February 23, 2025

ਕੈਨੇਡਾ ‘ਚ PR ਲੈਣ ਲਈ ਇਹ ਭਾਸ਼ਾ ‘ਚ ਪਕੜ ਹੋਣੀ ਲਾਜ਼ਮੀ

ਕੈੇਨੇਡਾ, 23 ਫਰਵਰੀ – ਕੈਨੇਡਾ ਵਿਚ ਪੜ੍ਹਨ ਜਾ ਰਹੇ ਭਾਰਤੀ ਵਿਦਿਆਰਥੀਆਂ ਵਿਚੋਂ ਜ਼ਿਆਦਾਤਰ ਦੀ ਕੋਸ਼ਿਸ਼ ਇਥੇ ਪਰਮਾਨੈਂਟ ਰੈਜ਼ੀਡੈਂਸੀ (PR) ਪ੍ਰਾਪਤ ਕਰਨ ਦੀ ਹੁੰਦੀ ਹੈ। ਪੀਆਰ (PR) ਲਈ ਅਪਲਾਈ ਕਰਦੇ ਸਮੇਂ ਅੰਗਰੇਜ਼ੀ ਭਾਸ਼ਾ ਆਉਣਾ ਜ਼ਰੂਰੀ ਹੈ, ਕਿਉਂਕਿ ਇਸ ਦੇ ਆਧਾਰ ਉਤੇ ਹੀ ਅੰਕ ਦਿੱਤੇ ਜਾਂਦੇ ਹਨ। ਹਾਲਾਂਕਿ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਭਾਰਤੀ ਵਿਦਿਆਰਥੀ ਪੀਆਰ ਚਾਹੁੰਦਾ ਹੈ ਤਾਂ ਉਸ ਨੂੰ ਇਕ ਹੋਰ ਭਾਸ਼ਾ ਸਿੱਖਣੀ ਚਾਹੀਦੀ ਹੈ, ਕਿਉਂਕਿ ਕੈਨੇਡਾ ਇਸ ਸਮੇਂ ਦੋਭਾਸ਼ੀ ਵਿਦੇਸ਼ੀ ਨਾਗਰਿਕਾਂ ਨੂੰ ਵਸਾਉਣ ਉਤੇ ਜ਼ੋਰ ਦੇ ਰਿਹਾ ਹੈ, ਇਥੇ ਅਸੀਂ ਫ੍ਰੈਂਚ ਭਾਸ਼ਾ (French courses) ਦੀ ਗੱਲ ਕਰ ਰਹੇ ਹਾਂ। ਇਕ ਰਿਪੋਰਟ ਮੁਤਾਬਕ ਪੰਜਾਬ ਦੇ ਕਈ ਆਈਈਐਲਟੀਐਸ ਕੇਂਦਰਾਂ ਨੇ ਫ੍ਰੈਂਚ ਵਿੱਚ ਕੋਰਸ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਹਨ, ਇਮੀਗ੍ਰੇਸ਼ਨ ਮਾਹਰ ਵਿਦਿਆਰਥੀਆਂ ਨੂੰ ਦੋਭਾਸ਼ੀ ਇਮੀਗ੍ਰੇਸ਼ਨ ‘ਤੇ ਕੈਨੇਡਾ ਦੇ ਵਧਦੇ ਧਿਆਨ ਦਾ ਫਾਇਦਾ ਉਠਾਉਣ ਲਈ ਭਾਸ਼ਾ ਸਿੱਖਣ ਦੀ ਸਲਾਹ ਦੇ ਰਹੇ ਹਨ।

ਕੈਨੇਡਾ ‘ਚ PR ਲੈਣ ਲਈ ਇਹ ਭਾਸ਼ਾ ‘ਚ ਪਕੜ ਹੋਣੀ ਲਾਜ਼ਮੀ Read More »

ਪਰਵਾਸ ਦਾ ਵਧਦਾ ਰੁਝਾਨ ਲਾਲਸਾ ਜਾਂ ਫਿਰ ਮਜਬੂਰੀ

ਦੁਨੀਆਂ ਭਰ ’ਚ ਪ੍ਰਵਾਸ ਕਰਨ ਦੀ ਕਾਰਵਾਈ ਪਿਛਲੇ 150 ਕੁ ਸਾਲਾਂ ਤੋਂ ਬੜੀ ਤੇਜ਼ੀ ਨਾਲ ਜਾਰੀ ਹੈ। ਭਾਰਤ ਵਸੋਂ ਦੇ ਭਾਰ ਨਾਲ ਜੂਝ ਰਿਹਾ ਘੱਟ ਵਿਕਸਤ ਦੇਸ਼ ਹੋਣ ਕਰਕੇ ਇੱਥੋਂ ਗਏ ਪ੍ਰਵਾਸੀਆਂ ਦੀ ਗਿਣਤੀ ਦੁਨੀਆ ਭਰ ਵਿਚ ਚੀਨ ਤੋਂ ਬਾਅਦ ਤੀਸਰੇ ਨੰਬਰ ’ਤੇ ਹੈ। ਕਿਸੇ ਵਕਤ ਇੰਗਲੈਂਡ ਤੋਂ ਆਸਟ੍ਰੇਲੀਆ ਅਤੇ ਕੈਨੇਡਾ ’ਚ ਵੀ ਇੰਗਲੈਂਡ ਵਾਸੀ ਉਨ੍ਹਾਂ ਦੇਸ਼ਾਂ ਦੀ ਵਿਸ਼ਾਲਤਾ ਕਾਰਨ ਗਏ ਸਨ ਤੇ ਬਾਅਦ ਵਿਚ ਇੰਗਲੈਂਡ ਨੇ ਉਨ੍ਹਾਂ ਦੇਸ਼ਾਂ ’ਤੇ ਕਬਜ਼ਾ ਹੀ ਕਰ ਲਿਆ ਤੇ ਬੜੇ ਲੰਮੇ ਸਮੇਂ ਬਾਅਦ ਉਹ ਦੇਸ਼ ਫਿਰ ਸੁਤੰਤਰ ਹੋਏ। ਸੰਨ 1960 ਵਿਚ ਅਤੇ ਉਸ ਤੋਂ ਬਾਅਦ ਇੰਗਲੈਂਡ ਨੇ ਆਪ ਹੀ ਦੁਨੀਆ ਭਰ ਤੋਂ ਤਕਨੀਕੀ ਮਾਹਿਰ ਤੇ ਵੱਖ-ਵੱਖ ਪੇਸ਼ਿਆਂ ’ਚ ਯੋਗਤਾ ਪ੍ਰਾਪਤ ਵਿਅਕਤੀਆਂ ਨੂੰ ਇੰਗਲੈਂਡ ਵਿਚ ਸੱਦਿਆ। ਵਿਦੇਸ਼ ’ਚ ਨੌਕਰੀ ਸਾਲ 1970 ਤੋਂ ਬਾਅਦ ਭਾਰਤ ਵਿਚ ਕੇਂਦਰ ਸਰਕਾਰ ਵੱਲੋਂ ਵਿਦੇਸ਼ਾਂ ’ਚ ਨੌਕਰੀ ਦਾ ਵਿਭਾਗ ਖੋਲ੍ਹਿਆ ਸੀ, ਜਿਸ ਵਿਚ ਅਫ਼ਰੀਕੀ ਦੇਸ਼ਾਂ ਵੱਲੋਂ ਅਧਿਆਪਕਾਂ ਨੂੰ ਸੱਦਿਆ ਗਿਆ ਸੀ। ਸ਼ਾਇਦ ਹੋਰ ਸਮਰੱਥ ਲੋਕਾਂ ਨੂੰ ਵੀ ਸੱਦਿਆ ਗਿਆ ਹੋਵੇ ਪਰ ਅਧਿਆਪਕਾਂ ਵਾਲਾ ਮੈਨੂੰ ਤਾਂ ਯਾਦ ਹੈ ਕਿ ਮੈਂ ਉਸ ਵਕਤ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਪੜ੍ਹਾਉਂਦਾ ਸੀ ਤੇ ਇਸ ਸਕੀਮ ਅਧੀਨ ਮੈਂ ਵੀ ਅਰਜ਼ੀ ਦਿੱਤੀ ਸੀ ਤੇ ਮੈਨੂੰ ਇੰਟਰਵਿਊ ’ਤੇ ਬੁਲਾਇਆ ਵੀ ਗਿਆ ਸੀ। ਅੱਜ-ਕੱਲ੍ਹ ਭਾਰਤ ਹੋਰ ਵਿਕਸਿਤ ਦੇਸ਼ਾਂ ਦੀਆਂ ਕੰਪਨੀਆਂ ਨੂੰ ਆਪਣੇ ਦੇਸ਼ ’ਚ ਫੈਕਟਰੀਆਂ ਲਾਉਣ ਲਈ ਸੱਦੇ ਦਿੰਦਾ ਹੈ। ਉਹ ਕੋਈ ਸਮਾਜਸੇਵੀ ਸੰਸਥਾਵਾਂ ਨਹੀਂ ਸਗੋਂ ਲਾਭ ਕਮਾਉਣ ਲਈ ਆਉਂਦੀਆਂ ਹਨ। ਕਿਵੇਂ ਸ਼ੁਰੂ ਹੋਇਆ ਵਿਦੇਸ਼ ਜਾਣ ਦਾ ਰੁਝਾਨ ਭਾਰਤ ’ਚੋਂ ਵਿਦੇਸ਼ਾਂ ਵੱਲ ਪਰਵਾਸ ਦਾ ਸਿਲਸਿਲਾ ਉਦੋਂ ਸ਼ੁਰੂ ਹੋਇਆ, ਜਦੋਂ ਸਾਡਾ ਦੇਸ਼ ਬਰਤਾਨਵੀ ਹਾਕਮਾਂ ਦਾ ਗ਼ੁਲਾਮ ਸੀ। ਉਸ ਵੇਲੇ ਗ਼ੁਲਾਮ ਪ੍ਰਥਾ ਚੱਲਦੀ ਸੀ ਤੇ ਬਰਤਾਨਵੀ ਹਕੂਮਤ ਆਪਣੇ ਅਧੀਨ ਗ਼ੁਲਾਮ ਦੇਸ਼ਾਂ ਦੇ ਲੋਕਾਂ ਨੂੰ ਜਬਰੀ ਆਪਣੇ ਕੰਮਾਂ ਲਈ ਲਿਜਾਂਦੇ ਸਨ। 1833 ’ਚ ਬਰਤਾਨਵੀ ਹਕੂਮਤ ਨੇ ਗ਼ੁਲਾਮ ਪ੍ਰਥਾ ਬੰਦ ਕਰ ਦਿੱਤੀ ਪਰ ਗ਼ੁਲਾਮਾਂ ਨੂੰ ਲਿਜਾਣ ਲਈ ਨਵਾਂ ਢੰਗ ਲੱਭ ਲਿਆ ਤੇ ਭਾਰਤੀਆਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਆਪਣੀ ਲੋੜ ਮੁਤਾਬਿਕ ਬਰਤਾਨੀਆ ਜਾਂ ਆਪਣੇ ਅਧੀਨ ਹੋਰ ਮੁਲਕਾਂ ’ਚ ਭੇਜਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਵੇਲਿਆਂ ਦੇ ਕੁਝ ਅਮੀਰ ਲੋਕ ਆਪਣੇ ਬੱਚਿਆਂ ਨੂੰ ਵਲਾਇਤ ਪੜ੍ਹਨ ਲਈ ਵੀ ਭੇਜਦੇ ਸਨ। ਹੌਲੀ-ਹੌਲੀ ਲੋਕ ਵੱਖ-ਵੱਖ ਢੰਗਾਂ ਰਾਹੀਂ ਵਿਦੇਸ਼ਾਂ ਨੂੰ ਪਰਵਾਸ ਕਰਨ ਲੱਗੇ, ਜਿਨ੍ਹਾਂ ’ਚ ਇਸ ਵੇਲੇ ਵਿਦੇਸ਼ ਜਾਣ ਦਾ ਕਾਨੂੰਨੀ ਢੰਗ ਸਟੱਡੀ ਵੀਜ਼ਾ, ਵਰਕ ਪਰਮਿਟ, ਪੀਆਰ, ਬਿਜ਼ਨੈੱਸ ਵੀਜ਼ਾ ਆਦਿ ਬਣ ਚੁੱਕੇ ਹਨ, ਜਦੋਂਕਿ ਗ਼ੈਰ-ਕਾਨੂੰਨੀ ਢੰਗ ਨਾਲ ਵੀ ਲੋਕ ਯੂਰਪੀ ਦੇਸ਼ਾਂ ਤੇ ਅਮਰੀਕਾ ’ਚ ਪਰਵਾਸ ਕਰ ਰਹੇ ਹਨ। ਹਰ ਸਾਲ ਭਾਰਤ ਤੇ ਵਿਸ਼ੇਸ਼ ਕਰਕੇ ਪੰਜਾਬ ’ਚੋਂ ਲੱਖਾਂ ਨੌਜਵਾਨ ਵਿਦੇਸ਼ਾਂ ’ਚ ਜਾ ਰਹੇ ਹਨ। ਪਰਵਾਸੀ ਭਾਰਤੀ ਦਿਵਸ ਦਾ ਮਹੱਤਵ ਪ੍ਰਵਾਸੀ ਭਾਰਤੀ ਦਿਵਸ ਹਰ ਸਾਲ 9 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਮਹਾਤਮਾ ਗਾਂਧੀ ਦੇ 1915 ਵਿੱਚ ਦੱਖਣੀ ਅਫ਼ਰੀਕਾ ਤੋਂ ਭਾਰਤ ਵਾਪਸੀ ਦੀ ਯਾਦ ’ਚ ਚੁਣਿਆ ਗਿਆ। ਇਸ ਦਿਨ ਨੂੰ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ (ਪ੍ਰਵਾਸੀਆਂ) ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਮਨਾਇਆ ਜਾਂਦਾ ਹੈ। ਇਹ ਭਾਰਤ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਉਨ੍ਹਾਂ ਦੇ ਅਨੁਭਵਾਂ ਨੂੰ ਸਾਂਝਾ ਕਰਨ ਲਈ ਕਰਵਾਇਆ ਜਾਂਦਾ ਹੈ। ਪਰਵਾਸੀ ਭਾਰਤੀ ਦਿਵਸ ਇਸ ਲਈ ਅਹਿਮ ਹੈ ਕਿਉਂਕਿ ਇਹ ਨਾ ਸਿਰਫ਼ ਐੱਨਆਰਆਈਜ਼ ਨੂੰ ਉਨ੍ਹਾਂ ਦੇ ਮੂਲ ਨਾਲ ਜੋੜਦਾ ਹੈ ਸਗੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਵੀ ਮਾਨਤਾ ਦਿੰਦਾ ਹੈ। ਇਹ ਦਿਨ ਦੂਜੇ ਦੇਸ਼ਾਂ ਵਿਚ ਕੰਮ ਕਰ ਰਹੇ ਭਾਰਤੀ ਪਰਵਾਸੀਆਂ ਦੁਆਰਾ ਅਨੁਭਵ ਕੀਤੀਆਂ ਚੁਣੌਤੀਆਂ ਨੂੰ ਵੀ ਮਾਨਤਾ ਦਿੰਦਾ ਹੈ। ਗ਼ੈਰ-ਕਾਨੂੰਨੀ ਪ੍ਰਵਾਸ ਗ਼ੈਰ-ਕਾਨੂੰਨੀ ਪ੍ਰਵਾਸ ਨੂੰ ਠੀਕ ਤਾਂ ਨਹੀਂ ਕਿਹਾ ਜਾ ਸਕਦਾ ਪਰ ਜਿਸ ਢੰਗ ਨਾਲ ਅਮਰੀਕਾ ਸਰਕਾਰ ਨੇ 5 ਫਰਵਰੀ ਨੂੰ 104 ਪ੍ਰਵਾਸੀਆਂ ਨੂੰ ਅੰਮ੍ਰਿਸਤਰ ਹਵਾਈ ਅੱਡੇ ’ਤੇ ਫ਼ੌਜ ਦੇ ਜਹਾਜ਼ ਵਿਚ ਫ਼ੌਜੀਆਂ ਦੀ ਅਗਵਾਈ ’ਚ ਉਨ੍ਹਾਂ ਦੇ ਹੱਥਾਂ-ਪੈਰਾਂ ਨੂੰ ਬੇੜੀਆਂ ਬੰਨ੍ਹ ਕੇ 26 ਘੰਟੇ ਦੇ ਕਠਿਨਦਾਈ ਸਫ਼ਰ ਕਰਵਾ ਕੇ ਲਿਆਂਦਾ, ਉਹ ਬਹੁਤ ਨਿੰਦਣਯੋਗ ਹੈ। ਇਸ ਦੌਰਾਨ ਮਨੁੱਖੀ ਅਧਿਕਾਰਾਂ ਨੂੰ ਬਿਲਕੁਲ ਵੀ ਧਿਆਨ ’ਚ ਨਹੀਂ ਰੱਖਿਆ ਗਿਆ ਅਤੇ ਨਾ ਉਨ੍ਹਾਂ ਪ੍ਰਵਾਸੀਆਂ ਦੀ ਮਾਨਸਿਕ ਹਾਲਤ ਦਾ ਧਿਆਨ ਕੀਤਾ, ਜਿਹੜੇ ਕਿਸੇ ਮਜਬੂਰੀ ਵੱਸ ਵੱਖ-ਵੱਖ ਦੇਸ਼ਾਂ ਰਾਹੀਂ ਹੋ ਕੇ ਜਾਨ ਤਲੀ ’ਤੇ ਰੱਖ ਕੇ ਜੰਗਲਾਂ ਤੇ ਬਿਖੜੇ ਰਾਹਾਂ ਅਤੇ ਦਰਿਆਵਾਂ ਨੂੰ ਪਾਰ ਕਰ ਕੇ ਕਿਰਤ ਕਰਨ ਲਈ ਨਾ ਕਿ ਕਿਸੇ ਸਮਗਲਿੰਗ ਜਾਂ ਗ਼ਲਤ ਧੰਦੇ ਲਈ ਪਹੁੰਚੇ ਸਨ। ਉਸ ਅਣਮਨੁੱਖੀ ਵਿਵਹਾਰ ਨੂੰ ਸਾਰੀ ਦੁਨੀਆ ਨੂੰ ਨਿੰਦਣਾ ਚਾਹੀਦਾ ਹੈ। ਇਨ੍ਹਾਂ 104 ਯਾਤਰੀਆਂ ਵਿਚ ਪੰਜਾਬ ਦੇ 30, ਜਦੋਂਕਿ ਗੁਜਰਾਤ ਅਤੇ ਹਰਿਆਣਾ ਦੇ ਵੀ 33/33 ਪ੍ਰਵਾਸੀ ਸਨ। ਇਸ ਤੋਂ ਪਹਿਲਾਂ ਹੀ ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀ ਵਾਪਸ ਆਉਂਦੇ ਰਹੇ ਹਨ। ਉਨ੍ਹਾਂ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਸੀ ਭੇਜਿਆ ਗਿਆ। ਗ਼ੈਰ-ਕਾਨੂੰਨੀ ਪ੍ਰਵਾਸ ਕਰਦਿਆਂ ਉਨ੍ਹਾਂ ਵਿੱਚੋਂ ਹਰ ਇਕ ਨੇ ਕਠਿਨ ਸਥਿਤੀਆਂ ਦਾ ਮੁਕਾਬਲਾ ਅਤੇ ਕੈਦਾਂ ਵੀ ਕੱਟੀਆਂ ਸਨ। ਉਨ੍ਹਾਂ ਲੋਕਾਂ ਦੀ ਇਸ ਵੱਡੇ ਜੋਖ਼ਮ ਵਿੱਚ ਪੈਣ ਦੀ ਅਕਲ ਮਾਨਸਿਕ ਸਥਿਤੀ ਨੂੰ ਮਹਿਸੂਸ ਕਰਨ ਦੀ ਲੋੜ ਹੈ, ਜਿਹੜੀ ਉਨ੍ਹਾਂ ਦੀ ਹਮਦਰਦੀ ਦਾ ਕਾਰਨ ਬਣਦੇ ਹਨ। ਜਦੋਂ ਇਨ੍ਹਾਂ ਸਧਾਰਨ ਘਰਾਂ ਦੇ ਨੌਜਵਾਨਾਂ ਨੂੰ ਆਪਣੇ ਦੇਸ਼ ਵਿਚ ਨੌਕਰੀ ਨਹੀਂ ਮਿਲਦੀ, ਜਿਸ ਦੇ ਉਹ ਯੋਗ ਹਨ ਤਾਂ ਉਹ ਆਪਣੇ ਮਾਂ-ਬਾਪ ਦਾ ਸਹਾਰਾ ਬਣਨ ਦੀ ਬਜਾਏ ਉਨ੍ਹਾਂ ’ਤੇ ਬੋਝ ਬਣ ਜਾਂਦੇ ਹਨ। ਆਪਣੇ ਖੇਤਰ ਦੇ ਹੋਰ ਪ੍ਰਦੇਸਾਂ ਵਿਚ ਗਏ ਨੌਜਵਾਨ ਉਨ੍ਹਾਂ ਸਾਹਮਣੇ ਉਜਵਲ ਭਵਿੱਖ ਦੀ ਮਿਸਾਲ ਬਣ ਜਾਂਦੇ ਹਨ, ਜਿਸ ਲਈ ਉਹ ਆਪਣੀ ਰਹਿ ਗਈ ਜ਼ਮੀਨ-ਜਾਇਦਾਦ ਵੇਚ ਕੇ ਪਹਿਲਾਂ ਹਰ ਕਾਨੂੰਨੀ ਢੰਗ ਤੇ ਮਗਰੋਂ ਇਸ ਤਰ੍ਹਾਂ ਦਾ ਜੋਖ਼ਮ ਲੈਣ ਲਈ ਵੀ ਤਿਆਰ ਹੋ ਜਾਂਦੇ ਹਨ। ਇਸ ਤਰ੍ਹਾਂ ਦਾ ਕਾਨੂੰਨੀ ਪ੍ਰਵਾਸ ਕਈ ਦਹਾਕਿਆਂ ਤੋਂ ਹੋ ਰਿਹਾ ਹੈ। ਉਸ ਦਿਨ ਇਧਰ ਲਿਆਂਦੇ ਗਏ ਪ੍ਰਵਾਸੀਆਂ ਨੂੰ ਇਕ ਵਾਰ ਵੀ ਨੋਟਿਸ ਨਹੀਂ ਦਿੱਤਾ ਗਿਆ ਕਿ ਉਹ ਅਮਰੀਕਾ ਛੱਡ ਜਾਣ, ਨਹੀਂ ਤਾਂ ਜ਼ਬਰਦਸਤੀ ਉਹ ਕਿਸੇ ਦੇਸ਼ ਵਿਚ ਨਹੀਂ ਰਹਿ ਸਕਦੇ। ਮਾਲਟਾ ਕਿਸ਼ਤੀ ਕਾਂਡ 1980 ਦੇ ਕਰੀਬ ਮਾਲਟਾ ਕਿਸ਼ਤੀ ਕਾਂਡ ਵਾਪਰਿਆ ਸੀ, ਜਿਸ ਵਿਚ ਗ਼ਲਤ ਢੰਗ ਨਾਲ ਯੂਰਪ ਜਾਣ ਵਾਲੇ 265 ਪ੍ਰਵਾਸੀ ਇਟਲੀ ਦੇ ਨਜ਼ਦੀਕ ਮਾਲਟਾ ਦੇ ਟਾਪੂ ਨਜ਼ਦੀਕ ਕਿਸ਼ਤੀ ਉਲਟ ਜਾਣ ਨਾਲ ਮਾਰੇ ਗਏ ਸਨ। ਬਲਵੰਤ ਸਿੰਘ ਖੇੜਾ, ਜੋ ਹੁਸ਼ਿਆਰ ਦਾ ਵਸਨੀਕ ਸੀ, ਉਸ ਨੇ ਉਸ ਕੇਸ ਨੂੰ ਚੁੱਕਿਆ। ਸਿਰਫ਼ ਭਾਰਤ ਨਹੀਂ, ਦੁਨੀਆ ਦੇ ਹੋਰ ਗ਼ੈਰ-ਵਿਕਸਿਤ ਦੇਸ਼ਾਂ ਦੇ ਪ੍ਰਵਾਸੀ ਵੀ ਇਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਦੇ ਹਨ। ਉਸ ਕਾਂਡ ਵਿਚ ਭਾਰਤ, ਪਾਕਿਸਤਾਨ, ਨੇਪਾਲ, ਸ਼੍ਰੀਲੰਕਾ ਅਤੇ ਬੰਗਲਾ ਦੇਸ਼ ਦੇ ਤਕਰਬੀਨ 550 ਵਿਅਕਤੀ ਸਨ, ਜਿਹੜੇ ਅੰਤਰਰਾਸ਼ਟਰੀ ਵੱਡੇ ਏਜੰਟਾਂ ਦੇ ਚੁੰਗਲ ਵਿਚ ਫਸ ਗਏ ਸਨ। ਉਨ੍ਹਾਂ ਯਾਤਰੀਆਂ ਨੂੰ ਵੱਖ-ਵੱਖ ਦੇਸ਼ਾਂ ਤੋਂ ਛੋਟੇ ਜਹਾਜ਼ ’ਚ ਚੜ੍ਹਾ ਕੇ ਪੈਸੇ ਬਚਾਉਣ ਦੀ ਖ਼ਾਤਰ ਏਜੰਟਾਂ ਨੇ ਵੱਡੇ ਜਹਾਜ਼ ਵਿਚ ਇਕ ਜਗ੍ਹਾ ਚੜ੍ਹਾ ਲਿਆ। ਜਹਾਜ਼ ’ਚ ਚੜ੍ਹਾਉਣ ਤੋਂ ਬਾਅਦ ਉਹ ਕਿਸੇ ਸੁਰੱਖਿਅਤ ਦੇਸ਼ ਦੇ ਕੰਢੇ ਲਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਕੋਈ ਸੁਰੱਖਿਅਤ ਜਗ੍ਹਾ ਨਹੀਂ ਸੀ ਲੱਭ ਰਹੀ। ਉਹ ਯਾਤਰੀ ਇਕ ਹਫ਼ਤਾ ਨਹੀਂ, ਕਈ ਹਫ਼ਤੇ ਸਮੁੰਦਰ ਵਿਚ ਹੀ ਚੱਕਰ ਕੱਢਦੇ ਰਹੇ। ਉਨ੍ਹਾਂ ਦੀ ਇਕ ਹੋਰ ਸਮੱਸਿਆ ਇਹ ਸੀ ਕਿ ਵੱਡਾ ਜ਼ਹਾਜ ਥੋੜ੍ਹੇ ਪਾਣੀ ਵਿਚ ਚੱਲ ਨਹੀਂ ਸਕਦਾ। ਇਸ ਲਈ ਉਨ੍ਹਾਂ ਯਾਤਰੀਆਂ ਨੂੰ ਫਿਰ ਕਿਸ਼ਤੀਆਂ ਵਿਚ

ਪਰਵਾਸ ਦਾ ਵਧਦਾ ਰੁਝਾਨ ਲਾਲਸਾ ਜਾਂ ਫਿਰ ਮਜਬੂਰੀ Read More »

ਆਪ ‘ਚ ਸ਼ਾਮਲ ਹੋਈ ਪੰਜਾਬੀ ਅਦਾਕਾਰਾ ਸੋਨੀਆ ਮਾਨ

ਨਵੀਂ ਦਿੱਲੀ, 23 ਫਰਵਰੀ – ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਉਹਨਾਂ ਨੂੰ ਪਾਰਟੀ ਦੀ ਸ਼ਾਮਲ ਕਰਵਾਇਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੋਨੀਆ ਮਾਨ ਨੇ ਫਿਲਮ ਇੰਡਸਟਰੀ ਵਿੱਚ ਆਪਣੀ ਖਾਸ ਪਛਾਣ ਬਣਾਈ ਹੈ ਅਤੇ ਸਮਾਜਿਕ ਮੁੱਦਿਆਂ ‘ਤੇ ਵੀ ਉਹ ਖੁੱਲ੍ਹ ਕੇ ਬੋਲਦੀ ਨਜ਼ਰ ਆਉਂਦੀ ਹੈ। ਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਬਾਰੇ ਲੰਬੇ ਸਮੇਂ ਤੋਂ ਚਰਚਾ ਸੀ, ਅਤੇ ਹੁਣ ਆਖਰਕਾਰ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਆਪਣੀ ਰਾਜਨੀਤਿਕ ਪਾਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕਿਸਾਨ ਆਗੂ ਦੀ ਧੀ ਹੈ ਸੋਨੀਆ ਮਾਨ ਸੋਨੀਆ ਮਾਨ ਦਾ ਪਿਛੋਕੜ ਇੱਕ ਕਿਸਾਨ ਪਰਿਵਾਰ ਨਾਲ ਜੁੜਿਆ ਹੋਇਆ ਹੈ। ਉਹਨਾਂ ਦੇ ਪਿਤਾ ਬਲਦੇਵ ਸਿੰਘ ਵੀ ਇੱਕ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਹਨ।

ਆਪ ‘ਚ ਸ਼ਾਮਲ ਹੋਈ ਪੰਜਾਬੀ ਅਦਾਕਾਰਾ ਸੋਨੀਆ ਮਾਨ Read More »

ਟਰੰਪ ਨੇ ਸਿਆਹਫਾਮ ਜਾਇੰਟ ਚੀਫ ਆਫ ਸਟਾਫ ਚੇਅਰਮੈਨ ਹਟਾਇਆ

ਵਾਸ਼ਿੰਗਟਨ, 23 ਫਰਵਰੀ – ਡੋਨਾਲਡ ਟਰੰਪ ਦੇ ਆਉਣ ਤੋਂ ਬਾਅਦ ਅਮਰੀਕਾ ਵਿਚ ਦਹਿਸ਼ਤ ਦਾ ਮਾਹੌਲ ਹੈ। ਪਹਿਲਾਂ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਹੁਣ ਫੌਜ ਦੇ ਉੱਚ ਅਧਿਕਾਰੀ ਨੂੰ ਰਾਹਤ ਮਿਲੀ ਹੈ। ਜੀ ਹਾਂ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਸੀਕਿਊ ਬਰਾਊਨ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਹੋਰ ਅਧਿਕਾਰੀਆਂ ਨੂੰ ਵੀ ਸਜ਼ਾਵਾਂ ਮਿਲਣੀਆਂ ਹਨ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਵਿੱਚ ਸਰਕਾਰ ਬਦਲਣ ਕਾਰਨ ਕਿਸੇ ਚੋਟੀ ਦੇ ਫੌਜੀ ਅਧਿਕਾਰੀ ਨੂੰ ਹਟਾਇਆ ਗਿਆ ਹੈ।ਦਰਅਸਲ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਅਚਾਨਕ ਹਵਾਈ ਸੈਨਾ ਦੇ ਜਨਰਲ ਸੀ ਕਿਊ ਬਰਾਊਨ ਜੂਨੀਅਰ ਨੂੰ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਇਤਿਹਾਸ ਰਚਣ ਵਾਲੇ ਲੜਾਕੂ ਪਾਇਲਟ ਅਤੇ ਮਾਣਯੋਗ ਅਧਿਕਾਰੀ ਨੂੰ ਪਾਸੇ ਕਰ ਦਿੱਤਾ। ਇਹ ਉਹਨਾਂ ਦੇ ਰੱਖਿਆ ਸਕੱਤਰ ਦੀ ਅਗਵਾਈ ਵਿੱਚ ਇੱਕ ਮੁਹਿੰਮ ਦਾ ਹਿੱਸਾ ਹੈ ਜੋ ਉਹਨਾਂ ਨੂੰ ਫੌਜ ਵਿੱਚੋਂ ਹਟਾਉਣ ਲਈ ਹੈ ਜੋ ਰੈਂਕਾਂ ਵਿੱਚ ਵਿਭਿੰਨਤਾ ਅਤੇ ਸਮਾਨਤਾ ਦਾ ਸਮਰਥਨ ਕਰਦੇ ਹਨ। ਅਮਰੀਕਾ ‘ਚ ਮਚ ਗਈ ਹਲਚਲ ਚੇਅਰਮੈਨ ਵਜੋਂ ਸੇਵਾ ਨਿਭਾਉਣ ਵਾਲੇ ਦੂਜੇ ਕਾਲੇ ਜਨਰਲ, ਜਨਰਲ ਬ੍ਰਾਊਨ ਨੂੰ ਹਟਾਉਣ ਨਾਲ ਪੈਂਟਾਗਨ ਵਿੱਚ ਹਲਚਲ ਮਚ ਗਈ ਹੈ। ਉਨ੍ਹਾਂ ਤੋਂ ਇਲਾਵਾ ਫੌਜ ਦੇ ਦੋ ਹੋਰ ਉੱਚ ਅਧਿਕਾਰੀਆਂ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਉਸ ਦੀ ਨੌਕਰੀ ਦੇ 16 ਮਹੀਨੇ ਰੂਸ-ਯੂਕਰੇਨ ਦੀ ਲੜਾਈ ਅਤੇ ਮੱਧ ਪੂਰਬ ਵਿਚ ਵਧਦੇ ਸੰਘਰਸ਼ ਨਾਲ ਨਜਿੱਠਣ ਵਿਚ ਬਿਤਾਏ ਗਏ ਸਨ। ਭਾਵ, ਜਦੋਂ ਤੋਂ ਉਹ ਚੀਫ਼ ਬਣਿਆ ਹੈ, ਉਦੋਂ ਤੋਂ ਹੀ ਦੁਨੀਆਂ ਵਿੱਚ ਜੰਗ ਚੱਲ ਰਹੀ ਹੈ। ਟਰੰਪ ਦੇ ਇਸ ਫੈਸਲੇ ਨਾਲ ਅਮਰੀਕਾ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਤੋਂ ਪਹਿਲਾਂ ਟਰੰਪ ਕਈ ਵਿਭਾਗਾਂ ਤੋਂ ਛਾਂਟੀ ਕਰ ਰਹੇ ਹਨ। ਟਰੰਪ ਨੇ ਕੀ ਕਿਹਾ ਟਰੰਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ, ‘ਮੈਂ ਜਨਰਲ ਚਾਰਲਸ ਸੀਕਿਊ ਬ੍ਰਾਊਨ ਦੀ ਸਾਡੇ ਦੇਸ਼ ਲਈ 40 ਸਾਲ ਤੋਂ ਵੱਧ ਦੀ ਸੇਵਾ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਇਸ ਵਿੱਚ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਸਾਡੇ ਮੌਜੂਦਾ ਚੇਅਰਮੈਨ ਵੀ ਸ਼ਾਮਲ ਹਨ। ਉਹ ਇੱਕ ਨੇਕ ਵਿਅਕਤੀ ਅਤੇ ਇੱਕ ਸ਼ਾਨਦਾਰ ਨੇਤਾ ਹੈ, ਅਤੇ ਮੈਂ ਉਸਦੇ ਅਤੇ ਉਸਦੇ ਪਰਿਵਾਰ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ। ਜਨਰਲ CQ ਕੌਣ ਹੈ? ਜਨਰਲ ਸੀ.ਕਿਊ. ਬ੍ਰਾਊਨ ਜੂਨੀਅਰ ਜੁਆਇੰਟ ਚੀਫ਼ ਆਫ਼ ਸਟਾਫ਼ ਦੇ 21ਵੇਂ ਚੇਅਰਮੈਨ, ਦੇਸ਼ ਦੇ ਸਭ ਤੋਂ ਉੱਚੇ ਫ਼ੌਜੀ ਅਫ਼ਸਰ ਅਤੇ ਰਾਸ਼ਟਰਪਤੀ, ਰੱਖਿਆ ਸਕੱਤਰ ਅਤੇ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਪ੍ਰਮੁੱਖ ਫ਼ੌਜੀ ਸਲਾਹਕਾਰ ਸਨ। ਉਹ 1 ਅਕਤੂਬਰ, 2023 ਨੂੰ ਚੀਫ਼ ਬਣਿਆ।

ਟਰੰਪ ਨੇ ਸਿਆਹਫਾਮ ਜਾਇੰਟ ਚੀਫ ਆਫ ਸਟਾਫ ਚੇਅਰਮੈਨ ਹਟਾਇਆ Read More »

ਪਲਾਹੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਪਲਾਹੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਫਗਵਾੜਾ,22 ਫਰਵਰੀ( ਏ.ਡੀ.ਪੀ.ਨਿਊਜ਼)ਪਿੰਡ ਪਲਾਹੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਤਸਵ ਨੰਰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਢਾਡੀ ਜੱਥਾ ਜਰਨੈਲ ਸਿੰਘ ਬੈਂਸ, ਪਿੰਡ ਲੱਲੀਆਂ ਵਾਲੇ ਮਨਦੀਪ ਸਿੰਘ (ਦੀਪਾ) ਪਲਾਹੀ ਵੱਲੋਂ ਵਾਰਾਂ ਅਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਜਾਏ ਗਏ ਨਗਰ ਕੀਰਤਨ ਵਿੱਚ ਗੁਰੂ ਜੀ ਦੇ ਪਾਵਨ ਸਰੂਪ ਨੂੰ ਫੁੱਲਾਂ ਨਾਲ ਸਜੀ ਹੋਈ ਸੁੰਦਰ ਪਾਲਕੀ ਵਿੱਚ ਸਜਾਇਆ ਗਿਆ। ਸੰਗਤਾਂ ਨੇ ਸ਼ਰਧਾ ਅਤੇ ਭਾਵਨਾ ਨਾਲ ਸ਼ਬਦ ਗਾਇਨ ਕੀਤੇ। ਇਹ ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਗੁਰਦੁਆਰਾ ਪਲਾਹੀ ਤੋਂ ਆਰੰਭ ਹੋ ਕੇ ਪਿੰਡ ਦੀਆਂ ਵੱਖ -ਵੱਖ ਗਲੀਆਂ ਤੋਂ ਹੁੰਦਾ ਹੋਇਆ ਵਾਪਸ ਗੁਰੂ ਘਰ ਵਿੱਚ ਪੁੱਜਾ। ਇਸ ਮੌਕੇ ਨਗਰ ਕੀਰਤਨ ਚ ਸ਼ਾਮਲ ਸੰਗਤਾਂ ਲਈ ਥਾਂ-ਥਾਂ ‘ਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ। ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਜਿਹਨਾਂ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਉਹਨਾ ਦੇ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਗੁਰਪੂਰਬ ਦੀਆਂ ਵਧਾਈਆਂ ਦਿੱਤੀਆਂ। ਇਸ ਸਮੇਂ ਦਰਬਾਰਾ ਸਿੰਘ ਸਾਬਕਾ ਸਰਪੰਚ ਪਲਾਹੀ,ਸੰਤੋਸ਼ ਕੁਮਾਰ ਗੋਗੀ ਜ਼ਿਲਾ ਪ੍ਰਧਾਨ ਐੱਸ.ਸੀ.ਵਿੰਗ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ, ਸੁਰਜਨ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਸੱਲ, ਮੇਜਰ ਸਿੰਘ, ਗਿਆਨ ਚੰਦ ਠੇਕੇਦਾਰ, ਫੋਰਮੈਨ ਬਲਵਿੰਦਰ ਸਿੰਘ,ਰਵਿੰਦਰ ਸਿੰਘ ਸੱਗੂ, ਗੁਰਚਰਨ ਸਿੰਘ ਬਸਰਾ, ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵੀਪਾਲ, ਉਪ ਪ੍ਰਧਾਨ ਪੀਟਰ ਕੁਮਾਰ, ਉਪ ਪ੍ਰਧਾਨ ਕਮਲਦੀਪ, ਜਨਰਲ ਸਕੱਤਰ ਸੁਖਵਿੰਦਰ ਸਿੰਘ, ਖਜ਼ਾਨਚੀ ਹੈਪੀ ਭਲਵਾਨ, ਪ੍ਰਚਾਰਕ ਸਕੱਤਰ ਪੀਟਰ ਕੁਮਾਰ, ਮੁੱਖ ਸਲਾਹਕਾਰ ਮੱਖਣ ਚੰਦ, ਮਦਨ ਲਾਲ, ਮੈਂਬਰ ਰਾਮ ਜੀ, ਗਗਨਦੀਪ ਮਨੀਸ਼, ਲੇਖਰਾਜ, ਵਿਜੈ ਕੁਮਾਰ, ਅਮਰੀਕ (ਘੁੱਲਾ), ਹੈਪੀ ਪਾੱਲ, ਰੁਪਿੰਦਰ ਸਿੰਘ, ਨਿਰਮਲ ਜੱਸੀ ਅਤੇ ਨਗਰ ਪੰਚਾਇਤ ਪਲਾਹੀ ਦੇ ਮੈਂਬਰ ਸੰਨੀ ਚੰਦੜ, ਮਦਨ ਲਾਲ, ਬਲਵਿੰਦਰ ਕੌਰ, ਗੁਰਬਖ਼ਸ਼ ਕੌਰ, ਜੋਗਿੰਦਰ ਰਾਮ ਤਹਿਸੀਲਦਾਰ, ਜਸਬੀਰ ਸਿੰਘ ਬਸਰਾ, ਰਜਿੰਦਰ ਸਿੰਘ ਬਸਰਾ ਅਤੇ ਸਾਬਕਾ ਸਰਪੰਚ ਬੀਬੀ ਰਣਜੀਤ ਕੌਰ ਆਦਿ ਹਾਜ਼ਰ ਸਨ।  

ਪਲਾਹੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ Read More »