
ਸਮਰਾਲਾ, 25 ਫਰਵਰੀ – ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਸਕੂਲਾਂ ਅਤੇ ਕਾਲਜ਼ਾਂ ਦੇ ਉਨ੍ਹਾਂ ਵਿਦਿਆਰਥੀਆਂ ਦੀ, ਜਿਹੜੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਯਤਨਸ਼ੀਲ ਹਨ, ਖੋਜ਼ ਕਰਨ ਅਤੇ ਫੇਰ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਸਮਾਗਮਾਂ ਦੀ ਇੱਕ ਲੜੀ ਸ਼ੁਰੂ ਕੀਤੀ ਗਈ ਹੈ। ਅੰਤਰਰਾਸ਼ਟਰੀ ਮਾਤ ਭਾਸ਼ਾ ਦਿਹਾੜੇ ਤੇ ਇਸ ਲੜੀ ਦਾ ਨੌਵਾਂ ਸਮਾਗਮ ਮਾਲਵਾ ਕਾਲਜ ਬੌਂਦਲੀ ਵਿੱਚ ਕੀਤਾ ਗਿਆ। ਇਸ ਸਮਾਗਮ ਵਿੱਚ, ਭਾਈਚਾਰੇ ਦੀ ਟੀਮ ਵੱਲੋਂ ਸਤਿਕਾਰ ਲਈ 6 ਵਿਦਿਆਰਥੀਆਂ ਨੂੰ ਚੁਣਿਆ ਗਿਆ ਸੀ।
ਛੇਆਂ ਵਿੱਚੋਂ ਇੱਕ ਸੀ ਜਸ਼ਨਪ੍ਰੀਤ ਕੌਰ। ਸਖ਼ਤ ਮਿਹਨਤ ਕਰਕੇ ਇਸ ਵਿਦਿਆਰਥਣ ਨੇ ਪੰਜਾਬੀ ਦੇ ਅੱਖ਼ਰਾਂ ਨੂੰ ਮੋਤੀਆਂ ਵਾਂਗ ਚਿਣਨ ਵਿੱਚ ਮੁਹਾਰਤ ਹਾਸਲ ਕਰ ਲਈ ਹੈ। ਦੇਖੋ ਉਸਦੀ ਕਲਾ ਦਾ ਨਮੂਨਾ। ਇਸ ਵਿਦਿਆਰਥਣ ਦੀ ਕਲਾ ਨੂੰ ਸਨਮਾਨਿਤ ਕਰਦਿਆਂ ਭਾਈਚਾਰੇ ਦੀ ਟੀਮ ਨੂੰ ਮਹਿਸੂਸ ਹੋਇਆ ਕਿ ਉਸਦੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ।