ਮੁੰਬਈ, 19 ਨਵੰਬਰ – ਸਥਾਨਕ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਅੱਜ ਵੀ ਜਾਰੀ ਰਹੀ ਅਤੇ ਬੀਐੱਸਈ ਸੈਂਸੇਕਸ 241 ਅੰਕ ਦੇ ਨੁਕਸਾਨ ’ਚ ਰਿਹਾ। ਦੂਜੇ ਪਾਸੇ ਐੱਨਐੱਸਈ ਨਿਫਟੀ ਲਗਾਤਾਰ ਸੱਤਵੇਂ ਕਾਰੋਬਾਰੀ ਸੈਸ਼ਨ ’ਚ ਗਿਰਾਵਟ ਨਾਲ 23,500 ਅੰਕ ਹੇਠਾਂ ਆ ਗਿਆ ਹੈ। ਤੀਹ ਸ਼ੇਅਰਾਂ ’ਤੇ ਆਧਾਰਿਤ ਬੀਐੱਸਈ ਸੈਂਸੇਕਸ ’ਚ ਲਗਾਤਾਰ ਚੌਥੇ ਸੈਸ਼ਨ ’ਚ ਗਿਰਾਵਟ ਦਰਜ ਕੀਤੀ ਗਈ ਅਤੇ ਇਹ 241.30 ਅੰਕ (0.31 ਫੀਸਦ) ਦੇ ਨੁਕਸਾਨ ਨਾਲ 77,339.01 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇੱਕ ਸਮੇਂ ਇਹ 615.25 ਅੰਕ ਤੱਕ ਹੇਠਾਂ ਆ ਗਿਆ ਸੀ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ’ਚ ਲਗਾਤਾਰ ਸੱਤਵੇਂ ਦਿਨ ਗਿਰਾਵਟ ਰਹੀ ਅਤੇ ਇਹ 78.90 (0.34 ਫੀਸਦ) ਅੰਕ ਟੁੱਟ ਕੇ 23,453.80 ਅੰਕ ’ਤੇ ਬੰਦ ਹੋਇਆ।