ਸੰਪਾਦਕੀ/ਮਨੀਪੁਰ ਦੀ ਨਸਲੀ ਹਿੰਸਾ/ਗੁਰਮੀਤ ਸਿੰਘ ਪਲਾਹੀ

ਭਾਰਤ ਦਾ ਉਤਰ-ਪੂਰਬੀ ਸੂਬਾ ਮਨੀਪੁਰ ਨਸਲੀ ਹਿੰਸਾ ਦਾ ਸ਼ਿਕਾਰ ਹੈ। ਪਿਛਲੇ 18 ਮਹੀਨਿਆਂ ਤੋਂ ਮਨੀਪੁਰ ਦੇ ਮੈਤੇਈ ਅਤੇ ਕੁਕੀ ਭਾਈਚਾਰਿਆਂ ‘ਚ ਆਪਸੀ ਮਤਭੇਦ ਸਿਖਰਾਂ ਉਤੇ ਹਨ। 250 ਤੋਂ ਵੱਧ ਲੋਕ ਹਿੰਸਾ ‘ਚ ਮਾਰੇ ਜਾ ਚੁੱਕੇ ਹਨ। ਮਤਭੇਦ ਇੰਨੇ ਵੱਧ ਚੁੱਕੇ ਹਨ ਕਿ ਮਨੀਪੁਰ ਦੇ ਹਰ ਘਰ ਵਿੱਚ ਆਪਣੀ ਸੁਰੱਖਿਆ ਲਈ ਹਥਿਆਰ ਮੌਜੂਦ ਹਨ। ਬਜ਼ਾਰਾਂ ਵਿੱਚ ਸੁੰਨ ਮਸਾਣ ਹੈ।

ਮਨੀਪੁਰ ਦਾ ਸੰਘਰਸ਼ ਮੁੱਖ ਤੌਰ ਤੇ ਸਰਕਾਰ ਦੀ ਨਾਕਾਮੀ ਕਾਰਨ ਵਧਿਆ ਹੈ। ਜੇਕਰ ਸੂਬਾ ਸਰਕਾਰ ਦੋਹਾਂ ਭਾਈਚਾਰਿਆਂ ਦੀ ਆਪਸੀ ਗਲਤਫਹਿਮੀ ਦੂਰ ਕਰਾਉਣ ਦਾ ਯਤਨ ਕਰਦੀ ਤਾਂ ਇਹ ਜਾਤੀ ਨਫਰਤ ਅੱਗ ਵਾਂਗਰ ਨਾ ਫੈਲਦੀ।

ਪੁਲਿਸ ਦੀ ਹਾਜ਼ਰੀ ‘ਚ ਔਰਤਾਂ ਨੂੰ ਨਿਰਬਸਤਰ ਕਰਕੇ ਘੁੰਮਾਉਣਾ, ਬਲਾਤਕਾਰ ਅਤੇ ਹੱਤਿਆਵਾਂ ਦੀਆਂ ਘਟਨਾਵਾਂ ਦਾ ਇਸ ਖੇਤਰ ਵਿੱਚ ਵਧਣਾ ਧਾਰਮਿਕ ਅਸਥਾਨਾਂ ਦੀ ਭੰਨ-ਤੋੜ, ਕੇਂਦਰ ਤੇ ਸੂਬਾ ਸਰਕਾਰ ਦੀ ਦੁਨੀਆ ਭਰ ਵਿੱਚ ਕਿਰਕਿਰੀ ਕਰਵਾ ਰਹੀ ਹੈ।

ਮਨੀਪੁਰ ਕਦੇ ਇਕ ਰਿਆਸਤ ਹੋਇਆ ਕਰਦੀ ਸੀ। ਮਨੀਪੁਰ ਅਜ਼ਾਦੀ ਉਪਰੰਤ 1949 ਵਿੱਚ ਮਨੀਪੁਰ ਭਾਰਤ ਦਾ ਹਿੱਸਾ ਬਣਿਆ। ਅੱਛੀਆਂ ਸਭਿਆਚਾਰਕ ਪਰੰਪਰਾਵਾਂ ਵਾਲਾ ਸੂਬਾ ਮਨੀਪੁਰ ਇਸ ਵੇਲੇ ਬੁਰੀ ਤਰ੍ਹਾਂ ਹਿੰਸਾ ਦਾ ਸ਼ਿਕਾਰ ਹੈ।

ਦੇਸ਼ ਦੇ ਹਾਕਮ ਇਸ ਸਰਹੱਦੀ ਸੂਬੇ ਵੱਲ ਧਿਆਨ ਨਹੀਂ ਦੇ ਰਹੇ ਅਤੇ ਉਥੋਂ ਦੇ ਲੋਕਾਂ ਨੂੰ ਉਹਨਾਂ ਦੇ ਰਹਿਮੋ ਕਰਮ ਉੱਤੇ ਛੱਡ ਚੁੱਕੇ ਹਨ।ਸਕੂਲ ਕਾਲਜ ਬੰਦ ਹਨ। ਰੋਸ ਪ੍ਰਦਰਸ਼ਨ ਹੋ ਰਹੇ ਹਨ। ਕੁਝ ਜ਼ਿਲਿਆਂ ‘ਚ ਕਰਫੀਊ ਲੱਗ ਚੁੱਕਾ ਹੈ। ਸੱਠ ਹਜ਼ਾਰ ਲੋਕ ਆਪਣਾ ਘਰ ਬਾਰ ਛੱਡਕੇ ਕੈਂਪਾਂ ‘ਚ ਰਹਿਣ ਲਈ ਮਜ਼ਬੂਰ ਹਨ।

ਦੇਸ਼ ਦੀ ਸੁਪਰੀਮ ਕੋਰਟ ਵਲੋਂ ਇਹਨਾਂ ਘਟਨਾਵਾਂ ਨੂੰ ਰੋਕਣ ਲਈ ਸੂਬਾ ਸਰਕਾਰ ਨੂੰ ਕਿਹਾ ਗਿਆ ਹੈ, ਪਰ ਸਾਰਥਿਕ ਸਿੱਟੇ ਨਹੀਂ ਨਿਕਲ ਰਹੇ।ਸਰਕਾਰਾਂ ਕੁੰਭਕਰਨੀ ਨੀਂਦ ‘ਚ ਸੁੱਤੀਆਂ ਹਨ।

-9815802070

ਸਾਂਝਾ ਕਰੋ

ਪੜ੍ਹੋ

ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ’ਚ

ਨਵੀਂ ਦਿੱਲੀ, 19 ਨਵੰਬਰ – ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ...