ਮੋਦੀ ਦੀ ਥਾਂ ਜੈਸ਼ੰਕਰ ਪਾਕਿਸਤਾਨ ਜਾਣਗੇ

ਨਵੀਂ ਦਿੱਲੀ, 5 ਅਕਤੂਬਰ – ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐੱਸ ਸੀ ਓ) ਦੇ ਪਾਕਿਸਤਾਨ ਵਿਚ 15 ਤੇ 16 ਅਕਤੂਬਰ ਨੂੰ ਹੋਣ ਵਾਲੇ ਸਿਖਰ ਸੰਮੇਲਨ ਵਿਚ ਭਾਰਤੀ ਵਫਦ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਕਰਨਗੇ | ਇਸ ਜਥੇਬੰਦੀ ਵਿਚ ਪਾਕਿਸਤਾਨ ਤੇ ਭਾਰਤ ਤੋਂ ਇਲਾਵਾ ਰੂਸ ਤੇ ਚੀਨ ਮੈਂਬਰ ਹਨ | ਪਾਕਿਸਤਾਨ ਨੇ ਮੋਦੀ ਨੂੰ ਸੱਦਾ ਘੱਲਿਆ ਸੀ | ਜਦੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਤੋਂ ਪੁੱਛਿਆ ਗਿਆ ਕਿ ਕੀ ਜੈਸ਼ੰਕਰ ਪਾਕਿਸਤਾਨੀ ਵਿਦੇਸ਼ ਮੰਤਰੀ ਨਾਲ ਵੱਖਰੀ ਮੁਲਾਕਾਤ ਵੀ ਕਰਨਗੇ ਤਾਂ ਉਨ੍ਹਾ ਕਿਹਾ ਕਿ ਦੌਰਾ ਖਾਸ ਤੌਰ ‘ਤੇ ਸਿਖਰ ਸੰਮੇਲਨ ਲਈ ਹੈ | ਭਾਰਤ ਐੱਸ ਸੀ ਓ ਚਾਰਟਰ ਪ੍ਰਤੀ ਪ੍ਰਤੀਬੱਧ ਹੈ, ਇਸ ਕਰਕੇ ਵਿਦੇਸ਼ ਮੰਤਰੀ ਜਾ ਰਹੇ ਹਨ | ਇਸ ਦਾ ਕੋਈ ਹੋਰ ਮਤਲਬ ਨਾ ਕੱਢਿਆ ਜਾਵੇ | ਇਸ ਤੋਂ ਪਹਿਲਾਂ 2015 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਲਾਹੌਰ ਪੁੱਜੇ ਸਨ | ਉਦੋਂ ਉਨ੍ਹਾ ਵੇਲੇ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕੀਤੀ ਸੀ | ਉਸ ਤੋਂ ਬਾਅਦ ਦਸੰਬਰ 2015 ਵਿਚ ਵੇਲੇ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਕਿਸਤਾਨ ਗਈ ਸੀ |

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...