੀ ਹੈ। ਤਰੀਕਾ ਨਰਮ ਤੇ ਗਰਮ ਕੋਈ ਵੀ ਹੋ ਸਕਦਾ ਹੈ ਪਰ ਗੱਲ ਤਾਂ ਸਮਝਣ ਤੇ ਸਮਝਾਉਣ ਦੀ ਹੈ।ਹੁਣ ਇਹ ਪਤਾ ਨਹੀਂ ਕਿਸ ਵਾਸਤੇ ਇਹ ਹੈ ਪਰ ਗੱਲ ਹੈ ਕਮਾਲ ਦੀ। ਅਖੇ… “ਅਕਲਾਂ ਬਾਝੋਂ ਖੂਹ ਖਾਲੀ” ਹੁਣ ਖੂਹ ਤੇ ਰਹੇ ਨਹੀਂ ਪਰ ਮਸਲੇ ਵੱਡੇ ਹੋ ਗਏ ਹਨ। ਵੱਡੇ ਸਿਰ ਦੀ ਵੱਡੀ ਪੀੜ। “ਜੇ ਗਧੇ ਨੂੰ ਖੂਹ ਵਿੱਚ ਸਿੱਟਣਾ ਹੋਵੇ ਤਾਂ ਉਹਨੂੰ ਕੰਨਾਂ ਤੋਂ ਫੜ੍ਹ ਕੇ ਮੂਹਰੇ ਨੂੰ ਖਿੱਚੀ ਦਾ ਹੈ!” ਇਹ ਗੱਲਾਂ ਬੇਬੇ ਪੰਜਾਬੋ ਆਖਿਆ ਕਰਦੀ ਸੀ। “ਲਾਈਲੱਗ ਨਾ ਹੋਵੇ ਘਰ ਵਾਲ਼ਾ ਤੇ ਚੰਦਰਾ ਗੁਆਂਢ ਬੁਰਾ।” ਮਾੜਾ ਸਲਾਹਕਾਰ ਵੀ ਬੰਦੇ ਨੂੰ ਖੱਜਲ਼ ਖੁਆਰ ਕਰਦਾ ਹੈ…!” ਕਿਸੇ ਦੀ ਦਿੱਤੀ ਪੁੱਠੀ ਸਲਾਹ ਵੀ ਖੂਹ ਵਿੱਚ ਲੈ ਡਿੱਗਦੀ ਹੈ! ਜਿਵੇਂ ਦਿੱਲੀ ਦੇ ਧਾੜਵੀਆਂ ਵੱਲੋਂ ਪੰਜਾਬ ਨੂੰ ਡੂੰਘੀ ਖਾਈ ਵਿੱਚ ਸੁੱਟਿਆ ਜਾ ਰਿਹਾ ਹੈ। ਸਮੇਂ ਦਾ ਹਾਕਮ ਨਸ਼ੇ ਵਿੱਚ ਧੁੱਤ ਹੋ ਕੇ ਤਾਂਡਵ ਨਾਚ ਕਰ ਰਿਹਾ ਹੈ। ਉਸਨੂੰ ਚੜ੍ਹੀ ਤੇ ਲੱਥੀ ਦਾ ਕੋਈ ਗਿਆਨ ਨਹੀਂ ਤੇ ਡੁੱਬ ਰਹੇ ਪੰਜਾਬ ਵੱਲ ਧਿਆਨ ਨਹੀਂ। ਉਂਝ ਕਈ ਵਾਰ ਸੋਚੀ ਦਾ ਹੈ ਕਿ ਸਾਡੀਆਂ ਭਾਵਨਾਵਾਂ ਏਨੀਆਂ ਕਮਜ਼ੋਰ ਕਿਉਂ ਹਨ ਜੋ ਨਿੱਕੀਆਂ ਨਿੱਕੀਆਂ ਗੱਲਾਂ ਤੇ ਭੜਕ ਪੈਂਦੀਆਂ ਹਨ ਤੇ ਹਿਰਦਿਆਂ ਨੂੰ ਵਲੂੰਧਰਨ ਦਾ ਕਾਰਨ ਬਣਦੀਆਂ ਹਨ ? ਪਰ ਮਗਰੋਂ ਅਸਲ ਸੱਚ ਕੁੱਝ ਹੋਰ ਨਿਕਲ਼ਦਾ ਹੈ। ਸਾਨੂੰ ਅਕਲ ਕਿਉਂ ਨਹੀਂ ਆਉਂਦੀ ? ਅਸਾਂ ਅਤੀਤ ਤੋਂ ਹੁਣ ਤੱਕ ਕੋਈ ਸਬਕ ਕਿਉਂ ਨਹੀਂ ਸਿੱਖਿਆ ? ਅਸੀਂ ਸੂਰਜ ਵੱਲ ਪਿੱਠ ਕਿਉਂ ਕਰੀ ਖੜੇ ਹਾਂ ? ਅਸੀਂ ਅੱਗੇ ਜਾਣ ਦੀ ਬਜਾਏ ਪਿੱਛੇ ਵੱਲ ਕਿਉਂ ਦੌੜ ਰਹੇ ਹਾਂ ? ਸਾਡਾ ਗਿਆਨ ਦਾ ਨੇਤਰ ਕਿਉਂ ਬੰਦ ਹੋਇਆ ਪਿਆ ਹੈ ਜਦੋਂ ਕਿ “ਕੈਪਟਨ ਸਾਬ੍ਹ” ਦੀ ਕਿਰਪਾ ਨਾਲ਼ ਪੰਜਾਬ ਸਿੱਖਿਆ ਪੱਖੋਂ ਦੇਸ ਵਿੱਚ ਪਹਿਲੇ ਨੰਬਰ ਉਤੇ ਆ ਗਿਆ ਸੀ।” ਸਾਡੇ ਅੰਦਰਲੇ ਮਨੁੱਖ ਨਾਲ਼ੋਂ ਬਾਹਰਲੇ ਮਨੁੱਖ ਵੱਧ ਸ਼ੈਤਾਨ ਹਨ। ਜਿਹੜੇ ਸਾਨੂੰ ਹਰ ਮੌਸਮ ਦੀ ਬੇਮੌਸਮੀ ਸਬਜੀ ਵਾਂਗੂੰ ਵੇਚ ਜਾਂਦੇ ਹਨ। ਕੀ ਅਸੀਂ ਬਾਜ਼ਾਰੀ ਸੌਦੇ ਸੂਤ ਵਾਂਗੂੰ ਸਿਰਫ਼ ਵਿਕਣ ਵਾਸਤੇ ਹੀ ਬਣੇ ਹਾਂ ? ਹੁਣ ਤੱਕ ਸੁਣਦੇ ਆਏ ਹਾਂ ਕਿ ਮੰਡੀ ਵਿੱਚ ਫਸਲਾਂ ਵਿਕਦੀਆਂ ਹਨ ਪਰ ਹੁਣ ਤੇ ਅਕਲਾਂ, ਸ਼ਕਲਾਂ ਤੇ ਨਸਲਾਂ ਵੀ ਵਿਕਣ ਲੱਗ ਪਈਆਂ ਹਨ। ਮੰਡੀ ਦੇ ਦਲਾਲ ਸਾਨੂੰ ਵੇਚ ਕੇ ਆਪਣੀ ਦਲਾਲੀ ਖ਼ਰੀ ਕਰਦੇ ਹਨ। ਅਸੀਂ ਬਾਰਦਾਨਿਆਂ ਵਿੱਚ ਪੈ ਕੇ ਗੋਦਾਮਾਂ ਵਿੱਚ ਪੁੱਜ ਜਾਂਦੇ ਹਾਂ। ਇਹਨਾਂ ਗੋਦਾਮਾਂ ਵਿੱਚੋ ਸਮੇਂ ਸਮੇਂ ਰੁੱਤ ਮੁਤਾਬਿਕ ਵਪਾਰੀ ਸਾਨੂੰ ਫੇਰ ਮੰਡੀ ਵਿੱਚ ਵੇਚਦੇ ਹਨ ਤੇ ਮੁਨਾਫ਼ਾ ਖੱਟਦੇ ਹਨ। ਮਨੁੱਖ ਭਾਵਨਾਵਾਂ ਦੀਆਂ ਘੁੰਮਣਘੇਰੀਆਂ ਵਾਲ਼ਾ ਵਹਿਣ ਹੁੰਦਾ ਹੈ ਜਿਹੜਾ ਹੜ੍ਹ ਦੇ ਨਾਲ਼ ਆਪਣੀ ਦਿਸ਼ਾ ਬਦਲ ਲੈਂਦਾ ਹੈ। ਅਸੀਂ ਹੜ੍ਹ ਦੇ ਪਾਣੀ ਵਾਂਗੂੰ ਹਰ ਵਾਰ ਦਿਸ਼ਾਹੀਣ ਕਿਉਂ ਹੁੰਦੇ ਹਾਂ।ਅਸੀਂ ਮਨੁੱਖ ਤੋਂ ਕਠਪੁਤਲੀਆਂ ਵਿੱਚ ਕਿਉਂ ਬਦਲ ਜਾਂਦੇ ਹਾਂ ? ਇਨ੍ਹਾਂ ਗੱਲਾਂ ਦਾ ਜਿਹਨਾਂ ਦੇ ਕੋਲ਼ ਜਵਾਬ ਹੈ, ਉਹ ਚੁੱਪ ਹਨ। ਅਸੀਂ ਉਦੋਂ ਤੱਕ ਵਰਤੇ ਜਾਂਦੇ ਰਹਾਂਗੇ ਜਦ ਤੱਕ ਆਪਣੀ ਅਕਲ ਤੋਂ ਕੰਮ ਨਹੀਂ ਲੈਂਦੇ! ਅਸੀਂ ਸਦਾ ਹੀ ਭਾਵਨਾਵਾਂ ਦੇ ਵਹਿਣ ਵਿੱਚ ਵਗਣ ਵਾਲੇ ਹਾਂ। ਨਫ਼ਾ ਨੁਕਸਾਨ ਦਾ ਕਦੇ ਫ਼ਿਕਰ ਨਹੀਂ ਕਰਦੇ।ਜਿੱਧਰ ਨੂੰ ਤੁਰਦੇ ਹਾਂ, ਹੜ੍ਹ ਬਣ ਜਾਂਦੇ ਹਾਂ। ਨਤੀਜਾ ਭਾਂਵੇਂ ਘਾਟਾ ਹੋਵੇ ਜਾਂ ਫਿਰ ਮੌਤ ! ਕੋਈ ਫਰਕ ਨਹੀਂ ਦੇਖਦੇ… ਜੱਟ ਗੰਨਾ ਨੀ ਪੱਟਣ ਦੇਂਦੇ ਪਰ ਭੇਲੀ ਦੇ ਦੇਂਦੇ ਆ, ਬਿਨਾਂ ਇਹ ਸੋਚੇ ਵਿਚਾਰੇ ਕਿ ਇਹ ਕਿੰਨੇ ਗੰਨਿਆਂ ਤੋਂ ਬਣੀ ਹੈ। ਹਰੀ ਕ੍ਰਾਂਤੀ ਲਿਆਉਣ ਵਾਲ਼ਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਅਸੀਂ ਆਪਣੀਆਂ ਨਸਲਾਂ ਤੇ ਫਸਲਾਂ, ਆਪਣੇ ਜੀਵਨ ਦਾਤਿਆਂ ਪੌਣ,ਪਾਣੀ, ਧਰਤੀ ਤੇ ਕੁੱਖ ਦੇ ਕਾਤਲ ਬਣ ਜਾਵਾਂਗੇ ? ਸਾਨੂੰ ਮੁਨਾਫ਼ੇ, ਲਾਲਸਾ ਤੇ ਲਾਲਚ ਨੇ ਮਾਰਿਆ ਜਾਂ ਮਰਵਾਇਆ ਹੈ। ਸਰਕਾਰ ਦੇ ਦਲਾਲਾਂ ਨੇ ਸਾਨੂੰ ਫਸਾਇਆ । ਅਗਲਿਆਂ ਵੱਧ ਝਾੜ ਦੇ ਲਾਲਚ ਵਿੱਚ ਪਹਿਲਾਂ ਰਾੜ੍ਹ ਦਿੱਤੇ, ਫੇਰ ਵੰਞ ਉਤੇ ਚਾੜ੍ਹ ਦਿੱਤੇ। ਹੁਣ ਘੁੰਮੀ ਜਾ ਰਹੇ ਹਾਂ ਦੋ ਫਸਲਾਂ ਤੇ ਦੋ ਸਿਆਸੀ ਪਾਰਟੀਆਂ ਦੇ ਚੱਕਰ ਵਿੱਚ। ਬਦਲਾਅ ਨੇ ਲੋਕਾਂ ਨੂੰ ਕਮਲੇ ਕਰ ਦਿੱਤਾ ਹੈ। ਬਦਲਾਅ ਬੌਂਦਲਿਆ ਫਿਰਦਾ ਹੈ, ਬੌਧਿਕ ਕੰਗਾਲੀ ਦਾ ਜਨਾਜ਼ਾ ਨਿਕਲ ਗਿਆ ਹੈ। ਵਿਦਵਾਨਾਂ ਦਾ ਕਾਲ ਪੈ ਗਿਆ ਹੈ। ਦੇਸੀ ਜੱਟ ਘੁਲਾੜੀ ਪੱਟ… ਲੱਗੇ ਖੋਲ੍ਹਣ ਡੱਟ… ਕੌਣ ਕਿਸੇ ਤੋਂ ਘੱਟ… ਅਗਲਿਆਂ ਕੱਢ ਤੇ ਵੱਟ…! ਜਿਹਨਾਂ ਨੂੰ ਪਤਾ ਸੀ ਉਹਨਾਂ ਦੀ ਹਾਲਤ ਦੀਦਾਰ ਸੰਧੂ ਦੇ ਗੀਤ ਵਰਗੀ ਸੀ – “ਖੱਟੀ ਖੱਟ ਗਏ ਮੁਰੱਬਿਆਂ ਵਾਲ਼ੇ ਤੇ ਅਸੀਂ ਰਹਿ ਗਏ ਭਾਅ ਪੁੱਛਦੇ…!” ਉਹ ਸੀ ਸਿਆਸਤਦਾਨ, ਇਹ ਬਣੇ ਰਹੇ ਵੋਟਰ… ਸਪੋਟਰ… ਪ੍ਰੋਮੋਟਰ…! ਹੁਣ ਦੱਸੋ ਕਿਹੜਾ ਪਾਸਾ ਅਸੀਂ ਛੱਡਿਆ ਹੈ ਸਮਾਜ ਦਾ? ਜਿੱਧਰ ਦੇਖੋ ਤਬਾਹੀ ਲਿਆ ਦਿੱਤੀ… ਤੇ ਸਾਡੀ ਸੋਚ, ਸਮਝ ਪਹਿਰਾਵਾ, ਖਾਣ ਪੀਣ, ਜੀਣ ਥੀਣ, ਮਰਨ ਜੰਮਣ, ਗੀਤ ਸੰਗੀਤ, ਸਾਹਿਤ, ਸਿੱਖਿਆ, ਸੱਭਿਆਚਾਰ, ਬੋਲ ਚਾਲ, ਆਦਿ ਸਭ ਕੁੱਝ ਤਬਾਹ ਕਰ ਦਿੱਤਾ ਹੈ! ਹੁਣ ਅਸੀਂ ਕੀਰਨੇ ਪਾ ਰਹੇ ਤੇ ਹਰੀ ਕ੍ਰਾਂਤੀ ਨੂੰ ਕੋਸ ਰਹੇ ਹਾਂ ! ਕਾਤਲ ਬੇਗਾਨੇ ਨਹੀਂ ਸਾਡੇ ਹੀ ਖੂਨ ਤੇ ਅਖੂਨ ਦੇ ਰਿਸ਼ਤੇਦਾਰ ਹਨ। ਜਿਹਨਾਂ ਨੇ ਅੱਜ ਇਸ ਮੋੜ ਤੇ ਲਿਆ ਕੇ ਖੜ੍ਹਾਅ ਦਿੱਤੇ, ਨਾ ਅੱਗੇ ਜਾਣ ਜੋਗੇ ਤੇ ਨਾ ਪਿੱਛੇ ਮੁੜਨ ਜੋਗੇ ਛੱਡੇ ਆਂ! ਅਸੀਂ ਦੋਸ਼ ਇੱਕ ਦੂਜੇ ਤੇ ਲਾ ਕੇ ਪਾਸਾ ਵੱਟਦੇ ਰਹੇ ਪਰ ਸਹੀ ਨੂੰ ਸਹੀ ਤੇ ਗ਼ਲਤ ਨੂੰ ਗ਼ਲਤ ਕਹਿਣ ਦਾ ਹੌਸਲਾ ਨਾ ਕਰ ਸਕੇ, ਨਤੀਜੇ ਸਾਹਮਣੇ ਆ ਗਏ ! ਸਾਨੂੰ ਅਕਲ ਨਹੀਂ ਆਉਂਦੀ । ਸਾਡੀ ਵੀ ਕਿਆ ਬਾਤ ਹੈ ਕਿ ਸਮਾਜ ਗੰਦਲਾ ਕਰਨ ਵਾਲ਼ੇ ਵੀ ਅਸੀਂ ਤੇ ਸਾਫ਼ ਕਰਨ ਵਾਲੇ ਵੀ ਅਸੀਂ ਆਪ ਹੀ ਹਾਂ ਪਰ ਸਾਡੀ ਗੱਡੀ ਦੀ ਚਾਬੀ ਤੇ ਜੀਵਨ ਦੀ ਡੋਰ ਕਿਸੇ ਹੋਰ ਦੇ ਹੱਥ ਵਿੱਚ ਹੈ… ਪਤਾ ਸਾਨੂੰ ਵੀ ਹੈ ਕਿ ਅਸੀਂ ਵਰਤੇ ਜਾ ਰਹੇ ਹਾਂ। ਅਸੀਂ ਲਾਲਸਾਵਾਂ ਦੇ ਵੱਸ ਪੈ ਗਏ ਜਾਂ ਕਹਿ ਲਓ ਪਾ ਦਿੱਤੇ ਗਏ… ਗੱਲ ਇੱਕੋ ਹੈ! ਅਸੀਂ ਗਿਆਨੀ ਤੇ ਧਿਆਨੀ ਹਾਂ ਪਰ ਅਸੀਂ ਇੱਕਮੁੱਠ ਨਾ ਹੋਏ ! ਸਿਆਸੀ, ਕਿਸਾਨ, ਮਜ਼ਦੂਰ, ਮੁਲਾਜ਼ਮ, ਸਮਾਜਕ, ਧਾਰਮਿਕ ਤੇ ਪਤਾ ਨਹੀਂ ਕਿੰਨੀਆਂ ਕੁ ਵੰਨ ਸੁਵੰਨੀਆਂ ਜਥੇਬੰਦੀਆਂ ਬਣੀਆਂ । ਪਾੜੋ ਤੇ ਰਾਜ ਕਰੋ… ਦੀ ਨੀਤੀ ਹਰ ਥਾਂ ਭਾਰੂ ਰਹੀ ਹੈ। ਹਰ ਖੇਤਰ ਵਿੱਚ “ਨੌਂ ਪੂਰਬੀਏ ਅਠਾਰਾਂ

ਬੁੱਧ ਬਾਣ/ਜਦੋਂ ਭਾਵਨਾਵਾਂ ਭੜਕਾਈਆਂ ਜਾਣ/ਬੁੱਧ ਸਿੰੰਘ ਨੀਲੋਂ Read More »