ਕੇਂਦਰ ਵੱਲੋਂ ਐੱਸਡੀ ਕਾਲਜ ਨੂੰ ਪੰਜ ਕਰੋੜ ਦੀ ਗਰਾਂਟ ਮਨਜ਼ੂਰ

ਚੰਡੀਗੜ੍ਹ, 25 ਅਕਤੂਬਰ – ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਜੀਜੀਡੀ ਐੱਸਡੀ ਕਾਲਜ ਸੈਕਟਰ 32 ਨੂੰ ਪੰਜ ਕਰੋੜ ਦੀ ਗਰਾਂਟ ਮਨਜ਼ੂਰ ਕੀਤੀ ਹੈ। ਇਹ ਗਰਾਂਟ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਦੇ ਨਵੇਂ ਰੂਪ ਤਹਿਤ ਜਾਰੀ ਕੀਤੀ ਜਾਵੇਗੀ। ਕੇਂਦਰ ਨੇ ਚੰਡੀਗੜ੍ਹ ਦੇ ਕਾਲਜਾਂ ਵਿੱਚ ਸਾਲ 2024-25 ਦਾ 32.45 ਕਰੋੜ ਰੁਪਏ ਦਾ ਬਜਟ ਵੀ ਮਨਜ਼ੂਰ ਕੀਤਾ ਹੈ। ਇਸ ਤੋਂ ਇਲਾਵਾ ਯੂਟੀ ਦੇ ਉਚੇਰੀ ਸਿੱਖਿਆ ਵਿਭਾਗ ਨੇ ਕੇਂਦਰ ਕੋਲੋਂ ਵੱਖ-ਵੱਖ ਕਾਲਜਾਂ ਲਈ 29 ਕਰੋੜ ਰੁਪਏ ਦੀ ਗਰਾਂਟ ਵੀ ਮੰਗੀ ਹੈ।

ਮਿਲੀ ਜਾਣਕਾਰੀ ਅਨੁਸਾਰ ਕੇਂਦਰ ਨੇ ਪ੍ਰਧਾਨ ਮੰਤਰੀ ਉੱਚਤਰ ਸਿੱਖਿਆ ਅਭਿਆਨ (ਪੀਐੱਮ ਊਸ਼ਾ) ਤਹਿਤ ਸ਼ਹਿਰ ਦੇ ਸਿਰਫ ਇਕ ਹੀ ਕਾਲਜ ਐੱਸਡੀ ਕਾਲਜ ਨੂੰ ਪੰਜ ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਕੇਂਦਰ ਨੇ ਇਹ ਰਾਸ਼ੀ ਸਿਰਫ ਉਨ੍ਹਾਂ ਕਾਲਜਾਂ ਲਈ ਜਾਰੀ ਕੀਤੀ ਹੈ ਜਿਨ੍ਹਾਂ ਨੂੰ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ (ਰੂਸਾ 1) ਤੇ (ਰੂਸਾ 2) ਤਹਿਤ ਕੋਈ ਗਰਾਂਟ ਨਹੀਂ ਮਿਲੀ ਸੀ। ਕੇਂਦਰ ਸਰਕਾਰ ਨੇ ਰੂਸਾ ਤਹਿਤ ਸਾਲ 2016 ਵਿੱਚ ਸ਼ਹਿਰ ਦੇ ਦਸ ਕਾਲਜਾਂ ਨੂੰ ਦੋ-ਦੋ ਕਰੋੜ ਰੁਪਏ ਦੇ ਹਿਸਾਬ ਨਾਲ ਹਰੇਕ ਕਾਲਜ ਨੂੰ ਗਰਾਂਟ ਜਾਰੀ ਕੀਤੀ ਸੀ। ਇਸ ਤੋਂ ਬਾਅਦ ਪੰਜ ਕਾਲਜਾਂ ਨੂੰ ਸਾਲ 2018 ਵਿੱਚ ਦੋ-ਦੋ ਕਰੋੜ ਰੁਪਏ ਦੀ ਗਰਾਂਟ ਮਿਲੀ ਸੀ। ਇਹ ਰਾਸ਼ੀ ਲੈਣ ਵਾਲੇ ਕਾਲਜਾਂ ਵਿੱਚ ਐਸਡੀ ਕਾਲਜ ਦਾ ਨਾਂ ਸ਼ਾਮਲ ਨਹੀਂ ਸੀ। ਇਸ ਕਰਕੇ ਐੱਸਡੀ ਕਾਲਜ ਨੂੰ ਹੁਣ ਗਰਾਂਟ ਮਿਲੀ ਹੈ।

ਐੱਸਡੀ ਕਾਲਜ ਨੇ ਨਹੀਂ ਲਿਆ ਸੀ ਖ਼ੁਦਮੁਖਤਿਆਰ ਸੰਸਥਾ ਦਾ ਦਰਜਾ

ਸਕੱਤਰੇਤ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਨੇ ਪਹਿਲਾਂ ਸਾਢੇ ਤਿੰਨ ਸੀਜੀਪੀਏ ਤੋਂ ਉੱਪਰ ਅੰਕ ਹਾਸਲ ਕਰਨ ਵਾਲੇ ਕਾਲਜਾਂ ਨੂੰ ਖ਼ੁਦਮੁਖ਼ਤਿਆਰ ਸੰਸਥਾ ਦਾ ਦਰਜਾ ਹਾਸਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ ਪਰ ਐੱਸਡੀ ਕਾਲਜ ਨੇ ਇਹ ਦਰਜਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤਹਿਤ ਕਾਲਜ ਨੂੰ ਪੰਜ ਕਰੋੜ ਰੁਪਏ ਦੀ ਗਰਾਂਟ ਮਿਲਣੀ ਸੀ। ਐੱਸਡੀ ਕਾਲਜ ਨੂੰ ਇਸ ਗੱਲ ਦਾ ਫਿਕਰ ਸੀ ਕਿ ਇਸ ਮਦ ਤਹਿਤ ਗਰਾਂਟ ਲੈਣ ਨਾਲ ਉਸ ਨੂੰ 95 ਫੀਸਦੀ ਮਿਲਦੀ ਏਡ ਬੰਦ ਨਾ ਹੋ ਜਾਵੇ। ਡਾਇਰੈਕਟਰ ਉਚੇਰੀ ਸਿੱਖਿਆ ਰੁਬਿੰਦਰਜੀਤ ਸਿੰਘ ਬਰਾੜ ਨੇ ਰੂਸਾ ਤਹਿਤ ਬਜਟ ਮਨਜ਼ੂਰ ਹੋਣ ਦੀ ਪੁਸ਼ਟੀ ਕੀਤੀ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਕੇਂਦਰ ਦੀ ਗਰਾਂਟ ਬਾਰੇ ਰੂਸਾ ਦੇ ਚੰਡੀਗੜ੍ਹ ਦੇ ਮੈਂਬਰਾਂ ਦੀ ਮੀਟਿੰਗ ਵੀ ਹੋਈ ਜਿਸ ਵਿਚ ਇਸ ਗਰਾਂਟ ਬਾਰੇ ਜਾਣਕਾਰੀ ਦਿੱਤੀ ਗਈ।

ਸਾਂਝਾ ਕਰੋ

ਪੜ੍ਹੋ

ਰਿਕਾਰਡ 94000 ਡਾਲਰ ਦੇ ਪਾਰ ਪਹੁੰਚੀ Bitcoin

ਨਵੀਂ ਦਿੱਲੀ, 20 ਨਵੰਬਰ – ਇੱਕ ਰਿਪੋਰਟ ਵਿੱਚ ਕਿਹਾ ਗਿਆ...