ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ: ਖੁਸ਼ੀ ਨੇ ਕਾਂਸੇ ਦਾ ਤਗ਼ਮਾ ਜਿੱਤਿਆ

ਲੀਮਾ (ਪੇਰੂ), 4 ਅਕਤੂਬਰ – ਭਾਰਤ ਦੀ ਨਿਸ਼ਾਨੇਬਾਜ਼ ਖੁਸ਼ੀ ਨੇ ਇਥੇ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਮਹਿਲਾ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਲਿਆ ਹੈ। ਖੁਸ਼ੀ ਦੇ ਇਸ ਤਗ਼ਮੇ ਨਾਲ ਟੂਰਨਾਮੈਂਟ ਵਿੱਚ ਭਾਰਤ ਦੇ ਕੁੱਲ ਤਗ਼ਮਿਆਂ ਦੀ ਗਿਣਤੀ 15 ਹੋ ਗਈ ਹੈ, ਜਿਸ ਵਿੱਚ 10 ਸੋਨੇ, ਇੱਕ ਚਾਂਦੀ ਅਤੇ ਚਾਰ ਕਾਂਸੇ ਦੇ ਤਗ਼ਮੇ ਸ਼ਾਮਲ ਹਨ। ਭਾਰਤੀ ਨਿਸ਼ਾਨੇਬਾਜ਼ ਫਾਈਨਲ ਵਿੱਚ 447.3 ਦੇ ਸਕੋਰ ਨਾਲ ਤੀਜੇ ਸਥਾਨ ’ਤੇ ਰਹੀ। ਨਾਰਵੇ ਦੀ ਸਿਨੋਵ ਬਰਗ (458.4 ਅੰਕ) ਨੇ ਸੋਨੇ ਜਦਕਿ ਉਸ ਦੀ ਹਮਵਤਨ ਕੈਰੋਲਿਨ (458.3 ਅੰਕ) ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਖੁਸ਼ੀ ਦਾ ਤਗ਼ਮਾ ਜਿੱਤਣ ਦਾ ਰਾਹ ਇੰਨਾ ਸੌਖਾ ਨਹੀਂ ਸੀ। ਉਸ ਨੇ ਕੁਆਲੀਫਾਇੰਗ ਗੇੜ ਵਿੱਚ 585 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਖੁਸ਼ੀ ਤੋਂ ਇਲਾਵਾ ਚਾਰ ਹੋਰ ਨਿਸ਼ਾਨੇਬਾਜ਼ਾਂ ਨੇ 585 ਅੰਕ ਹਾਸਲ ਕੀਤੇ ਅਤੇ ਅੰਤ ਵਿੱਚ ਭਾਰਤੀ ਨਿਸ਼ਾਨੇਬਾਜ਼ ਤੋਂ ਇਲਾਵਾ ਇਟਲੀ ਦੀ ਐਨਾ ਸ਼ਿਆਵੋਨ ਫਾਈਨਲ ਵਿੱਚ ਪਹੁੰਚੀਆਂ।

ਥ੍ਰੀ ਪੋਜ਼ੀਸ਼ਨਜ਼ ਦੇ ਟੀਮ ਮੁਕਾਬਲੇ ਵਿੱਚ ਭਾਰਤੀ ਤਿਕੜੀ ਪੰਜਵੇਂ ਸਥਾਨ ’ਤੇ ਰਹੀ

ਜੂਨੀਅਰ ਮਹਿਲਾ ਥ੍ਰੀ ਪੋਜ਼ੀਸ਼ਨਜ਼ ਦੇ ਟੀਮ ਮੁਕਾਬਲੇ ਵਿੱਚ ਸਾਕਸ਼ੀ ਪੇਡੇਕਰ, ਮੇਲਵਿਨਾ ਜੋਏਲ ਗਲੈਡਸਨ ਅਤੇ ਪ੍ਰਾਚੀ ਗਾਇਕਵਾੜ ਦੀ ਭਾਰਤੀ ਤਿਕੜੀ 1757 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਰਹੀ। ਅਨੁਸ਼ਕਾ ਠਾਕੁਰ ਨੇ ਵੀ ਕੁਆਲੀਫਿਕੇਸ਼ਨ ਵਿੱਚ 585 ਅੰਕ ਹਾਸਲ ਕੀਤੇ ਸਨ ਪਰ 10 ਅੰਕਾਂ ਦੇ ਅੰਦਰੂਨੀ ਹਿੱਸੇ ਵਿੱਚ 26 ਨਿਸ਼ਾਨਿਆਂ ਨਾਲ ਉਹ 11ਵੇਂ ਸਥਾਨ ’ਤੇ ਰਹੀ। ਸਾਕਸ਼ੀ, ਮੇਲਵਿਨਾ ਅਤੇ ਪ੍ਰਾਚੀ ਨੇ ਕ੍ਰਮਵਾਰ 24ਵਾਂ, 32ਵਾਂ ਅਤੇ 41ਵਾਂ ਸਥਾਨ ਹਾਸਲ ਕੀਤਾ।

ਸਾਂਝਾ ਕਰੋ

ਪੜ੍ਹੋ

ਕੰਨਾਂ ਲਈ ਖ਼ਤਰਨਾਕ ਹੋ ਸਕਦੇ ਹਨ ਈਅਰਫੋਨ

ਅਜੋਕੇ ਸਮੇਂ ਵਿਚ ਤਕਨਾਲੋਜੀ ਵਰਦਾਨ ਦੇ ਨਾਲ-ਨਾਲ ਸਰਾਪ ਵੀ ਸਾਬਿਤ...