‘ਸਿੰਘਮ ਅਗੇਨ’ ਤੇ ‘ਭੂਲ ਭੁਲਈਆ 3’ ਦੇ ਨਿਰਮਾਤਾਵਾਂ ਲੱਗਾ ਝਟਕਾ, ਸਾਊਦੀ ਅਰਬ ‘ਚ ਨਹੀਂ ਹੋਣਗੀਆਂ ਰਿਲੀਜ਼

ਨਵੀਂ ਦਿੱਲੀ, 1 ਨਵੰਬਰ – ਅਜੇ ਦੇਵਗਨ ਦੀ ‘ਸਿੰਘਮ ਅਗੇਨ’ ਅਤੇ ਕਾਰਤਿਕ ਆਰੀਅਨ ਦੀ ‘ਭੂਲ ਭੁਲਈਆ 3’ ਬਾਕਸ ਆਫਿਸ ‘ਤੇ ਵੱਡੀ ਟੱਕਰ ਲਈ ਤਿਆਰ ਹਨ। ਦੋਵੇਂ ਫਿਲਮਾਂ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਅਦਾਕਾਰ ਆਪੋ-ਆਪਣੀਆਂ ਫ਼ਿਲਮਾਂ ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਇਸ ਦੇ ਨਾਲ ਹੀ ਨਿਰਮਾਤਾਵਾਂ ਨੇ ਵੀ ਫਿਲਮ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ।

ਕਿਉਂ ਲਗਾਈ ਗਈ ਪਾਬੰਦੀ?

ਪਰ ਹੁਣ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਨਿਰਮਾਤਾਵਾਂ ਨੂੰ ਵੱਡਾ ਝਟਕਾ ਲੱਗਾ ਹੈ। ਇਕ ਪਾਸੇ ਇਹ ਦੋਵੇਂ ਫਿਲਮਾਂ ਵਿਸ਼ਵ ਪੱਧਰ ‘ਤੇ ਰਿਲੀਜ਼ ਹੋਣਗੀਆਂ। ਜਦਕਿ ਸਾਊਦੀ ਅਰਬ ਨੇ ਇਸ ਨੂੰ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ। ਮਿਡ-ਡੇ ਦੀ ਰਿਪੋਰਟ ਮੁਤਾਬਕ ਮੱਧ-ਪੂਰਬੀ ਦੇਸ਼ ਵਿੱਚ ਸੈਂਸਰ ਬੋਰਡ ਧਾਰਮਿਕ ਤੌਰ ‘ਤੇ ਸੰਵੇਦਨਸ਼ੀਲ ਸਮੱਗਰੀ ਅਤੇ ਜਿਨਸੀ ਵਿਸ਼ਿਆਂ ਨੂੰ ਲੈ ਕੇ ਸਖ਼ਤ ਹਨ। ਸਾਊਦੀ ਅਰਬ ‘ਚ ਫਿਲਮ ਸੈਂਸਰ ਬੋਰਡ ਕਾਫੀ ਸਖ਼ਤ ਹੈ ਤੇ ਅਕਸਰ ਉਨ੍ਹਾਂ ਫਿਲਮਾਂ ‘ਤੇ ਪਾਬੰਦੀ ਲਗਾ ਦਿੰਦਾ ਹੈ ਜੋ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੀਆਂ।

ਸਾਊਦੀ ਅਰਬ ’ਚ ਫਿਲਮਾਂ ਨੂੰ ਲੈ ਕੇ ਵੱਖ-ਵੱਖ ਹਨ ਨਿਯਮ

ਦੇਸ਼ ਆਮ ਤੌਰ ‘ਤੇ ਉਨ੍ਹਾਂ ਫਿਲਮਾਂ ‘ਤੇ ਪਾਬੰਦੀ ਲਗਾਉਂਦਾ ਹੈ ਜੋ ਧਾਰਮਿਕ ਤੌਰ ‘ਤੇ ਸੰਵੇਦਨਸ਼ੀਲ ਮੰਨੀਆਂ ਜਾਂਦੀਆਂ ਹਨ ਜਾਂ ਅਣਉਚਿਤ ਸਮੱਗਰੀ ਨੂੰ ਉਤਸ਼ਾਹਿਤ ਕਰਦੀਆਂ ਹਨ। ਖਬਰਾਂ ਦੀ ਮੰਨੀਏ ਤਾਂ ਧਾਰਮਿਕ ਟਕਰਾਅ ਕਾਰਨ ਅਜੇ ਦੀ ‘ਸਿੰਘਮ ਅਗੇਨ’ ਨੂੰ ਸਾਊਦੀ ਅਰਬ ‘ਚ ਬੈਨ ਕਰ ਦਿੱਤਾ ਗਿਆ ਹੈ। ਇਸ ਫਿਲਮ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਆਪਸੀ ਟਕਰਾਅ ਨੂੰ ਦਿਖਾਇਆ ਗਿਆ ਹੈ। ਉਥੇ ਹੀ ਕਾਰਤਿਕ ਦੀ ‘ਭੂਲ ਭੁਲਾਈਆ 3’ ਸਮਲਿੰਗੀ ਸਬੰਧਾਂ ਨਾਲ ਜੁੜੇ ਕੁਝ ਕਾਰਨਾਂ ਕਰਕੇ ਸਾਊਦੀ ਅਰਬ ‘ਚ ਪਾਬੰਦੀ ਦਾ ਸਾਹਮਣਾ ਕਰ ਰਹੀ ਹੈ।

ਕਿਹੜੇ ਕਲਾਕਾਰ ਆਉਣਗੇ ਨਜ਼ਰ

ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ‘ਚ ਬਣ ਰਹੀ ਇਸ ਫਿਲਮ ‘ਚ ਕਰੀਨਾ ਕਪੂਰ, ਰਣਵੀਰ ਸਿੰਘ, ਅਕਸ਼ੇ ਕੁਮਾਰ, ਦੀਪਿਕਾ ਪਾਦੂਕੋਣ, ਟਾਈਗਰ ਸ਼ਰਾਫ, ਅਰਜੁਨ ਕਪੂਰ ਅਤੇ ਜੈਕੀ ਸ਼ਰਾਫ ਵਰਗੇ ਸਿਤਾਰੇ ਨਜ਼ਰ ਆਉਣਗੇ। ਫਿਲਮ ਰਾਮਾਇਣ ਦੇ ਥੀਮ ‘ਤੇ ਆਧਾਰਿਤ ਹੈ, ਜਿਸ ਵਿੱਚ ਰਾਵਣ ਦੁਆਰਾ ਅਗਵਾ ਕੀਤੇ ਜਾਣ ਤੋਂ ਬਾਅਦ ਭਗਵਾਨ ਰਾਮ ਦੇਵੀ ਸੀਤਾ ਦੀ ਭਾਲ ਵਿੱਚ ਲੰਕਾ ਦੀ ਯਾਤਰਾ ਕਰਦੇ ਹਨ। ਕਾਰਤਿਕ ਆਰੀਅਨ ਦੀ ਭੂਲ ਭੁਲਈਆ 3 ਇੱਕ Horror Comedy ਫਿਲਮ ਹੈ ਜੋ ਅਨੀਸ ਬਜ਼ਮੀ ਦੁਆਰਾ ਨਿਰਦੇਸ਼ਤ ਹੈ। ਇਸ ਫਿਲਮ ‘ਚ ਕਾਰਤਿਕ ਤੋਂ ਇਲਾਵਾ ਤ੍ਰਿਪਤੀ ਡਿਮਰੀ, ਵਿਦਿਆ ਬਾਲਨ, ਮਾਧੁਰੀ ਦੀਕਸ਼ਿਤ ਅਤੇ ਰਾਜਪਾਲ ਯਾਦਵ ਵਰਗੇ ਕਲਾਕਾਰ ਨਜ਼ਰ ਆਉਣਗੇ।

ਸਾਂਝਾ ਕਰੋ

ਪੜ੍ਹੋ