ਮੋਦੀ ਨੇ ਦਿੱਤਾ ਮੱਧ ਪ੍ਰਦੇਸ਼ ’ਚ ਨਿਵੇਸ਼ ਦਾ ਸੱਦਾ

ਭੋਪਾਲ, 25 ਫਰਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੱਧ ਪ੍ਰਦੇਸ਼ ਕਾਰੋਬਾਰ ਲਈ ਇਕ ਪਸੰਦੀਦਾ ਟਿਕਾਣਾ ਬਣ ਰਿਹਾ ਹੈ ਅਤੇ ਸੂਬੇ ’ਚ ਨਿਵੇਸ਼ ਦਾ ਇਹ ਢੁੱਕਵਾਂ ਸਮਾਂ ਹੈ। ਮੱਧ ਪ੍ਰਦੇਸ਼ ’ਚ ਆਲਮੀ ਨਿਵੇਸ਼ ਸਿਖਰ ਸੰਮੇਲਨ ਦਾ ਉਦਘਾਟਨ ਕਰਨ ਮਗਰੋਂ ਮੋਦੀ ਨੇ ਕਿਹਾ ਕਿ ਮੁਲਕ ਦੇ ਇਤਿਹਾਸ ’ਚ ਪਹਿਲੀ ਵਾਰ ਅਜਿਹਾ ਮੌਕਾ ਆਇਆ ਹੈ ਜਦੋਂ ਪੂਰੀ ਦੁਨੀਆ ਆਸ ਭਰੀ ਨਜ਼ਰ ਨਾਲ ਭਾਰਤ ਵੱਲ ਦੇਖ ਰਹੀ ਹੈ। ਮੋਦੀ ਨੇ ਕਿਹਾ, ‘‘ਦੁਨੀਆ ਦਾ ਭਵਿੱਖ ਭਾਰਤ ’ਚ ਹੈ। ਪਿਛਲੇ ਕੁਝ ਹਫ਼ਤਿਆਂ ’ਚ ਅਜਿਹੀਆਂ ਟਿੱਪਣੀਆਂ ਨੇ ਨਿਵੇਸ਼ਕਾਂ ਦਾ ਉਤਸ਼ਾਹ ਵਧਾਇਆ ਹੈ। ਵਿਸ਼ਵ ਬੈਂਕ ਨੇ ਭਰੋਸਾ ਜਤਾਇਆ ਹੈ ਕਿ ਭਾਰਤ ਆਉਣ ਵਾਲੇ ਸਾਲਾਂ ’ਚ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਦਾ ਅਰਥਚਾਰਾ ਬਣਿਆ ਰਹੇਗਾ।

ਸਾਂਝਾ ਕਰੋ

ਪੜ੍ਹੋ