ਪੀਯੂਸ਼ ਗੋਇਲ ਨੇ ਭਾਰਤ ‘ਚ ਮਲਟੀ-ਬ੍ਰਾਂਡ ਰਿਟੇਲਿੰਗ ‘ਚ ਐਂਟਰੀ ਦੀ ਸੰਭਾਵਨਾ ਨੂੰ ਕੀਤਾ ਖਾਰਜ

ਨਵੀਂ ਦਿੱਲੀ, 4 ਅਕਤੂਬਰ – ਕੇਂਦਰੀ ਵਣਜ ਅਤੇ ਸਨਅਤ ਮੰਤਰੀ ਪੀਯੂਸ਼ ਗੋਇਲ ਨੇ ਭਾਰਤ ‘ਚ ਮਲਟੀ-ਬ੍ਰਾਂਡ ਰਿਟੇਲਿੰਗ ‘ਚ ਐਂਟਰੀ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ ਵੀ ਮਲਟੀ-ਬ੍ਰਾਂਡ ਰਿਟੇਲਿੰਗ ‘ਚ ਐਂਟਰੀ ਲੈਂਦਾ ਹੈ ਤਾਂ ਇਸ ਨਾਲ ਅਮਰੀਕਾ ਦਾ ਪੌਪ-ਐਂਡ-ਮੌਮ ਸਟੋਰਜ਼ ਇਕ ਤਰ੍ਹਾਂ ਨਾਲ ਖ਼ਤਮ ਹੋ ਸਕਦਾ ਹੈ।ਹਾਲਾਂਕਿ, ਵਣਜ ਮੰਤਰੀ ਨੇ ਇਹ ਕਹਿ ਦਿੱਤਾ ਹੈ ਕਿ ਭਾਰਤ ਹਰ ਤਰ੍ਹਾਂ ਦੇ ਆਰਥਿਕ ਸੁਧਾਰਾਂ ਲਈ ਤਿਆਰ ਹੈ। ਦੱਸ ਦੇਈਏ ਕਿ ਪੀਯੂਸ਼ ਗੋਇਲ ਅਮਰੀਕਾ ‘ਚ ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਥਿੰਕ ਟੈਂਕ ‘ਚ ਸ਼ਾਮਲ ਹੋਏ ਸਨ। ਇਸ ਸਮਾਗਮ ‘ਚ ਉਨ੍ਹਾਂ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਮਲਟੀ-ਬ੍ਰਾਂਡ ਰਿਟੇਲਿੰਗ ਦੀ ਨੀਤੀ ‘ਤੇ ਇਕ ਵਾਰ ਫਿਰ ਤੋਂ ਵਿਚਾਰ ਕਰ ਸਕਦੇ ਹਾਂ। ਮੌਜੂਦਾ ਸਮੇਂ ਸਰਕਾਰ ਕੋਲ ਅਧਿਕਾਰ ਹੈ ਕਿ ਉਹ ਵੱਖ-ਵੱਖ ਖੇਤਰਾਂ ‘ਚ ਵਿਦੇਸ਼ੀ ਹਿੱਸੇਦਾਰੀ ਨੂੰ ਵਧਾ ਸਕਦਾ ਹੈ।

ਖ਼ਤਮ ਹੋ ਗਏ ਛੋਟੇ-ਮੋਟੇ ਸਟੋਰ

ਪੀਯੂਸ਼ ਗੋਇਲ ਨੇ ਕਿਹਾ ਕਿ ਅਮਰੀਕਾ ਸਮੇਤ ਕਈ ਦੇਸ਼ਾਂ ਵਿਚ ਮਲਟੀ-ਬ੍ਰਾਂਡ ਰਿਟੇਲ ਸਟੋਰ ਦਾ ਟ੍ਰੈਂਡ ਹੈ ਪਰ ਮੈਂ ਇਸ ਦੇ ਬਿਲਕੁਲ ਹੱਕ ਵਿਚ ਨਹੀਂ ਹਾਂ। ਅਜਿਹੇ ਵਿਚ ਇਹ ਸਾਫ਼ ਹੈ ਕਿ ਮਲਟੀ-ਬ੍ਰਾਂਡ ਰਿਟੇਲ ਦੀ ਪਾਲਿਸੀ ‘ਚ ਕੋਈ ਬਦਲਾਅ ਨਹੀਂ ਹੋਵੇਗਾ। ਮਲਟੀ-ਬ੍ਰਾਂਡ ਦਾ ਮਾੜਾ ਅਸਰ ਅਮਰੀਕਾ ਨੂੰ ਭੁਗਤਣਾ ਪੈਂਦਾ ਹੈ। ਦਰਅਸਲ ਹੁਣ ਦੇਸ਼ਾਂ ਵਿਚ ਮਲਟੀ ਬ੍ਰਾਂਡ ਰਿਟੇਲ ਦਾ ਰੁਝਾਨ ਰਹਿ ਰਿਹਾ ਹੈ, ਉੱਥੋਂ ਛੋਟੇ-ਮੋਟੇ ਸਟੋਰ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਗਏ ਹਨ।

ਸਾਂਝਾ ਕਰੋ

ਪੜ੍ਹੋ

ਕੰਨਾਂ ਲਈ ਖ਼ਤਰਨਾਕ ਹੋ ਸਕਦੇ ਹਨ ਈਅਰਫੋਨ

ਅਜੋਕੇ ਸਮੇਂ ਵਿਚ ਤਕਨਾਲੋਜੀ ਵਰਦਾਨ ਦੇ ਨਾਲ-ਨਾਲ ਸਰਾਪ ਵੀ ਸਾਬਿਤ...