ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਬਿਹਤਰ ਭਵਿੱਖ ਦਾ ਰਾਹ

ਨਵੀਂ ਦਿੱਲੀ, 2 ਅਕਤੂਬਰ – ਅੱਜ ਦਾ ਦੌਰ ਆਰਟੀਫਿਸ਼ੀਅਲ ਇੰਟੈਲੀਜੈਂਸ (Artificial Intelligence) ਦਾ ਹੈ ਕਿਉਂਕਿ ਏਆਈ ਕੰਪਿਊਟਰ ਨੂੰ ਇਨਸਾਨਾਂ ਵਾਂਗ ਸੋਚਣ ਅਤੇ ਕੰਮ ਕਰਨ ’ਚ ਸਮਰੱਥ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਇਹੀ ਕਾਰਨ ਹੈ ਕਿ ਕੰਪਨੀਆਂ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ (Artificial Intelligence) ਨਾਲ ਜੁੜੇ ਹੁਨਰਮੰਦ ਪੇਸ਼ੇਵਰਾਂ ਦੀ ਮੰਗ ਦਿਨੋਂ-ਦਿਨ ਵੱਧ ਰਹੀ ਹੈ। ਇਸ ਲਈ ਉਨ੍ਹਾਂ ਨੂੰ ਘੱਟ ਮਿਆਦ ਵਾਲੇ ਆਨਲਾਈਨ ਤੇ ਆਫਲਾਈਨ, ਮੁਫ਼ਤ ਏਆਈ ਟ੍ਰੇਨਿੰਗ ਕੋਰਸਾਂ (AI training courses) ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਅੱਜ ਦੇ ਏਆਈ ਯੁੱਗ ’ਚ ਇਨ੍ਹਾਂ ਕੋਰਸਾਂ ਦੀ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੈ।

ਆਈਬੀਐੱਮ ਦੁਆਰਾ ਏਆਈ ਦੀ ਜਾਣ-ਪਛਾਣ

ਇਹ ਕੋਰਸ ਮਸ਼ੀਨ ਸਿਖਲਾਈ, ਡੂੰਘੀ ਸਿਖਲਾਈ ਤੇ ਉਨ੍ਹਾਂ ਦੀਆਂ ਐਪਲੀਕੇਸ਼ਨਾਂ ਸਮੇਤ ਏਆਈ ਦੀਆਂ ਬੁਨਿਆਦੀ ਗੱਲਾਂ ਨੂੰ ਪੇਸ਼ ਕਰਦਾ ਹੈ।

ਮਿਆਦ : 6 ਹਫ਼ਤੇ (ਲਗਭਗ 3-4 ਘੰਟੇ ਪ੍ਰਤੀ ਹਫ਼ਤਾ)।

ਤੈਅ ਸ਼ਰਤਾਂ: ਪ੍ਰੋਗਰਾਮਿੰਗ ਦੀ ਮੁੱਢਲੀ ਸਮਝ ਲਾਭਦਾਇਕ ਹੈ।

ਆਰਐੱਲਐਸ

ਇਸ ਅਧੀਨ ਚਾਰ ਕੋਰਸ ਸ਼ਾਮਿਲ ਹਨ, ਜਿਸ ’ਚ ਸਿੱਖਣ ਪ੍ਰਣਾਲੀ ਤੇ ਬਣਾਉਟੀ ਬੁੱਧੀ (ਏਆਈ) ਨਾਲ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਰੀ-ਇਨਫੋਰਸਮੈਂਟ ਲਰਨਿੰਗ ਸਮਾਧਾਨ (ਆਰਐੱਲਐੱਸ) ਨੂੰ ਲਾਗੂ ਕਰ ਕੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਹੁਨਰ ਸਿੱਖੋਗੇ। ਤੁਸੀਂ ਇਸ ਲਿੰਕ https://tinyurl.com/566x2y3c

ਜ਼ਰੀਏ ਇਸ ਕੋਰਸ ਨਾਲ ਜੁੜ ਸਕਦੇ ਹੋ।

ਪ੍ਰੋਮਪਟ ਇੰਜੀਨੀਅਰਿੰਗ ਦੀ ਨੀਂਹ

ਚਾਰ ਘੰਟੇ ਦੇ ਇਸ ਕੋਰਸ ’ਚ ਤੁਸੀਂ ਪ੍ਰਭਾਵੀ ਪ੍ਰੋਮਪਟ ਡਿਜ਼ਾਈਨ ਕਰਨ ਲਈ ਵੱਖ-ਵੱਖ ਸਿਧਾਂਤਾਂ, ਤਕਨੀਕਾਂ ਤੇ ਸਰਵੋਤਮ ਤਰੀਕਿਆਂ ਨੂੰ ਸਿੱਖੋਗੇ। ਇਹ ਕੋਰਸ ਇੰਜੀਨੀਅਰਿੰਗ ਦੀਆਂ ਮੁੱਢਲੀਆਂ ਧਾਰਨਾਵਾਂ ਦੇ ਨਾਲ-ਨਾਲ ਉੱਨਤ ਤਕਨੀਕੀ ਹੁਨਰ ਵੀ ਵਿਕਸਤ ਕਰਦਾ ਹੈ। ਇਸ ਕੋਰਸ ਲਈ https://tinyurl.com/23wfanwc

ਜ਼ਰੀਏ ਅਪਲਾਈ ਕੀਤਾ ਜਾ ਸਕਦਾ ਹੈ।

ਜਨਰੇਟਟਿਵ ਏਆਈ ਦੀ ਡੂੰਘਿਆਈ ਤਕ ਜਾਓ

ਜਨਰੇਟਿਵ ਏਆਈ ਕੰਮ ਕਰਨ ਦੇ ਤਰੀਕੇ ਨੂੰ ਬਦਲ ਰਿਹਾ ਹੈ। ਇਸੇ ਨੂੰ ਧਿਆਨ ’ਚ ਰੱਖਦਿਆਂ ਲਿੰਕਡਇਨ ਨੇ ਆਪਣੇ ਪਲੇਟਫਾਰਮ ’ਤੇ ਵਿਸ਼ਾ ਮਾਹਿਰ ਪੀਨਾਰ ਸੇਹਾਨ ਡੈਮੀਰਡੋਂਗ ਦੇ ਨਿਰਦੇਸ਼ਨ ਹੇਠ ਜਨਰਲ ਏਆਈ ਦੀਆਂ ਮੁੱਢਲੀਆਂ ਗੱਲਾਂ ਨਾਲ ਜੁੜੇ ਕੋਰਸ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿਚ ਮੁੱਢਲੇ ਗਿਆਨ ਤੋਂ ਇਲਾਵਾ ਕੰਟੈਂਟ ਬਣਾਉਣ, ਵੱਖ-ਵੱਖ ਤਰ੍ਹਾਂ ਦੇ ਮਾਡਲ, ਤਕਨੀਕੀ ਭਵਿੱਖਵਾਣੀਆਂ ਤੇ ਵੇਰੀਏਸ਼ਨਲ ਆਟੋ ਐਨਕੋਡਰ ਦੀ ਵਰਤੋਂ ਕਰਨਾ ਆਦਿ ਸਿੱਖ ਸਕੋਗੇ। ਇਸ ਲਿੰਕ https://tinyurl.com/3nc958n2 ਦੇ ਮਾਧਿਅਮ ਰਾਹੀਂ ਇਸ ਕੋਰਸ ਨਾਲ ਜੁੜਿਆ ਜਾ ਸਕਦਾ ਹੋ।

ਬਿਗ ਡਾਟਾ, ਏਆਈ ਤੇ ਨੈਤਿਕਤਾ

ਇਸ ਕੋਰਸ ਨਾਲ ਵਿਸ਼ਾ ਮਾਹਿਰ ਤੁਹਾਨੂੰ ਉਦਯੋਗ ਨਾਲ ਸਬੰਧਿਤ ਨਵੀਆਂ ਧਾਰਨਾਵਾਂ ਸਿਖਾਉਣਗੇ। ਇਸ ਤੋਂ ਇਲਾਵਾ ਤੁਸੀਂ ਗੂਗਲ ਤੋਂ ਏਆਈ ਆਧਾਰਿਤ ਮਸ਼ੀਨਾਂ ਦੀਆਂ ਤਕਨੀਕਾਂ ਨੂੰ ਸਿੱਖ ਕੇ ਮਸ਼ੀਨ ਲਰਨਿੰਗ ਦੀ ਵਰਤੋਂ ਨੂੰ ਵੀ ਸਮਝ ਸਕੋਗੇ। ਕੋਰਸ ਦੇ ਅੰਤ ਵਿਚ ਮਿਲਣ ਵਾਲਾ ਸਰਟੀਫਿਕੇਟ ਤੁਹਾਡੇ ਲਿੰਕਡਇਨ ਪ੍ਰੋਫਾਈਲ, ਬਾਇਓਡਾਟਾ ਜਾਂ ਸੀਵੀ ਨੂੰ ਵੀ ਪ੍ਰਭਾਵਸ਼ਾਲੀ ਬਣਾਏਗਾ। https://tinyurl.com/2b689n24 ਲਿੰਕ ਜ਼ਰੀਏ ਤੁਸੀਂ ਇਸ ਕੋਰਸ ’ਚ ਸ਼ਾਮਿਲ ਹੋ ਸਕਦੇ ਹੋ।

ਮਾਰਕੀਟਿੰਗ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ

ਇਹ ਕੋਰਸ ਮਾਰਕੀਟਿੰਗ ’ਚ ਉਪਯੋਗ ਕੀਤੀਆਂ ਜਾਣ ਵਾਲੀਆਂ ਡਿਜੀਟਲ ਤਕਨੀਕਾਂ ਬਾਰੇ ਦੱਸੇਗਾ। ਤੁਸੀਂ ਸਿੱਖੋਗੇ ਕਿ ਐਲਗੋਰਿਧਮ ਨੈੱਟਵਰਕ ਅਤੇ ਡਾਟਾ ਜਿਹੀਆਂ ਤਕਨੀਕਾਂ ਦਾ ਸਟਾਰਟਅਪ ਅਤੇ ਵਪਾਰ ’ਚ ਲਾਭ ਕਿਵੇਂ ਉਠਾ ਸਕਦੇ ਹਾਂ। ਫੋਰਡ, ਨੈਟਫਲਿਕਸ ਅਤੇ ਵਾਸ਼ਿੰਗਟਨ ਪੋਸਟ ਦੀਆਂ ਏਆਈ ਤਕਨੀਕਾਂ ਬਾਰੇ ਵੀ ਜਾਣ ਸਕਾਂਗੇ। ਕੋਰਸ ਕਰਨ ਲਈ ਲਿੰਕ https://tinyurl.com/bwmy8pjp ਹੈ।

ਏਆਈ ਹਰ ਕਿਸੇ ਲਈ

ਇਹ ਕੋਰਸ ਏਆਈ ਦੀ ਗ਼ੈਰ-ਤਕਨੀਕੀ ਜਾਣ-ਪਛਾਣ ਪ੍ਰਦਾਨ ਕਰਦਾ ਹੈ। ਇਹ ਇਸ ਗੱਲ ‘ਤੇ ਕੇਂਦਰਿਤ ਕਰਦਾ ਹੈ ਕਿ ਕਿਵੇਂ ਏਆਈ ਨੂੰ ਵੱਖ-ਵੱਖ ਉਦਯੋਗਾਂ ਵਿਚ ਲਾਗੂ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਸਮਾਜਿਕ ਪ੍ਰਭਾਵ ਕੀ ਹਨ।

ਮਿਆਦ : ਲਗਪਗ 4 ਹਫ਼ਤੇ।

ਪਲੇਟਫਾਰਮ: https://www.coursera.org/learn/ai-for-everyone

ਏਆਈ ਦੇ ਤੱਤ

ਇਹ ਕੋਰਸ ਹੇਲਸਿੰਕੀ ਯੂਨੀਵਰਸਿਟੀ ਤੇ ਰੀਐਕਟਰ ਦੁਆਰਾ ਸ਼ੁਰੂ ਕੀਤਾ ਗਿਆ। ਇਹ ਸ਼ੁਰੂਆਤ ਕਰਨ ਵਾਲਿਆਂ ਲਈ ਤਿਆਰ ਕੀਤਾ ਗਿਆ ਹੈ। ਇਹ ਕੋਰਸ ਏਆਈ ਦੀਆਂ ਮੂਲ ਗੱਲਾਂ, ਇਸ ਦੀਆਂ ਐਪਲੀਕੇਸ਼ਨਾਂ ਤੋਂ ਜਾਣੂ ਕਰਵਾਉਂਦਾ ਹੈ ਅਤੇ ਇਸ ਦੇ ਪ੍ਰਭਾਵ ਬਾਰੇ ਆਲੋਚਨਾਤਮਿਕ ਸੋਚ ਨੂੰ ਉਤਸ਼ਾਹਿਤ ਕਰਦਾ ਹੈ।

ਸਾਂਝਾ ਕਰੋ

ਪੜ੍ਹੋ