April 15, 2025

ਭਾਕਿਯੂ ਕ੍ਰਾਂਤੀਕਾਰੀ ਵੱਲੋਂ ਬਠਿੰਡਾ ਬੱਸ ਸਟੈਂਡ ਤਬਦੀਲੀ ਵਿਰੁੱਧ ਰੱਖੇ ਇਕੱਠ ਦੀ ਹਮਾਇਤ ਦਾ ਐਲਾਨ

ਭਾਕਿਯੂ ਕ੍ਰਾਂਤੀਕਾਰੀ ਵੱਲੋਂ ਬਠਿੰਡਾ ਬੱਸ ਸਟੈਂਡ ਤਬਦੀਲੀ ਵਿਰੁੱਧ ਰੱਖੇ ਇਕੱਠ ਦੀ ਹਮਾਇਤ ਦਾ ਐਲਾਨ ਇਸਦੇ ਨੇ ਨਾਲ ਆਮ ਲੋਕਾਂ ਦੀ ਖੱਜਲ ਖੁਆਰੀ ਸਮੇਤ ਭੂ-ਮਾਫ਼ੀਆ ਲੋਕਾਂ ਦੀ ਕਰੇਗਾ ਅੰਨ੍ਹੀ ਲੁੱਟ : ਪੁਰਸ਼ੋਤਮ ਮਹਿਰਾਜ (ਬਠਿੰਡਾ)15 ਅਪ੍ਰੈਲ : ਪਿਛਲੇ ਕਾਫੀ ਲੰਮੇ ਸਮੇਂ ਤੋਂ ਬਠਿੰਡਾ ਬੱਸ ਸਟੈਂਡ ਨੂੰ ਸ਼ਹਿਰੋਂ ਬਾਹਰ ਕਰਨ ਦੀਆਂ ਚਰਚਾਵਾਂ ਨੂੰ ਹੁਣ ਲਾਗੂ ਕਰਨ ਦੀ ਤਿਆਰੀ ਹੈ। ਓਥੇ ਹੀ ਸ਼ਹਿਰ ਦੇ ਬੱਸ ਸਟੈਂਡ ਨੂੰ ਸ਼ਹਿਰੋਂ ਬਾਹਰ ਲਿਜਾਣ ਵਿਰੁੱਧ ਸਥਾਨਕ ਸ਼ਹਿਰ ਵਾਸੀਆਂ ਵੱਲੋਂ ਹੋਰ ਭਰਾਤਰੀ ਜਥੇਬੰਦੀਆਂ ਦੇ ਨਾਲ ਮਿਲਕੇ ਸੰਘਰਸ਼ ਕਰਨ ਦਾ ਬਿਗੁਲ ਵਜਾ ਦਿੱਤਾ ਗਿਆ ਹੈ ਜਿਸਨੂੰ ਲੈਕੇ ਬੀਤੇ ਦਿਨੀਂ ਬਠਿੰਡਾ ਦੇ ਟੀਚਰਜ਼ ਹੋਮ ‘ਚ ਵੱਡਾ ਇਕੱਠ ਕਰਕੇ ਅਗਲੀ ਰਣਨੀਤੀ ਨੂੰ ਲੈਕੇ ਵਿਚਾਰ ਸਾਂਝੇ ਕੀਤੇ ਗਏ ਤੇ 35 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਪ੍ਰਸ਼ਾਸ਼ਨਿਕ ਅਧਿਕਾਰੀਆਂ ਸਮੇਤ ਸੱਤਾਧਾਰੀ ਨੁਮਾਇੰਦਿਆਂ ਨੂੰ ਮੰਗ ਪੱਤਰ ਸੌੰਪੇਗੀ। ਇਸਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਵੀ ਉਕਤ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਦੀਆਂ ਮੰਗਾਂ ਨੂੰ ਵਾਜਬ ਕ਼ਰਾਰ ਦਿੰਦੇ ਹੋਏ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਦੱਸਿਆ ਕਿ ਬੱਸ ਸਟੈਂਡ ਨੂੰ ਸ਼ਹਿਰੋਂ ਬਾਹਰ ਲਿਜਾਣ ਨਾਲ ਜਿਥੇ ਦੂਰੋਂ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇਗਾ ਓਥੇ ਹੀ ਭੂ-ਮਾਫ਼ੀਆ ਵੀ ਸਸਤੇ ਭਾਅ ਉੱਪਰ ਖਰੀਦੀਆਂ ਜਮੀਨਾਂ ਨੂੰ ਮਹਿੰਗੇ ਭਾਅ ਤੇ ਵੇਚਕੇ ਅੰਨ੍ਹੀ ਲੁੱਟ ਮਚਾਏਗਾ। ਓਹਨਾਂ ਆਖਿਆ ਕਿ ਭੂ-ਮਾਫ਼ੀਆ ਵੀ ਓਹਨਾਂ ਕਾਰਪੋਰੇਟ ਘਰਾਣਿਆਂ ਦੀ ਹੀ ਉਪਜ ਹੈ ਜੋ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਦੀਆਂ ਜਮੀਨਾਂ ਹੜੱਪਣ ਲਈ ਬੈਠਾ ਹੈ ਤੇ ਇਸੇ ਪ੍ਰਕਾਰ ਸੱਤਾਧਾਰੀ ਧਿਰ ਆਪ ਪਾਰਟੀ ਵੀ ਭੂ-ਮਾਫੀਏ ਨਾਲ ਰਲਕੇ ਆਮ ਜਨਤਾ ਨੂੰ ਲੁੱਟਣਾ ਚਾਹੁੰਦੀ ਹੈ ਜੋ ਕਿਸੇ ਵੀ ਕੀਮਤ ਉੱਪਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਓਹਨਾਂ ਆਖਿਆ ਕਿ ਬੀਤੇ ਦਿਨੀਂ ਟੀਚਰਜ਼ ਹੋਮ ਵਿਖੇ ਰੱਖੇ ਗਏ ਜਨਤਕ ਇਕੱਠ ਦੌਰਾਨ ਜੋ 35 ਮੈਂਬਰੀ ਕਮੇਟੀ ਦਾ ਗਠਨ ਹੋਇਆ ਹੈ ਉਸਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਪੂਰਨ ਸਮਰਥਨ ਦਿਵੇਗੀ ਤੇ ਓਹਨਾਂ ਸੰਬੰਧਿਤ ਪ੍ਰਸ਼ਾਸਨ ਨੂੰ ਵੀ ਮੰਗ ਕੀਤੀ ਹੈ ਕਿ ਉਕਤ ਜਨਤਕ ਜਥੇਬੰਦੀਆਂ ਦੀਆਂ ਇਹ ਮੰਗਾਂ ਵਾਜਬ ਹਨ ਜਿਹਨਾਂ ਵੱਲ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ।  

ਭਾਕਿਯੂ ਕ੍ਰਾਂਤੀਕਾਰੀ ਵੱਲੋਂ ਬਠਿੰਡਾ ਬੱਸ ਸਟੈਂਡ ਤਬਦੀਲੀ ਵਿਰੁੱਧ ਰੱਖੇ ਇਕੱਠ ਦੀ ਹਮਾਇਤ ਦਾ ਐਲਾਨ Read More »

CM ਨੂੰ ਮਿਲਣ ਜਾਂਦੇ ਕਿਸਾਨਾਂ ਦੀ ਪੁਲਿਸ ਨਾਲ ਝੜਪ

15, ਅਪ੍ਰੈਲ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਸ ਵੇਲੇ ਛਾਜਲੀ ਵਿੱਚ ਆਫ਼ ਐਮੀਨੈਂਸ ਦਾ ਉਦਘਾਟਨ ਕਰ ਰਹੇ ਸਨ। ਉਸ ਵੇਲੇ ਪੰਜਾਬ ਪੁਲਿਸ ਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ ਹੋ ਰਹੀ ਹੈ। ਦਰਅਸਲ ਕਿਸਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਣ ਜਾ ਰਹੇ ਸਨ ਜਿਸ ਮੌਕੇ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ ਜਿਸ ਤੋਂ ਬਾਅਦ ਗ਼ੁੱਸੇ ਵਿੱਚ ਆ ਕੇ ਕਿਸਾਨਾਂ ਨੇ ਉੱਥੇ ਹੀ ਧਰਨਾ ਲਾ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜ਼ਿਕਰ ਕਰ ਦਈਏ ਕਿ ਸੀਐਮ ਮਾਨ ਛਾਜਲੀ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨ ਆਏ ਸਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਤੇ ਸਿੱਧੂਪੁਰ ਦੇ ਮੈਂਬਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਪੁੱਛਣ ਲਈ ਛਾਜਲੀ ਪਹੁੰਚੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਸਮਾਗਮ ਵਾਲੀ ਥਾਂ ਤੋਂ ਲਗਭਗ ਇੱਕ ਕਿਲੋਮੀਟਰ ਪਹਿਲਾਂ ਰੋਕ ਲਿਆ ਤੇ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ। ਕਿਸਾਨ ਤੇ ਔਰਤਾਂ ਪੁਲਿਸ ਦੀ ਨਾਕਾਬੰਦੀ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗ ਪਏ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਝਗੜਾ ਹੋ ਗਿਆ ਅਤੇ ਬਹਿਸ ਸ਼ੁਰੂ ਹੋ ਗਈ। ਇਸ ਮੌਕੇ ਪੁਲਿਸ ਨੇ ਜ਼ੋਰ ਵਰਤਦਿਆਂ ਕਿਸਾਨਾਂ ਨੂੰ ਪਿੱਛੇ ਧੱਕ ਦਿੱਤਾ, ਜਿਸ ਕਾਰਨ ਗੁੱਸੇ ਵਿੱਚ ਆਏ ਕਿਸਾਨ ਉੱਥੇ ਹੀ ਸੜਕ ‘ਤੇ ਧਰਨਾ ਦੇਣ ਲਈ ਬੈਠ ਗਏ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਪੁੱਛਣਾ ਹੈ ਕਿ ਉਨ੍ਹਾਂ ਦਾ ਅੰਦੋਲਨ ਕਿਉਂ ਖਤਮ ਕੀਤਾ ਤੇ ਉੱਥੋਂ ਸਾਮਾਨ ਕਿਉਂ ਲੁੱਟਿਆ ਗਿਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਅੱਜ ਇਹ ਸਰਕਾਰ ਉਨ੍ਹਾਂ ਤੋਂ ਸਵਾਲ ਪੁੱਛਣ ਦਾ ਹੱਕ ਖੋਹ ਰਹੀ ਹੈ। ਜਦੋਂ ਕਿ ਇਹ ਪਾਰਟੀ ਅਤੇ ਮੁੱਖ ਮੰਤਰੀ ਕਹਿੰਦੇ ਸਨ ਕਿ ਜਦੋਂ ਕੋਈ ਆਗੂ ਜਾਂ ਮੰਤਰੀ ਪਿੰਡਾਂ ਵਿੱਚ ਆਉਂਦਾ ਹੈ, ਤਾਂ ਉਨ੍ਹਾਂ ਤੋਂ ਸਵਾਲ ਪੁੱਛੋ।

CM ਨੂੰ ਮਿਲਣ ਜਾਂਦੇ ਕਿਸਾਨਾਂ ਦੀ ਪੁਲਿਸ ਨਾਲ ਝੜਪ Read More »

9000 ਦੇ ਡਿਸਕਾਊਂਟ ‘ਤੇ ਆਈਫੋਨ ਖਰੀਦਣ ਲਈ ਲੱਗੀ ਭੀੜ

ਨਵੀਂ ਦਿੱਲੀ, 15 ਅਪ੍ਰੈਲ – ਜੇਕਰ ਤੁਸੀਂ ਵੀ ਕਾਫ਼ੀ ਸਮੇਂ ਤੋਂ ਆਈਫੋਨ ਖਰੀਦਣ ਬਾਰੇ ਸੋਚ ਰਹੇ ਹੋ, ਪਰ ਇਸਦੀ ਕੀਮਤ ਜ਼ਿਆਦਾ ਹੋਣ ਕਾਰਨ ਆਪਣੇ ਆਪ ਨੂੰ ਰੋਕ ਰਹੇ ਹੋ? ਇਸ ਲਈ ਹੁਣ ਹੋਰ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ। ਅਸੀ ਇਹ ਖਾਸ ਖਬਰ ਤੁਹਾਡੇ ਲਈ ਲੈ ਕੇ ਆਏ ਹਾਂ। ਦਰਅਸਲ, ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਆਪਣੇ ਕਰੋੜਾਂ ਗਾਹਕਾਂ ਲਈ ਇੱਕ ਸ਼ਾਨਦਾਰ ਡੀਲ ਲੈ ਕੇ ਆਇਆ ਹੈ ਜਿੱਥੇ ਤੁਸੀਂ ਨਵੀਨਤਮ ਆਈਫੋਨ 16 ਪਲੱਸ ‘ਤੇ 9 ਹਜ਼ਾਰ ਦੇ ਡਿਸਕਾਊਂਟ ਤੇ ਪ੍ਰਾਪਤ ਕਰ ਸਕਦੇ ਹੋ। ਹਾਲਾਂਕਿ, ਇਸ ਵਿੱਚ ਫਲੈਟ ਡਿਸਕਾਊਂਟ ਅਤੇ ਬੈਂਕ ਆਫਰਸ ਵੀ ਸ਼ਾਮਲ ਹਨ। ਇਹ ਇੱਕ ਲਿਮਟਿਡ ਟਾਈਮ ਡੀਲ ਲੱਗ ਰਹੀ ਹੈ, ਖਾਸ ਕਰਕੇ ਆਈਫੋਨ 16 ਪਲੱਸ ਵਰਗੇ ਪ੍ਰਸਿੱਧ ਮਾਡਲਾਂ ‘ਤੇ ਅਜਿਹੀਆਂ ਡੀਲਸ ਘੱਟ ਹੀ ਦੇਖੀਆਂ ਜਾਂਦੀਆਂ ਹਨ। ਇਸ ਲਈ, ਜੇਕਰ ਤੁਸੀਂ ਇੱਕ ਨਵੇਂ ਫ਼ੋਨ ‘ਤੇ ਅੱਪਗ੍ਰੇਡ ਕਰਨ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹੋ, ਤਾਂ ਇਹ ਸਹੀ ਸਮਾਂ ਹੋ ਸਕਦਾ ਹੈ। ਆਓ ਇਸ ਡੀਲ ਬਾਰੇ ਡਿਟੇਲ ਵਿੱਚ ਜਾਣੋ… ਆਈਫੋਨ 16 ਪਲੱਸ ਡਿਸਕਾਊਂਟ ਆਫਰ ਆਈਫੋਨ 16 ਪਲੱਸ ਨੂੰ ਭਾਰਤ ਵਿੱਚ ਐਪਲ ਨੇ ਪਿਛਲੇ ਸਾਲ 89,900 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਸੀ। ਹਾਲਾਂਕਿ, ਇਸ ਵੇਲੇ ਇਹ ਫੋਨ ਫਲਿੱਪਕਾਰਟ ‘ਤੇ 5,000 ਰੁਪਏ ਦੀ ਫਲੈਟ ਡਿਸਕਾਊਂਟ ਨਾਲ ਸੂਚੀਬੱਧ ਹੈ, ਜਿਸ ਨਾਲ ਇਸਦੀ ਕੀਮਤ 84,900 ਰੁਪਏ ਹੋ ਗਈ ਹੈ। ਇਸ ਡੀਲ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਲਈ, ਫਲਿੱਪਕਾਰਟ ਸਾਰੇ ਬੈਂਕ ਕ੍ਰੈਡਿਟ ਕਾਰਡ ਲੈਣ-ਦੇਣ ‘ਤੇ 4,000 ਰੁਪਏ ਦੀ ਵਾਧੂ ਛੋਟ ਵੀ ਦੇ ਰਿਹਾ ਹੈ। ਇਸਦਾ ਮਤਲਬ ਹੈ ਕਿ ਤੁਸੀਂ ਫੋਨ ‘ਤੇ ਕੁੱਲ 9,000 ਰੁਪਏ ਤੱਕ ਦੀ ਬਚਤ ਕਰ ਸਕਦੇ ਹੋ। ਇਸ ਤਰ੍ਹਾਂ ਲਓ ਹੋਰ ਜ਼ਿਆਦਾ ਡਿਸਕਾਊਂਟ ਇੰਨਾ ਹੀ ਨਹੀਂ, ਤੁਸੀਂ ਫੋਨ ‘ਤੇ ਵਾਧੂ ਪੈਸੇ ਬਚਾਉਣ ਲਈ ਐਕਸਚੇਂਜ ਆਫਰ ਦਾ ਵੀ ਲਾਭ ਉਠਾ ਸਕਦੇ ਹੋ, ਜਿੱਥੋਂ ਤੁਸੀਂ ਆਪਣੇ ਪੁਰਾਣੇ ਫੋਨ ਦੀ ਸਥਿਤੀ ਦੇ ਆਧਾਰ ‘ਤੇ 49,950 ਰੁਪਏ ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹੋ। ਕੰਪਨੀ ਐਕਸਚੇਂਜ ਆਫਰ ਵਿੱਚ 3,000 ਰੁਪਏ ਦੀ ਵਾਧੂ ਛੋਟ ਵੀ ਦੇ ਰਹੀ ਹੈ, ਜਿੱਥੇ ਤੁਸੀਂ ਆਪਣਾ ਪੁਰਾਣਾ ਸਮਾਰਟਫੋਨ ਵੇਚ ਕੇ ਹੋਰ ਵੀ ਬਚਤ ਕਰ ਸਕਦੇ ਹੋ। ਆਈਫੋਨ 16 ਪਲੱਸ ਦੇ ਸਪੈਸੀਫਿਕੇਸ਼ਨ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਆਈਫੋਨ 16 ਪਲੱਸ ਵਿੱਚ 6.7-ਇੰਚ ਦੀ ਸੁਪਰ ਰੈਟੀਨਾ XDR OLED ਡਿਸਪਲੇਅ ਹੈ। ਇੰਨਾ ਹੀ ਨਹੀਂ, ਇਸ ਪ੍ਰੀਮੀਅਮ ਫਲੈਗਸ਼ਿਪ ਸਮਾਰਟਫੋਨ ਵਿੱਚ ਐਪਲ ਦਾ ਸ਼ਕਤੀਸ਼ਾਲੀ A18 ਚਿੱਪਸੈੱਟ ਦਿੱਤਾ ਗਿਆ ਹੈ। ਇਹ ਫੋਨ ਐਪਲ ਇੰਟੈਲੀਜੈਂਸ ਦੀਆਂ ਸਾਰੇ ਫੀਚਰਸ ਦਾ ਵੀ ਸਪੋਰਟ ਕਰਦਾ ਹੈ। ਕੰਪਨੀ ਦੇ ਅਨੁਸਾਰ, ਤੁਸੀਂ ਆਈਫੋਨ 16 ਪਲੱਸ ‘ਤੇ 27 ਘੰਟੇ ਤੱਕ ਦਾ ਵੀਡੀਓ ਪਲੇਬੈਕ ਸਮਾਂ ਪ੍ਰਾਪਤ ਕਰ ਸਕਦੇ ਹੋ। ਫੋਟੋਆਂ ਅਤੇ ਵੀਡੀਓ ਲਈ, ਆਈਫੋਨ 16 ਪਲੱਸ ਵਿੱਚ 48MP ਪ੍ਰਾਇਮਰੀ ਕੈਮਰਾ ਅਤੇ 12MP ਅਲਟਰਾ-ਵਾਈਡ ਲੈਂਸ ਮਿਲਦਾ ਹੈ। ਸੈਲਫੀ ਅਤੇ ਵੀਡੀਓ ਕਾਲਾਂ ਲਈ, ਡਿਵਾਈਸ ਵਿੱਚ 12MP ਸੈਲਫੀ ਕੈਮਰਾ ਹੈ। ਇਸ ਤੋਂ ਇਲਾਵਾ, ਇਹ ਪ੍ਰੀਮੀਅਮ ਫੋਨ IP68-ਪ੍ਰਮਾਣਿਤ ਹੈ ਜੋ ਇਸਨੂੰ ਵਾਟਰਪ੍ਰੂਫ਼ ਫੋਨ ਬਣਾ ਦਿੰਦਾ ਹੈ।

9000 ਦੇ ਡਿਸਕਾਊਂਟ ‘ਤੇ ਆਈਫੋਨ ਖਰੀਦਣ ਲਈ ਲੱਗੀ ਭੀੜ Read More »

ਬਿਨਾਂ FIR ਤੋਂ ਲੱਭ ਸਕਦੇ ਹੋ ਗੁਆਚਿਆ PHONE

ਨਵੀਂ ਦਿੱਲੀ, 15 ਅਪ੍ਰੈਲ – ਅੱਜ ਦੇ ਸਮੇਂ ਵਿੱਚ ਸਮਾਰਟਫੋਨ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਪਰ ਜੇਕਰ ਇਹ ਫ਼ੋਨ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਤਾਂ ਸਮੱਸਿਆ ਵੱਧ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਕੁਝ ਆਸਾਨ ਤਰੀਕਿਆਂ ਦੀ ਮਦਦ ਨਾਲ ਤੁਸੀਂ ਆਪਣਾ ਗੁਆਚਿਆ ਫ਼ੋਨ ਖੁਦ ਲੱਭ ਸਕਦੇ ਹੋ ਅਤੇ ਉਹ ਵੀ ਪੁਲਿਸ ਦੀ ਮਦਦ ਤੋਂ ਬਿਨਾਂ। ਇੱਥੇ ਅਸੀਂ ਤੁਹਾਨੂੰ ਤਿੰਨ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ ਨੂੰ ਆਸਾਨੀ ਨਾਲ ਲੱਭ ਸਕਦੇ ਹੋ ਜਾਂ ਘੱਟੋ-ਘੱਟ ਇਸਨੂੰ ਗਲਤ ਹੱਥਾਂ ਵਿੱਚ ਜਾਣ ਤੋਂ ਰੋਕ ਸਕਦੇ ਹੋ। 1. Google Find My Device ਤੋਂ ਤੁਰੰਤ ਲੋਕੇਸ਼ਨ ਦਾ ਪਤਾ ਲਗਾਓ  ਜੇਕਰ ਤੁਸੀਂ ਆਪਣੇ ਮੋਬਾਈਲ ‘ਤੇ ਆਪਣੇ ਗੂਗਲ ਅਕਾਊਂਟ ਵਿੱਚ ਲੌਗਇਨ ਕੀਤਾ ਹੈ, ਤਾਂ ਤੁਸੀਂ ‘Find My Device’ ਫੀਚਰ ਦੀ ਵਰਤੋਂ ਕਰਕੇ ਫੋਨ ਦੀ ਰੀਅਲ ਟਾਈਮ ਲੋਕੇਸ਼ਨ ਦੇਖ ਸਕਦੇ ਹੋ। ਇਸ ਦੇ ਲਈ, ਤੁਹਾਨੂੰ ਸਿਰਫ਼ [Find My Device ਵੈੱਬਸਾਈਟ] (https://www.google.com/android/find) ਨੂੰ ਕਿਸੇ ਹੋਰ ਫ਼ੋਨ ਜਾਂ ਕੰਪਿਊਟਰ ‘ਤੇ ਖੋਲ੍ਹਣਾ ਹੋਵੇਗਾ ਜਾਂ ਇਸ ਐਪ ਨੂੰ ਆਪਣੇ ਮੋਬਾਈਲ ‘ਤੇ ਡਾਊਨਲੋਡ ਕਰਨਾ ਹੋਵੇਗਾ। ਇੱਥੇ ਆਪਣੀ ਗੂਗਲ ਆਈਡੀ ਤੋਂ ਲੌਗਇਨ ਕਰੋ ਅਤੇ ਕੁਝ ਸਕਿੰਟਾਂ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡਾ ਫ਼ੋਨ ਕਿੱਥੇ ਹੈ। ਇਸ ਦੌਰਾਨ, ਫ਼ੋਨ ਵਿੱਚ ਇੰਟਰਨੈੱਟ ਅਤੇ ਲੋਕੇਸ਼ਨ ਆਨ ਹੋਣੀ ਚਾਹੀਦੀ ਹੈ। ਜੇਕਰ ਗੁੰਮ ਹੋਏ ਫ਼ੋਨ ਦਾ ਇੰਟਰਨੈੱਟ ਅਤੇ ਲੋਕੇਸ਼ਨ ਆਨ ਹੈ, ਤਾਂ ਤੁਸੀਂ ਫ਼ੋਨ ਨੂੰ ਲਾਕ ਕਰ ਸਕਦੇ ਹੋ ਜਾਂ ਇਸ ‘ਤੇ ਰਿੰਗ ਵੀ ਕਰ ਸਕਦੇ ਹੋ, ਭਾਵੇਂ ਇਹ ਸਾਈਲੈਂਟ ‘ਤੇ ਵੀ ਹੋਵੇ। 2.CEIR ਪੋਰਟਲ ਤੋਂ ਫੋਨ ਬਲਾਕ ਕਰੋ ਜੇਕਰ ਤੁਹਾਡਾ ਫ਼ੋਨ ਚੋਰੀ ਹੋ ਗਿਆ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਕੋਈ ਇਸਦੀ ਦੁਰਵਰਤੋਂ ਕਰ ਸਕਦਾ ਹੈ, ਤਾਂ ਤੁਸੀਂ ਭਾਰਤ ਸਰਕਾਰ ਦੇ CEIR (Central Equipment Identity Register) ਪੋਰਟਲ ‘ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਹ ਪੋਰਟਲ ਦੇਸ਼ ਭਰ ਵਿੱਚ ਫੋਨ ਨੂੰ ਉਸ ਦੇ IMEI ਨੰਬਰ ਦੇ ਆਧਾਰ ‘ਤੇ ਬਲਾਕ ਕਰਦਾ ਹੈ। ਭਾਵ, ਜੇਕਰ ਕੋਈ ਚੋਰ ਤੁਹਾਡੇ ਫੋਨ ਵਿੱਚ ਕੋਈ ਸਿਮ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਪੁਲਿਸ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ। ਫੋਨ ਬਲਾਕ ਕਰਵਾਉਣ ਦੇ ਲਈ [CEIR ਪੋਰਟਲ] (https://www.ceir.gov.in/) ‘ਤੇ ਜਾਓ ‘Block Stolen/Lost Mobile’ ਵਿਕਲਪ ਚੁਣੋ। FIR ਦੀ ਕਾਪੀ ਅਤੇ ਪਛਾਣ ਪੱਤਰ ਅਪਲੋਡ ਕਰੋ। IMEI ਨੰਬਰ ਦਰਜ ਕਰੋ ਅਤੇ ਇਸਨੂੰ ਸਬਮਿਟ ਕਰੋ। ਫ਼ੋਨ ਮਿਲ ਜਾਣ ਤੋਂ ਬਾਅਦ ਇਸਨੂੰ ਇਸ ਪੋਰਟਲ ਤੋਂ ਅਨਬਲਾਕ ਵੀ ਕੀਤਾ ਜਾ ਸਕਦਾ ਹੈ। Email ਤੋਂ ਵੀ ਟ੍ਰੇਸ ਕਰ ਸਕਦੇ ਫੋਨ ਜੇਕਰ ਤੁਹਾਡੇ ਕੋਲ ਉਹੀ ਈਮੇਲ ਐਡਰੈਸ ਹੈ ਜਿਸ ਨਾਲ ਤੁਸੀਂ ਕਿਸੇ ਹੋਰ ਡਿਵਾਈਸ ‘ਤੇ ਆਪਣੇ ਫ਼ੋਨ ਵਿੱਚ ਲੌਗਇਨ ਕੀਤਾ ਸੀ, ਤਾਂ ਤੁਸੀਂ ਉਸੇ ਈਮੇਲ ਐਡਰੈਸ ਦੀ ਵਰਤੋਂ ਕਰਕੇ ਫ਼ੋਨ ਦੇ ਸਟੇਟਸ ਦੀ ਜਾਂਚ ਕਰ ਸਕਦੇ ਹੋ। ਫੋਨ ਦੀ ਆਖਰੀ ਲੋਕੇਸ਼ਨ ਗੂਗਲ ਲੋਕੇਸ਼ਨ ਹਿਸਟਰੀ ਅਤੇ ਅਕਾਊਂਟ ਐਕਟੀਵਿਟੀ ਤੋਂ ਵੀ ਕੱਢੀ ਜਾ ਸਕਦੀ ਹੈ। ਬਸ ਆਪਣੇ ਈਮੇਲ ਖਾਤੇ ਵਿੱਚ ਲੌਗਇਨ ਕਰੋ ਅਤੇ ਗੂਗਲ ਮੈਪਸ ਲੋਕੇਸ਼ਨ ਟਾਈਮਲਾਈਨ ਵੇਖੋ। ਜੇਕਰ ਤੁਹਾਡਾ ਫ਼ੋਨ ਗੁਆਚ ਜਾਂਦਾ ਹੈ, ਤਾਂ ਸਭ ਤੋਂ ਪਹਿਲਾਂ ਘਬਰਾਓ ਨਾ। ਤੁਸੀਂ ਉੱਪਰ ਦੱਸੇ ਗਏ ਤਿੰਨਾਂ ਤਰੀਕਿਆਂ ਵਿੱਚੋਂ ਕਿਸੇ ਇੱਕ ਜਾਂ ਸਾਰੇ ਤਰੀਕਿਆਂ ਦੀ ਪਾਲਣਾ ਕਰਕੇ ਆਪਣਾ ਸਮਾਰਟਫੋਨ ਵਾਪਸ ਲੈ ਸਕਦੇ ਹੋ। ਨਾਲ ਹੀ, ਭਵਿੱਖ ਲਈ, ਇਹ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦੀ ਲੋਕੇਸ਼ਨ ਹਮੇਸ਼ਾ ਚਾਲੂ ਹੋਵੇ ਅਤੇ ਤੁਹਾਡਾ Google ਅਕਾਊਂਟ ਐਕਟਿਵ ਹੋਵੇ। ਇਨ੍ਹਾਂ ਆਸਾਨ ਤਰੀਕਿਆਂ ਨਾਲ, ਤੁਸੀਂ ਨਾ ਸਿਰਫ਼ ਆਪਣਾ ਫ਼ੋਨ ਲੱਭ ਸਕਦੇ ਹੋ।

ਬਿਨਾਂ FIR ਤੋਂ ਲੱਭ ਸਕਦੇ ਹੋ ਗੁਆਚਿਆ PHONE Read More »

ਪੰਜਾਬ ਦੇ ਅਰਥਚਾਰੇ ਲਈ ਬਦਲਵੀਂ ਨੀਤੀ ਦੀ ਲੋੜ/ਡਾ. ਅਰੁਣ ਮਿਤਰਾ

ਅਨੇਕ ਆਰਥਿਕ ਮਾਹਿਰ ਪੰਜਾਬ ਦੇ ਆਰਥਿਕ ਵਿਕਾਸ ਬਾਰੇ ਵਿਸ਼ਲੇਸ਼ਣ ਕਰਦਿਆਂ ਇਸ ਬਾਬਤ ਚਿੰਤਾ ਪ੍ਰਗਟ ਕਰਦੇ ਰਹੇ ਹਨ ਪਰ 3 ਅਪਰੈਲ ਨੂੰ ਮਨੁੱਖੀ ਵਿਕਾਸ ਲਈ ਇੰਸਟੀਚਿਊਟ ਦੇ ਵਿਜਿ਼ਟਿੰਗ ਪ੍ਰੋਫੈਸਰ ਲਖਵਿੰਦਰ ਸਿੰਘ ਨੇ ਆਪਣੇ ਲੇਖ ਵਿੱਚ ਜੋ ਅੰਕੜੇ ਦਿੱਤੇ ਹਨ, ਉਹ ਝੰਜੋੜਨ ਵਾਲੇ ਹਨ। ਇੰਝ ਜਾਪਦਾ ਹੈ ਜਿਵੇਂ ਸਾਡੇ ਸਿਰ ਚੜ੍ਹਿਆ ਇਹ ਕਰਜ਼ਾ ਕਦੇ ਪੂਰਾ ਹੋਣਾ ਹੀ ਨਹੀਂ; ਭਾਵ, ਉੱਤਰਨਾ ਹੀ ਨਹੀਂ ਸਗੋਂ ਇਸ ਦੇ ਇਵਜ਼ ਵਿੱਚ ਸਾਡੇ ਉੱਪਰ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਲਾਈਆਂ ਜਾਣਗੀਆਂ। ਕੋਈ ਵੀ ਸਮਾਜ, ਪਰਿਵਾਰ ਜਾਂ ਸ਼ਖ਼ਸ ਜੇ ਕਰਜ਼ੇ ਥੱਲੇ ਡੁੱਬ ਜਾਏ ਅਤੇ ਅਗਾਂਹ ਕਰਜ਼ੇ ਲੈ ਕੇ ਆਪਣੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰੇ ਤਾਂ ਇਹ ਸਿਲਸਿਲਾ ਲੰਮਾ ਸਮਾਂ ਚੱਲ ਨਹੀਂ ਸਕਦਾ। ਉਹ ਲਗਾਤਾਰ ਸ਼ਾਹੂਕਾਰਾਂ ਦੇ ਦਬਾਅ ਥੱਲੇ ਰਹਿੰਦਾ ਹੈ। ਸ਼ਾਹੂਕਾਰ ਉਸ ਨੂੰ ਲੁੱਟਦੇ ਹਨ ਤੇ ਫਿਰ ਉਨ੍ਹਾਂ ਕੋਲ ਜੋ ਕੁਝ ਵੀ ਹੁੰਦਾ ਹੈ, ਉਸ ਉੱਤੇ ਕਬਜ਼ਾ ਕਰ ਲੈਂਦੇ ਹਨ। ਜੇਕਰ ਅਸੀਂ ਆਪਣੇ ਸੂਬੇ ਦੀ ਗੱਲ ਕਰੀਏ ਤਾਂ ਇਸ ਵੇਲੇ ਪ੍ਰਤੀ ਵਿਅਕਤੀ ਸਵਾ ਲੱਖ ਰੁਪਏ ਤੋਂ ਵੱਧ ਕਰਜ਼ਾ ਚੜ੍ਹ ਚੁੱਕਿਆ ਹੈ; ਮਤਲਬ ਇਹ ਕਿ ਹਰ ਪੰਜਾਬੀ ਸਵਾ ਲੱਖ ਰੁਪਏ ਦਾ ਦੇਣਦਾਰ ਹੈ, ਭਾਵੇਂ ਉਸ ਨੇ ਕਿਸੇ ਤੋਂ ਕਦੇ ਵੀ ਕਰਜ਼ਾ ਲਿਆ ਹੈ ਜਾਂ ਨਹੀਂ ਲਿਆ ਪਰ ਸਰਕਾਰੀ ਨੀਤੀਆਂ ਕਾਰਨ ਸੂਬੇ ਉੱਪਰ ਜੋ ਕਰਜ਼ਾ ਚੜ੍ਹ ਚੁੱਕਿਆ ਹੈ, ਜੇ ਉਸ ਨੂੰ ਪੰਜਾਬ ਦੇ ਲੋਕਾਂ ਵਿੱਚ ਬਰਾਬਰ ਵੰਡ ਲਈਏ ਤਾਂ ਇਹੀ ਅੰਕੜੇ ਸਾਹਮਣੇ ਆਉਂਦੇ ਹਨ। ਪੰਜਾਬ ਹੁਣ ਤੱਕ ਅਨਾਜ ਦਾ ਭੰਡਾਰ ਰਿਹਾ ਹੈ ਤੇ ਸਾਰੇ ਦੇਸ਼ ਨੂੰ ਖੁਰਾਕ ਮੁਹੱਈਆ ਕਰਵਾਉਂਦਾ ਰਿਹਾ ਹੈ। ਅਤਿਵਾਦ ਵੇਲੇ ਪੰਜਾਬ ਦਾ ਵਿਕਾਸ ਰੁਕ ਗਿਆ, ਇਹ ਗੱਲ ਸਮਝ ਵਿੱਚ ਆਉਂਦੀ ਹੈ ਪਰ ਉਸ ਤੋਂ ਬਾਅਦ ਕਿਹੜੀਆਂ ਔਕੜਾਂ ਸਰਕਾਰਾਂ ਦੇ ਸਾਹਮਣੇ ਸਨ ਕਿ ਉਹ ਪੰਜਾਬ ਨੂੰ ਲੀਹ ’ਤੇ ਨਹੀਂ ਲਿਆ ਸਕੀਆਂ। ਅਮਨ-ਸ਼ਾਂਤੀ ਹੋਣ ਤੋਂ ਬਾਅਦ ਅਕਾਲੀ ਦਲ ਅਤੇ ਕਾਂਗਰਸ, ਦੋਹਾਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਤੇ ਹੁਣ ਤਿੰਨ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਲੋਕ ਹਿਤੂ ਵੱਡੇ-ਵੱਡੇ ਨਾਅਰੇ ਦੇ ਕੇ ‘ਆਪ’ ਪੰਜਾਬ ਵਿੱਚ ਸੱਤਾ ਵਿੱਚ ਆਈ, ਇਸ ਲਈ ਲੋਕਾਂ ਨੂੰ ਉਮੀਦਾਂ ਵੀ ਹਨ ਪਰ ਸਰਕਾਰ ਦੀ ਆਰਥਿਕ ਪਿੜ ਵਿੱਚ ਕਾਰਗੁਜ਼ਾਰੀ ਤੋਂ ਿੲਹ ਪੂਰੀਆਂ ਹੁੰਦੀਆਂ ਨਹੀਂ ਜਾਪਦੀਆਂ। ਹਾਲ ਹੀ ਵਿੱਚ ਪੇਸ਼ ਹੋਏ ਬਜਟ ਨਾਲ ਇਹ ਗੱਲ ਸਾਫ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰਜ਼ਾ ਲੈਣਾ ਪਵੇਗਾ। ਡਾ. ਕੇਸਰ ਸਿੰਘ ਭੰਗੂ (ਸਾਬਕਾ ਪ੍ਰੋਫੈਸਰ ਤੇ ਡੀਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਮੁਤਾਬਿਕ, 236080 ਕਰੋੜ ਰੁਪਏ ਦੇ ਬਜਟ ਵਿੱਚੋਂ ਕੇਵਲ 47.33% ਹੀ ਸਰਕਾਰ ਆਪਣੀ ਸਾਲਾਨਾ ਆਮਦਨੀ ਤੋਂ ਖਰਚੇਗੀ, ਬਾਕੀ 52.67% ਖਰਚੇ ਕਰਜ਼ੇ ਲੈ ਕੇ ਖਰਚ ਕੀਤੇ ਜਾਣਗੇ। ਕਿਸੇ ਵੀ ਸਮਾਜ ਦੇ ਮੁਢਲੇ ਵਿਕਾਸ ਲਈ ਸਿਹਤ ਅਤੇ ਸਿੱਖਿਆ ਅਤਿ ਲੋੜੀਦੇ ਹਨ ਜਿਨ੍ਹਾਂ ਉੱਪਰ ਖਰਚਾ ਜਿੰਨਾ ਵੀ ਕੀਤਾ ਜਾਏ, ਓਨਾ ਹੀ ਘੱਟ ਹੈ। ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਇਨ੍ਹਾਂ ਦੋ ਖੇਤਰਾਂ ’ਤੇ ਬਹੁਤ ਵੱਧ ਖਰਚ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਖੋਜ-ਬੀਨ ’ਤੇ ਵੀ ਖਰਚਾ ਕੀਤਾ ਜਾਣਾ ਚਾਹੀਦਾ ਹੈ ਪਰ ਸਾਡਾ ਇਨ੍ਹਾਂ ਖੇਤਰਾਂ ਵਿੱਚ ਖਰਚਾ ਵਧ ਹੀ ਨਹੀਂ ਰਿਹਾ ਬਲਕਿ ਅਨੁਪਾਤ ਦੇ ਹਿਸਾਬ ਨਾਲ ਇਸ ਬਜਟ ਵਿੱਚ ਕੁੱਲ ਬਜਟ ਦੇ ਪਿਛਲੇ ਸਾਲ ਦੇ ਹਿੱਸੇ ਨਾਲੋਂ ਵੀ ਸਿਹਤ ’ਤੇ ਖਰਚੇ ਨੂੰ ਘਟਾ ਦਿੱਤਾ ਗਿਆ ਹੈ। 2.36 ਲੱਖ ਕਰੋੜ ਰੁਪਏ ਦੇ ਕੁੱਲ ਬਜਟ ਵਿੱਚੋਂ ਸਿਹਤ ਲਈ 5598 ਕਰੋੜ ਰੁਪਏ ਦੀ ਅਲਾਟਮੈਂਟ ਮਜ਼ਾਕ ਹੀ ਹੈ। ਇਹ ਕੁੱਲ ਬਜਟ ਦਾ ਸਿਰਫ 2.37% ਬਣਦਾ ਹੈ। ਇਹ ਪਿਛਲੇ ਸਾਲ ਦੇ ਬਜਟ ਤੋਂ ਵੀ ਘੱਟ ਹੈ ਜੋ ਕੁੱਲ 204914 ਕਰੋੜ ਰੁਪਏ ਵਿੱਚੋਂ 5264 ਕਰੋੜ ਰੁਪਏ ਸੀ ਜੋ ਕੁੱਲ ਬਜਟ ਦਾ 2.5% ਬਣਦਾ ਹੈ। ਸਿਹਤਮੰਦ ਵਿਅਕਤੀ ਹੀ ਸਮਾਜ ਦੀ ਤਰੱਕੀ ਲਈ ਕੰਮ ਕਰ ਸਕਦਾ ਹੈ। ਮੁੱਖ ਮੰਤਰੀ ਨੇ 10 ਲੱਖ ਰੁਪਏ ਦੇ ਸਿਹਤ ਬੀਮੇ ਦੀ ਗੱਲ ਤਾਂ ਕਹੀ ਹੈ ਪਰ ਇਸ ਲਈ ਪੈਸਾ ਕਿੱਥੋਂ ਆਏਗਾ, ਇਸ ਬਾਰੇ ਬਜਟ ਵਿੱਚ ਕੋਈ ਗੱਲ ਸਾਫ ਨਹੀਂ ਹੈ। ਸਿਹਤ ਸੇਵਾਵਾਂ ’ਤੇ ਰੋਗੀ ਦੀ ਜੇਬ ਵਿੱਚੋਂ ਆਉਣ ਵਾਲੇ ਖਰਚ ਵਿੱਚ ਪੰਜਾਬ ਦੇਸ਼ ਦੇ ਸਭ ਤੋਂ ਮੋਹਰੀ ਸੂਬਿਆਂ ਵਿੱਚੋਂ ਹੈ। ਇਸ ਲਈ ਸਿਹਤ ਸੇਵਾਵਾਂ ’ਤੇ ਸਰਕਾਰੀ ਖਰਚ ਨੂੰ ਵਧਾਉਣ ਦੀ ਲੋੜ ਹੈ। ਇਹੋ ਹਾਲ ਸਿੱਖਿਆ ਦੇ ਖੇਤਰ ਦਾ ਹੈ। ਉਸ ਖੇਤਰ ਲਈ ਇਸ ਬਜਟ ਵਿੱਚ ਖਰਚਾ ਪਿਛਲੇ ਬਜਟ ਨਾਲੋਂ ਘੱਟ ਹੈ। ਇਸ ਸਾਲ ਸਿੱਖਿਆ, ਖੇਡਾਂ, ਕਲਾ ਤੇ ਸੱਭਿਆਚਾਰ ਦੇ ਖੇਤਰ ਨੂੰ ਕੁੱਲ 236080 ਕਰੋੜ ਦੇ ਬਜਟ ਵਿੱਚੋਂ 17975 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜੋ ਬਜਟ ਦਾ 7.6% ਬਣਦੇ ਹਨ। ਇਸ ਦੇ ਮੁਕਾਬਲੇ ਪਿਛਲੇ ਸਾਲ 204914 ਕਰੋੜ ਦੇ ਕੁੱਲ ਬਜਟ ਵਿੱਚੋਂ ਇਸ ਖੇਤਰ ਨੂੰ 17330 ਕਰੋੜ ਰੁਪਏ ਅਲਾਟ ਕੀਤੇ ਗਏ ਸਨ ਜੋ ਕੁਲ ਬਜਟ ਦਾ 8.45% ਬਣਦੇ ਹਨ; ਭਾਵ, ਸਿੱਖਿਆ ਦੇ ਖੇਤਰ ਵਿੱਚ ਬਜਟ ਨੂੰ ਪਿਛਲੇ ਸਾਲ ਨਾਲੋਂ ਅਨੁਪਾਤਕ ਤੌਰ ’ਤੇ ਘਟਾ ਦਿੱਤਾ ਗਿਆ ਹੈ। ਆਰਥਿਕ ਮਾਹਿਰਾਂ ਅਨੁਸਾਰ, ਸਿਹਤ ਤੇ ਸਿੱਖਿਆ ਦੋ ਐਸੇ ਖੇਤਰ ਹਨ ਜਿਸ ਨਾਲ ਰੁਜ਼ਗਾਰ ਵੀ ਵੱਡੀ ਗਿਣਤੀ ਵਿੱਚ ਪੈਦਾ ਹੁੰਦਾ ਹੈ ਤੇ ਸਮਾਜ ਦੀ ਤਰੱਕੀ ਲਈ ਮਨੁੱਖੀ ਸਰਮਾਇਆ ਵੀ ਮਿਲਦਾ ਹੈ। ਇਹ ਬੜੀ ਦੁਖਦਾਈ ਗੱਲ ਹੈ ਕਿ ਵੱਖ-ਵੱਖ ਸਮੇਂ ਦੌਰਾਨ ਆਈਆਂ ਸਰਕਾਰਾਂ ਨੇ ਐਸੇ ਕਦਮ ਨਹੀਂ ਪੁੱਟੇ ਜਿਸ ਨਾਲ ਪੰਜਾਬ ਨੂੰ ਕਰਜ਼ੇ ਵਿੱਚੋਂ ਕੱਢਿਆ ਜਾਏ। ਦੇਖਣ ਵਿੱਚ ਆਇਆ ਹੈ ਕਿ ਜਦੋਂ ਸਰਕਾਰਾਂ ਲੋਕਾਂ ਦੀ ਆਸ ’ਤੇ ਪੂਰੀਆਂ ਨਹੀਂ ਉਤਰਦੀਆਂ, ਲੋਕ ਹਿਤੂ ਕਦਮ ਨਹੀਂ ਚੁੱਕਦੀਆਂ, ਫਿਰ ਉਹ ਲੋਕਾਂ ਨੂੰ ਚੋਗਾ ਪਾਉਣ ਦੀਆਂ ਗੱਲਾਂ ਕਰਦੀਆਂ ਹਨ। ਜਿਵੇਂ ਕੇਂਦਰ ਸਰਕਾਰ ਇੱਕ ਪਾਸੇ ਤਾਂ ਆਖਦੀ ਹੈ ਕਿ ਸਾਡਾ ਦੇਸ਼ ਖੁਸ਼ਹਾਲ ਹੋ ਰਿਹਾ ਹੈ, ਦੂਜੇ ਪਾਸੇ 80 ਕਰੋੜ ਲੋਕਾਂ ਨੂੰ ਪੰਜ ਕਿਲੋ ਦਾਣੇ ਤੇ ਇੱਕ ਕਿਲੋ ਦਾਲ ਦੇ ਕੇ ਚੁੱਪ ਕਰਵਾ ਰਹੀ ਹੈ। ਲੋਕਾਂ ਦੀ ਆਮਦਨ ਵਧਾਉਣ ਦੀ ਬਜਾਏ ਉਨ੍ਹਾਂ ਨੂੰ ਸਰਕਾਰਾਂ ਦੀ ਦਇਆ ’ਤੇ ਰੱਖਿਆ ਜਾ ਰਿਹਾ ਹੈ। ਇਸ ਨੂੰ ਹੀ ਰਿਉੜੀਆਂ ਆਖਿਆ ਜਾਂਦਾ ਹੈ। ਪੰਜਾਬ ਵਿੱਚ ਸਰਕਾਰ ਵੀ ਇਹੋ ਜਿਹੇ ਕਦਮ ਪੁੱਟ ਰਹੀ ਹੈ। ਸਭ ਲਈ ਬਿਜਲੀ ਦੇ ਬਿਲਾਂ ਦੀ ਮੁਆਫੀ, ਪਾਣੀ ਦੇ ਬਿੱਲਾਂ ਦੀ ਮੁਆਫੀ, ਬੱਸਾਂ ਦੇ ਕਿਰਾਏ ਵਿੱਚ ਸਭ ਔਰਤਾਂ ਨੂੰ ਮੁਆਫੀ। ਬਿਨਾਂ ਕਿਸੇ ਆਰਥਿਕ ਸਰਵੇਖਣ ਦੇ ਅਜਿਹੇ ਫ਼ੈਸਲੇ ਕਰਨ ਨਾਲ ਸੂਬੇ ਦੀ ਆਰਥਿਕਤਾ ਕਮਜ਼ੋਰ ਹੋ ਰਹੀ ਹੈ ਕਿਉਂਕਿ ਬਹੁਤ ਸਾਰਾ ਪੈਸਾ ਉਨ੍ਹਾਂ ਲੋਕਾਂ ਨੂੰ ਚਲਾ ਜਾਂਦਾ ਹੈ ਜੋ ਲੋੜਵੰਦ ਵੀ ਨਹੀਂ, ਤੇ ਅਨੇਕ ਲੋੜਵੰਦ ਇਨ੍ਹਾਂ ਲਾਭਾਂ ਤੋਂ ਵਾਂਝੇ ਰਹਿ ਜਾਂਦੇ ਹਨ। ਪੰਜਾਬ ਨੂੰ ਆਰਥਿਕ ਤੌਰ ’ਤੇ ਸਮਰੱਥ ਹੋਣ ਲਈ ਇੱਥੇ ਉਦਯੋਗਿਕ ਕੇਂਦਰਾਂ ਨੂੰ ਉਤਸ਼ਾਿਹਤ ਕਰਨਾ ਪਏਗਾ, ਖੇਤੀਬਾੜੀ ਨੂੰ ਆਧੁਨਿਕ ਢੰਗਾਂ ਨਾਲ ਉਤਸ਼ਾਹਿਤ ਕਰ ਕੇ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਗੱਲਬਾਤ ਕਰਨੀ ਪਏਗੀ। ਨੇੜਲੇ ਦੇਸ਼ਾਂ ਨਾਲ ਵਪਾਰਕ ਸਬੰਧ ਵੀ ਵਧਾਉਣੇ ਪੈਣਗੇ ਜਿਵੇਂ ਪਾਕਿਸਤਾਨ ਨਾਲ ਵਪਾਰ ਖੁੱਲ੍ਹਣਾ ਚਾਹੀਦਾ ਹੈ। ਇਸ ਵਕਤ ਲੋੜ ਲੋਕਾਂ ਦੀ ਖਰੀਦ ਸ਼ਕਤੀ ਵਧਾਉਣ ਦੀ ਵੀ ਹੈ। ਬਾਕਾਇਦਾ ਅਧਿਐਨ ਕਰਨ ਤੋਂ ਬਾਅਦ ਟਰੇਡ ਯੂਨੀਅਨਾਂ ਨਾਲ ਜੁੜੇ ਮਾਹਿਰਾਂ ਨੇ ਮੰਗ ਕੀਤੀ ਹੈ ਕਿ ਘੱਟੋ-ਘੱਟ ਵੇਤਨ ਪ੍ਰਤੀ ਮਹੀਨਾ 35 ਹਜ਼ਾਰ ਰੁਪਏ ਹੋਣਾ ਚਾਹੀਦਾ ਹੈ ਪਰ ਪੰਜਾਬ ਵਿੱਚ ਇਹ ਵੇਤਨ ਕੇਵਲ 10996 ਰੁਪਏ ਪ੍ਰਤੀ ਮਹੀਨਾ ਜਾਂ 422 ਰੁਪਏ ਪ੍ਰਤੀ ਦਿਨ ਹੈ। ਪ੍ਰਮੁੱਖ ਮੈਡੀਕਲ ਰਸਾਲੇ ‘ਲੈਂਸਟ’ ਦੁਆਰਾ ਬਣਾਈ ਕਮੇਟੀ ਨੇ ਲੋਕਾਂ ਲਈ ਗੁਣਵੱਤਾ ਵਾਲੀ ਖੁਰਾਕ ਦੀ ਵਿਆਖਿਆ ਦਿੱਤੀ ਗਈ ਹੈ। ਅੱਜ ਦੇ ਮਹਿੰਗਾਈ ਦੇ ਹਿਸਾਬ

ਪੰਜਾਬ ਦੇ ਅਰਥਚਾਰੇ ਲਈ ਬਦਲਵੀਂ ਨੀਤੀ ਦੀ ਲੋੜ/ਡਾ. ਅਰੁਣ ਮਿਤਰਾ Read More »

ਈਡੀ ਦੇ ਸੰਮਨ ‘ਤੇ ਪੁੱਛਗਿੱਛ ਲਈ ਪਹੁੰਚੇ ਰੌਬਰਟ ਵਾਡਰਾ

ਨਵੀਂ ਦਿੱਲੀ, 15 ਅਪ੍ਰੈਲ – ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਨੇੜਲੇ ਰਿਸ਼ਤੇਦਾਰ ਤੇ ਕਾਰੋਬਾਰੀ ਰੌਬਰਟ ਵਾਡਰਾ (56) ਹਰਿਆਣਾ ਦੇ ਸ਼ਿਕੋਹਪੁਰ ਵਿੱਚ ਜ਼ਮੀਨ ਦੇ ਖਰੀਦ ਸੌਦੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਜਾਰੀ ਸੰਮਨਾਂ ਮਗਰੋਂ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਪਹੁੰਚ ਗਏ ਹਨ। ਸੰਘੀ ਏਜੰਸੀ ਨੇ ਸੰਮਨ ਜਾਰੀ ਕਰਕੇ ਰੌਬਰਟ ਵਾਡਰਾ ਨੂੰ ਪੁੱਛ ਪੜਤਾਲ ਲਈ ਦੂਜੀ ਵਾਰ ਸੱਦਿਆ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਵਾਡਰਾ ਦਾ ਬਿਆਨ ਅੱਜ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ। ਵਾਡਰਾ ਨੂੰ ਇਸ ਮਾਮਲੇ ਵਿੱਚ ਪਹਿਲਾਂ 8 ਅਪਰੈਲ ਨੂੰ ਸੰਮਨ ਭੇਜਿਆ ਗਿਆ ਸੀ, ਪਰ ਉਹ ਏਜੰਸੀ ਅੱਗੇ ਪੇਸ਼ ਨਹੀਂ ਹੋਏ। ਵਾਡਰਾ, ਜਿਨ੍ਹਾਂ ਦੀ ਪਤਨੀ ਪ੍ਰਿਯੰਕਾ ਗਾਂਧੀ ਵਾਡਰਾ ਕੇਰਲਾ ਦੇ ਵਾਇਨਾਡ ਤੋਂ ਕਾਂਗਰਸ ਦੀ ਸੰਸਦ ਮੈਂਬਰ ਹੈ, ਵਿਰੁੱਧ ਜਾਂਚ ਹਰਿਆਣਾ ਦੇ ਸ਼ਿਕੋਹਪੁਰ ਵਿੱਚ ਇੱਕ ਜ਼ਮੀਨ ਸੌਦੇ ਨਾਲ ਜੁੜੀ ਹੋਈ ਹੈ। ਸੂਤਰਾਂ ਨੇ ਕਿਹਾ ਕਿ ਇੱਕ ਵਾਰ ਜਦੋਂ ਉਹ ਈਡੀ ਦੇ ਸਾਹਮਣੇ ਪੇਸ਼ ਹੋਣਗੇ, ਤਾਂ ਏਜੰਸੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਤਹਿਤ ਉਨ੍ਹਾਂ ਦਾ ਬਿਆਨ ਦਰਜ ਕਰੇਗੀ। ਵਾਡਰਾ ਤੋਂ ਪਹਿਲਾਂ ਇੱਕ ਵੱਖਰੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਘੀ ਜਾਂਚ ਏਜੰਸੀ ਵੱਲੋਂ ਪੁੱਛਗਿੱਛ ਕੀਤੀ ਗਈ ਸੀ। ਇਹ ਮਾਮਲਾ ਫਰਵਰੀ 2008 ਵਿੱਚ ਵਾਡਰਾ ਦੀ ਕੰਪਨੀ ਵੱਲੋਂ ਓਮਕਾਰੇਸ਼ਵਰ ਪ੍ਰਾਪਰਟੀਜ਼ ਤੋਂ ਗੁੜਗਾਓਂ ਦੇ ਸ਼ਿਕੋਹਪੁਰ ਵਿੱਚ 3.5 ਏਕੜ ਦੇ ਪਲਾਟ ਨੂੰ 7.5 ਕਰੋੜ ਰੁਪਏ ਵਿੱਚ ਖਰੀਦਣ ਨਾਲ ਸਬੰਧਤ ਹੈ। ਦੋਸ਼ ਹੈ ਕਿ ਵਾਡਰਾ ਦੀ ਕੰਪਨੀ ਨੇ ਬਾਅਦ ਵਿੱਚ ਜ਼ਮੀਨ ਦੇ ਟੁਕੜੇ ਨੂੰ ਰੀਅਲ ਅਸਟੇਟ ਦਿੱਗਜ ਡੀਐਲਐਫ ਨੂੰ 58 ਕਰੋੜ ਰੁਪਏ ਵਿੱਚ ਵੇਚ ਦਿੱਤਾ।

ਈਡੀ ਦੇ ਸੰਮਨ ‘ਤੇ ਪੁੱਛਗਿੱਛ ਲਈ ਪਹੁੰਚੇ ਰੌਬਰਟ ਵਾਡਰਾ Read More »

ਭਾਰਤੀ ਤੇ ਅਮਰੀਕਾ ਮਈ ਵਿਚ ਕਰਨਗੇ ਦੂਜੇ ਗੇੜ ਦੀ ਗੱਲਬਾਤ

ਨਵੀਂ ਦਿੱਲੀ, 15 ਅਪ੍ਰੈਲ – ਵਣਜ ਮੰਤਰਾਲੇ ਦੇ ਵਧੀਕ ਸਕੱਤਰ ਰਾਜੇਸ਼ ਅਗਰਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਮਈ ਮਹੀਨੇ ਵਿੱਚ ਵਪਾਰਕ ਗੱਲਬਾਤ ਦੇ ਇੱਕ ਹੋਰ ਗੇੜ ਤਹਿਤ ਸੰਵਾਦ ਕਰਨਗੇ ਜਦੋਂ ਕਿ ਵਾਰਤਾਕਾਰਾਂ ਦਰਮਿਆਨ ਵਰਚੁਅਲ ਮੀਟਿੰਗਾਂ ਇਸ ਹਫ਼ਤੇ ਸ਼ੁਰੂ ਹੋਣਗੀਆਂ। ਅਗਰਵਾਲ ਭਾਰਤੀ ਵਾਰਤਾਕਾਰਾਂ ਦੀ ਟੀਮ ਦੀ ਅਗਵਾਈ ਕਰ ਰਹੇ ਹਨ ਜਿਸ ਨੇ 26 ਤੋਂ 29 ਮਾਰਚ ਨੂੰ ਅਮਰੀਕੀ ਹਮਰੁਤਬਾ ਨਾਲ ਚਾਰ ਰੋਜ਼ਾ ਗੱਲਬਾਤ ਕੀਤੀ ਸੀ। ਇਹ ਬੈਠਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤੀ ਬਰਾਮਦਾਂ ’ਤੇ ਜਵਾਬੀ ਟੈਕਸ ਲਗਾਉਣ ਦੀ ਧਮਕੀ ਦੇ ਪਿਛੋਕੜ ਵਿੱਚ ਹੋਈ ਸੀ। ਟਰੰਪ ਨੇ ਭਾਰਤ ਸਮੇਤ ਕੁਝ ਹੋਰਨਾਂ ਮੁਲਕਾਂ ’ਤੇ ਲਗਾਏ ਜਾਣ ਵਾਲੇ ਜਵਾਬੀ ਟੈਕਸ ਦ ਅਮਲ ’ਤੇ 3 ਅਪਰੈਲ ਨੂੰ ਅਗਲੇ 90 ਦਿਨਾਂ ਲਈ ਰੋਕ ਲਗਾ ਦਿੱਤੀ ਸੀ। ਅਗਰਵਾਲ, ਜੋ ਨਵੀਂ ਦਿੱਲੀ ਵਿੱਚ ਵਪਾਰ ਅੰਕੜਿਆਂ ਬਾਰੇ ਵਣਜ ਮੰਤਰਾਲੇ ਦੀ ਬ੍ਰੀਫਿੰਗ ਦਾ ਹਿੱਸਾ ਸਨ, ਨੇ ਕਿਹਾ ਕਿ ਦੁਵੱਲੇ ਵਪਾਰ ਸਮਝੌਤੇ (ਬੀਟੀਏ) ਨੂੰ ਲੈ ਕੇ ਗੱਲਬਾਤ ਦੀਆਂ ਸ਼ਰਤਾਂ ’ਤੇ ਸਹਿਮਤੀ ਬਣ ਗਈ ਹੈ।

ਭਾਰਤੀ ਤੇ ਅਮਰੀਕਾ ਮਈ ਵਿਚ ਕਰਨਗੇ ਦੂਜੇ ਗੇੜ ਦੀ ਗੱਲਬਾਤ Read More »

ਅੰਬੇਡਕਰ ’ਤੇ ਕਸ਼ਮਕਸ਼

ਡਾ. ਬੀਆਰ ਅੰਬੇਡਕਰ ਦੇ 135ਵੇਂ ਜਨਮ ਦਿਵਸ ਨੇ ਸਿਆਸੀ ਪਾਰਟੀਆਂ ਨੂੰ ਆਪਣੇ ਵਖਰੇਵਿਆਂ ਤੋਂ ਉੁੱਪਰ ਉੱਠਣ ਤੇ ਸੰਵਿਧਾਨ ਪ੍ਰਤੀ ਆਪਣੇ ਸਮਰਪਣ ਦੀ ਪੁਸ਼ਟੀ ਕਰਨ ਦਾ ਇੱਕ ਮੌਕਾ ਦਿੱਤਾ, ਪਰ ਉਨ੍ਹਾਂ ਆਪਣੀ ਉਹੀ ਜਾਣੀ-ਪਛਾਣੀ ਖੇਡ ਖੇਡਣ ਨੂੰ ਹੀ ਤਰਜੀਹ ਦਿੱਤੀ ਜੋ ਹੈ ਦੂਸਰਿਆਂ ’ਤੇ ਹਾਵੀ ਹੋਣਾ। ਹਿਸਾਰ-ਅਯੁੱਧਿਆ ਉਡਾਣ ਦਾ ਉਦਘਾਟਨ ਕਰਦਿਆਂ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਸੱਤਾ ’ਚ ਰਹਿੰਦਿਆਂ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਤੇ ਹੋਰਨਾਂ ਪੱਛੜੇ ਵਰਗਾਂ (ਓਬੀਸੀਜ਼) ਨੂੰ ‘ਦੂਜੇ ਦਰਜੇ ਦੇ ਨਾਗਰਿਕ’ ਬਣਾ ਕੇ ਅੰਬੇਡਕਰ ਨਾਲ ਧੋਖਾ ਕੀਤਾ ਹੈ। ਵਿਅੰਗਮਈ ਹੈ ਕਿ ਪ੍ਰਧਾਨ ਮੰਤਰੀ ਦਾ ਇਲਜ਼ਾਮ ਕਿ ਕਾਂਗਰਸ ਸੰਵਿਧਾਨ ਨੂੰ ਤਬਾਹ ਕਰ ਰਹੀ ਹੈ ਉਦੋਂ ਸਾਹਮਣੇ ਆਇਆ ਹੈ ਜਦੋਂ ਖ਼ੁਦ ਉਨ੍ਹਾਂ ਦੀ ਸਰਕਾਰ ਵੱਲੋਂ ਬਣਾਏ ਕਾਨੂੰਨ, ਵਕਫ਼ (ਸੋਧ) ਐਕਟ, ਨੂੰ ਵਿਰੋਧੀ ਧਿਰਾਂ ਨੇ ‘ਗ਼ੈਰ-ਸੰਵਿਧਾਨਕ’ ਦੱਸ ਕੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਵਕਫ਼ ਕਾਨੂੰਨ ਸੰਵਿਧਾਨਕ ਪੱਖ ਤੋਂ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਫ਼ਿਰਕੂ ਹਿੰਸਾ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਕਾਂਗਰਸ ਨੇ ਫੌਰੀ ਪਲਟਵਾਰ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਅੰਬੇਡਕਰ ਦੀ ਵਿਰਾਸਤ ਨੂੰ ਸਾਂਭਣ ਦਾ ਮਹਿਜ਼ ਦਿਖਾਵਾ ਕਰ ਰਹੀ ਹੈ ਅਤੇ ਉਨ੍ਹਾਂ ਦੀਆਂ ਖ਼ਾਹਿਸ਼ਾਂ ਨੂੰ ਪੂਰਨ ਲਈ ਕੁਝ ਨਹੀਂ ਕਰ ਰਹੀ। ਇੱਕ-ਦੂਜੇ ’ਤੇ ਚਿੱਕੜ ਸੁੱਟਣ ਦੀ ਇਸ ਬੇਸੁਆਦੀ ਖੇਡ ਵਿਚਾਲੇ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਸਾਰੀਆਂ ਸਿਆਸੀ ਧਿਰਾਂ ਖ਼ੁਦ ਨੂੰ ਸੰਵਿਧਾਨ ਤੇ ਸਮਾਜਿਕ-ਆਰਥਿਕ ਨਿਆਂ ਦੇ ਅੰਬੇਡਕਰਵਾਦੀ ਨਜ਼ਰੀਏ ਦਾ ਇੱਕੋ-ਇੱਕ ਰਖਵਾਲਾ ਸਾਬਿਤ ਕਰਨ ਲਈ ਪੂਰਾ ਜ਼ੋਰ ਲਾ ਰਹੀਆਂ ਹਨ। ਹਾਲਾਂਕਿ, ਇਸ ਸਭ ਪਿੱਛੇ ਵੋਟ ਬੈਂਕ  ਦੀ ਸਿਆਸਤ ਦਾ ਹੀ ਜ਼ੋਰ ਹੈ। ਜਾਤ-ਪਾਤ, ਜਮਾਤ ਤੇ ਫ਼ਿਰਕਿਆਂ ਦੀ ਫੁੱਟ ਇਸੇ ਲਈ ਕਾਇਮ ਹੈ ਕਿਉਂਕਿ ਸਿਆਸੀ ਨੇਤਾ ਚੁਣਾਵੀ ਲਾਹਿਆਂ ਲਈ ਇਸ ਨੂੰ ਇਸੇ ਤਰ੍ਹਾਂ ਰੱਖਣਾ ਚਾਹੁੰਦੇ ਹਨ।

ਅੰਬੇਡਕਰ ’ਤੇ ਕਸ਼ਮਕਸ਼ Read More »

ਪੰਜਾਬ ਵਿੱਚ ਸਿਆਸੀ ਗੋਲਾਬਾਰੀ

ਪੰਜਾਬ ਵਿੱਚ ਹਮਲਿਆਂ, ਫਿਰੌਤੀ ਲਈ ਧਮਕੀਆਂ ਅਤੇ ਲੁੱਟਮਾਰ ਜਿਹੀਆਂ ਅਪਰਾਧਿਕ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਖ਼ੁਦ ਪੰਜਾਬ ਪੁਲੀਸ ਵੱਲੋਂ ਇਸ ਦਾ ਖ਼ੁਲਾਸਾ ਕੀਤਾ ਜਾਂਦਾ ਹੈ। ਐਤਵਾਰ ਰਾਤੀਂ ਮਜੀਠਾ ਨੇੜੇ ਪਿੰਡ ਕਲੇਰ ਮਾਂਗਟ ਦੇ ਇੱਕ ਪੈਟਰੋਲ ਪੰਪ ’ਤੇ ਹੋਏ ਹਮਲੇ ਵਿੱਚ ਇੱਕ ਕਾਰਿੰਦੇ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ ਹੋ ਗਿਆ। ਇਸ ਤੋਂ ਪਹਿਲਾਂ ਜਲੰਧਰ ਵਿੱਚ ਭਾਜਪਾ ਦੇ ਇੱਕ ਸੀਨੀਅਰ ਆਗੂ ਦੇ ਘਰ ’ਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਸੀ। ਅਜਿਹੇ ਮਾਹੌਲ ਵਿੱਚ ਆਮ ਲੋਕਾਂ ਦੇ ਮਨਾਂ ਵਿੱਚ ਸਹਿਮ ਵਧ ਰਿਹਾ ਹੈ ਅਤੇ ਵਿਰੋਧੀ ਧਿਰ ਦੀਆਂ ਪਾਰਟੀਆਂ ਨੂੰ ਸਰਕਾਰ ਅਤੇ ਪੁਲੀਸ ਦੀ ਕਾਰਗੁਜ਼ਾਰੀ ਤੇ ਸਮੱਰਥਾ ਉੱਪਰ ਸਵਾਲ ਉਠਾਉਣ ਦਾ ਹੱਕ ਹੈ। ਸ੍ਰੀ ਬਾਜਵਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਵਜੋਂ ਲੰਮਾ ਸਮਾਂ ਕੰਮ ਕੀਤਾ ਹੈ ਅਤੇ ਪੰਜਾਬ ਵਿੱਚ ਵੀ ਪ੍ਰਮੁੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ ਹਨ; ਅਤੇ ਉਨ੍ਹਾਂ ਨੂੰ ਆਪਣੇ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਨੂੰ ਲੈ ਕੇ ਸੱਤਾ ਧਿਰ ਅਤੇ ਵਿਰੋਧੀ ਧਿਰ ਦਰਮਿਆਨ ਅਕਸਰ ਤਿੱਖੀ ਬਿਆਨਬਾਜ਼ੀ ਅਤੇ ਤੋਹਮਤਬਾਜ਼ੀ ਚੱਲਦੀ ਰਹਿੰਦੀ ਹੈ। ਲੰਘੇ ਐਤਵਾਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਬਿਆਨ ਆਇਆ ਕਿ ਪੰਜਾਬ ਵਿੱਚ 50 ਬੰਬ ਆਏ ਸਨ ਜਿਨ੍ਹਾਂ ’ਚੋਂ 18 ਚੱਲ ਚੁੱਕੇ ਹਨ ਅਤੇ 32 ਅਜੇ ਬਾਕੀ ਹਨ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕਰ ਕੇ ਸ੍ਰੀ ਬਾਜਵਾ ਨੂੰ ਪੁੱਛਿਆ ਕਿ ਬੰਬ ਆਉਣ ਦੀ ਜਾਣਕਾਰੀ ਉਨ੍ਹਾਂ ਕੋਲ ਕਿੱਥੋਂ ਆਈ ਹੈ, ਉਸ ਦਾ ਸਰੋਤ ਸਰਕਾਰ ਨਾਲ ਸਾਂਝਾ ਕੀਤਾ ਜਾਵੇ ਤਾਂ ਸੀਨੀਅਰ ਕਾਂਗਰਸੀ ਆਗੂ ਦੇ ਇਸ ਬਿਆਨ ਨੂੰ ਲੈ ਕੇ ਦੋਵੇਂ ਧਿਰਾਂ ਵਿੱਚ ਕਸ਼ਮਕਸ਼ ਤੇਜ਼ ਹੋ ਗਈ। ਮੁੱਖ ਮੰਤਰੀ ਨੇ ਇਹ ਸਵਾਲ ਵੀ ਉਠਾ ਦਿੱਤਾ ਕਿ ਉਨ੍ਹਾਂ (ਬਾਜਵਾ) ਦੇ ਪਾਕਿਸਤਾਨ ਵਿੱਚ ਕੋਈ ਅਜਿਹੇ ਸੰਪਰਕ ਹਨ ਜਿਨ੍ਹਾਂ ਕੋਲੋਂ ਗ੍ਰੇਨੇਡ ਭੇਜਣ ਦੀ ਜਾਣਕਾਰੀ ਮਿਲਦੀ ਹੈ। ਇਸ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਦੀ ਇੱਕ ਸੀਨੀਅਰ ਅਫ਼ਸਰ ਦੀ ਅਗਵਾਈ ਹੇਠ ਟੀਮ ਨੇ ਸ੍ਰੀ ਬਾਜਵਾ ਦੀ ਰਿਹਾਇਸ਼ ’ਤੇ ਪਹੁੰਚੀ ਅਤੇ ਮੁਹਾਲੀ ਦੇ ਫੇਜ਼ ਸੱਤ ਵਿਚਲੇ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਵਿੱਚ ਉਨ੍ਹਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 353 (2) ਅਤੇ 197 (1) ਤਹਿਤ ਕੇਸ ਦਰਜ ਕਰ ਲਿਆ।

ਪੰਜਾਬ ਵਿੱਚ ਸਿਆਸੀ ਗੋਲਾਬਾਰੀ Read More »

ਰਿਸ਼ਭ ਪੰਤ ਦੇ ਇਕ ਫੈਸਲੇ ਕਾਰਨ ਹਾਰੀ ਲਖਨਊ ਟੀਮ

ਨਵੀਂ ਦਿੱਲੀ, 15 ਅਪ੍ਰੈਲ – ਲਗਾਤਾਰ ਤਿੰਨ ਮੈਚ ਜਿੱਤਣ ਤੋਂ ਬਾਅਦ, ਲਖਨਊ ਸੁਪਰ ਜਾਇੰਟਸ ਦੀ ਜਿੱਤ ਦੀ ਸੀਰੀਜ਼ ਨੂੰ ਸੀਐਸਕੇ ਨੇ ਰੋਕ ਦਿੱਤਾ। ਏਕਾਨਾ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਸੀਐਸਕੇ ਨੇ ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 166 ਦੌੜਾਂ ਬਣਾਈਆਂ। ਜਵਾਬ ਵਿੱਚ ਸੀਐਸਕੇ ਦਾ ਸਕੋਰ 15 ਓਵਰਾਂ ਬਾਅਦ 5 ਵਿਕਟਾਂ ‘ਤੇ 111 ਦੌੜਾਂ ਸੀ। ਪਿੱਚ ਨੇ ਸਪਿਨ ਗੇਂਦਬਾਜ਼ਾਂ ਲਈ ਮਦਦ ਕੀਤੀ ਪਰ ਫਿਰ ਵੀ ਲਖਨਊ 3 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਮੈਚ ਹਾਰ ਗਿਆ। ਰਿਸ਼ਭ ਪੰਤ ਨੇ ਰਵੀ ਬਿਸ਼ਨੋਈ ਨੂੰ ਮੈਚ ਵਿੱਚ ਚਾਰ ਓਵਰਾਂ ਦਾ ਆਪਣਾ ਕੋਟਾ ਪੂਰਾ ਨਹੀਂ ਕਰਨ ਦਿੱਤਾ। ਪੰਤ ਨੇ ਆਪਣੀ ਜਗ੍ਹਾ ਅਵੇਸ਼ ਖਾਨ ਅਤੇ ਸ਼ਾਰਦੁਲ ਠਾਕੁਰ ‘ਤੇ ਭਰੋਸਾ ਦਿਖਾਇਆ। ਮੈਚ ਤੋਂ ਬਾਅਦ, ਬਿਸ਼ਨੋਈ ਨੇ ਹੁਣ ਇਸ ਫੈਸਲੇ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਰਵੀ ਬਿਸ਼ਨੋਈ ਨੇ ਪੰਤ ਦੇ ਫੈਸਲੇ ‘ਤੇ ਦਿੱਤਾ ਬਿਆਨ ਦਰਅਸਲ, ਮੈਚ ਤੋਂ ਬਾਅਦ ਰਵੀ ਬਿਸ਼ਨੋਈ ਨੇ ਕਿਹਾ ਕਿ ਉਸ ਨੇ ਪੰਤ ਨਾਲ ਡੈਥ ਓਵਰਾਂ ਵਿੱਚ ਗੇਂਦਬਾਜ਼ੀ ਕਰਨ ਦਾ ਮੌਕਾ ਦੇਣ ਬਾਰੇ ਗੱਲ ਨਹੀਂ ਕੀਤੀ ਪਰ ਉਹ ਵਿਚਕਾਰਲੀ ਪਿੱਚ ‘ਤੇ ਇਸ ਉਮੀਦ ਨਾਲ ਗਿਆ ਕਿ ਐਲਐਸਐਲ ਕਪਤਾਨ ਉਸ ਨੂੰ ਧਿਆਨ ਦੇਵੇਗਾ ਅਤੇ ਉਸ ਨੂੰ ਗੇਂਦ ਸੌਂਪ ਦੇਵੇਗਾ ਪਰ ਅਜਿਹਾ ਨਹੀਂ ਹੋਇਆ। ਸੀਐਸਕੇ ਤੋਂ ਹਾਰ ਤੋਂ ਬਾਅਦ ਰਿਸ਼ਭ ਪੰਤ ਨੇ ਕੀ ਕਿਹਾ? ਸੀਐਸਕੇ ਖਿਲਾਫ ਹਾਰ ਤੋਂ ਬਾਅਦ, ਪੰਤ ਨੇ ਕਿਹਾ ਕਿ ਉਸ ਨੇ ਕਈ ਖਿਡਾਰੀਆਂ ਨਾਲ ਚਰਚਾ ਕੀਤੀ ਪਰ ਉਹ ਉਸ ਨੂੰ (ਬਿਸ਼ਨੋਈ) ਜ਼ਿਆਦਾ ਅੱਗੇ ਨਹੀਂ ਲੈ ਜਾ ਸਕਿਆ, ਅੱਜ ਬਿਸ਼ਨੋਈ 4 ਓਵਰਾਂ ਦਾ ਆਪਣਾ ਕੋਟਾ ਪੂਰਾ ਨਹੀਂ ਕਰ ਸਕਿਆ। ਪਾਵਰਪਲੇ ਵਿੱਚ ਗੇਂਦਬਾਜ਼ੀ ਸਾਡੇ ਲਈ ਚਿੰਤਾ ਦਾ ਵਿਸ਼ਾ ਰਹੀ ਹੈ ਪਰ ਅਸੀਂ ਚੀਜ਼ਾਂ ਨੂੰ ਵਾਪਸ ਲਿਆ ਸਕਦੇ ਹਾਂ।

ਰਿਸ਼ਭ ਪੰਤ ਦੇ ਇਕ ਫੈਸਲੇ ਕਾਰਨ ਹਾਰੀ ਲਖਨਊ ਟੀਮ Read More »