ਅੱਠ ਪੈਸੇ ਦੀ ਗਿਰਾਵਟ ਨਾਲ ਹੇਠਲੇ ਪੱਧਰ ’ਤੇ ਪੁੱਜਿਆ ਰੁਪਿਆ

ਮੁੰਬਈ, 22 ਨਵੰਬਰ – ਭਾਰਤੀ ਰੁਪਿਆ ਅੱਜ ਅੱਠ ਪੈਸੇ ਦੀ ਗਿਰਾਵਟ ਨਾਲ 84.50 (ਆਰਜ਼ੀ) ਰੁਪਏ ਪ੍ਰਤੀ ਡਾਲਰ ਦੇ ਆਪਣੇ ਨਵੇਂ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਅਸਥਿਰ ਭੂ-ਰਾਜਨੀਤਕ ਸਥਿਤੀ ਵਿਚਾਲੇ ਘਰੇਲੂ ਸ਼ੇਅਰ ਬਾਜ਼ਾਰਾਂ ’ਚ ਭਾਰੀ ਵੇਚ-ਵੱਟ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਨਾਲ ਰੁਪਏ ਦੀ ਕੀਮਤ ਪ੍ਰਭਾਵਿਤ ਹੋਈ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਐਕਸਚੇਂਜ ਬਾਜ਼ਾਰ ’ਚ ਰੁਪਿਆ ਅਮਰੀਕੀ ਡਾਲਰ ਮੁਕਾਬਲੇ 84.41 ਪ੍ਰਤੀ ਡਾਲਰ ’ਤੇ ਖੁੱਲ੍ਹਿਆ। ਸੈਸ਼ਨ ਦੌਰਾਨ ਇਹ 84.51 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ’ਤੇ ਜਾਣ ਮਗਰੋਂ ਅੰਤ ’ਚ 84.50 (ਆਰਜ਼ੀ) ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ।

ਸਾਂਝਾ ਕਰੋ

ਪੜ੍ਹੋ

ਆਰ ਬੀ ਐੱਸ ਕੇ ਟੀਮ ਬਚਿਆ ਦੇ

*ਸਿਹਤ ਵਿਭਾਗ ਵਲੋ ਗਰੀਬ ਬੱਚੇ ਦੇ ਦਿਲ ਦਾ ਮੁਫ਼ਤ ਅਪਰੇਸ਼ਨ...