ਚੰਡੀਗੜ੍ਹ, 26 ਅਕਤੂਬਰ – ਆਈ.ਏ.ਐਸ. ਨਿਸ਼ਾਂਤ ਯਾਦਵ ਨੂੰ ਚੰਡੀਗੜ੍ਹ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਤਿੰਨ ਸਾਲ ਤੱਕ ਚੰਡੀਗੜ੍ਹ ਵਿਖੇ ਰਹਿਣਗੇ। ਨਿਸ਼ਾਂਤ ਯਾਦਵ ਫਿਲਹਾਲ ਗੁਰੂਗ੍ਰਾਮ ਵਿਚ ਬਤੌਰ ਡਿਪਟੀ ਕਮਿਸ਼ਨਰ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਚੰਡੀਗੜ੍ਹ ਦੇ ਮੌਜੂਦਾ ਡਿਪਟੀ ਕਮਿਸ਼ਨਰ ਦਾ ਕਾਰਜ ਸਮਾਂ ਪੂਰਾ ਹੋ ਚੁੱਕਾ ਹੈ।