ਬਰਤਾਨੀਆ ਦੇ ਮਹਾਰਾਜ ਚਾਰਲਜ਼ ਨਿੱਜੀ ਯਾਤਰਾ ’ਤੇ ਬੰਗਲੁਰੂ ਪੁੱਜੇ

ਬੰਗਲੁਰੂ, 30 ਅਕਤੂਬਰ – ਬਰਤਾਨੀਆ ਦੇ ਮਹਾਰਾਜ ਚਾਰਲਜ਼ ਆਪਣੀ ਨਿੱਜੀ ਯਾਤਰਾ ’ਤੇ ਬੰਗਲੁਰੂ ਪੁੱਜੇ ਅਤੇ ਵ੍ਹਾਈਟਫੀਲਡ ਨਜ਼ਦੀਕ ਇਕ ਮੈਡੀਕਲ ਸਹੂਲਤ ਕੇਂਦਰ ਵਿਚ ਰੁਕੇ ਹੋਏ ਹਨ। ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਤਾਨੀਆ ਦੇ ਮਹਾਰਾਜ ਦੇ ਤੌਰ ’ਤੇ ਉਨ੍ਹਾਂ ਦੀ ਇਹ ਪਹਿਲੀ ਭਾਰਤ ਯਾਤਰਾ ਹੈ ਅਤੇ ਉਨ੍ਹਾਂ ਦੇ ਨਾਲ ਰਾਨੀ ਕੈਮੀਲਾ ਵੀ ਇੱਥੇ ਪੁੱਜੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਦੋਹੇ ਤਿੰਨ ਰੋਜ਼ਾ ਯਾਤਰਾ ਲਈ ਇੱਥੇ ਰੁਕੇ ਹੋਏ ਹਨ। ਇਹ ਪੂਰਨ ਕੇਂਦਰ ਯੋਗਾ ਅਤੇ ਮੈਡੀਟੇਸ਼ਨ ਸੈਸ਼ਨਾਂ ਅਤੇ ਇਲਾਜਾਂ ਸਮੇਤ ਮੁੜ ਸੁਰਜੀਤ ਕਰਨ ਵਾਲੇ ਇਲਾਜਾਂ ਲਈ ਜਾਣਿਆ ਜਾਂਦਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2019 ਵਿਚ ਚਾਰਲਜ਼ ਨੇ ਆਪਣਾ 71ਵਾਂ ਜਨਮਦਿਨ ਇਥੇ ਹੀ ਮਨਾਇਆ ਸੀ।

ਸਾਂਝਾ ਕਰੋ

ਪੜ੍ਹੋ

ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ’ਚ

ਨਵੀਂ ਦਿੱਲੀ, 19 ਨਵੰਬਰ – ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ...