ਵੀਵੋ ਜਲਦ ਲਾਂਚ ਕਰਨ ਜਾ ਰਿਹਾ ਹੈ ਅਪਣਾ 50MP ਸੈਲਫੀ ਕੈਮਰੇ ਤੇ 80W ਫਾਸਟ ਚਾਰਜਿੰਗ ਵਾਲਾ Vivo V50 ਸਮਾਰਟ ਫੋਨ

ਨਵੀਂ ਦਿੱਲੀ, 12 ਅਕਤੂਬਰ – ਵੀਵੋ ਨੇ ਇਸ ਸਾਲ 7 ਅਗਸਤ ਨੂੰ ਆਪਣੀ ਮਿਡਰੇਂਜ ਪ੍ਰੀਮੀਅਮ Vivo V40 ਸੀਰੀਜ਼ ‘ਚ Vivo v40 ਅਤੇ V40 Pro ਸਮਾਰਟਫੋਨ ਲਾਂਚ ਕੀਤੇ ਸਨ। ਹੁਣ, ਸਿਰਫ ਦੋ ਮਹੀਨਿਆਂ ਦੇ ਅੰਦਰ, ਕੰਪਨੀ ਨੇ ਲਾਈਨਅੱਪ ਵਿੱਚ ਇੱਕ ਹੋਰ ਨਵੀਂ ਲੜੀ ਜੋੜਨ ਦੀ ਯੋਜਨਾ ਬਣਾਈ ਹੈ। Vivo ਕਥਿਤ ਤੌਰ ‘ਤੇ Vivo V40 ਦੇ Successor ‘ਤੇ ਕੰਮ ਕਰ ਰਿਹਾ ਹੈ। ਵਰਤਮਾਨ ਵਿੱਚ, ਸੀਰੀਜ਼ ਟੈਸਟਿੰਗ ਪੜਾਅ ਵਿੱਚ ਹੈ। ਇਸ ‘ਚ Vivo V50 ਅਤੇ Vivo V50e ਨੂੰ ਲਾਂਚ ਕੀਤਾ ਜਾ ਸਕਦਾ ਹੈ। ਲਾਂਚ ਤੋਂ ਪਹਿਲਾਂ ਇਸ ਦੇ ਕੁਝ ਸਪੈਸੀਫਿਕੇਸ਼ਨਸ ਦੇ ਵੇਰਵੇ ਸਾਹਮਣੇ ਆਏ ਹਨ, ਅਸੀਂ ਤੁਹਾਨੂੰ ਇੱਥੇ ਉਨ੍ਹਾਂ ਬਾਰੇ ਦੱਸਣ ਜਾ ਰਹੇ ਹਾਂ।

ਕਦੋਂ ਲਾਂਚ ਹੋਵੇਗੀ ਸੀਰੀਜ਼?

ਫਿਲਹਾਲ ਆਉਣ ਵਾਲੀ ਸੀਰੀਜ਼ ਦੇ ਬਾਰੇ ‘ਚ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਕੁਝ ਦਿਨ ਪਹਿਲਾਂ ਇਸ ਨੂੰ IMEI ਡਾਟਾਬੇਸ ‘ਤੇ ਦੇਖਿਆ ਗਿਆ। ਜਿੱਥੋਂ ਪਤਾ ਲੱਗਾ ਕਿ ਕੰਪਨੀ ਕਥਿਤ ਤੌਰ ‘ਤੇ ਸੀਰੀਜ਼ ਦੇ ਦੋ ਨਵੇਂ ਮਾਡਲਾਂ ‘ਤੇ ਕੰਮ ਕਰ ਰਹੀ ਹੈ। Vivo V40 ਪਿਛਲੇ ਵੀਵੋ V30 ਨਾਲ ਬਹੁਤ ਮਿਲਦਾ ਜੁਲਦਾ ਸੀ। ਹੁਣ Vivo V50 ਨੂੰ ਟੈਸਟਿੰਗ ‘ਚ ਦੇਖਿਆ ਗਿਆ ਹੈ। ਕਿਹਾ ਜਾਂਦਾ ਹੈ ਕਿ Vivo V50 ’ਚ ਸ਼ਾਇਦ Vivo V40 ਵਰਗੇ ਹੀ ਫੀਚਰਜ਼ ਹੋਣਗੇ। ਹਾਲਾਂਕਿ ਕੁਝ ਮਾਮਲਿਆਂ ਵਿੱਚ ਇਹ ਪੂਰੀ ਤਰ੍ਹਾਂ ਵੱਖਰਾ ਹੋਵੇਗਾ। ਵੀਵੋ ਨੇ ਇਸ ਸੀਰੀਜ਼ ਦੇ ਲਾਂਚ ਨੂੰ ਲੈ ਕੇ ਕੁਝ ਨਹੀਂ ਕਿਹਾ ਹੈ ਪਰ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਸੀਰੀਜ਼ ਨੂੰ ਅਗਲੇ ਸਾਲ ਫਰਵਰੀ ਜਾਂ ਮਾਰਚ ਦੇ ਮਹੀਨੇ ‘ਚ ਗਲੋਬਲ ਬਾਜ਼ਾਰ ‘ਚ ਲਿਆਂਦਾ ਜਾ ਸਕਦਾ ਹੈ।

Vivo v40 ਸੀਰੀਜ਼ ‘ਚ ਕੀ ਖਾਸ

ਡਿਸਪਲੇਅ- Vivo V40 ਸੀਰੀਜ਼ ਦੇ ਦੋਵੇਂ ਫੋਨ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ 6.78-ਇੰਚ 1.5K AMOLED ਡਿਸਪਲੇਅ ਨਾਲ ਆਉਂਦੇ ਹਨ। ਇਸ ਦਾ ਆਸਪੈਕਟ ਰੇਸ਼ੋ 20:9 ਹੈ ਅਤੇ ਰੈਜ਼ੋਲਿਊਸ਼ਨ 2800×1260 ਪਿਕਸਲ ਹੈ। ਡਿਸਪਲੇਅ ਦੀ ਬ੍ਰਾਈਟਨੈੱਸ 4,500 nits ਹੈ।

ਪ੍ਰੋਸੈਸਰ- Vivo V40 ਵਿੱਚ Qualcomm ਦਾ Snapdragon 7 Gen 3 ਚਿਪਸੈੱਟ ਹੈ। ਜਿਸ ਨੂੰ Adreno 720 GPU ਨਾਲ ਜੋੜਿਆ ਗਿਆ ਹੈ। ਦੂਜੇ ਪਾਸੇ, ਪ੍ਰੋ ਮਾਡਲ ਵਿੱਚ MediaTek Dimensity 9200 SoC ਪ੍ਰੋਸੈਸਰ ਹੈ ਜੋ ਹੈਵੀ ਟਾਸਕਿੰਗ ਲਈ ਬਣਾਇਆ ਗਿਆ ਹੈ।

ਕੈਮਰਾ- Vivo V40 ਦੇ ਪਿਛਲੇ ਪੈਨਲ ‘ਤੇ 50MP ਮੇਨ ਕੈਮਰਾ ਅਤੇ 50MP ਵਾਈਡ ਐਂਗਲ ਲੈਂਸ ਹੈ। ਫਰੰਟ ‘ਤੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ 50MP ਸੈਂਸਰ ਹੈ। ਪ੍ਰੋ ਮਾਡਲ ਦੀ ਗੱਲ ਕਰੀਏ ਤਾਂ ਇਸ ਵਿੱਚ 50MP ਮੁੱਖ, 50MP ਵਾਈਡ ਐਂਗਲ, 50MP ਟੈਲੀਫੋਟੋ ਅਤੇ 50MP ਫਰੰਟ ਕੈਮਰਾ ਹੈ।

ਬੈਟਰੀ ਤੇ OS – ਦੋਵੇਂ ਫੋਨ 5,500 mAh ਬੈਟਰੀ ਤੋਂ ਪਾਵਰ ਲੈਂਦੇ ਹਨ ਜੋ 80W ਫਲੈਸ਼ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਨ੍ਹਾਂ ‘ਚ Android 14 ‘ਤੇ ਆਧਾਰਿਤ Funtouch OS ਹੈ।

ਸਾਂਝਾ ਕਰੋ

ਪੜ੍ਹੋ