* ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਕੱਚ ਸੱਚ ਯੂਨੈਸਕੋ ਦੀ ਮਰ ਰਹੀਆਂ ਬੋਲੀਆਂ ਦੀ ਲਿਸਟ ਵਿੱਚ ਪੰਜਾਬੀ ਦਾ ਨਾ ਆਉਣ ਤੋਂ ਬਾਅਦ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਇਸ ਨੂੰ ਬਚਾਉਣ ਅਤੇ ਵਿਕਸਤ ਕਰਨ ਦੇ ਨਾ ਹੇਠ ਵੀ ਚੰਗਾ ਖ਼ਾਸਾ ਕਾਰੋਬਾਰ ਵਿਸ਼ਵ ਭਰ ਵਿੱਚ ਚਲ ਰਿਹਾ ਹੈ। ਇਸ ਤੋਂ ਪਾਕਿਸਤਾਨ ਵਿਚਲਾ ਬੁੱਧੀਜੀਵੀ ਵਰਗ ਵੀ ਪਿੱਛੇ ਨਹੀਂ ਰਿਹਾ। ਹਰ ਆਏ ਦਿਨ ਉਥੇ ਪੰਜਾਬੀ ਕਾਨਫਰੰਸਾਂ ਹੋ ਰਹੀਆਂ ਹਨ। ਇਸ ਤਹਿਰੀਕ ਵਿੱਚ ਕੰਮ ਕਰਨ ਵਾਲੇ ਸਭ ਤਰ੍ਹਾਂ ਦੇ ਲੋਕ ਹਨ। ਜਿਨ੍ਹਾਂ ਵਿੱਚ ਕੁਝ ਇੱਕ ਗੰਭੀਰ ਕਿਸਮ ਦੇ ਪੰਜਾਬੀ ਵਿਦਵਾਨ ਵੀ ਹਨ ਅਤੇ ਬਹੁਤਾਤ ਵਿੱਚ ਵਗਦੀ ਗੰਗਾ ਵਿੱਚੋ ਹੱਥ ਧੋਣ ਵਾਲੇ ਲੋਕ ਵੀ ਖਾਸੀ ਗਿਣਤੀ ਵਿਚ ਸਰਗਰਮ ਹਨ। ਇਨ੍ਹਾਂ ਵਿਚ ਸ਼ੋਸ਼ਲ ਮੀਡੀਆ ਵਿੱਚ ਸਰਗਰਮ ਲੋਕ ਜੋ ਪਹਿਲਾਂ ਪਹਿਲ ਵੰਡ ਵੇਲੇ ਦੇ ਵਿਛੜਿਆਂ ਨੂੰ ਮਿਲਾਉਣ ਵਾਲੇ ਪਰਉਪਕਾਰੀ ਕੰਮ ਵਿੱਚ ਸਾਹਮਣੇ ਆਏ ਅਤੇ ਚੜ੍ਹਦੇ ਲਹਿੰਦੇ ਪੰਜਾਬ ਦੇ ਲੋਕਾਂ ਵਿਚ ਨਾਮਣਾ ਖੱਟ ਕੇ ਮਸ਼ਹੂਰ ਵੀ ਹੋਏ, ਹੁਣ ਉਹਨਾਂ ਵਿਚੋਂ ਵਧੇਰੇ ਇਸ ਲਹਿਰ ਦੇ ਸਿਰ ਸੁਆਰ ਹੋ ਕੇ ਚੰਗਾ ਬਿਜਨਸ ਕਰ ਰਹੇ ਹਨ ਅਤੇ ਇਸ ਤੇ ਕਿਸੇ ਨੂੰ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ। ਦੂਸਰੀ ਸ੍ਰੇਣੀ ਕਾਲਜ ਯੂਨੀਵਰਸਿਟੀਆਂ ਵਿੱਚ ਪੜ੍ਹਾਉਦੇ ਅਧਿਆਪਕਾਂ ਦੀ ਹੈ। ਜਿਨ੍ਹਾਂ ਦਾ ਪਿਛੋਕੜ ਪੜ੍ਹੇ ਲਿਖੇ ਹੋਣ ਕਾਰਨ ਸੁਭਾਵਿਕ ਤੌਰ ਤੇ ਕੁੱਝ ਨਾ ਕੁੱਝ ਲਿਖਣ ਦੀ ਪ੍ਰਕਿਰਿਆ ਨਾਲ ਵੀ ਹੁੰਦਾ ਹੈ, ਉਹ ਵੀ ਇਸ ਵਿੱਚ ਸਰਗਰਮ ਭੂਮਿਕਾ ਨਿਭਾਉਦੇ ਹਨ। ਜਿੰਨ੍ਹਾਂ ਦੀ ਬਦੌਲਤ ਹਰ ਆਏ ਦਿਨ ਆਲਮੀ ਪੰਜਾਬੀ ਕਾਨਫ਼ਰੰਸਾਂ ਦਾ ਜ਼ਿਕਰ ਅਸੀਂ ਤੁਸੀਂ ਸੁਣਦੇ ਹਾਂ। ਇਸ ਵਿੱਚ ਵੀ ਬੁਰਾ ਕੁੱਝ ਵੀ ਨਹੀਂ ਪਰ ਕੁੱਝ ਇੱਕ ਨੂੰ ਛੱਡ ਦੇਈਏ ਤਾਂ ਇਹਨਾਂ ਕਾਨਫਰੰਸਾਂ ਵਿੱਚ ਵੀ ਕੁੱਝ ਕੱਢਣ ਪਾਉਣ ਲਈ ਨਹੀਂ ਹੁੰਦਾ ਹੈ, ਹਾਂ ਇੱਕ ਗੱਲ ਜ਼ਰੂਰ ਹੁੰਦੀ ਹੈ ਕੁੱਝ ਇੱਕ ਲੋਕਾਂ ਦੀ ਚੌਧਰ ਦੀ ਭੁੱਖ ਸ਼ਾਂਤ ਹੁੰਦੀ ਹੈ। ਉਸ ਤਰ੍ਹਾਂ ਪ੍ਰਾਪਤੀ ਏਨੀ ਕੁ ਹੁੰਦੀ ਹੈ ਕਿ ਬਾਹਰਲੇ ਮੁਲਕਾਂ ਤੋਂ ਆਏ ਪੰਜਾਬੀਆਂ ਵਿੱਚੋਂ ਕੁੱਝ ਕੁ ਜੋ ਪਹਿਲਾ ਹੀ ਉਹਨਾਂ ਦੇ ਸੰਪਰਕ ਵਿਚ ਹੁੰਦੇ ਹਨ ਜਾ ਸੰਪਰਕ ਕਰ ਲਏ ਜਾਂਦੇ ਹਨ, ਨੂੰ ਸਟੇਜ ਉਤੇ ਜਗਾ ਦੇ ਦਿੱਤੀ ਜਾਂਦੀ ਹੈ ਅਤੇ ਆਪੋ ਆਪਣੀ ਕਾਨਫਰੰਸ ਨੂੰ ਇਨਰਨੈਸ਼ਨਲ ਬਣਾ ਲਿਆ ਜਾਂਦਾ ਹੈ। ਕਾਲਜਾਂ ਦੇ ਪ੍ਰੋਫੈਸਰ ਲੋਕਾਂ ਨੂੰ ਇੱਕ ਹੋਰ ਵੀ ਸੁਵਿਧਾ ਹੁੰਦੀ ਹੈ ਕਿ ਇੱਕ ਤਾ ਕਾਲਜਾਂ ਵਿੱਚ ਬਣੇ ਆਡੀਟੋਰੀਅਮ, ਲੈਕਚਰ ਹਾਲ ਮੁਫ਼ਤ ਵਿੱਚ ਮਿਲ ਜਾਂਦੇ ਹਨ ਦੂਸਰਾ ਦਰਸ਼ਕਾਂ ਦੀ ਭੀੜ ਇਕੱਠੀ ਕਰਨੀ ਵੀ ਆਸਾਨ ਹੁੰਦੀ ਹੈ। ਵੱਖ ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਦਰਸ਼ਕ ਅਤੇ ਸਰੋਤੇ ਬਣਾ ਕੇ ਤਾੜੀਆਂ ਵਜਾ ਲਈਆਂ ਜਾਂਦੀਆਂ ਹਨ। ਅੰਬਾਲੇ ਵਾਲੇ ਪੂਰਨ ਦੇ ਢਾਬੇ ਦੀ ਨਿਆਈ ਸਭ ਤੋਂ ਪੁਰਾਣੀ ਅਤੇ ਵੱਡੀ ਕਾਨਫਰੰਸ ਦੇ ਫੱਟੇ ਲਗਾ ਲਏ ਜਾਂਦੇ ਹਨ। ਵਿਦੇਸ਼ਾਂ ਵਿੱਚ ਵੀ ਇਸ ਪੰਜਾਬੀ ਲਹਿਰ ਦੇ ਆਪਣੇ ਰੰਗ ਢੰਗ ਹਨ ਪਰ ਕਾਰੋਬਾਰ ਇਥੇ ਵੀ ਚਲਦਾ ਹੈ। ਪ੍ਰੋਫੈਸਰ ਲੋਕ ਤਾਂ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਲਈ ਪੇਪਰ ਪੜ੍ਹਨ ਅਤੇ ਇੰਟਰਨੈਸ਼ਨਲ ਕਾਨਫ਼ਰੰਸ ਵਿਚ ਸ਼ਾਮਲ ਹੋਣ ਦੇ ਸਰਟੀਫ਼ਿਕੇਟ ਲੈਣ ਖ਼ਾਤਰ ਸ਼ਮੂਲੀਅਤ ਕਰਦੇ ਹਨ ਅਤੇ ਨਕਲ ਦੀ ਨਾਲ ਤਫ਼ਰੀਹ ਕਰਨ ਦਾ ਸ਼ਰਫ਼ ਵੀ ਹਾਂਸਲ ਹੋ ਜਾਂਦਾ ਹੈ ਪਰ ਹੁਣ ਤਾਂ ਇਹ ਮਿਆਰ ਡਿੱਗਦਾ ਡਿੱਗਦਾ ਛੋਟੇ ਛੋਟੇ ਸਕੂਲ ਪੱਧਰ ਦੇ ਮਾਸਟਰਾਂ ਅਤੇ ਕਲਰਕਾਂ ਨੂੰ ਸ਼ਾਮਲ ਕਰਨ ਅਤੇ ਕਰਵਾਉਣ ਤੀਕ ਪਹੁੰਚ ਚੁੱਕਾ ਹੈ ਇਸ ਦਾ ਮਤਲਬ ਹਰਗਿਜ਼ ਇਹ ਨਹੀਂ ਹੈ ਕਿ ਸਕੁਲ ਦੇ ਅਧਿਆਪਕ ਅਤੇ ਮਾਸਟਰ ਬੁੱਧੀ ਪੱਖੋਂ ਕਿਸੇ ਤੋਂ ਊਣੇ ਹੁੰਦੇ ਹਨ ਪਰ ਜਿਵੇ ਸ਼ਿਫਾਰਸ਼ਾ ਅਤੇ ਕਾਨਫ਼ਰੰਸ ਵਿੱਚ ਸ਼ਾਮਲ ਕਰਨ ਲਈ ਵੀਜ਼ੇ ਲਗਵਾਉਣ ਦੇ ਵੱਖਰੇ ਅੰਦਾਜ਼ ਦੇ ਧੰਦੇ ਈਜ਼ਾਦ ਹੋ ਚੁੱਕੇ ਹਨ ਉਸ ਦੀ ਚਰਚਾ ਵੀ ਸਾਹਿਤਕ ਅਤੇ ਗੈਰ ਸਾਹਿਤਕ ਹਲਕਿਆਂ ਵਿੱਚ ਜ਼ੋਰਾਂ ਤੇ ਹੈ। ਇਥੇ ਵੀ ਮੁਕਾਬਲੇਬਾਜ਼ੀ ਅਤੇ ਸਭ ਤੋਂ ਪੁਰਾਣੀ ਅਤੇ ਅਸਲੀ ਦੁਕਾਨ ਵਾਲਾ ਕੰਮ ਚਲਦਾ ਹੈ। ਕੋਈ 8ਵੀ ਅਤੇ ਕੋਈ 15ਵੀ ਕਾਨਫਰੰਸ ਦਾ ਦਾਹਵਾ ਠੋਕਦਾ ਹੈ ਪਰ ਪ੍ਰਾਪਤੀ ਦੇ ਨਾਂ ਹੇਠ ਕੁੱਝ ਵੀ ਨਹੀਂ। ਇਸ ਤੇ ਇਹ ਕਹਿ ਕੇ ਸਬਰ ਸੰਤੋਖ ਕਰਨਾ ਵਾਜਬ ਹੈ ਕਿ ਚਲੋ ਕੁੱਝ ਹੋਰ ਨਾ ਸਹੀ ਪੰਜਾਬੀ ਦੀ ਗੱਲ ਤਾਂ ਤੁਰਦੀ ਹੈ। ਇਹਨਾਂ ਕਾਨਫਰੰਸ ਨਾਲ ਜੁੜਦੀ ਇੱਕ ਹੋਰ ਦਿਲਚਸਪ ਗੱਲ ਇਹ ਵੀ ਹੈ ਕਿ ਇਸ ਦੌਰਾਨ ਡਾਕਟਰ ਆਫ ਲਿਟਰੇਚਰ ਦੀ ਗਿਣਤੀ ਵਿੱਚ ਭਾਰੀ ਵਾਧਾ ਨੋਟ ਕੀਤਾ ਗਿਆ ਹੈ। ਉਸ ਤਰ੍ਹਾਂ ਵੇਖਣ ਨੂੰ ਅਤੇ ਮਹਿਸੂਸ ਕਰਨ ਨੂੰ ਇਸ ਗੱਲ ਦਾ ਸੁਆਗਤ ਕਰਨਾ ਬਣਦਾ ਹੈ ਕਿ ਪੰਜਾਬੀ ਭਾਈਚਾਰੇ ਦਾ ਵਿੱਦਿਅਕ ਪੱਖ ਤੋਂ ਵਿਕਾਸ ਹੋ ਰਿਹਾ ਹੈ। ਉਸ ਤਰ੍ਹਾਂ ਇਹ ਵਰਤਾਰਾ ਕੋਈ ਬਿਲਕੁਲ ਨਵਾਂ ਨਵੇਕਲਾ ਨਹੀਂ ਹੈ। ਇਸ ਦੀਆਂ ਕਈ ਵੰਨਗੀਆਂ ਪਹਿਲਾ ਤੋਂ ਹੀ ਮੌਜੂਦ ਹਨ। ਮੈ ਜਦ ਨਵਾਂ ਨਿਵੇਲਾ ਇੱਥੇ ਕਨੇਡਾ ਵਿੱਚ ਆਇਆ ਤਾਂ ਕਿਸੇ ਸੱਜਣ ਨੇ ਮੈਨੂੰ ਲੇਖਕਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਸਾਡੇ ਸਮਾਜ ਵਿਚ ਤਿੰਨ ਤਰ੍ਹਾਂ ਦੇ ਲੇਖ਼ਕ ਅਕਸਰ ਮਿਲਦੇ ਹਨ। ਇੱਕ ਤਾਂ ਉਹ ਜਿਨ੍ਹਾਂ ਨੂੰ ਅਸੀਂ ਸੱਚ ਮੁੱਚ ਦੇ ਲੇਖਕ ਕਹਿ ਸਕਦੇ ਹਾਂ, ਜਿਨ੍ਹਾਂ ਨੇ ਆਪਣੀ ਮੌਲਿਕ ਲੇਖਣੀ ਅਤੇ ਵੱਖ ਵੱਖ ਵਿਧਾ ਵਿੱਚ ਆਪਣੀਆ ਲਿਖਤਾਂ ਰਾਹੀ ਆਪਣਾ ਮੁਕਾਮ ਖੁਦ ਬਣਾਇਆ ਹੁੰਦਾ ਹੈ। ਦੂਸਰੇ ਉਹ ਕਲਮ ਘੜੀਸ ਵੀ ਬਹੁਤ ਹਨ ਜੋ ਬਿਨਾਂ ਸਿਰ ਪੈਰ ਕਲਮ ਵਾਹੁੰਦੇ ਹਨ ਬਲਕਿ ਸਥਾਂਪਤ ਲੇਖਕਾਂ ਤੋਂ ਵਧੇਰੇ ਕਾਗਜ਼ ਕਾਲੇ ਕਰਦੇ ਹਨ। ਜਿਨ੍ਹਾਂ ਦਾ ਅਦਬ ਨਾਲ, ਸਾਹਿਤ ਨਾਲ ਤਾਂ ਦੂਰ ਸਮਾਜਿਕ ਸਰੋਕਾਰਾਂ ਨਾਲ ਵੀ ਕੋਈ ਵਾਹ ਵਾਸਤਾ ਨਹੀਂ ਹੁੰਦਾਂ ਅਤੇ ਤੀਸਰੀ ਕਿਸਮ ਉਨ੍ਹਾਂ ਲੋਕਾਂ ਦੀ ਹੈ, ਜਿਨ੍ਹਾਂ ਲਈ ਖਾਹਮਖ਼ਾਹ ਸ਼ਬਦ ਬਹੁਤ ਢੁੱਕਦਾ ਹੈ, ਜਿਨ੍ਹਾਂ ਦਾ ਲਿਖਣ ਪ੍ਰਕਿਆਂ ਨਾਲ ਕੋਈ ਬਹੁਤਾ ਸੰਬੰਧ ਨਹੀਂ, ਪਰ ਉਹ ਹਰ ਸਾਹਿਤ ਸਭ ਵਿਚ ਮੌਜੂਦ ਹੁੰਦੇ ਹਨ, ਬਲਕਿ ਪ੍ਰਧਾਨਗੀ ਮੰਡਲ ਦਾ ਸ਼ਿੰਗਾਰ ਅਤੇ ਚੌਧਰੀ ਮਹਿਮਾ ਮੰਡਲ ਦੇ ਪ੍ਰਮੁੱਖ ਦਾਹਵੇਦਾਰ ਬਣੇ ਹੋਏ ਵੇਖਦੇ ਹਾਂ। ਆਪੇ ਬਣੇ ਲੇਖਕਾਂ ਦੀ ਇਹ ਜਮਾਤ ਜਿਨ੍ਹਾਂ ਦੀ ਸਾਹਿਤ ਵਿਚ ਕੋਈ ਭਾਗੀਦਾਰੀ ਹੈ ਹੀ ਨਹੀਂ ਅੱਜ ਕੱਲ ਹਰ ਜਗਾ ਵਧੇਰੇ ਨਜ਼ਰ ਆਉਂਦੀ ਹੈ, ਪਰ ਇਹ ਸਭ ਆਪਣੇ ਆਪ ਨੂੰ ਸ਼੍ਰੋਮਣੀ ਸਾਹਿਤਕਾਰ ਹੋਣ ਦਾ ਭਰਮ ਪਾਲ ਕੇ ਰੱਖਦੇ ਹਨ। ਜੇਕਰ ਹੁਣ ਦੇ ਨਕਲੀ ਡਾਕਟਰ ਆਫ ਲਿਟਰੇਚਰ ਦੇ ਵਰਤਾਰੇ ਨੂੰ ਘੜੱਮ ਚੌਧਰੀਆਂ ਦੀ ਇਸ ਜਮਾਤ ਦੀ ਕਾਢ ਅਤੇ ਮਜਬੂਰੀ ਵਜੋਂ ਸਮਝ ਸਕੀਏ ਤਾ ਠੀਕ ਰਹੇਗਾ। ਸ਼ੁਰੂ ਸ਼ੁਰੂ ਵਿੱਚ ਕੁੱਝ ਗਿਣਵੇਂ ਚੁਣਵੇਂ ਲੋਕ ਆਪਣੇ ਆਪ ਨੂੰ ਪੀਐਚ ਡੀ ਹੋਣ ਦੀ ਝੂਠੀ ਦਾਹਵੇਦਾਰੀ ਵਜੋਂ ਪੇਸ਼ ਕਰਦੇ ਸਨ। ਪਰ ਇਹ ਲੋਕ ਆਪੇ ਹੀ ਆਪਣਾ ਭਾਂਡਾ ਚੋਰਾਹੇ ਵਿਚ ਭੰਨ ਬੈਠਦੇ ਸਨ, ਇੱਕ ਆਪੋ ਬਣਿਆ ਪੀਐਚ ਡੀ ਦੂਸਰੇ ਆਪਣੇ ਵਰਗੇ ਅਜਿਹੇ ਬੰਦੇ ਬਾਰੇ ਕਾਨਾਫੂਸੀ ਕਰਦਾ ਕਹਿੰਦਾ ਰਹਿਣ ਦਿਓ ਜੀ ਮੈ ਤਾ ਇਹਨੂੰ ਚਿਰ ਤੋਂ ਜਾਂਣਦਾ ਕਿਥੋਂ ਕੀਤੀ ਹੈ, ਇਹਨੇ ਪੀਐਚ ਡੀ, ਸਭ ਝੂਠ ਹੈ ਅਤੇ ਦੂਸਰਾ ਇਸੇ ਤਰ੍ਹਾਂ ਪਹਿਲੇ ਬਾਰੇ ਕਹਿੰਦਾ ਅਤੇ ਕਰਦਾ। ਇਸ ਤਰਾਂ ਦੋਵਾਂ ਦਾ ਕੱਚਾ ਭਾਂਡਾ ਭੱਜ ਜਾਂਦਾ ‘ਤੇ ਨੰਗ ਸਾਹਮਣੇ ਆ ਜਾਂਦਾ ਪਰ ਸਾਡੇ ਸਮਾਜ ਵਿੱਚ ਅਜਿਹੇ ਲੋਕਾਂ ਨੂੰ ਪ੍ਰਵਾਨ ਕਰ ਲੈਣ ਦੀ ਆਦਤ ਹੈ ਕਿਉਂਕਿ ਸਾਡੇ ਸੱਭਿਆਚਾਰ ਵਿੱਚ ਕਿਸੇ ਦੀ ਨਿੰਦਾ ਕਰਨ ਦੀ ਸਖ਼ਤ ਮਨਾਹੀ ਹੈ। ਫਿਰ ਉਹਨਾਂ ਨੂੰ ਸਾਹਿਤ ਸਭਾਵਾਂ ਦੇ ਸਟੇਜ਼ ਸੰਚਾਲਕ ਡਾਕਟਰ ਸਾਹਿਬ ਨਾਂ ਨਾਲ ਸੰਬੋਧਨ ਕਰਕੇ ਸਟੇਜ ‘ਤੇ ਆਉਣ ਦਾ ਸੱਦਾ ਦਿੰਦੇ ਹਨ, ਜਿਸ ਨਾਲ ਉਹਨਾਂ ਦੇ ਡਾਕਟਰ ਹੋਣ ਦੀ ਪੱਕੀ ਮੋਹਰ ਵੀ ਲੱਗ ਜਾਂਦੀ ਹੈ ਅਤੇ ਉਹਨਾਂ ਲੋਕ ਦਾ ਹੌਸਲਾ ਹੋਰ ਵੀ ਪਰਪੱਕ ਹੋ ਜਾਂਦਾ ਮਜੇ