admin

ਟੋਕੀਓ ਉਲੰਪਿਕਸ: ਤੀਰਅੰਦਾਜ਼ੀ ‘ਚ ਭਾਰਤ ਕੁਆਟਰ ਫਾਈਨਲ ਪੁੱਜਾ, ਮਨਿਕਾ ਬਤਰਾ ਤੇ ਸੁਮਿਤ ਨਾਗਲ ਟੇਬਲ ਟੈਨਿਸ ਮੁਕਾਬਲਾ ਹਾਰੇ

ਟੋਕਿਉ: ਭਾਰਤੀ ਤੀਰਅੰਦਾਜ਼ੀ ਟੀਮ ਨੇ 16 ਦੇ ਦੌਰ ਵਿਚ ਕਜਾਖ਼ਿਸਤਾਨ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਪੈਰ ਰੱਖ ਲਿਆ ਹੈ। ਕੁਆਰਟਰ ਫਾਈਨਲ ਵਿਚ ਭਾਰਤ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਹੋਵੇਗਾ। ਅਤਨੂ ਦਾਸ, ਤਰੁਣਦੀਪ ਰਾਏ ਅਤੇ ਪ੍ਰਵੀਨ ਜਾਧਵ ਨਾਲ ਮਿਲ ਕੇ ਬਣੀ ਨੌਵੀਂ ਵੀਰਤਾ ਪ੍ਰਾਪਤ ਭਾਰਤੀ ਤਿਕੜੀ ਨੇ ਡੇਨਿਸ ਗੈਂਕਿਨ, ਇਲਫਤ ਅਬਦੁਲਿਨ ਅਤੇ ਸੰਜਰ ਮੁਸਾਯੇਵ ਦੀ ਕਜ਼ਾਖ ਟੀਮ ਨੂੰ 6-2 ਨਾਲ ਹਰਾਇਆ। ਕਰੀਬੀ ਮੁਕਾਬਲੇ ਵਿਚ ਚਾਰ ਸੈਟਾਂ ਦਾ ਫੈਸਲਾ ਇਕ ਅੰਕ ਨਾਲ ਹੋਇਆ। ਯੁਮੇਨੋਸ਼ੀਮਾ ਪਾਰਕ ਤੀਰਅੰਦਾਜ਼ੀ ਜ਼ੋਨ ਵਿੱਚ, ਭਾਰਤੀਆਂ ਨੇ ਆਖਰੀ ਦੋ ਕੋਸ਼ਿਸ਼ਾਂ ਵਿੱਚ ਪ੍ਰਵੀਨ ਜਾਧਵ ਅਤੇ ਅਤਨੂ ਦਾਸ ਨੇ 55-54 ਨਾਲ ਜਿੱਤ ਪ੍ਰਾਪਤ ਕੀਤੀ ਅਤੇ 2-0 ਦੀ ਲੀਡ ਲੈਣ ਤੋਂ ਬਾਅਦ ਇਕ ਅੰਕ ਤੋਂ ਪਹਿਲਾ ਸੈੱਟ ਹਾਸਲ ਕੀਤਾ। ਦੂਜਾ ਸੈੱਟ ਭਾਰਤੀਆਂ ਲਈ ਬਹੁਤ ਅਸਾਨ ਸੀ ਕਿਉਂਕਿ ਕਜ਼ਾਖ ਟੀਮ ਨੇ ਆਪਣੇ 6 ਤੀਰਾਂ ਵਿਚ ਕੁੱਲ 51 ਅੰਕ ਹਾਸਲ ਕੀਤੇ, ਜਿਸ ਵਿਚ 3 ਵਾਰ 8-8 ਅੰਕ ਸ਼ਾਮਲ ਸਨ। ਅਤਨੂ ਦਾਸ ਐਂਡ ਕੰਪਨੀ ਨੇ ਇਹ ਸੈੱਟ 52-51 ਨਾਲ ਦਿੱਤ ਕੇ 4-0 ਦੀ ਲੀਡ ਹਾਸਲ ਕਰ ਲਈ। ਭਾਰਤੀ ਖਿਡਾਰਨ ਮਨਿਕਾ ਬਤਰਾ ਟੋਕੀਓ ਓਲੰਪਿਕਸ ਖੇਡਾਂ ਦੇ ਟੇਬਲ ਟੈਨਿਸ ਮੁਕਾਬਲਿਆਂ ਦੇ ਮਹਿਲਾ ਸਿੰਗਲ ’ਚ ਸੋਮਵਾਰ ਨੂੰ ਆਸਟਰੀਆ ਦੀ ਸੋਫੀਆ ਪੋਲਕਾਨੋਵਾ ਤੋਂ ਸਿੱਧੇ ਸੈੱਟਾਂ ’ਚ ਹਾਰ ਕੇ ਮੁਕਾਬਲੇ ’ਚੋਂ ਬਾਹਰ ਹੋ ਗਈ। ਤੀਜੇ ਦੌਰ ’ਚ ਮਨਿਕਾ ਨੂੰ ਸੋਫੀਆ ਹੱਥੋਂ 0-4 (8-11, 2-11, 5-11, 7-11) ਨਾ ਹਾਰ ਨਸੀਬ ਹੋਈ। ਇਸ ਤੋਂ ਪਹਿਲਾਂ ਮਨਿਕਾ ਅਚੰਤਾ ਸ਼ਰਤ ਕਮਲ ਨਾਲ ਮਿਕਸਡ ਡਬਲਜ਼ ਵਰਗ ਦੇ ਮੁਕਾਬਲਿਆਂ ਚੋਂ ਵੀ ਬਾਹਰ ਹੋ ਚੁੱਕੀ ਹੈ। ਜਦਕਿ ਭਾਰਤੀ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਪੁਰਸ਼ਾਂ ਦੇ ਸਿੰਗਲ ਮੁਕਾਬਲੇ ਦੇ ਦੂਜੇ ਦੌਰ ’ਚ ਪੁਰਤਗਾਲ ਦੇ ਟਿਆਗੋ ਅਪੋਲੋਨੀਆ ਖ਼ਿਲਾਫ਼ ਜਿੱਤ ਹਾਸਲ ਕੀਤੀ ਹੈ। ਇਸੇ ਦੌਰਾਨ ਟੈਨਿਸ ਦੇ ਪੁਰਸ਼ ਸਿੰਗਲ ਵਰਗ ’ਚ ਭਾਰਤ ਦਾ ਸੁਮਿਤ ਨਾਗਲ ਵੀ ਦੁਨੀਆਂ ਦੇ ਦੂਜੇ ਨੰਬਰ ਦੇ ਖ਼ਿਡਾਰੀ ਦਾਨਿਲ ਮੈਦਵੇਦੇਵ ਤੋਂ ਹਾਰ ਕੇ ਬਾਹਰ ਹੋ ਬਾਹਰ ਹੋ ਗਿਆ। ਦੂਜੇ ਦੌਰ ’ਚ ਨਾਗਲ ਨੂੰ ਮੈਦਵੇਦੇਵ ਤੋਂ 2-6, 1-6 ਨਾਲ ਹਾਰ ਮਿਲੀ। ਬੈਡਮਿੰਟਨ ਵਿੱਚ ਭਾਰਤੀ ਖਿਡਾਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਪੁਰਸ਼ਾਂ ਦੇ ਡਲਬਜ਼ ਵਰਗ ’ਚ ਇੰਡੋਨੇਸ਼ੀਆ ਦੇ ਮਾਰਕਸ ਫਰਨਾਲਡੀ ਗਿਡਿਓਨ ਅਤੇ ਕੇਵਿਨ ਸੰਜੈ ਸੁਕਾਮੁਲਜੋ ਦੀ ਅੱਵਲ ਦਰਜਾ ਪ੍ਰਾਪਤ ਜੋੜੀ ਤੋਂ 13-21, 12-21 ਨਾਲ ਹਾਰ ਗਈ। ਸਕੀਟ ਨਿਸ਼ਾਨੇਬਾਜ਼ੀ ’ਚ ਵੀ ਭਾਰਤ ਹੱਥ ਨਿਰਾਸ਼ਾ ਲੱਗੀ ਹੈ, ਜਿੱਥੇ ਅੰਗਦਵੀਰ ਸਿੰਘ ਅਤੇ ਮੈਰਾਜ ਅਹਿਮਦ ਖਾਨ ਮੁਕਾਬਲੇ ’ਚੋਂ ਬਾਹਰ ਹੋ ਗਏ। ਅੰਗਦ 18ਵੇਂ ਅਤੇ ਮੈਰਾਜ 25ਵੇਂ ਸਥਾਨ ’ਤੇ ਰਹਿੰਦਿਆਂ ਫਾਈਨਲ ’ਚ ਜਗ੍ਹਾ ਨਹੀਂ ਬਣਾ ਸਕੇ।  

ਟੋਕੀਓ ਉਲੰਪਿਕਸ: ਤੀਰਅੰਦਾਜ਼ੀ ‘ਚ ਭਾਰਤ ਕੁਆਟਰ ਫਾਈਨਲ ਪੁੱਜਾ, ਮਨਿਕਾ ਬਤਰਾ ਤੇ ਸੁਮਿਤ ਨਾਗਲ ਟੇਬਲ ਟੈਨਿਸ ਮੁਕਾਬਲਾ ਹਾਰੇ Read More »

ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਮੁਲਤਵੀ

ਨਵੀਂ ਦਿੱਲੀ, 26 ਜੁਲਾਈ-ਵਿਰੋਧੀ ਪਾਰਟੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ ਤੱਕ ਮੁਲਤਵੀ ਕੀਤੀ ਗਈ। ਸਪੀਕਰ ਓਮ ਬਿਰਲਾ ਨੇ ਪ੍ਰਦਰਸ਼ਨਕਾਰੀਆਂ ਨੂੰ ਆਪਣੀਆਂ ਸੀਟਾਂ ’ਤੇ ਬੈਠਣ ਲਈ ਕਹਿੰਦਿਆਂ ਇਸ ਮੁੱਦੇ ’ਤੇ ਬਹਿਸ ਦੀ ਪੇਸ਼ਕਸ਼ ਕੀਤੀ ਪਰ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਦੀ ਗੱਲ ਨਾ ਸੁਣੀ। ਜਦੋਂ ਉਨ੍ਹਾਂ ਵੱਲੋਂ ਸਦਨ ਦੀ ਕਾਰਵਾਈ ਮੁਲਤਵੀ ਕੀਤੀ ਗਈ ਉਸ ਸਮੇਂ ਪ੍ਰਸ਼ਨ ਕਾਲ ਚੱਲ ਰਿਹਾ ਸੀ। ਵਿਰੋਧੀ ਪਾਰਟੀਆਂ ਦੇ ਪ੍ਰਦਰਸ਼ਨ ਬਾਅਦ ਵਿੱਚ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਦੀ ਕਾਰਵਾਈ ਵੀ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਉਪਰੰਤ ਦੁਪਹਿਰ ਤੱਕ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਵੱਲੋਂ ਵੇਟਲਿਫਟਰ ਮੀਰਾਬਾਈ ਚਾਨੂੰ ਨੂੰ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਵਧਾਈ ਵੀ ਦਿੱਤੀ ਗਈ। ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੀ ਨਾਅਰੇਬਾਜ਼ੀ ਕਾਰਨ ਦੋ ਵਾਰ ਮੁਲਤਵੀ ਕਰਨ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਇੱਕ ਵਾਰ ਫਿਰ ਬਾਅਦ ਦੁਪਹਿਰ 2.45 ਵਜੇ ਸ਼ੁਰੂ ਹੋਈ ਪਰ ਪੰਜ ਮਿੰਟ ਬਾਅਦ ਹੀ 3 ਵਜੇ ਤੱਕ ਕਾਰਵਾਈ ਫਿਰ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਰਾਜ ਸਭਾ 4 ਵਜੇ ਤੱਕ ਅਤੇ ਲੋਕ ਸਭਾ ਮੰਗਲਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕੀਤੀ ਗਈ। ਪੇਗਾਸਸ ਜਾਸੂਸੀ ਕਾਂਡ, ਕਿਸਾਨ ਅੰਦੋਲਨ, ਮੀਡੀਆ ’ਤੇ ਛਾਪੇਮਾਰੀ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਸਰਕਾਰ ’ਤੇ ਹਮਲਾਵਰ ਹਨ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਨੇਤਾਵਾਂ ਨੇ ਪੇਗਾਸਸ ਮਾਮਲੇ ’ਤੇ ਨਾਅਰੇਬਾਜ਼ੀ ਕੀਤੀ। ਮੁਲਤਵੀ ਕਰ ਦਿੱਤੀ ਗਈ।ਹੰਗਾਮੇ ਦੇ ਚਲਦਿਆਂ ਲੋਕ ਸਭਾ ਦੀ ਕਾਰਵਾਈ ਮੰਗਲਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਮੁਲਤਵੀ Read More »

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਬੰਗਲੂਰੂ, 26 ਜੁਲਾਈ–  ਬੀ.ਐੱਸ. ਯੇਦੀਯੁਰੱਪਾ ਨੇ ਸੋਮਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਰਾਜਪਾਲ ਠਾਵਰਚੰਦ ਗਹਿਲੋਤ ਨੂੰ ਸੌਂਪ ਦਿੱਤਾ ਹੈ। ਰਾਜਪਾਲ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ 2-3 ਦਿਨਾਂ ਵਿੱਚ ਕੀਤੀ ਜਾਵੇਗਾ। ਉਦੋਂ ਯੇਦੀਯੁਰੱਪਾ ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ। ਯੇਦੀਯੁਰੱਪਾ ਨੇ ਗਹਿਲੋਤ ਨੂੰ ਰਾਜ ਭਵਨ ਵਿੱਚ ਆਪਣਾ ਅਸਤੀਫ਼ਾ ਰਾਜਪਾਲ ਗਹਿਲੋਤ ਨੂੰ ਅਸਤੀਫਾ ਸੌਂਪਿਆ। ਯੇਦੀਯੁਰੱਪਾ ਨੇ ਕਿਹਾ ਕਿ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ। ਇਸ ਤੋਂ ਕੁਝ ਘੰਟੇ ਪਹਿਲਾਂ, ਆਪਣੀ ਸਰਕਾਰ ਦੇ ਕਾਰਜਕਾਲ ਦੇ ਦੋ ਸਾਲ ਪੂਰੇ ’ਤੇ 78 ਸਾਲਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਨੇ ਵਿਧਾਨ ਸਭਾ ’ਚ ਕਿਹਾ ਸੀ ਕਿ ਉਹ ਦੁਪਹਿਰ ਦੇ ਖਾਣੇ ਤੋਂ ਬਾਅਦ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦੇਣਗੇ। ਯੇਦੀਯੁਰੱਪਾ ਨੇ ਭਾਵੁਕ ਹੁੰਦਿਆਂ ਗਲਾ ਭਰ ਕੇ ਕਿਹਾ ਸੀ, ‘ਮੇਰੀ ਗੱਲ ਨੂੰ ਐਂਵੇਂ ਨਾ ਸਮਝਿਓ , ਤੁਹਾਡੀ ਆਗਿਆ ਨਾਲ ਮੈਂ ਫੈਸਲਾ ਕੀਤਾ ਹੈ ਕਿ ਮੈਂ ਦੁਪਹਿਰ ਦੇ ਖਾਣੇ ਤੋਂ ਬਾਅਦ ਰਾਜ ਭਵਨ ਜਾਵਾਂਗਾ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਰਾਜਪਾਲ ਨੂੰ ਸੌਂਪਾਂਗਾ।’ ਉਨ੍ਹਾਂ ਕਿਹਾ ਸੀ, ‘ਮੈਂ ਇਹ ਉਦਾਸੀ ਕਰਕੇ ਨਹੀਂ, ਬਲਕਿ ਖੁਸ਼ੀ ਨਾਲ ਕਰ ਰਿਹਾ ਹਾਂ।’

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ Read More »

ਕਿਸਾਨ ਜਥੇਬੰਦੀਆਂ ਨੇ ਰੁਲਦੂ ਸਿੰਘ ਮਾਨਸਾ ਨੂੰ ਕਿਸਾਨ ਮੋਰਚੇ ਵਿਚੋਂ 15 ਦਿਨ ਲਈ ਮੁਅੱਤਲ

ਚੰਡੀਗੜ੍: ਕਿਸਾਨ ਜਥੇਬੰਦੀਆਂ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਨੂੰ ਕਿਸਾਨ ਮੋਰਚੇ ਵਿਚੋਂ 15 ਦਿਨ ਲਈ ਮੁਅੱਤਲ ਕਰ ਦਿਤਾ ਹੈ। ਰੁਲਦੂ ਸਿੰਘ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਹਨ। ਰੁਲਦੂ ਸਿੰਘ ਨੂੰ ਮੁਅੱਤਲ ਕਰਨ ਦਾ ਫ਼ੈਸਲਾ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿਚ ਲਿਆ ਗਿਆ। ਇਸ ਦੀ ਪ੍ਰਧਾਨਗੀ ਹਰਿੰਦਰ ਸਿੰਘ ਲੱਖੋਵਾਲ ਨੇ ਕੀਤੀ। ਇਸ ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਜਗਜੀਤ ਸਿੰਘ ਡੱਲੇਵਾਲ ਅਤੇ ਯੁੱਧਵੀਰ ਸਿੰਘ ਮੌਜੂਦ ਸਨ, ਜਿਨ੍ਹਾਂ ਨੇ ਫ਼ੈਸਲੇ ਦਾ ਸਮਰਥਨ ਕੀਤਾ। ਇਹ ਫ਼ੈਸਲਾ ਪਿਛਲੇ ਦਿਨੀਂ ਰੁਲਦੂ ਸਿੰਘ ਵਲੋਂ ਕਿਸਾਨ ਮੋਰਚੇ ਦੇ ਮੰਚ ਉਪਰ ਇਕ ਧਰਮ ਦੀਆਂ ਧਾਰਮਕ ਭਾਵਨਾਵਾਂ ਭੜਕਾਉਣ ਵਾਲੇ ਦਿਤੇ ਭਾਸ਼ਣ ਕਾਰਨ ਕੀਤੀ ਹੈ। ਆਗੂਆਂ ਨੇ ਕਿਹਾ ਕਿ ਮੋਰਚੇ ਵਿਚ ਅਜਿਹੇ ਵਿਚਾਰਾਂ ਦੀ ਕੋਈਂ ਥਾਂ ਨਹੀਂ, ਇਸੇ ਕਰ ਕੇ ਸੀਨੀਅਰ ਆਗੂ ਵਿਰੁਧ ਸਖ਼ਤ ਫ਼ੈਸਲਾ ਲਿਆ ਗਿਆ ਹੈ। ਮੋਰਚੇ ਵਿਚੋਂ ਮੁਅੱਤਲ ਕੀਤੇ ਜਾਣ ਵਾਲੇ ਰੁਲਦੂ ਸਿੰਘ ਤੀਜੇ ਵੱਡੇ ਨੇਤਾ ਹਨ। ਇਸ ਤੋਂ ਪਹਿਲਾਂ ਸੁਰਜੀਤ ਸਿੰਘ ਫੂਲ ਤੇ ਗੁਰਨਾਮ ਸਿੰਘ ਚੜੂਨੀ ਮੁਅੱਤਲ ਕੀਤੇ ਜਾ ਚੁਕੇ ਹਨ।

ਕਿਸਾਨ ਜਥੇਬੰਦੀਆਂ ਨੇ ਰੁਲਦੂ ਸਿੰਘ ਮਾਨਸਾ ਨੂੰ ਕਿਸਾਨ ਮੋਰਚੇ ਵਿਚੋਂ 15 ਦਿਨ ਲਈ ਮੁਅੱਤਲ Read More »

ਸਿੱਧੂ ਨੂੰ ਪ੍ਰਧਾਨ ਬਣਨ ‘ਤੇ ਪਾਕਿਸਤਾਨ ਤੋਂ ਸਿੱਖਾਂ ਵੱਲੋਂ ਵਧਾਈ, ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਕੀਤੀ ਅਪੀਲ

ਅੰਮ੍ਰਿਤਸਰ- ਕਾਂਗਰਸ ਵੱਲੋਂ ਹਾਲ ਹੀ ਵਿਚ ਥਾਪੇ ਗਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਗੁਆਂਢੀ ਦੇਸ਼ ਪਾਕਿਸਤਾਨ ਤੋਂ ਸਿੱਖਾਂ ਵੱਲੋਂ ਵਧਾਈਆ ਦਿੱਤੀਆਂ ਜਾ ਰਹੀਆ ਹਨ।ਪਾਕਿਸਤਾਨ ਸਿੱਖ ਆਗੂ ਇੰਦਰਜੀਤ ਸਿੰਘ ਮੈਂਬਰ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਯਾਰੀ ਨਿਭਾਉਂਦਿਆਂ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀਆਂ ਭਾਵਨਾ ਮੁੱਖ ਰੱਖਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਉਣ ਦਾ ਸਾਰਾ ਸਿਹਰਾ ਸਿੱਧੂ ਨੂੰ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਆਪ ਸੇਵਾ ਲੈਂਦਿਆਂ ਇਹ ਧਾਰਮਿਕ ਕਾਰਜ ਸਿੱਧੂ ਦੇ ਜਿੰਮੇ ਲਗਾਕੇ ਕਰਵਾਇਆ ਹੈ ਨਹੀਂ ਤੇ ਜੋ ਹਲਾਤ ਦੋਵੇ ਦੇਸ਼ਾਂ ਦੀਆ ਸਰਕਾਰਾਂ ਦੇ ਦਰਮਿਆਨ ਸਨ ਇਹ ਲਾਂਘਾ ਕਦੀ ਵੀ ਖੁੱਲ ਨਹੀਂ ਸਕਦਾ ਸੀ । ਜਿਸ ਲਈ ਅੱਜ ਸਿੱਧੂ ਦਾ ਹਰ ਇਕ ਪਾਕਿਸਤਾਨੀ ਸਿੱਖ ਸਤਿਕਾਰ ਕਰਦਾ ਤੇ ਉਨ੍ਹਾਂ ਨੂੰ ਵਧਾਈਆਂ ਦਿੰਦਾ ਹੈ। ਇਸ ਦੌਰਾਨ ਸਿੱਧੂ ਨੂੰ ਪਾਕਿ ਸਿੱਖਾਂ ਨੇ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਕੋਰੀਡੋਰ ਲਾਂਘਾ ਖੁਲ੍ਹਵਾਇਆ ਹੈ ਉਸੇ ਤਰ੍ਹਾਂ ਉਹ ਭਾਰਤ ਸਰਕਾਰ ਤੱਕ ਪਹੁੰਚ ਕਰਕੇ ਕੋਰੋਨਾ ਮਹਾਂਮਾਰੀ ਦਾ ਬਹਾਨਾ ਘੜ੍ਹ ਕੇ ਭਾਰਤ ਸਰਕਾਰ ਵੱਲੋਂ ਸੰਗਤਾਂ ਦੇ ਦਰਸ਼ਨ ਦੀਦਾਰਿਆਂ ਲਈ ਬੰਦ ਕੀਤਾ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਮੁੜ ਖੁਲਵਾ ਕੇ ਭਾਰਤ ਤੋਂ ਸੰਗਤਾਂ ਨੂੰ ਭੇਜਿਆ ਜਾਵੇ।  

ਸਿੱਧੂ ਨੂੰ ਪ੍ਰਧਾਨ ਬਣਨ ‘ਤੇ ਪਾਕਿਸਤਾਨ ਤੋਂ ਸਿੱਖਾਂ ਵੱਲੋਂ ਵਧਾਈ, ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਕੀਤੀ ਅਪੀਲ Read More »

ਸ਼੍ਰੋਮਣੀ ਅਕਾਲ ਦਲ (ਯੂਨਾਈਟਿਡ) ਨਾਲ ਗੱਠਜੋੜ ਕਰਨ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ- ਰਾਘਵ ਚੱਢਾ

ਨਵੀਂ ਦਿੱਲੀ, 26 ਜੁਲਾਈ-  ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਸ਼੍ਰੋਮਣੀ ਅਕਾਲ ਦਲ (ਯੂਨਾਈਟਿਡ) ਨਾਲ ਗੱਠਜੋੜ ਕਰਨ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ ਅਜਿਹੀ ਕੋਈ ਗੱਲਬਾਤ ਵੀ ਨਹੀਂ ਚੱਲ ਰਹੀ ਹੈ। ਪੰਜਾਬ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਆਪ’ ਤੇ ਸ਼੍ਰੋਮਣੀ ਅਕਾਲ ਦਲ (ਯੂਨਾਈਟਿਡ) ਦਾ ਗੱਠਜੋੜ ਹੋਣ ਦੀਆਂ ਸੰਭਾਵਨਾਵਾਂ ਸਬੰਧੀ ਇਕ ਖ਼ਬਰ ਤੋਂ ਬਾਅਦ ਸ੍ਰੀ ਚੱਢਾ ਨੇ ਅੱਜ ਟਵੀਟ ਕਰ ਕੇ ਇਹ ਸਪੱਸ਼ਟੀਕਰਨ ਦਿੱਤਾ ਹੈ।

ਸ਼੍ਰੋਮਣੀ ਅਕਾਲ ਦਲ (ਯੂਨਾਈਟਿਡ) ਨਾਲ ਗੱਠਜੋੜ ਕਰਨ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ- ਰਾਘਵ ਚੱਢਾ Read More »

ਵਿਸ਼ਵ ਕੈਡੇਟ ਚੈਂਪੀਅਨਸ਼ਿਪ ਵਿਚ ਪਹਿਲਵਾਨ ਪ੍ਰੀਆ ਮਲਿਕ ਨੇ ਜਿੱਤਿਆ ਸੋਨ ਤਗਮਾ

ਨਵੀਂ ਦਿੱਲੀ – ਭਾਰਤ ਨੇ ਵਿਸ਼ਵ ਕੈਡੇਟ ਚੈਂਪੀਅਨਸ਼ਿਪ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਭਾਰਤ ਦੀ ਮਹਿਲਾ ਪਹਿਲਵਾਨ ਪ੍ਰੀਆ ਮਲਿਕ ਨੇ ਹੰਗਰੀ ਵਿਚ ਆਯੋਜਿਤ ਕੀਤੀ ਜਾ ਰਹੀ ਇਸ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੇ 75 ਕਿੱਲੋ ਭਾਰ ਵਰਗ ਵਿਚ ਸੋਨ ਤਗਮਾ ਜਿੱਤਿਆ ਹੈ। ਪ੍ਰੀਆ ਨੇ ਬੇਲਾਰੂਸ ਦੇ ਪਹਿਲਵਾਨ ਨੂੰ 5-0 ਨਾਲ ਹਰਾ ਕੇ ਵਰਲਡ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ।ਪ੍ਰੀਆ ਨੇ ਸਾਲ 2019 ਵਿਚ ਪੁਣੇ ਵਿਚ ਖੇਲੋ ਇੰਡੀਆ ਵਿਚ ਸੋਨੇ ਦਾ ਤਗਮਾ, 2019 ਵਿਚ ਦਿੱਲੀ ਵਿਚ 17 ਵੀਂ ਸਕੂਲ ਖੇਡਾਂ ਵਿਚ ਸੋਨੇ ਦਾ ਤਗਮਾ ਅਤੇ 2020 ਵਿਚ ਪਟਨਾ ਵਿਚ ਨੈਸ਼ਨਲ ਕੈਡੇਟ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਵੀ ਜਿੱਤਿਆ ਹੈ। ਸਾਲ 2020 ਵਿਚ ਹੋਈਆਂ ਨੈਸ਼ਨਲ ਸਕੂਲ ਖੇਡਾਂ ਵਿਚੋਂ ਵੀ ਪ੍ਰੀਆ ਮਲਿਕ ਨੇ ਸੋਨ ਤਮਗਾ ਜਿੱਤਿਆ।

ਵਿਸ਼ਵ ਕੈਡੇਟ ਚੈਂਪੀਅਨਸ਼ਿਪ ਵਿਚ ਪਹਿਲਵਾਨ ਪ੍ਰੀਆ ਮਲਿਕ ਨੇ ਜਿੱਤਿਆ ਸੋਨ ਤਗਮਾ Read More »

ਓਲੰਪਿਕ ਖੇਡਾਂ: ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਮਿਲੀ ਨਿਰਾਸ਼ਾ

ਓਲੰਪਿਕ ਖੇਡਾਂ ਦਾ ਸ਼ੁੱਕਰਵਾਰ ਨੂੰ ਸ਼ਾਨਦਾਰ ਆਗਾਜ਼ ਹੋ ਚੁੱਕਾ ਹੈ।  ਦੂਸਰੇ ਦਿਨ ਭਾਰਤ ਨੇ ਆਪਣੀ ਮੈਡਲ ਟੈਲੀ ਦਾ ਖਾਤਾ ਵੇਟਲਿਫਟਰ ਮੀਰਾਬਾਈ ਚਾਨੂ ਦੇ ਸਿਲਵਰ ਮੈਡਲ ਨਾਲ ਖੋਲ੍ਹਿਆ।  ਟੋਕੀਉ ਉਲੰਪਿਕਸ ਦੇ ਤੀਸਰੇ ਦਿਨ ਭਾਰਤ ਦੀ ਸ਼ੁਰੂਆਤ ਮਿਲੀ ਜੁਲੀ ਰਹੀ।ਇਸ ਦੇ ਨਾਲ ਹੀ  10 ਮੀਟਰ ਏਅਰ ਰਾਈਫਲ ਮੇਨਸ ਕਵਾਲੀਫਿਕੇਸ਼ਨ ‘ਚ ਭਾਰਤ ਦੇ ਦਿਵਿਆਂਸ਼ ਪੰਵਾਰ ਤੇ ਦੀਪਕ ਕੁਮਾਰ ਮੈਡਲ ਦੌੜ ਵਿਚ ਜਗ੍ਹਾ ਬਣਾਉਣ ਵਿਚ ਨਾਕਾਮ ਰਹੇ। ਇਸ ਤੋਂ ਇਲਾਵਾ 10 ਮੀਟਰ ਏਅਰ ਪਿਸਟਲ ‘ਚ ਮਨੂ ਭਾਕਰ  ਤੇ ਯਸ਼ਸਵਨੀ ਸਿੰਘ ਦੇਸਵਾਲ, ਦੋਵੇਂ ਹੀ ਫਾਈਨਲ ਦੀ ਦੌੜ ‘ਚੋਂ ਬਾਹਰ ਹੋ ਗਈਆਂ। ਮਨੂ 575 ਅੰਕਾਂ ਦੇ ਨਾਲ 12ਵੇਂ ਜਦਕਿ ਯਸ਼ਸਵਨੀ 574 ਅੰਕਾਂ ਦੇ ਨਾਲ 13ਵੇਂ ਨੰਬਰ ‘ਤੇ ਰਹੀ। ਇਸ ਤਰ੍ਹਾਂ ਦੋਵੇਂ ਖਿਡਾਰਨਾਂ ਮੈਡਲ ਦੀ ਦੌੜ ਤੋਂ ਬਾਹਰ ਹੋ ਗਈਆਂ। ਇਸ ਦੇ ਨਾਲ ਹੀ ਦੱਸ ਦਈਏ ਕਿ ਬੈਡਮਿੰਟਨ ਮਹਿਲਾ ਖਿਡਾਰੀ ਪੀਵੀ ਸਿੰਧੂ ਨੇ ਜਿੱਤ ਦੇ ਨਾਲ ਸ਼ੁਰੂਆਤ ਕੀਤੀ। ਉਸ ਨੇ ਇਜ਼ਰਾਈਲ ਦੀ ਕੇਸਨੇਨੀਆ ਪੋਲਿਕਾਰਪੋਵਾ ਨੂੰ ਹਰਾਇਆ। ਸ਼ੁਰੂ ‘ਚ ਪੋਲਿਕਾਰਪੋਵਾ ਨੇ 3-1 ਦੀ ਬੜ੍ਹਤ ਲਈ ਸੀ, ਪਰ ਸਿੰਧੂ ਨੇ 5-5 ਨਾਲ ਲਗਾਤਾਰ 12 ਅੰਕ ਜਿੱਤੇ। ਉਸ ਨੇ ਇਸ ਗਰੁੱਪ ਮੈਚ ਨੂੰ ਸਿਰਫ਼ 29 ਮਿੰਟਾਂ ‘ਚ 21-7, 21-10 ਨਾਲ ਜਿੱਤ ਲਿਆ। ਇਸ ਤੋਂ ਅੱਗੇ ਟੈਨਿਸ ਮਹਿਲਾ ਡਬਲ (Tennis Woman Double) ‘ਚ ਵੀ ਭਾਰਤ ਦੇ ਹੱਥ ਵੱਡੀ ਨਿਰਾਸ਼ਾ ਲੱਗੀ ਹੈ। ਸਾਨੀਆ ਮਿਰਜ਼ਾ ਤੇ ਅੰਕਿਤਾ ਰੈਣਾ  ਪਹਿਲੇ ਦੌਰ ‘ਚ ਬਾਹਰ ਹੋ ਗਈਆਂ ਹਨ। ਦੋਵਾਂ ਨੇ ਸ਼ੁਰੂਆਤ ਚੰਗੀ ਕੀਤੀ ਤੇ ਪਹਿਲਾ ਸੈੱਟ 6-0 ਨਾਲ ਜਿੱਤਿਆ। ਦੂਸਰੇ ਸੈੱਟ ਤੇ ਮੈਚ ਲਈ 5-3 ‘ਤੇ ਸਰਵਿਸ ਕਰ ਰਹੀਆਂ ਸਨ, ਪਰ ਯੂਕ੍ਰੇਨ ਦੀ ਲਿਊਡਮਿਲਾ ਤੇ ਨਾਦੀਆ ਕਿਚੇਨੋਕ ਨੇ ਆਪਣੀ ਲੈਅ ਹਾਸਲ ਕਰ ਲਈ ਤੇ ਤੀਸਰਾ ਸੈੱਟ ਟਾਈ-ਬ੍ਰੇਕਰ ਲਈ ਮਜਬੂਰ ਕਰ ਦਿੱਤਾ। ਅਖੀਰ ਵਿਚ ਯੂਕ੍ਰੇਨ ਦੀ ਜੋੜੀ ਨੇ ਮੈਚ ਨੂੰ 6-0, 6-7 (0), 8-10 ਨਾਲ ਜਿੱਤ ਲਿਆ।      

ਓਲੰਪਿਕ ਖੇਡਾਂ: ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਮਿਲੀ ਨਿਰਾਸ਼ਾ Read More »

ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ,ਜਿਲ੍ਹਾ ਕਪੂਰਥਲਾ ਜ਼ੋਨ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਸਖਤ ਵਿਰੋਧ ਕਰਦੇ ਹੋਏ ਧਰਨਾ ਤੇ ਮੰਗ ਪੱਤਰ ਦਿੱਤਾ

ਕਪੂਰਥਲਾ 26 ਜੁਲਾਈ 2021 ( ਏ.ਡੀ.ਪੀ. ਨਿਊਜ਼) ਪੰਜਾਬ ਸਰਕਾਰ ਦੇ ਸਰਕਾਰੀ/ਅਰਧ ਸਰਕਾਰੀ ਵਿਭਾਗਾਂ/ਬੋਰਡਾਂ/ ਕਾਰਪੋਰੇਸ਼ਨਾ/ਸਥਾਨਕ ਸਰਕਾਰਾਂ ਵਿਭਾਗ/ ਯੂਨੀਵਰਸਿਟੀਆਂ ਅਤੇ ਹੋਰ ਤਕਨੀਕੀ ਅਦਾਰਿਆਂ ਵਿੱਚ ਸੇਵਾਵਾਂ ਨਿਭਾ ਰਹੇ ਜੂਨੀਅਰ ਇੰਜੀਨੀਅਰਜ਼ / ਸਹਾਇਕ ਇੰਜੀਨੀਅਰਜ਼/ਉਪ ਮੰਡਲ ਇੰਜੀਨੀਅਰਜ , ਅਫਸਰਜ਼ (ਪਦ -ਉੱਨਤ) ਦੀ ਪ੍ਰਤੀਨਿਧ ਜਮਾਤ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ , ਪੰਜਾਬ, ਹਿਮਾਚਲ ਪ੍ਰਦੇਸ਼ ਚੰਡੀਗੜ੍ਹ (ਯੂ. ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਵੱਲੋ ਇੰਜ:ਮਨਜਿੰਦਰ ਸਿੰਘ ਮੱਤੇਨੰਗਲ (ਚੇਅਰਮੈਨ)ਇੰਜ: ਸੁਖਵਿੰਦਰ ਸਿੰਘ ਬਾਂਗੋਬਾਨੀ (ਸਕੱਤਰ ਜਨਰਲ), ਇੰਜ: ਦਿਲਪ੍ਰੀਤ ਸਿੰਘ ਲੋਹਟ (ਸੀਨੀਅਰ ਵਾਈਸ ਚੇਅਰਮੈਂਨ) ਅਤੇ ਇੰਜ: ਹਰਮਨਜੀਤ ਸਿੰਘ ਧਾਲੀਵਾਲ (ਵਾਈਸ ਚੇਅਰਮੈਂਨ) ਦੀ ਸਰਪ੍ਰਸਤੀ ਵਿੱਚ 26 ਜੁਲਾਈ ਨੂੰ ਕਪੂਰਥਲਾ ਜ਼ੋਨ ਵੱਲੋ ਜਿਲਾ ਪੱਧਰੀ ਰੋਸ ਧਰਨਾ ਡਿਪਟੀ ਕਮਿਸਨਰ ਕਪੂਰਥਲਾ ਦੇ ਦਫਤਰ ਵਿਖੇ ਪੰਜਾਬ ਸਰਕਾਰ ਵੱਲੋਂ ਗਠਿਤ 6ਵੇ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਭਰਪੂਰ ਰਿਪੋਰਟ ਤੇ ਸਿਫਾਰਸ਼ਾਂ ਅਤੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਮਿਤੀ 05-07-2021 ਨੂੰ ਮੁਲਾਜ਼ਮਤ ਮਾਰੂ ਨੀਤੀਆਂ ਤਹਿਤ ਮਨਮਾਨੇ ਢੰਗ ਜਾਰੀ ਨੋਟੀਫਿਕੇਸ਼ਨ ਦੇ ਵਿਰੋਧ ਵਿੱਚ ਸਥਾਨਕ ਪੱਧਰ ਤੇ ਸਾਂਤਮਈ ਭਾਰੀ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਦਿੱਤਾ ਗਿਆ।ਧਰਨੇ ਦੀ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਇੰਜੀ: ਸੰਤੋਖ ਸਿੰਘ ਸੰਮੀ ਕਨਵੀਨਰ ਅਤੇ ਕੋ-ਕਨਵੀਨਰ ਇੰਜੀ. ਪੰਕਜ਼ ਸਿੱਧੀ ਜਿਲ੍ਹਾ ਜੋਨ ਕਪੂਰਥਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੇ ਗਏ ਪੰਜਾਬ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਰਹਿ ਗਈਆਂ ਤਰੁੱਟੀਆਂ ਭਰਪੂਰ ਸਿਫਾਰਸਾਂ ਦੀ ਸੋਧਾਂ ਕੀਤਿਆਂ ਬਗੈਰ ਹੀ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਮਿਤੀ 05-07-2021 ਨੂੰ ਮੁਲਾਜ਼ਮਤ ਮਾਰੂ ਨੀਤੀਆਂ ਤਹਿਤ ਮਨਮਾਨੇ ਢੰਗ ਨਾਲ਼ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀ ਵੱਖ-2 ਬੁਲਾਰਿਆਂ ਸਖਤ ਨਿਖੇਧੀ ਕਰਦੇ ਹੋਏ ਵਿਰੋਧ ਕੀਤਾ ਗਿਆ ਹੈ। ਇੱਥੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਇੰਜ: ਪਰਵਿੰਦਰ ਕੁਮਾਰ ਸੂਬਾ ਜਨਰਲ ਸਕੱਤਰ, ਇੰਜ: ਰਾਜੀਵ ਉੱਪਲ ਸੂਬਾ ਜੱਥੇਬੰਦਕ ਸਕੱਤਰ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਸਾਲ 2011 ਵਿੱਚ ਜੱਥੇਬੰਦਕ ਸਖ਼ਤ ਸੰਘਰਸ਼ ਤੋਂ ਬਾਅਦ ਉਸ ਸਮੇਂ ਦੀ ਸਰਕਾਰ ਵੱਲੋਂ ਦਿੱਤੇ ਗਏ ਸਨਮਾਨਜਨਕ ਸਕੇਲਾਂ ਤੇ ਤਨਖਾਹ ਕਮਿਸ਼ਨ ਵੱਲੋਂ 2.25 ਦਾ ਨਾ ਪ੍ਰਵਾਨ ਕਰਨ ਯੋਗ ਗੁਣਾਂਕ ਦੇ ਕੇ ਇਸ ਵਰਗ ਨਾਲ ਸਰਾਸਰ ਧੱਕਾ ਕੀਤਾ ਗਿਆ ਹੈ। ਜਿਸ ਨਾਲ ਇਸ ਵਰਗ ਜੂਨੀਅਰ ਇੰਜੀਨੀਅਰ/ਸਹਾਇਕ ਇੰਜੀਨੀਅਰ ਅਤੇ ਪੱਦ ਉੁੱਨਤ ਐੱਸ ਡੀ ਈ/ ਓਜ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦੀ ਥਾਂ ਘਟਾਉਣ ਦਾ ਕੰਮ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਨੇ ਇਸ ਬੇਤਹਾਸ਼ਾ ਮਹਿੰਗਾਈ ਦੇ ਦੌਰ ਵਿੱਚ ਤਨਖਾਹ ਵਧਾਉਣ ਦੀ ਥਾਂ ਮਨਮਾਨੇ ਢੰਗ ਨਾਲ਼ ਤਨਖਾਹਾਂ ਘਟਾਉਣ ਦਾ ਕੰਮ ਕਰਦੇ ਹੋਏ ਮੁਲਾਜ਼ਮ ਵਰਗ ਦਾ ਸੋਸਣ ਕੀਤਾ ਗਿਆ ਹੈ। ਇਸ ਜਿਲਾ ਪੱਧਰੀ ਰੋਸ ਧਰਨੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਸਰਕਾਰ ਵੱਲੋਂ ਗਠਿਤ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋ ਹੀ ਰੱਦ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਤਨਖ਼ਾਹਾ ਸਬੰਧੀ ਜਾਰੀ ਨੋਟੀਫਿਕੇਸ਼ਨ ਵਿੱਚ ਵੱਖ-2 ਮੁਲਾਜ਼ਮ ਜੱਥੇਬੰਦੀਆਂ ਵੱਲੋਂ ਹੱਕੀ ਤੇ ਜਾਇਜ ਮੰਗਾਂ ਅਨੁਸਾਰ ਸੋਧਾਂ ਕਰਕੇ ਪੰਜਾਬ ਦੀ ਸਮੂਹ ਮੁਲਾਜ਼ਮਤ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ ਹੈ। ਕੌਂਸਲ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜੂਨੀਅਰ ਇੰਜੀਨੀਅਰ/ਸਹਾਇਕ ਇੰਜੀਨੀਅਰਜ਼ ਵਰਗ ਨੂੰ ਸਾਲ 2011 ਵਿੱਚ ਦਿੱਤੇ ਗਏ ਤਨਖਾਹ ਸਕੇਲਾਂ ਤੇ 3.01 ਦਾ ਗੁਣਾਂਕ ਦੇਣ ਦੀ ਮੰਗ ਕੀਤੀ ਗਈ। ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਸਮੂਹ ਜੇ.ਈ./ਏ.ਈ. ਵਰਗ ਦੇ ਖ਼ਤਮ ਕੀਤੇ 30 ਲੀਟਰ ਪੈਟਰੋਲ ਫਿਕਸ ਟਰੈਵਲਿੰਗ ਅਲਾਊਂਸ ਨੂੰ ਬਹਾਲ ਕਰਦੇ ਹੋਏ 80 ਲੀਟਰ ਪੈਟਰੋਲ ਭੱਤਾ ਫਿਕਸ ਟਰੈਵਲਿੰਗ ਅਲਾਊਸ ਦੇਣ ਦੀ ਮੰਗ ਕੀਤੀ ਗਈ । ਜਥੇਬੰਦੀ ਵੱਲੋਂ ਮਿਤੀ 1.1.2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਰਾਜ ਵਿੱਚ ਠੇਕੇ / ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰਨ, ਆਉਟ ਸੋਰਸਿੰਗ ਭਰਤੀ ਬੰਦ ਕਰਕੇ, ਪੱਕੀ ਭਰਤੀ ਕਰਨ, ਨਵੀਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੀ ਥਾਂ ਤੇ ਪੰਜਾਬ ਸਰਕਾਰ ਦੇ ਤਨਖਾਹ ਸਕੇਲਾਂ ਤੇ ਭਰਤੀ ਕਰਨ, ਜੇ.ਈ /ਏ. ਈ ਦੀ ਅਸਾਮੀ ਤੋਂ ਉਪ ਮੰਡਲ ਇੰਜੀਨੀਅਰ ਦੀ ਅਸਾਮੀ ਲਈ ਤਰੱਕੀ ਕੋਟਾ ਚੰਡੀਗੜ੍ਹ ਦੀ ਤਰਜ ਤੇ 50% ਤੋਂ ਵਧਾ ਕੇ 75% ਕਰਨ ਦੀ ਮੰਗ ਕੀਤੀ ਗਈ । ਧਰਨੇ ਵਿੱਚ ਸਰਬਸੰਮਤੀ ਨਾਲ ਫੈਸਲਾ ਕਰਕੇ ਪੰਜਾਬ ਦੀਆਂ ਸਮੂਹ ਮੁਲਾਂਜਮ ਭਰਾਤਰੀ ਜਥੇਬੰਦੀਆਂ ਵੱਲੋਂ ਸਾਂਝੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਮੰਨਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ ਗਈ । ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਸਾਂਤਮਈ ਰੋਸ ਧਰਨੇ ਉਪਰੰਤ ਡਿਪਟੀ ਕਮਿਸ਼ਨਰ ਕਪੂਰਥਲਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ । ਕੌਂਸਲ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਜੇਕਰ ਇਸ ਵਰਗ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਪੰਜਾਬ ਵਿੱਚ ਚਲਦੇ ਸਾਰੇ ਵਿਕਾਸ ਕਾਰਜਾਂ ਦਾ ਬਾਈਕਾਟ ਕਰਕੇ ਵਿਰੋਧ ਕੀਤਾ ਜਾਵੇਗਾ। ਜੂਨੀਅਰ ਇੰਜੀਨੀਅਰ/ਸਹਾਇਕ ਇੰਜੀਨੀਅਰ/ਉਪ ਮੰਡਲ ਇੰਜੀਨੀਅਰ,ਅਫਸਰ (ਪਦ ਉੱਨਤ) ਵਰਗ ਦੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਨਾ ਮੰਨਣ ਦੀ ਸੂਰਤ ਵਿੱਚ ਕੌਸਲ ਵੱਲੋਂ ਜਲਦ ਹੀ ਵਿਧਾਨ ਸਭਾ ਤੇ ਮੋਤੀ ਮਹਿਲ ਪਟਿਆਲਾ ਦਾ ਘੇਰਾਓ ਕਰਨ ਦੀ ਚਿਤਾਵਨੀ ਵੀ ਅਗਲੇ ਉਲੀਕੇ ਗਏ ਪ੍ਰੋਗਰਾਮ ਦੌਰਾਨ ਕਰਨ ਦੀ ਦਿੱਤੀ ਗਈ ਹੈ। ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਇੱਕ ਹੋਰ ਪਾਸ ਮਤੇ ਰਾਹੀਂ ਮੋਹਾਲੀ ਵਿਖੇ ਕੱਚੇ ਅਧਿਆਪਕਾ ਦੇ ਚੱਲ ਰਹੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦੇ ਹੋਏ ਇਨ੍ਹਾਂ ਸਮੂਹ ਕੱਚੇ ਅਧਿਆਪਕਾ ਨੂੰ ਪੱਕਾ ਕਰਨ ਦੀ ਮੰਗ ਵੀ ਕੀਤੀ ਗਈ । ਕੌਸਲ ਵੱਲੋਂ ਰਾਜ ਦੇ ਸਮੂਹ ਪੈਨਸ਼ਨਰਾਂ ਨੂੰ ਵੀ ਫੈਕਟਰ 3.01 ਦੇ ਗੁਣਾਂਕ ਨਾਲ ਪੈਨਸ਼ਨ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ। ਧਰਨੇ ਦੇ ਅਖੀਰ ਵਿੱਚ ਮੁਲਾਜ਼ਮਤ ਮਾਰੂ ਨੀਤੀਆਂ ਤਹਿਤ ਮਨਮਾਨੇ ਢੰਗ ਨਾਲ਼ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਸ ਸਾਂਤਮਈ ਰੋਸ ਧਰਨੇ ਵਿੱਚ ਵੱਖ-2 ਇੰਜੀਨੀਅਰਿੰਗ ਵਿਭਾਗਾਂ ਦੀਆਂ ਇੰਜੀਨੀਅਰਜ਼ ਐਸ਼ੋਸੀਏਸ਼ਨਾਂ ਦੇ ਪ੍ਰਮੁੱਖ ਆਹੁਦੇਦਾਰਾਂ ਵੱਲੋਂ ਧਰਨੇ ਨੂੰ ਸੰਬੋਧਨ ਕੀਤਾ ਗਿਆ ਜਿਨ੍ਹਾਂ ਵਿੱਚ ਇੰਜ: ਦਿਲਜੀਤ ਕੁਮਾਰ,ਕਨਵੀਨਰ ਜਿਲਾ ਜ਼ੋਨ, ਜਲੰਧਰ, ਇੰਜ: ਮੁਨੀਸ਼ ਸੇਠ ਜਿਲਾ ਚੈਅਰਮੈਨ,ਜਲੰਧਰ ਜ਼ੋਨ, ਤਿਲਕ ਰਾਜ ਐਸ.ਡੀ.ਓ, ਪ੍ਰਦੀਪ ਚਟਾਨੀ ਐੱਸ ਡੀ ਓ, ਰਾਜਵਿੰਦਰ ਸਿੰਘ ਗਿੱਲ ਐਸ.ਡੀ.ਓ (ਸੀਵਰੇਜ ਬੋਰਡ), ਕੁਲਜੀਤ ਕੁਮਾਰ ਸਰਕਲ ਪ੍ਰਧਾਨ, ਸੰਗਤ ਰਾਮ, ਕਪੂਰਥਲਾ ਪ੍ਰਧਾਨ ਪੀ.ਐੱਸ.ਐੱਮ.ਐੱਸ.ਯੂ., ਅਨਿਲ ਕੁਮਾਰ ਜੇ.ਈ, ਇੰਜ: ਅਸਵਨੀ ਗੇਹਰਾ ਮੁੱਖ ਸਰਪ੍ਰਸਤ ਕੌਂਸਲ ਜਲੰਧਰ ਜ਼ੋਨ , ਇੰਜ: ਸੁਸੀਲ ਚੌਧਰੀ, ਇੰਜ: ਦੀਪਕ ਐਸ ਡੀ ਓ,ਇੰਜ: ਹਰਸ਼ਵਰਧਨ, ਇੰਜ: ਕੰਵਰਜੀਤ ਸਿੰਘ ਏ ਈ,ਇੰਜ: ਅਵਿਨਾਸ਼ ਜੇ ਈ ( ਪੰਚਾਇਤੀ ਰਾਜ ਜੇ ਈ/ ਏ ਈ/ ਉਪ ਮੰਡਲ ਇੰਜੀਨੀਅਰ- ਪਦ ਉੱਨਤ ਐਸ਼ੋਸੀਏਸ਼ਨ , ਪੰਜਾਬ ) ਇੰਜ: ਸੁਖਦੇਵ ਸਿੰਘ ਸੂਬਾ ਸਲਾਹਕਾਰ ਡੀ ਈ ਏ ਪੰਜਾਬ ( ਉਪ ਮੰਡਲ ਇੰਜੀਨੀਅਰ (ਲੋ:ਨਿ: ਵਿ:)ਅਤੇ ਹੋਰ ਬਹੁਤ ਸਾਰੇ ਇੰਜੀਨੀਅਰਿੰਗ ਵਿਭਾਗਾਂ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ,ਸਹਾਇਕ ਇੰਜੀਨੀਅਰ ਅਤੇ ਉਪ ਮੰਡਲ ਇੰਜੀਨੀਅਰ,ਅਫਸਰਜ਼- ਪਦ ਉੱਨਤ ਆਦਿ ਜਿੰਨਾ ਵਿੱਚ ਇੰਜ: ਤਰਲੋਕ ਸੁਰੀਲਾ ਜਨਰਲ ਸਕੱਤਰ,ਸਰਕਲ ਜਲੰਧਰ-1,ਇੰਜ: ਜਤਿੰਦਰ ਸਿੰਘ ਸੂਬਾ ਵਧੀਕ ਵਿੱਤ ਸਕੱਤਰ,ਇੰਜ: ਗੁਰਪ੍ਰੀਤ ਸਿੰਘ, ਇੰਜ: ਸਚਿਨ ਖੰਨਾ( ਸਾਰੇ ਜੂਨੀਅਰ ਇੰਜੀਨੀਅਰ) ਸਮੇਤ ਜਿਲੇ ਦੇ ਵੱਖ – ਵੱਖ ਪੈਨਸ਼ਨਰ ਸ਼ਾਮਲ ਵੀ ਹੋਏ।

ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ,ਜਿਲ੍ਹਾ ਕਪੂਰਥਲਾ ਜ਼ੋਨ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਸਖਤ ਵਿਰੋਧ ਕਰਦੇ ਹੋਏ ਧਰਨਾ ਤੇ ਮੰਗ ਪੱਤਰ ਦਿੱਤਾ Read More »

ਬੈਂਕਾਂ ਦੇ ਡੁਬਦੇ ਕਰਜ਼ਿਆਂ( ਵਧਦੇ ਐਨਪੀਏ) ਦੇ ਸੰਕਟ ਦਾ ਹੱਲ ਹੋਵੇ ਕੀ ?/ਡਾ ਅਜੀਤਪਾਲ ਸਿੰਘ ਐਮ ਡੀ

ਮਕੁਲ ਚੋਕਸੀ,ਵਿਜੇ ਮਾਲਿਆ, ਲਲਿਤ ਮੋਦੀ, ਨੀਰਵ ਮੋਦੀ ਜਾਂ ਉਨ੍ਹਾਂ ਵਰਗੇ ਹੋਰ 72 ਭਗੌੜਿਆਂ ਲਈ ਭਾਰਤ ਦੇ ਕਾਨੂੰਨ ਦੇ ਹੱਥ ਬੇਹੱਦ ਬੌਣੇ ਸਾਬਿਤ ਹੋ ਰਹੇ ਹਨ। ਇਨ੍ਹਾਂ ਵਿੱਚੋਂ ਕੋਈ ਗ੍ਰੇਟ ਬ੍ਰਿਟੇਨ ਤੇ ਕੋਈ ਐਂਟੀਗੁਆ ਵਰਗੇ ਸੇਫ ਹੈਵਨ (ਸੁਰੱਖਿਅਤ ਸਥਾਨ/ਦੇਸ਼ਾਂ) ਵਿੱਚ ਸ਼ਾਨੋ ਸ਼ੌਕਤ ਅਤੇ ਮੌਜ ਮਸਤੀ ਨਾਲ ਜ਼ਿੰਦਗੀ ਬਸਰ ਕਰ ਰਿਹਾ ਹੈ ਬਲਕਿ ਆਪਣੇ ਕਾਰੋਵਾਰ ਨੂੰ ਵੀ ਅੱਗੇ ਵਧਾ ਰਿਹਾ ਹੈ। ਉਨ੍ਹਾਂ ਦੇ ਕਾਰਨਾਮਿਆਂ ਅਤੇ ਗੋਰਖਧੰਦਿਆਂ ਨਾਲ ਸਾਡੇ ਖ਼ਸਤਾ ਹਾਲਤ ਬੈਂਕ ਮਾਨੋ ਅਜਿਹੀ ਖੱਡ ਦੇ ਕਿਨਾਰੇ ਪਹੁੰਚ ਗਏ ਹਨ ਕਿ ਬਸ ਕੋਈ ਮਾਮੂਲੀ ਜਿਹਾ ਝਟਕਾ ਵੀ ਸਾਡੇ ਪਹਿਲਾਂ ਤੋਂ ਵੀ ਡੂੰਘੇ ਖੱਡੇ ਵਿੱਚ ਧਸੇ ਆਰਥਚਾਰੇ ਨੂੰ ਗਹਿਰੀ ਖਾਈ ਵਿਚ ਧੱਕ ਸਕਦਾ ਹੈ। ਦਰਅਸਲ ਪੁਰਾਣੀਆਂ ਗ਼ਲਤੀਆਂ ਤੋਂ ਸਬਕ ਨਾ ਸਿੱਖਣ ਦੀ ਆਦਤ, ਵਧਦੀ ਰਾਜਸੀ ਦਖ਼ਲਅੰਦਾਜ਼ੀ, ਅਤੇ ਕੋਵਿਡ ਮਹਾਂਮਾਰੀ ਨੇ ਬੈਂਕਾਂ ਨੂੰ ਨਿਚੋੜ ਕੇ ਖਤਰਨਾਕ ਹਾਲਤ ਵਿੱਚ ਪਹੁੰਚਾ ਦਿੱਤਾ ਹੈ। ਪੰਜ ਸਾਲ ਵਿੱਚ ਵਿਜੈ ਮਾਲਿਆ, ਨੀਰਵ ਮੋਦੀ, ਮੇਕੁਲ ਚੌਕਸੀ ਵਰਗੇ ਵਿਲਫੁਲ ਡਿਫਾਲਟਰ (ਪੱਚੀ ਲੱਖ ਰੁਪਏ ਤੋਂ ਉੱਪਰ ਦਾ ਕਰਜ਼ਾ ਲੈ ਕੇ ਵਾਪਿਸ ਨਾ ਕਰਨ ਦੀ ਨੀਅਤ ਵਾਲੇ) ਦੀ ਗਿਣਤੀ 75,78 ਤੋਂ ਵਧ ਕੇ 12,736 ਹੋ ਚੁੱਕੀ ਹੈ। ਕਰੈਡਿਟ ਬਿਊਰੋ ਟਰਾਂਸਯੂਨੀਅਨ-ਸਿਬਲ ਦੀ ਰਿਪੋਰਟ ਅਨੁਸਾਰ ਮਾਰਚ 2016 ਤੋਂ ਮਾਰਚ 2021 ਵਿੱਚਕਾਰ ਵਿਲਫੁਲ ਡਿਫਾਲਟਰਾਂ ਦੀ ਗਿਣਤੀ 68 ਫੀਸਦੀ ਵਧੀ ਹੈ। ਇਨ੍ਹਾਂ ਵਿਲਫੁਲ ਡਿਫਾਲਟਰਾਂ ਨੇ ਮਾਰਚ 2021 ਤੱਕ ਬੈਂਕਾਂ ਦੇ ਢਾਈ ਲੱਖ ਕਰੋੜ ਰੁਪਏ ਡਕਾਰੇ ਹਨ। ਜੋ ਮਾਰਚ 2016 ਦੇ ਕਰੀਬ 79 ਹਜ਼ਾਰ ਕਰੋੜ ਰੁਪਏ ਤੋਂ ਤਿੰਨ ਗੁਣਾ ਵਧ ਚੁਕਿਆ ਹੈ। ਇਸ ਤਰ੍ਹਾਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਤਾਜ਼ਾ ਫਾਇਨਾਂਸ਼ੀਅਲ ਸਟੇਬਿਲਿਟੀ ਰਿਪੋਰਟ ਦੇ ਅਨੁਸਾਰ ਜਨਤਕ ਬੈਂਕਾਂ ਦੇ ਜਿਹੋ ਜਿਹੇ ਹਾਲਾਤ ਹਨ, ਉਹਨਾਂ ਕਰਕੇ ਮਾਰਚ 2022 ਤੱਕ ਉਨ੍ਹਾਂ ਦਾ ਡੁੱਬਿਆ ਕਰਜ਼ਾ 12.52 ਫੀਸਦੀ ਤੱਕ ਪਹੁੰਚ ਜਾਵੇਗਾ ਜੋ ਮਾਰਚ ਇੱਕੀ ਵਿਚ 9.54 ਫੀਸਦੀ ਸੀ। ਇਸ ਡੁੱਬੇ ਹੋਏ ਕਰਜ਼ੇ ਨੂੰ ਬੈਂਕ ਜਾਂ ਸਰਕਾਰ ਦੀ ਭਾਸ਼ਾ ਚ ਨਾ ਮੋੜਨਯੋਗ ਸੰਪਤੀਆਂ (ਐੱਨਪੀਏ) ਕਹਿ ਕੇ ਕੁਝ ਅੱਛਾ ਜਿਹਾ ਨਾਮ ਦਿੱਤਾ ਗਿਆ ਹੈ, ਜੋ ਸਾਡੇ ਦੇਸ਼ ਚ ਹੀ ਸੰਭਵ ਹੈ, ਕਿਉਂਕਿ ਜਿਸ ਦਾ ਭੁਗਤਾਨ ਨਾ ਹੋ ਸਕੇ ਜਾਂ ਜੋ ਕੰਮ ਨਾ ਅਾ ਸਕੇ ਉਹ ਸੰਪਤੀ ਕਿਵੇਂ ਹੋ ਸਕਦੀ ਹੈ ? ਦੂਜੇ ਪਾਸੇ ਲਗਾਤਾਰ ਖ਼ਸਤਾਹਾਲੀ ਵੱਲ ਧੱਕੀ ਜਾ ਰਹੇ ਬੈਂਕਾਂ ਅਤੇ ਜਨਤਕ ਪੈਸੇ ਦੀ ਲੁੱਟ ਦੀ ਕਹਾਣੀ ਵੀ ਖੁੱਲ੍ਹਦੀ ਜਾਰੀ ਹੈ। ਆਰਬੀਆਈ ਦੇ ਅੰਕੜਿਆਂ ਅਨੁਸਾਰ 2014-15 ਲੈ ਕੇ 2019-20 ਦਰਮਿਅਾਨ ਸਦੀ ਚ ਬੈਂਕਾਂ ਦੇ ਕੁੱਲ ਐੱਨਪੀਏ ਵਿੱਚ 18.28 ਲੱਖ ਕਰੋੜ ਰੁਪਏ ਦਾ ਇਜ਼ਾਫਾ ਹੋਇਆ ਹੈ, ਜਿਸ ਵਿੱਚੋਂ 6.83 ਲੱਖ ਕਰੋੜ ਰੁਪਏ ਦੇ ਕਰਜ਼ੇ ਬੈਂਕਾਂ ਨੇ ਰਾਈਟ ਅਾਫ (ਮੁਅਾਫ) ਕਰ ਦਿੱਤੇ ਹਨ। ਵਧਦੇ ਬੈਡ ਲੋਨ (ਡੁੱਬੇ ਕਰਜ਼ੇ) ਨੂੰ ਦੇਖਦੇ ਹੋਏ ਹੁਣ ਕੇਂਦਰ ਸਰਕਾਰ ਬੈਡ ਬੈਂਕ ਬਣਾਉਣ ਦਾ ਐਲਾਨ ਕਰ ਚੁੱਕੀ ਹੈ। ਨਵਾਂ ਬੈਂਕ ਡੁੱਬੇ ਕਰਜ਼ਿਆਂ ਦਾ ਨਿਪਟਾਰਾ ਕਰੇਗਾ। ਇਸ ਦੌਰਾਨ ਸਰਕਾਰ ਨੇ ਸੱਤ ਜਨਤਕ ਖੇਤਰ ਦੇ ਬੈਂਕਾਂ ਦਾ ਵੀ ਰਲੇਵਾਂ ਕਰ ਦਿੱਤਾ ਹੈ। ਇਸ ਤਹਿਤ ਦੇਨਾ ਬੈਂਕ, ਵਿਜੈ ਬੈਂਕ, ਕਾਰਪੋਰੇਸ਼ਨ ਬੈਂਕ, ਆਂਧਰਾ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ, ਅਤੇ ਇਲਾਹਾਬਾਦ ਬੈਂਕ ਦਾ ਵੱਖ ਵੱਖ ਬੈਂਕਾਂ ਵਿੱਚ ਰਲੇਵਾਂ ਕੀਤਾ ਗਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਬੈਂਕਾਂ ਦੀ ਬੈਲੈਂਸ ਸ਼ੀਟ ਸੁਧਰੇਗੀ। ਹਾਲਾਂ ਕਿ ਇੱਕ ਉਚ ਬੈਂਕਰ ਦਾ ਕਹਿਣਾ ਹੈ ਕਿ ਬੈਂਕ ਭੰਵਰਜਾਲ ਵਿੱਚ ਵਸ ਗਏ ਹਨ। ਉਨ੍ਹਾਂ ਨੂੰ ਇੱਕ ਦੂਸਰੇ ਨਾਲ ਅਡਜਸਟ ਕਰਨ ਵਿਚ ਵੀ ਬੜੀ ਦਿੱਕਤ ਆ ਰਹੀ ਹੈ। ਇਸ ਲਈ ਇਹ ਕੋਸ਼ਿਸ਼ਾਂ ਮੁਲੰਮਾ ਚੜ੍ਹਾਉਣ ਵਰਗੀਆਂ ਹੀ ਹਨ ਤਾਂ ਕਿ ਰੋਗ ਛੁਪ ਜਾਏ। ਇਸ ਦੌਰਾਨ ਇੱਕ ਖ਼ਬਰ ਸਵਿਟਜ਼ਰਲੈਂਡ ਤੋਂ ਵੀ ਆ ਗਈ ਹੈ। ਸਵਿਸ ਬੈਂਕ ਦੇ ਅਨੁਸਾਰ ਉੱਥੋਂ ਦੇ ਬੈਂਕਾਂ ਵਿੱਚ ਭਾਰਤੀਆਂ ਦੀ ਜਮ੍ਹਾ ਰਾਸ਼ੀ 2019 ਦੀ ਤੁਲਨਾ ਵਿੱਚ 2020 ਚ 286 ਫੀਸਦੀ ਵਧ ਗਈ ਹੈ। 2019 ਵਿੱਚ ਜਿਥੇ ਭਾਰਤੀਆਂ ਦਾ 7200 ਕਰੋੜ ਰੁਪਏ ਜਮਾਂ ਸੀ,ਜੋ 2020 ਚ ਵਧ ਕੇ 20,706 ਕਰੋੜ ਰੁਪਏ ਹੋ ਗਿਅਾ ਹੈ। ਹਾਲਾਂ ਕਿ ਵਿੱਤ ਮੰਤਰਾਲੇ ਨੇ ਬਿਨਾਂ ਕੋਈ ਅੰਕੜਾ ਜ਼ਾਹਰ ਕੀਤੇ ਇਹ ਦਾਅਵਾ ਕਰ ਦਿੱਤਾ ਹੈ ਕਿ ਸਿਵਿਸ ਬੈਂਕ ਵਿੱਚ ਜਮ੍ਹਾਂ ਰਾਸ਼ੀ ਵਧੀ ਨਹੀਂ ਬਲਕਿ ਘਟੀ ਹੈ। ਸਰਕਾਰੀ ਦਾਅਵਾ ਇਹ ਵੀ ਹੈ ਕਿ ਮੋਟੇ ਤੌਰ ਤੇ ਅਣ-ਐਲਾਨੀ ਆਮਦਨ ਵਧਣ ਦੇ ਸੰਕੇਤ ਨਹੀਂ ਹਨ। ਸਾਡੀ ਰਾਜਸੀ ਨੇਤਾਵਾਂ ਅਤੇ ਬੈਂਕਿੰਗ ਸੈਕਟਰ ਨੇ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ ਹੈ। ਗੱਲ ਚਾਹੇ ਬੀਤੇ 1992 ਦੇ ਹਰਸ਼ਦ ਮਹਿਤਾ ਘੁਟਾਲੇ ਦੀ ਹੋਵੇ,2001 ਕੇਤਨ ਪਾਰੇਖ ਘਪਲੇ,2016 ਚ ਦੇਸ਼ ਛੱਡ ਕੇ ਭੱਜੇ ਵਿਜੈ ਮਾਲਿਅਾ ਦੀ ਹੋਵੇ ਜਾਂ ਫਿਰ ਭਗੌੜੇ ਮਕੁੱਲ ਚੌਕਸੀ ਅਤੇ ਨੀਰਵ ਮੋਦੀ ਦਾ 2018 ਵਿੱਚ ਕੀਤਾ ਗਿਆ ਪੰਜਾਬ ਨੈਸ਼ਨਲ ਬੈਂਕ ਦਾ ਘਪਲਾ,ਸਾਰਿਆਂ ਵਿਚ ਵੱਡੀਆਂ ਗਲਤੀਆਂ ਪਿਛਲੇ ਤੀਹ ਸਾਲ ਤੋਂ ਦੁਹਰਾਈਆਂ ਜਾ ਰਹੀਆਂ ਹਨ। ਰਾਜਸੀ ਦਖਲਅੰਦਾਜ਼ੀ’ ਬੈਂਕਿੰਗ ਸੈਕਟਰ ਦੀਆਂ ਖਾਮੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਲੱਖਾਂ ਕਰੋੜਾਂ ਰੁਪਏ ਦਾ ਚੂਨਾ ਲੱਗ ਜਾਂਦਾ ਹੈ ਅਤੇ ਪੂਰਾ ਸਿਸਟਮ ਹੱਥ ਤੇ ਹੱਥ ਧਰੀ ਬੈਠਾ ਰਹਿ ਜਾਂਦਾ ਹੈ। ਆਖਿਰ ਕਿੰਨਾ ਕੁ ਕਰਜਾ ਛੱਡਣਗੇ ਬੈਂਕ ? ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ (ਆਈਬੀਸੀ) ਦੇ ਜ਼ਰੀਏ ਬੈਂਕ ਡੁੱਬੇ ਕਰਜ਼ਿਆਂ ਦੀ ਵਸੂਲੀ ਦੇ ਲਈ ਕੰਪਨੀਆਂ ਦੇ ਨਾਲ ਸਮਝੌਤੇ ਕਰ ਰਹੇ ਹਨ। ਇਸ ਦੇ ਤਹਿਤ ਮਾਰਚ 2021 ਤੱਕ 43,76 ਕੰਪਨੀਆਂ ਰੈਜ਼ੋਲਿਊਸ਼ਨ ਪਲਾਨ ਦੇ ਲਈ ਪਹੁੰਚੀਆਂ ਪਰ ਇਨ੍ਹਾਂ ਵਿਚੋਂ ਸਿਰਫ 348 ਕੰਪਨੀਆਂ ਰਿਵਾਈਵਲ ਪਲਾਨ ਤੱਕ ਪਹੁੰਚ ਸਕੀਆਂ। 1,277 ਕੰਪਨੀਆਂ ਬੰਦ ਹੋ ਗਈਆਂ। ਉਨ੍ਹਾਂ ਤੋਂ ਬੈਂਕ ਕਰਜ਼ੇ ਦਾ 60 ਫੀਸਦੀ ਪੈਸਾ ਹੀ ਲੈ ਸਕੇ। ਪੰਤਜਲੀ ਸਮੂਹ ਨੇ ਕਰਜ਼ੇ ਦੇ ਮੁਕਾਬਲੇ 43 ਫੀਸਦੀ ਰਕਮ ਦੇ ਕੇ ਰੁਚੀ ਸੋਆ ਕੰਪਨੀ ਖ਼ਰੀਦੀ। ਬੈਂਕਾਂ ਨੇ ਵੀਡੀਓਕੋਨ ਸਮੂਹ ਦੇ ਲਈ ਸਿਰਫ ਦੱਸ ਫੀਸਦੀ ਰਕਮ ਤੇ ਵੇਧਾਂਤਾ ਸਮੂਹ ਨਾਲ ਸਮਝੌਤਾ ਕੀਤਾ। ਚੇਨੱਈ ਦੀ ਸ਼ਿਵਾ ਇੰਡਸਟਰੀਜ਼ ਐਂਡ ਹੋਲਡਿੰਗ ਕੰਪਨੀ ਦੇ ਉਪਰ ਬੈਂਕ ਦਾ 48,63 ਕਰੋੜ ਰੁਪਏ ਕਰਜ਼ਾ ਬਕਾਇਆ ਸੀ। ਆਈ ਡੀ ਬੀ ਆਈ ਬੈਂਕ ਦੀ ਅਗਵਾਈ ਵਾਲੇ ਕੰਸ੍ਰੋਸ਼ਿਅਮ ਨੇ ਸਿਰਫ਼ 318 ਕਰੋੜ ਰੁਪਏ ਵਿੱਚ ਸੈਟਲਮੈਂਟ ਕੀਤੀ। ਇਨ੍ਹਾਂ ਅੰਕੜਿਆਂ ਤੇ ਗੌਰ ਕਰੀਏ ਤੇ ਬੈਂਕਾਂ ਦੀ ਸਮੱਸਿਆ ਬਾਰੇ ਜੁਲਾਈ 2018 ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਨੂੰ ਯਾਦ ਕਰੀਏ। ਉਨ੍ਹਾਂ ਨੇ ਕਿਹਾ ਸੀ “ਯੂਪੀਏ ਸੈਸ਼ਨ ਦੇ ਦੌਰਾਨ ਫੋਨ ਬੈਂਕਿੰਗ ਘਪਲਾ ਹੋਇਆ ਸੀ।” ਉਨ੍ਹਾਂ ਦਾ ਇਸ਼ਾਰਾ ਸੀ ਕਿ ਫੋਨ ਕਰਕੇ ਕਰਜ਼ੇ ਦੀ ਬਾਂਦਰਵੰਡ ਕਰਾਈ ਗਈ। ਉਮੀਦ ਸੀ ਕੀ ਨਵੀਂ ਸਰਕਾਰ ਇਸ ਹਾਲਤ ਨੂੰ ਬਦਲੇਗੀ ਪਰ ਹਾਲਤ ਅਤੇ ਅੰਕੜੇ ਤਾਂ ਇਹੀ ਦੱਸਦੇ ਹਨ ਕਿ ਉਸ ਜਾਂ ਉਸ ਵਰਗੀ ਬਾਂਦਰਵੰਡ ਵਿਚ ਹੋਰ ਤੇਜ਼ੀ ਆਈ ਹੈ। ਕੋ੍ਨੀ ਕੈਪੀਟਲਿਜ਼ਮ (ਯਾਰਾਨਾ ਪੂੰਜੀਵਾਦ) ਦੀ ਚਾਂਦੀ ਹੈ। ਜੇ ਯਾਦ ਕਰੀਏ ਤਾਂ ਕ੍ਰੋਨੀ ਕੈਪੀਟਲਿਸਟ (ਯਾਰਾਨਾ ਪੂੰਜੀਵਾਦ) ਦਾ ਦੋਸ਼ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਦੌਰਾਨ ਖੂਬ ਉਛਲਿਆ ਸੀ। ਇਸ ਲਈ ਇਹ ਵੀ ਉਮੀਦ ਸੀ ਕਿ ਕੇਂਦਰ ਵਿੱਚ ਸੱਤਾ ਤਬਦੀਲੀ ਦੇ ਨਾਲ ਇਹ ਹਾਲਾਤ ਬਦਲਣਗੇ ਪਰ 2014 ਪਿੱਛੋਂ ਅੰਕੜੇ ਇਹੀ ਜ਼ਾਹਰ ਕਰਦੇ ਹਨ ਇਹ ਯਾਰਨਾ ਪੂੰਜੀਵਾਦ ਵਿੱਚ ਤੇਜ਼ੀ ਆਈ ਹੈ। ਉਧਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ 2019 ਤੋਂ ਪਿਛੋਂ ਜਿਵੇਂ ਇਹ ਤੇਜੀ ਕਈ ਗੁਣਾਂ ਵਧ ਗਈ ਹੈ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਦਾ ਕਹਿਣਾ ਹੈ ਕਿ ” ਦੇਸ਼ ਵਿੱਚ ਕ੍ਰੋਨੀ ਕੈਪੀਟਲਿਜਮ ਦੀ ਖੇਡ ਕਿਵੇਂ ਚੱਲ ਰਹੀ ਹੈ, ਇਸ ਨੂੰ ਰੁਚੀ ਸੋਇਆ ਦੀ ਉਦਾਹਰਣ ਤੋਂ ਸਮਝਿਆ ਜਾ ਸਕਦਾ ਹੈ।” ਦਰਅਸਲ 2017 ਵਿੱਚ ਰੁਚੀ ਸੋਅਾ ਕੰਪਨੀ

ਬੈਂਕਾਂ ਦੇ ਡੁਬਦੇ ਕਰਜ਼ਿਆਂ( ਵਧਦੇ ਐਨਪੀਏ) ਦੇ ਸੰਕਟ ਦਾ ਹੱਲ ਹੋਵੇ ਕੀ ?/ਡਾ ਅਜੀਤਪਾਲ ਸਿੰਘ ਐਮ ਡੀ Read More »