April 22, 2025

‘ਆਪ’ ਸਰਕਾਰ ਨੇ ਵਪਾਰੀਆਂ ਤੋਂ ਪੈਸੇ ਇਕੱਠੇ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਟੀਚੇ

ਨਵੀਂ ਦਿੱਲੀ, 22 ਅਪ੍ਰੈਲ – ਦਿੱਲੀ ਦੇ ‘ਆਪ’ ਆਗੂਆਂ ਦੇ ਖਰਚੇ ਪੂਰੇ ਕਰਨ ਲਈ, ਪੰਜਾਬ ਸਰਕਾਰ ਹੁਣ ਸੂਬੇ ਦੇ ਕਾਰੋਬਾਰੀਆਂ ਨੂੰ ਲੁੱਟਣ ਦੀ ਯੋਜਨਾ ਬਣਾ ਰਹੀ ਹੈ। ਇਸ ਲਈ, ‘ਆਪ’ ਸਰਕਾਰ ਟੈਕਸਾਂ ਨੂੰ ਹਥਿਆਰ ਵਜੋਂ ਵਰਤ ਰਹੀ ਹੈ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਪੰਜਾਬੀ ਵਿੱਚ ਇੱਕ ਕਹਾਵਤ ਹੈ: “ਆਪਣਾ ਖਾਓ, ਸਾਡਾ ਲਿਆਓ।” ਇਹ ਤੁਹਾਡੀ ਸਰਕਾਰ ਦੀ ਹਾਲਤ ਹੈ। ਸਰੀਨ ਨੇ ਦੋਸ਼ ਲਗਾਇਆ ਕਿ ‘ਆਪ’ ਸਰਕਾਰ ਨੇ 18 ਅਪ੍ਰੈਲ ਨੂੰ ਇੱਕ ਨਵਾਂ ਹੁਕਮ ਜਾਰੀ ਕੀਤਾ ਹੈ, ਜਿਸ ਤਹਿਤ ਟੈਕਸ ਵਿਭਾਗ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤਾ ਗਿਆ ਹੈ ਕਿ ਈਟੀਓ ਹਰ ਮਹੀਨੇ ਚਾਰ ਨਿਰੀਖਣ ਕਰੇ ਅਤੇ ਉਨ੍ਹਾਂ ਦਾ ਨਿਪਟਾਰਾ ਵੀ ਇੱਕ ਮਹੀਨੇ ਦੇ ਅੰਦਰ ਕੀਤਾ ਜਾਵੇ। ਇਸ ਕਾਰਨ, ਰਾਜ ਭਰ ’ਚ ਹਰ ਮਹੀਨੇ ਲਗਭਗ 1200 ਨਿਰੀਖਣ ਕੀਤੇ ਜਾਣਗੇ। ਜੇਕਰ ਹਰ ਨਿਰੀਖਣ ’ਚ 8 ਲੱਖ ਰੁਪਏ ਦਾ ਜੁਰਮਾਨਾ ਇਕੱਠਾ ਕੀਤਾ ਜਾਂਦਾ ਹੈ, ਤਾਂ ਇੱਕ ਮਹੀਨੇ ਵਿੱਚ 96 ਕਰੋੜ ਰੁਪਏ ਅਤੇ ਸਾਲਾਨਾ 1152 ਕਰੋੜ ਰੁਪਏ ਇਕੱਠੇ ਹੋਣਗੇ। ਇਹ ਸਪੱਸ਼ਟ ਹੈ ਕਿ ਇਸ ਨਾਲ ਅਧਿਕਾਰੀਆਂ ਦੀ ਮਨਮਾਨੀ ਵਧੇਗੀ। ਇਹ ਇੰਸਪੈਕਟਰ ਰਾਜ ਅਤੇ ਭ੍ਰਿਸ਼ਟਾਚਾਰ ਲਈ ਇੱਕ ਖੁੱਲ੍ਹਾ ਲਾਇਸੈਂਸ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ, ਮੀਡੀਆ ਹੈੱਡ ਵਿਨੀਤ ਜੋਸ਼ੀ, ਜੁਆਇੰਟ ਕੈਸ਼ੀਅਰ ਸੁਖਵਿੰਦਰ ਸਿੰਘ ਗੋਲਡੀ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਉਪ ਪ੍ਰਧਾਨ ਮਨਜੀਤ ਸਿੰਘ ਰਾਏ ਵੀ ਮੌਜੂਦ ਸਨ। ਸਰੀਨ ਨੇ ਕਿਹਾ ਕਿ ਸਰਕਾਰ ਨੇ ਖ਼ੁਦ ਅਧਿਕਾਰੀਆਂ ਨੂੰ ਗੈਰ-ਰਸਮੀ ਤੌਰ ‘ਤੇ ਇਹ ਸੰਦੇਸ਼ ਦਿੱਤਾ ਹੈ ਕਿ ਹਰੇਕ ਨਿਰੀਖਣ ‘ਤੇ 8 ਤੋਂ 10 ਲੱਖ ਰੁਪਏ ਦਾ ਜੁਰਮਾਨਾ ਹੋਣਾ ਚਾਹੀਦਾ ਹੈ। ਇਹ ਹੁਣ ਵਪਾਰੀਆਂ ਨੂੰ ਪਰੇਸ਼ਾਨ ਨਹੀਂ ਕਰ ਰਿਹਾ, ਇਹ ਉਨ੍ਹਾਂ ਦੀਆਂ ਜੇਬਾਂ ਦੀ ਸਿੱਧੀ ਲੁੱਟ ਹੈ। ਉਨ੍ਹਾਂ ਸ਼ੰਭੂ ਸਰਹੱਦ ਬੰਦ ਹੋਣ ਕਾਰਨ ਵਪਾਰ ਦੇ ਨੁਕਸਾਨ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਰਹੱਦੀ ਸੂਬੇ ਦੀ ਚੁਣੌਤੀ ਨੂੰ ਸਮਝਣ ਦੀ ਬਜਾਏ, ਸਰਕਾਰ ਵਪਾਰੀਆਂ ਨੂੰ ਧਮਕੀਆਂ ਦੇ ਰਹੀ ਹੈ।

‘ਆਪ’ ਸਰਕਾਰ ਨੇ ਵਪਾਰੀਆਂ ਤੋਂ ਪੈਸੇ ਇਕੱਠੇ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਟੀਚੇ Read More »

ਅਮਰੀਕਾ-ਚੀਨ ਟੈਰਿਫ ਵਾਰ ਨਾਲ ਏਅਰ ਇੰਡੀਆ ਨੂੰ ਹੋਵੇਗਾ ਫਾਇਦਾ

ਨਵੀਂ ਦਿੱਲੀ, 22 ਅਪ੍ਰੈਲ – ਅਮਰੀਕੀ ਜਹਾਜ਼ ਕੰਪਨੀ ਬੋਇੰਗ ਚੀਨ ਲਈ ਜਹਾਜ਼ ਬਣਾਉਂਦੀ ਸੀ। ਜਿਸ ਨੂੰ ਚੀਨ ਨੇ ਵਾਪਸ ਕਰ ਦਿੱਤਾ ਹੈ ਕਿਉਂਕਿ ਅਮਰੀਕਾ ਤੇ ਚੀਨ ਵਿਚਕਾਰ ਟੈਰਿਫ ਨੂੰ ਲੈ ਕੇ ਵਿਵਾਦ ਜਾਰੀ ਹੈ। ਅਮਰੀਕਾ ਤੇ ਚੀਨ ਦੋਵਾਂ ਨੇ ਇੱਕ ਦੂਜੇ ‘ਤੇ 125 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਇਸ ਟੱਕਰ ਕਾਰਨ ਅਮਰੀਕੀ ਕੰਪਨੀ ਬੋਇੰਗ ਨੂੰ ਭਾਰੀ ਨੁਕਸਾਨ ਹੋਇਆ ਹੈ। ਚੀਨ ਨੇ ਹੁਣ ਤੱਕ ਬੋਇੰਗ ਵੱਲੋਂ ਭੇਜੇ ਗਏ 10 737 ਮੈਕਸ ਜਹਾਜ਼ਾਂ ਦੀ ਡਿਲੀਵਰੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਟਾਟਾ ਦੀ ਕੰਪਨੀ ਏਅਰ ਇੰਡੀਆ ਨੇ ਵੀ 737 ਮੈਕਸ ਨਾਮਕ 9 ਜਹਾਜ਼ਾਂ ਦੀ ਡਿਲੀਵਰੀ ਲਈ ਬੋਇੰਗ ਨਾਲ ਭਾਈਵਾਲੀ ਕੀਤੀ। ਜੋ ਕਿ ਜੂਨ ਵਿੱਚ ਪੂਰਾ ਹੋਣਾ ਸੀ ਪਰ ਇਸ ਵਿਵਾਦ ਕਾਰਨ ਬਲੂਮਬਰਗ ਅਨੁਸਾਰ ਇਹ ਡਿਲੀਵਰੀ ਸਮੇਂ ਤੋਂ ਪਹਿਲਾਂ ਪੂਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਮਲੇਸ਼ੀਆ ਏਵੀਏਸ਼ਨ ਗਰੁੱਪ ਬੀਐਚਡੀ ਵੀ ਅਮਰੀਕੀ ਜਹਾਜ਼ ਕੰਪਨੀ ਨਾਲ ਗੱਲਬਾਤ ਕਰ ਰਿਹਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਬੋਇੰਗ ਕੰਪਨੀ ਅਮਰੀਕਾ ਦੀ ਸਭ ਤੋਂ ਵੱਡੀ ਜਹਾਜ਼ ਨਿਰਮਾਣ ਕੰਪਨੀ ਹੈ। ਕੀ ਹੋ ਸਕਦੀ ਹੈ ਸਮੱਸਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਜਹਾਜ਼ਾਂ ਲਈ ਕੁਝ ਭੁਗਤਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਅਜਿਹੀ ਸਥਿਤੀ ਵਿੱਚ ਨਵੇਂ ਖਰੀਦਦਾਰਾਂ ਨੂੰ ਜਹਾਜ਼ਾਂ ਦੇ ਲੈਣ-ਦੇਣ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿਛਲੇ ਸਾਲ ਚੀਨ ਨੇ ਆਪਣੀਆਂ ਬੈਟਰੀਆਂ ਵਿੱਚ ਸਮੱਸਿਆ ਕਾਰਨ 737 ਮੈਕਸ ਜਹਾਜ਼ਾਂ ਦੀ ਡਿਲੀਵਰੀ ਦੋ ਮਹੀਨਿਆਂ ਲਈ ਰੋਕ ਦਿੱਤੀ ਸੀ।

ਅਮਰੀਕਾ-ਚੀਨ ਟੈਰਿਫ ਵਾਰ ਨਾਲ ਏਅਰ ਇੰਡੀਆ ਨੂੰ ਹੋਵੇਗਾ ਫਾਇਦਾ Read More »

ਯੂਪੀਐਸੀ ਨੇ ਜਾਰੀ ਕੀਤਾ ਫਾਈਨਲ ਰਿਜ਼ਲਟ

ਨਵੀਂ ਦਿੱਲੀ, 22 ਅਪ੍ਰੈਲ – ਪਬਲਿਕ ਸਰਵਿਸ ਕਮਿਸ਼ਨ ਵੱਲੋਂ ਯੂਪੀਐਸਸੀ (UPSC ) ਦਾ ਫਾਈਨਲ ਰਿਜ਼ਲਟ ਐਲਾਨ ਦਿੱਤਾ ਗਿਆ ਹੈ। ਸਾਰੇ ਉਮੀਦਵਾਰ upsc.gov.in ‘ਤੇ ਜਾ ਕੇ ਇੱਕ ਕਲਿੱਕ ਵਿੱਚ ਆਪਣਾ ਨਤੀਜਾ ਦੇਖ ਸਕਦੇ ਹਨ। ਇਦਾਂ ਦੇਖੋ ਆਪਣਾ Result ਸਭ ਤੋਂ ਪਹਿਲਾਂ UPSC ਦੀ ਅਧਿਕਾਰਤ ਵੈੱਬਸਾਈਟ upsc.gov.in ‘ਤੇ ਜਾਓ। ਹੋਮਪੇਜ ‘ਤੇ ਦਿੱਤੇ ਗਏ ਲਿੰਕ “UPSC Civil Services Final Result 2024” ‘ਤੇ ਕਲਿੱਕ ਕਰੋ। ਹੁਣ ਇੱਕ ਨਵੀਂ PDF ਫਾਈਲ ਖੁੱਲ੍ਹੇਗੀ, ਜਿਸ ਵਿੱਚ ਰੋਲ ਨੰਬਰਾਂ ਦੀ List ਦਿੱਤੀ ਹੋਵੇਗੀ। ਇਸ ਵਿੱਚ ਆਪਣਾ ਰੋਲ ਨੰਬਰ ਦੇਖੋ। ਇਸ ਫਾਈਲ ਨੂੰ ਡਾਊਨਲੋਡ ਕਰੋ ਅਤੇ ਇੱਕ ਪ੍ਰਿੰਟਆਊਟ ਰੱਖੋ।

ਯੂਪੀਐਸੀ ਨੇ ਜਾਰੀ ਕੀਤਾ ਫਾਈਨਲ ਰਿਜ਼ਲਟ Read More »

10 ਸਾਲ ਤੋਂ ਵੱਧ ਉਮਰ ਵਾਲੇ ਬੱਚਿਆਂ ਨੂੰ RBI ਵੱਲੋਂ ਮਿਲਿਆ ਖਾਸ ਤੋਹਫਾ

ਨਵੀਂ ਦਿੱਲੀ, 22 ਅਪ੍ਰੈਲ – ਹੁਣ 10 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਬੈਂਕਿੰਗ ਦੀ ਆਜ਼ਾਦੀ ਮਿਲਣ ਜਾ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇੱਕ ਵੱਡਾ ਬਦਲਾਵ ਕਰਦੇ ਹੋਏ ਬੈਂਕਾਂ ਨੂੰ ਇਹ ਆਗਿਆ ਦਿੱਤੀ ਹੈ ਕਿ ਉਹ 10 ਸਾਲ ਤੋਂ ਵੱਧ ਉਮਰ ਵਾਲੇ ਨਾਬਾਲਿਗਾਂ ਨੂੰ ਆਪਣਾ ਸੇਵਿੰਗ ਅਕਾਉਂਟ ਜਾਂ ਫਿਕਸਡ ਡਿਪਾਜ਼ਿਟ ਅਕਾਉਂਟ ਖੋਲਣ ਦੀ ਸੁਵਿਧਾ ਦੇ ਸਕਦੇ ਹਨ। ਇਹ ਫੈਸਲਾ ਬੱਚਿਆਂ ਨੂੰ ਆਰਥਿਕ ਤੌਰ ‘ਤੇ ਜਾਗਰੂਕ ਅਤੇ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਆਰਬੀਆਈ ਦੁਆਰਾ ਜਾਰੀ ਕੀਤੇ ਗਏ ਸੰਸ਼ੋਧਿਤ ਹੁਕਮਾਂ ਦੇ ਅਨੁਸਾਰ ਹੁਣ ਬੈਂਕਾਂ ਕੋਲ ਇਹ ਅਧਿਕਾਰ ਹੋਵੇਗਾ ਕਿ ਉਹ 10 ਸਾਲ ਤੋਂ ਵੱਧ ਉਮਰ ਦੇ ਸਮਝਦਾਰ ਨਾਬਾਲਿਗਾਂ ਨੂੰ ਖੁਦ ਸੁੰਤਤਰ ਤੌਰ ‘ਤੇ ਸੇਵਿੰਗ ਜਾਂ ਐਫ.ਡੀ. ਅਕਾਉਂਟ ਖੋਲਣ ਦੀ ਆਗਿਆ ਦੇ ਸਕਦੇ ਹਨ। ਪਹਿਲਾਂ ਇਹ ਸਿਰਫ ਮਾਪਿਆਂ ਦੁਆਰਾ ਸੰਭਵ ਸੀ। ਹੁਣ ਬੱਚਿਆਂ ਨੂੰ ਮਾਪਿਆਂ ਦੀ ਮੌਜੂਦਗੀ ਦੇ ਬਿਨਾਂ ਵੀ ਇਹ ਸੁਵਿਧਾ ਦਿੱਤੀ ਜਾ ਸਕਦੀ ਹੈ ਜੇਕਰ ਬੈਂਕ ਨੂੰ ਲੱਗੇ ਕਿ ਬੱਚਾ ਖਾਤਾ ਸੰਚਾਲਿਤ ਕਰਨ ਵਿੱਚ ਸਮਰੱਥ ਹੈ। ਬੈਂਕਾਂ ਨੂੰ ਭੇਜਿਆ ਗਿਆ ਨਵਾਂ ਸਰਕੁਲਰ RBI ਨੇ ਇਹ ਨਿਰਦੇਸ਼ ਸੋਮਵਾਰ ਨੂੰ ਸਾਰੇ ਬੈਂਕਾਂ ਨੂੰ ਭੇਜੇ ਗਏ ਇੱਕ ਸਰਕੁਲਰ ਰਾਹੀਂ ਜਾਰੀ ਕੀਤਾ। ਸਰਕੁਲਰ ਵਿੱਚ ਇਹ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਜੇਕਰ ਨਾਬਾਲਿਗ ਬੱਚਾ ਕਿਸੇ ਕਾਰਣ ਵੱਜੋਂ ਖਾਤਾ ਨਹੀਂ ਚਲਾ ਸਕਦਾ ਤਾਂ ਮਾਪਿਆਂ ਦੁਆਰਾ ਖਾਤਾ ਖੋਲ੍ਹਵਾਉਣ ਅਤੇ ਚਲਾਉਣ ਦੀ ਸੁਵਿਧਾ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਬੱਚਿਆਂ ਦੀ ਆਰਥਿਕ ਸਮਝ ਵਧਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਦਲਾਅ ਬੱਚਿਆਂ ਵਿੱਚ ਬੱਚਤ ਦੀ ਆਦਤ ਪਾਉਣ ਅਤੇ ਉਨ੍ਹਾਂ ਨੂੰ ਆਰਥਿਕ ਸਿਸਟਮ ਨਾਲ ਰੂਬਰੂ ਹੋਣ ਦੇ ਵਿੱਚ ਮਦਦ ਕਰੇਗਾ। ਨਾਲ ਹੀ ਇਸ ਨਾਲ ਬੱਚੇ ਛੋਟੀ ਉਮਰ ਵਿੱਚ ਹੀ ਪੈਸੇ ਦੀ ਮਹੱਤਤਾ ਅਤੇ ਬਜਟਿੰਗ ਸਿੱਖ ਸਕਣਗੇ।

10 ਸਾਲ ਤੋਂ ਵੱਧ ਉਮਰ ਵਾਲੇ ਬੱਚਿਆਂ ਨੂੰ RBI ਵੱਲੋਂ ਮਿਲਿਆ ਖਾਸ ਤੋਹਫਾ Read More »

ਔਰਤਾਂ ਲਈ ਵੱਡੀ ਰਾਹਤ! ਸਰਕਾਰ ਦੇ ਰਹੀ ਬਿਨਾਂ ਗਰੰਟੀ 10 ਲੱਖ ਤੋਂ 1 ਕਰੋੜ ਦੇ ਫੰਡ

ਨਵੀਂ ਦਿੱਲੀ, 22 ਅਪ੍ਰੈਲ – ਆਪਣਾ ਕਾਰੋਬਾਰ ਸ਼ੁਰੂ ਕਰਨਾ ਕਦੇ ਵੀ ਆਸਾਨ ਨਹੀਂ ਰਿਹਾ। ਖਾਸ ਕਰਕੇ ਜਦੋਂ ਕੋਈ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਤੋਂ ਆਉਂਦਾ ਹੋਏ ਪਰ ਕੇਂਦਰ ਸਰਕਾਰ ਦੀ ‘ਸਟੈਂਡ-ਅੱਪ ਇੰਡੀਆ ਸਕੀਮ’ ਨੇ ਇਸ ਸੋਚ ਨੂੰ ਬਦਲਣ ਦਾ ਕੰਮ ਕੀਤਾ ਹੈ। ਇਸ ਯੋਜਨਾ ਨੇ ਹਜ਼ਾਰਾਂ ਔਰਤਾਂ ਤੇ ਅਨੁਸੂਚਿਤ ਜਾਤੀ (SC) ਤੇ ਅਨੁਸੂਚਿਤ ਜਨਜਾਤੀ (ST) ਭਾਈਚਾਰਿਆਂ ਦੇ ਲੋਕਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਮੌਕਾ ਦਿੱਤਾ ਹੈ। ਇਹ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਅਪ੍ਰੈਲ 2016 ਨੂੰ ਸ਼ੁਰੂ ਕੀਤੀ ਸੀ। ਇਸ ਦਾ ਉਦੇਸ਼ ਦੇਸ਼ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਸੀ। ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਸਮਾਜਿਕ ਤੌਰ ‘ਤੇ ਪਛੜੇ ਹੋਏ ਹਨ ਜਾਂ ਜੋ ਰਵਾਇਤੀ ਬੈਂਕਿੰਗ ਤੋਂ ਫੰਡ ਪ੍ਰਾਪਤ ਨਹੀਂ ਕਰ ਸਕਦੇ। ਇਸ ਯੋਜਨਾ ਤਹਿਤ ਹਰੇਕ ਬੈਂਕ ਸ਼ਾਖਾ ਤੋਂ ਘੱਟੋ-ਘੱਟ ਇੱਕ ਔਰਤ ਤੇ ਇੱਕ ਐਸਸੀ/ਐਸਟੀ ਉੱਦਮੀ ਨੂੰ 10 ਲੱਖ ਰੁਪਏ ਤੋਂ 1 ਕਰੋੜ ਰੁਪਏ ਤੱਕ ਦਾ ਕਰਜ਼ਾ ਦੇਣ ਦਾ ਟੀਚਾ ਹੈ। ਇਹ ਕਰਜ਼ਾ ਗ੍ਰੀਨਫੀਲਡ ਪ੍ਰੋਜੈਕਟਾਂ ਯਾਨੀ ਨਵੇਂ ਕਾਰੋਬਾਰ ਲਈ ਦਿੱਤਾ ਜਾਂਦਾ ਹੈ। ਇਸ ਵਿੱਚ ਨਿਰਮਾਣ, ਸੇਵਾ ਤੇ ਵਪਾਰ ਖੇਤਰ ਸ਼ਾਮਲ ਹਨ। ਕਰਜ਼ਾ ਕਿਵੇਂ ਲਿਆ ਜਾ ਸਕਦਾ? ਕੋਈ ਵੀ ਦਿਲਚਸਪੀ ਰੱਖਣ ਵਾਲਾ ਸਕੀਮ ਦੀ ਅਧਿਕਾਰਤ ਵੈੱਬਸਾਈਟ www.standupmitra.in ‘ਤੇ ਜਾ ਕੇ ਅਰਜ਼ੀ ਦੇ ਸਕਦਾ ਹੈ। ਇਸ ਤੋਂ ਇਲਾਵਾ ਬੈਂਕ ਨਾਲ ਸਿੱਧੇ ਸੰਪਰਕ ਕਰਕੇ ਜਾਂ ਨਾਬਾਰਡ ਤੇ ਸਿਡਬੀ ਦੇ ਕਾਉਂਸਲਿੰਗ ਸੈਂਟਰ ਤੋਂ ਵੀ ਮਦਦ ਲਈ ਜਾ ਸਕਦੀ ਹੈ। ਇਹ ਸਕੀਮ ਪ੍ਰੋਜੈਕਟ ਲਾਗਤ ਦੇ 75% ਤੱਕ ਕਰਜ਼ਾ ਪ੍ਰਦਾਨ ਕਰਦੀ ਹੈ ਤੇ ਬਾਕੀ ਰਕਮ ਸਵੈ-ਯੋਗਦਾਨ ਜਾਂ ਹੋਰ ਯੋਜਨਾਵਾਂ ਦੇ ਸਮਰਥਨ ਦੁਆਰਾ ਕਵਰ ਕੀਤੀ ਜਾ ਸਕਦੀ ਹੈ। ਕੀ ਫਾਇਦੇ? 1. ਬਿਨਾਂ ਕਿਸੇ ਗਰੰਟੀ ਦੇ ਕਰਜ਼ਾ 2. ਆਸਾਨ ਵਿਆਜ ਦਰਾਂ ‘ਤੇ ਫੰਡਿੰਗ 3. ਔਰਤਾਂ ਤੇ ਦਲਿਤ ਭਾਈਚਾਰੇ ਨੂੰ ਵਿੱਤੀ ਸਵੈ-ਨਿਰਭਰਤਾ 4. ਸਵੈ-ਰੁਜ਼ਗਾਰ ਦੇ ਨਾਲ-ਨਾਲ ਦੂਜਿਆਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਦਾ ਮੌਕਾ ਵਿੱਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 2024 ਤੱਕ ਸਟੈਂਡ-ਅੱਪ ਇੰਡੀਆ ਯੋਜਨਾ ਤਹਿਤ 2 ਲੱਖ ਤੋਂ ਵੱਧ ਉੱਦਮੀਆਂ ਨੇ ਕਰਜ਼ੇ ਪ੍ਰਾਪਤ ਕੀਤੇ ਹਨ, ਜਿਨ੍ਹਾਂ ਵਿੱਚੋਂ ਔਰਤਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਹ ਯੋਜਨਾ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਜੋ ਪਹਿਲਾਂ ਕਾਰੋਬਾਰ ਸ਼ੁਰੂ ਕਰਨ ਦਾ ਸੁਪਨਾ ਵੀ ਨਹੀਂ ਦੇਖ ਸਕਦੇ ਸਨ। ਸਟੈਂਡ-ਅੱਪ ਇੰਡੀਆ ਸਿਰਫ਼ ਕਰਜ਼ਾ ਦੇਣ ਵਾਲੀ ਯੋਜਨਾ ਨਹੀਂ, ਇਹ ਆਤਮ-ਵਿਸ਼ਵਾਸ ਤੇ ਸਵੈ-ਨਿਰਭਰਤਾ ਦੀ ਸ਼ੁਰੂਆਤ ਵੀ ਹੈ। ਇਸ ਕਾਰਨ ਭਾਰਤ ਦੇ ਛੋਟੇ ਕਸਬਿਆਂ ਤੇ ਪਿੰਡਾਂ ਤੋਂ ਵੀ ਨਵੇਂ ਉੱਦਮੀ ਉੱਭਰ ਰਹੇ ਹਨ, ਜਿਨ੍ਹਾਂ ਕੋਲ ਦੇਸ਼ ਦੀ ਆਰਥਿਕ ਤਸਵੀਰ ਬਦਲਣ ਦੀ ਸ਼ਕਤੀ ਹੈ।

ਔਰਤਾਂ ਲਈ ਵੱਡੀ ਰਾਹਤ! ਸਰਕਾਰ ਦੇ ਰਹੀ ਬਿਨਾਂ ਗਰੰਟੀ 10 ਲੱਖ ਤੋਂ 1 ਕਰੋੜ ਦੇ ਫੰਡ Read More »

ਆਮ ਆਦਮੀ ਦੇ ਵੱਸੋ ਬਾਹਰ ਹੋਇਆ ਸੋਨਾ, ਕੀਮਤ ਹੋਈ 1 ਲੱਖ ਤੋਂ ਪਾਰ

ਨਵੀਂ ਦਿੱਲੀ, 22 ਅਪ੍ਰੈਲ – ਅਮਰੀਕਾ ਅਤੇ ਚੀਨ ਵਿਚਾਲੇ ਵਧਦੀ ਟੈਰਿਫ ਜੰਗ ਨੇ ਵਿਸ਼ਵ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੌਰਾਨ, ਲੋਕ ਸੁਰੱਖਿਅਤ ਨਿਵੇਸ਼ ਵਜੋਂ ਸੋਨਾ ਖਰੀਦ ਕੇ ਆਪਣਾ ਪੋਰਟਫੋਲੀਓ ਸੁਰੱਖਿਅਤ ਕਰ ਰਹੇ ਹਨ। ਇਹੀ ਕਾਰਨ ਹੈ ਕਿ ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ ਵਿੱਚ 25 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ, ਕਮਜ਼ੋਰ ਹੋ ਰਹੇ ਡਾਲਰ ਅਤੇ ਆਰਥਿਕ ਮੰਦੀ ਦੇ ਡਰ ਨੇ ਸੋਨੇ ਦੀਆਂ ਕੀਮਤਾਂ ਨੂੰ ਅਸਮਾਨ ਛੂਹਣ ਲਈ ਮਜਬੂਰ ਕਰ ਦਿੱਤਾ ਹੈ। ਅੱਜ MCX ‘ਤੇ ਸੋਨੇ ਅਤੇ ਚਾਂਦੀ ਦੀ ਕੀਮਤ  22 ਅਪ੍ਰੈਲ ਨੂੰ ਸਵੇਰੇ 7 ਵਜੇ, MCX ‘ਤੇ ਸੋਨੇ ਦੀ ਕੀਮਤ 73 ਰੁਪਏ ਪ੍ਰਤੀ 10 ਗ੍ਰਾਮ ਵਧ ਕੇ 97,352 ਰੁਪਏ ਪ੍ਰਤੀ 10 ਗ੍ਰਾਮ ਹੋ ਗਈ, ਜੋ ਕਿ ਹੁਣ ਤੱਕ ਦਾ ਇੱਕ ਨਵਾਂ ਉੱਚ ਪੱਧਰ ਹੈ। ਇਸੇ ਤਰ੍ਹਾਂ, MCX ‘ਤੇ ਚਾਂਦੀ ਦੀ ਕੀਮਤ ਵੀ 238 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਕੇ 97,275 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇੰਡੀਅਨ ਬੁਲੀਅਨ ਐਸੋਸੀਏਸ਼ਨ (IBA) ਦੇ ਅੰਕੜਿਆਂ ਅਨੁਸਾਰ, ਅੱਜ 24 ਕੈਰੇਟ ਸੋਨੇ ਦੀ ਕੀਮਤ 97,560 ਰੁਪਏ ਪ੍ਰਤੀ 10 ਗ੍ਰਾਮ ਹੈ। ਇਸ ਤੋਂ ਇਲਾਵਾ 22 ਕੈਰੇਟ ਸੋਨੇ ਦੀ ਕੀਮਤ 89,430 ਰੁਪਏ ਪ੍ਰਤੀ 10 ਗ੍ਰਾਮ ਹੈ। ਆਈਬੀਏ ਦੀ ਵੈੱਬਸਾਈਟ ਦੇ ਅਨੁਸਾਰ, 22 ਅਪ੍ਰੈਲ ਨੂੰ ਸਵੇਰੇ 7 ਵਜੇ ਚਾਂਦੀ ਦੀ ਕੀਮਤ 95,720 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਸੋਨੇ ਅਤੇ ਚਾਂਦੀ ਦੀ ਤਾਜ਼ਾ ਕੀਮਤ ਮੁੰਬਈ, ਕੋਲਕਾਤਾ ਅਤੇ ਚੇਨਈ ਵਿੱਚ ਅੱਜ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 98,360 ਰੁਪਏ ਹੈ। ਜਦੋਂ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇਹ 98,510 ਰੁਪਏ ਪ੍ਰਤੀ 10 ਗ੍ਰਾਮ ਹੈ। ਮੁੰਬਈ ਵਿੱਚ 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 90,160 ਰੁਪਏ ਹੈ, ਜੋ ਕਿ ਕੋਲਕਾਤਾ, ਬੰਗਲੁਰੂ, ਚੇਨਈ ਅਤੇ ਹੈਦਰਾਬਾਦ ਦੇ ਬਰਾਬਰ ਹੈ। ਇਸ ਦੇ ਨਾਲ ਹੀ, ਦਿੱਲੀ ਵਿੱਚ 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 90,310 ਰੁਪਏ ਹੈ। ਦਿੱਲੀ, ਕੋਲਕਾਤਾ ਅਤੇ ਮੁੰਬਈ ਵਿੱਚ ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ 1,01,100 ਰੁਪਏ ਹੈ। ਚੇਨਈ ਵਿੱਚ ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ 1,11,100 ਰੁਪਏ ਹੈ। ਅਮਰੀਕਾ ਵਿੱਚ ਵੀ ਸੋਨੇ ਦੀਆਂ ਕੀਮਤਾਂ ਵਧੀਆਂ ਅਮਰੀਕਾ ਵਿੱਚ ਵੀ ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਹੋਇਆ। ਟਰੰਪ ਵੱਲੋਂ ਫੈੱਡ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਦੀ ਆਲੋਚਨਾ ਅਤੇ ਵਪਾਰ ਨੂੰ ਲੈ ਕੇ ਵਧਦੇ ਤਣਾਅ ਦੇ ਵਿਚਕਾਰ ਆਰਥਿਕ ਵਿਕਾਸ ਵਿੱਚ ਰੁਕਾਵਟ ਦੇ ਡਰ ਕਾਰਨ ਸੁਰੱਖਿਅਤ ਨਿਵੇਸ਼ ਵਜੋਂ ਸੋਨੇ ਦੀ ਮੰਗ ਵਧੀ ਹੈ। ਸ਼ੁਰੂਆਤੀ ਕਾਰੋਬਾਰ ਵਿੱਚ ਸਪਾਟ ਸੋਨਾ 0.1 ਪ੍ਰਤੀਸ਼ਤ ਵਧ ਕੇ 3,429.03 ਡਾਲਰ ਪ੍ਰਤੀ ਔਂਸ ਹੋ ਗਿਆ, ਜੋ ਕਿ 3,443.79 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਉੱਚ ਪੱਧਰ ਨੂੰ ਛੂਹ ਰਿਹਾ।

ਆਮ ਆਦਮੀ ਦੇ ਵੱਸੋ ਬਾਹਰ ਹੋਇਆ ਸੋਨਾ, ਕੀਮਤ ਹੋਈ 1 ਲੱਖ ਤੋਂ ਪਾਰ Read More »

ਪੰਜਾਬ ‘ਚ 56 ਤਹਿਸੀਲਦਾਰ ਤੇ 166 ਨਾਇਬ ਤਹਿਸੀਲਦਾਰ ਦੀਆਂ ਹੋਈਆਂ ਬਦਲੀਆਂ

ਚੰਡੀਗੜ੍ਹ, 22 ਅਪ੍ਰੈਲ – ਪੰਜਾਬ ਸਰਕਾਰ ਨੇ ਇੱਕੋ ਸਮੇਂ 56 ਤਹਿਸੀਲਦਾਰਾਂ ਅਤੇ 166 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ। ਇਸ ਬਾਰੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਹੈ। ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਮਾਲ ਵਿਭਾਗ ਨਾਲ ਸਬੰਧਤ ਦਫ਼ਤਰਾਂ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। ਸਰਕਾਰ ਲੋਕਾਂ ਨੂੰ ਬਿਹਤਰ ਪ੍ਰਸ਼ਾਸਨ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ, ਜਿਸ ਕਾਰਨ ਇਹ ਤਬਾਦਲੇ ਕੀਤੇ ਗਏ ਹਨ। ਜੇਕਰ ਹੋਰ ਸ਼ਿਕਾਇਤਾਂ ਮਿਲਦੀਆਂ ਹਨ ਤਾਂ ਕਾਰਵਾਈ ਕੀਤੀ ਜਾਵੇਗੀ। ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਇਸ ਦੀ ਜਾਣਕਾਰੀ ਆਪਣੇ ਸ਼ੋਸ਼ਲ ਮੀਡੀਆ ‘ਤੇ ਦਿੱਤੀ। ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਪਾਰਦਰਸ਼ੀ ਤੇ ਬਿਹਤਰ ਸੇਵਾਵਾਂ ਦੇਣ ਲਈ ਵਚਨਬੱਧ ਹੈ। ਮਾਲ ਵਿਭਾਗ ਵਿੱਚ ਚੱਲ ਰਹੇ ਸੁਧਾਰਾਂ ਦੇ ਚੱਲਦਿਆਂ 56 ਤਹਿਸੀਲਦਾਰ ਅਤੇ 166 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸਰਕਾਰ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਹੈ ਅਤੇ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਦੀ ਖੱਜਲ-ਖ਼ੁਆਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਸਰਕਾਰ ਨੇ 5 ਮਾਰਚ ਨੂੰ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦਾ ਤਬਾਦਲਾ ਕੀਤਾ ਸੀ। ਇਹ ਤਬਾਦਲਾ ਉਸ ਸਮੇਂ ਹੋਇਆ ਜਦੋਂ ਉਹ ਵਿਜੀਲੈਂਸ ਵੱਲੋਂ ਇੱਕ ਤਹਿਸੀਲਦਾਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਹੜਤਾਲ ‘ਤੇ ਚਲੇ ਗਏ ਸਨ। ਸਰਕਾਰ ਨੇ ਉਨ੍ਹਾਂ ਨੂੰ ਕੰਮ ‘ਤੇ ਵਾਪਸ ਜਾਣ ਲਈ ਵੀ ਕਿਹਾ, ਨਹੀਂ ਤਾਂ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਨੂੰ ਤਾਇਨਾਤ ਕੀਤਾ ਜਾਵੇਗਾ। ਸੀਐਮ ਭਗਵੰਤ ਮਾਨ ਖੁਦ ਮੈਦਾਨ ਉੱਤਰੇ ਸਨ। ਇਸ ਤੋਂ ਬਾਅਦ, ਨਿਰਧਾਰਤ ਸਮੇਂ ਦੇ ਅੰਦਰ ਕੰਮ ‘ਤੇ ਨਾ ਪਰਤਣ ਵਾਲੇ ਲਗਭਗ 18 ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਜਦੋਂ ਕਿ ਹੋਰਨਾਂ ਦਾ ਤਬਾਦਲਾ ਕਰ ਦਿੱਤਾ ਗਿਆ। ਇਹ ਟ੍ਰਾਂਸਫਰ 200 ਤੋਂ 250 ਕਿਲੋਮੀਟਰ ਦੀ ਦੂਰੀ ਲਈ ਕੀਤਾ ਗਿਆ ਸੀ।

ਪੰਜਾਬ ‘ਚ 56 ਤਹਿਸੀਲਦਾਰ ਤੇ 166 ਨਾਇਬ ਤਹਿਸੀਲਦਾਰ ਦੀਆਂ ਹੋਈਆਂ ਬਦਲੀਆਂ Read More »

7 ਮਈ ਨੂੰ ਹੋਵੇਗੀ ਪ੍ਰਤਾਪ ਸਿਂਘ ਬਾਜਵਾ ਦੇ ਮਾਮਲੇ ਦੀ ਅਗਲੀ ਸੁਣਵਾਈ

ਚੰਡੀਗੜ੍ਹ, 22 ਅਪ੍ਰੈਲ – ਪ੍ਰਤਾਪ ਬਾਜਵਾ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ‘ਚ ਸੁਣਵਾਈ ਖ਼ਤਮ ਹੋ ਗਈ ਹੈ। ਸਰਕਾਰੀ ਵਕੀਲ ਵਲੋਂ ਸਟੇਟਸ ਰਿਪੋਰਟ ਦਾਇਰ ਕੀਤੀ ਗਈ ਸੀ।ਅਦਾਲਤ ਨੇ ਮੰਨਿਆ ਕਿ ਜਾਂਚ ਅਜੇ ਵੀ ਲੰਬਿਤ ਹੈ। ਅਗਲੀ ਸੁਣਵਾਈ 7 ਮਈ ਨੂੰ ਹੋਵੇਗੀ। ਜੇਕਰ ਪ੍ਰਤਾਪ ਬਾਜਵਾ ਨੂੰ ਗ੍ਰਿਫ਼ਤਾਰ ਕਰਨ ਦੀ ਲੋੜ ਪਈ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਵੇਗਾ। ਜਾਂਚ ‘ਤੇ ਕੋਈ ਪਾਬੰਦੀ ਨਹੀਂ ਹੈ, ਜਾਂਚ ਟੀਮ ਨੂੰ ਆਪਣੀ ਕਾਰਵਾਈ ਜਾਰੀ ਰੱਖਣੀ ਚਾਹੀਦੀ ਹੈ।

7 ਮਈ ਨੂੰ ਹੋਵੇਗੀ ਪ੍ਰਤਾਪ ਸਿਂਘ ਬਾਜਵਾ ਦੇ ਮਾਮਲੇ ਦੀ ਅਗਲੀ ਸੁਣਵਾਈ Read More »

ਮਹਾਰਾਸ਼ਟਰ ’ਚ ਚੋਣ ਕਮਿਸ਼ਨ ਨੇ ਗੜਬੜ ਕੀਤੀ : ਰਾਹੁਲ

ਨਵੀਂ ਦਿੱਲੀ, 22 ਅਪ੍ਰੈਲ – ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਮਹਾਰਾਸ਼ਟਰ ਚੋਣਾਂ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਚੋਣ ਕਮਿਸ਼ਨ ’ਤੇ ਸਮਝੌਤਾ ਕਰਨ ਦਾ ਦੋਸ਼ ਲਗਾਇਆ। ਉਨ੍ਹਾ ਕਿਹਾ ਕਿ ਸਿਸਟਮ ਵਿੱਚ ਇੱਕ ਵੱਡੀ ਖਰਾਬੀ ਹੈ। ਅਮਰੀਕਾ ਪਹੁੰਚੇ ਰਾਹੁਲ ਗਾਂਧੀ ਦਾ ਸਵਾਗਤ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤ੍ਰੋਦਾ ਨੇ ਕੀਤਾ। ਰਾਹੁਲ ਗਾਂਧੀ ਨੇ ਅਮਰੀਕੀ ਸ਼ਹਿਰ ਬੋਸਟਨ ਵਿੱਚ ਬ੍ਰਾਊਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਇੱਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੇ ਚੋਣ ਕਮਿਸ਼ਨ ਦੀ ਪਾਰਦਰਸ਼ਤਾ ਦਾ ਮੁੱਦਾ ਉਠਾਇਆ। ਰਾਹੁਲ ਨੇ ਕਿਹਾ ਕਿ ਚੋਣ ਕਮਿਸ਼ਨ ਸਮਝੌਤਾ ਕਰ ਗਿਆ ਹੈ। ਰਾਹੁਲ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਬਾਲਗਾਂ ਨਾਲੋਂ ਵੱਧ ਲੋਕਾਂ ਨੇ ਚੋਣਾਂ ਵਿੱਚ ਵੋਟ ਪਾਈ। ਚੋਣ ਕਮਿਸ਼ਨ ਨੇ ਸ਼ਾਮ 5.30 ਵਜੇ ਵੋਟਿੰਗ ਦੇ ਅੰਕੜੇ ਜਾਰੀ ਕੀਤੇ। 65 ਲੱਖ ਵੋਟਰਾਂ ਨੇ ਸ਼ਾਮ 5:30 ਵਜੇ ਤੋਂ 7:30 ਵਜੇ ਦੇ ਵਿਚਕਾਰ ਆਪਣੀ ਵੋਟ ਪਾਈ, ਪਰ ਇਹ ਸਰੀਰਕ ਤੌਰ ’ਤੇ ਸੰਭਵ ਨਹੀਂ। ਰਾਹੁਲ ਨੇ ਦਲੀਲ ਦਿੱਤੀ ਕਿ ਇੱਕ ਵੋਟ ਪਾਉਣ ਵਿੱਚ ਲਗਭਗ 3 ਮਿੰਟ ਲੱਗਦੇ ਹਨ। ਜੇ ਤੁਸੀਂ ਥੋੜ੍ਹਾ ਜਿਹਾ ਹਿਸਾਬ ਲਗਾਓ, ਤਾਂ ਇਸ ਦਾ ਮਤਲਬ ਹੈ ਕਿ ਲੋਕ ਸਵੇਰੇ 2 ਵਜੇ ਤੱਕ ਲਾਈਨਾਂ ਵਿੱਚ ਖੜ੍ਹੇ ਹੁੰਦੇ, ਪਰ ਅਜਿਹਾ ਨਹੀਂ ਹੋਇਆ। ਰਾਹੁਲ ਨੇ ਦੋਸ਼ ਲਗਾਇਆ ਕਿ ਜਦੋਂ ਅਸੀਂ ਪੁੱਛਿਆ ਕਿ ਕੀ ਵੀਡੀਓਗ੍ਰਾਫੀ ਚੱਲ ਰਹੀ ਹੈ, ਤਾਂ ਉਨ੍ਹਾਂ ਇਸ ਤੋਂ ਇਨਕਾਰ ਕਰ ਦਿੱਤਾ। ਉਸ ਨੇ ਨਾ ਸਿਰਫ ਇਨਕਾਰ ਕੀਤਾ, ਸਗੋਂ ਕਾਨੂੰਨ ਵੀ ਬਦਲ ਦਿੱਤਾ। ਤੁਹਾਨੂੰ ਹੁਣ ਵੀਡੀਓਗ੍ਰਾਫੀ ਬਾਰੇ ਪੁੱਛਣ ਦੀ ਇਜਾਜ਼ਤ ਨਹੀਂ ਹੈ। ਰਾਹੁਲ ਨੇ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਹੈ ਕਿ ਚੋਣ ਕਮਿਸ਼ਨ ਨੇ ਸਮਝੌਤਾ ਕੀਤਾ ਹੈ। ਇਹ ਵੀ ਸਪੱਸ਼ਟ ਹੈ ਕਿ ਸਿਸਟਮ ਵਿੱਚ ਇਕ ਵੱਡੀ ਖਰਾਬੀ ਹੈ। ਅਸੀਂ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਇਸ ਮੁੱਦੇ ਨੂੰ ਜਨਤਕ ਤੌਰ ’ਤੇ ਕਈ ਵਾਰ ਉਠਾਇਆ ਹੈ।

ਮਹਾਰਾਸ਼ਟਰ ’ਚ ਚੋਣ ਕਮਿਸ਼ਨ ਨੇ ਗੜਬੜ ਕੀਤੀ : ਰਾਹੁਲ Read More »

ਜੰਮੂ-ਸ੍ਰੀਨਗਰ ਸੜਕ ਠੀਕ ਹੋਣ ਲਈ ਪੰਜ-ਛੇ ਦਿਨ ਲੱਗਣਗੇ

ਰਾਮਬਨ, 22 ਅਪ੍ਰੈਲ –  ਢਿੱਗਾਂ ਖਿਸਕਣ ਕਾਰਨ ਪ੍ਰਭਾਵਤ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਸੋਮਵਾਰ ਦੂਜੇ ਦਿਨ ਵੀ ਬੰਦ ਰਿਹਾ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨ ਐੱਚ ਏ ਆਈ) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 20 ਥਾਵਾਂ ’ਤੇ ਚੱਲ ਰਹੇ ਸੜਕ ਸਾਫ ਕਰਨ ਦੇ ਕਾਰਜ ਵਿੱਚ ਲਗਭਗ ਛੇ ਦਿਨ ਲੱਗਣ ਦੀ ਸੰਭਾਵਨਾ ਹੈ। ਰਾਮਬਨ ਜ਼ਿਲ੍ਹੇ ’ਚ ਭਾਰੀ ਮੀਂਹ ਅਤੇ ਬੱਦਲ ਫਟਣ ਦੌਰਾਨ ਹੜ੍ਹ, ਜ਼ਮੀਨ ਖਿਸਕਣ ਅਤੇ ਚਿੱਕੜ/ ਗਾਰ ਡਿੱਗਣ ਕਾਰਨ ਐਤਵਾਰ ਨੂੰ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ 250 ਕਿੱਲੋਮੀਟਰ ਲੰਮੇ ਰਣਨੀਤਕ ਪੱਖੋਂ ਅਹਿਮ ਹਾਈਵੇ (ਜੋ ਕਿ ਹਰ ਮੌਸਮ ਵਿੱਚ ਚੱਲਣ ਵਾਲੀ ਇੱਕੋ-ਇੱਕ ਸੜਕ ਹੈ) ’ਤੇ ਸੈਂਕੜੇ ਵਾਹਨ ਫਸ ਗਏ ਸਨ।ਐੱਨ ਐੱਚ ਆਈ ਏ ਦੇ ਪ੍ਰੋਜੈਕਟ ਡਾਇਰੈਕਟਰ ਪੁਰਸ਼ੋਤਮ ਕੁਮਾਰ ਨੇ ਦੱਸਿਆ, ‘ਹਾਈਵੇ ’ਤੇ ਇੱਕ ਦਰਜਨ ਤੋਂ ਵੱਧ ਥਾਵਾਂ ’ਤੇ ਖਾਸ ਕਰਕੇ ਸੇਰੀ ਅਤੇ ਮਾਰੂਗ ਦੇ ਵਿਚਕਾਰ ਚਾਰ ਕਿਲੋਮੀਟਰ ਦੇ ਰਸਤੇ ’ਤੇ ਮਿੱਟੀ ਜਮ੍ਹਾਂ ਹੋਣ ਕਾਰਨ ਸਾਨੂੰ ਇੱਕ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਥਾਵਾਂ ’ਤੇ ਮਿੱਟੀ ਦੀ ਉਚਾਈ 20 ਫੁੱਟ ਤੋਂ ਵੱਧ ਹੈ।

ਜੰਮੂ-ਸ੍ਰੀਨਗਰ ਸੜਕ ਠੀਕ ਹੋਣ ਲਈ ਪੰਜ-ਛੇ ਦਿਨ ਲੱਗਣਗੇ Read More »