ਸਾਕਸ਼ੀ, ਅਮਨ ਤੇ ਗੀਤਾ ਵੱਲੋਂ ਕੁਸ਼ਤੀ ਚੈਂਪੀਅਨਜ਼ ਸੁਪਰ ਲੀਗ ਦਾ ਐਲਾਨ

ਨਵੀਂ ਦਿੱਲੀ, 17 ਸਤੰਬਰ – ਓਲੰਪਿਕ ਤਗ਼ਮਾ ਜੇਤੂ ਸਾਕਸ਼ੀ ਮਲਿਕ, ਅਮਨ ਸਹਿਰਾਵਤ ਅਤੇ ਸਾਬਕਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਗੀਤਾ ਫੋਗਾਟ ਨੇ ਅੱਜ ਕੁਸ਼ਤੀ ਚੈਂਪੀਅਨਜ਼ ਸੁਪਰ ਲੀਗ (ਡਬਲਿਊਸੀਐੱਸਐੱਲ) ਦਾ ਐਲਾਨ ਕੀਤਾ ਹੈ। ਹਾਲਾਂਕਿ ਦੇਸ਼ ਦੇ ਉੱਭਰਦੇ ਪਹਿਲਵਾਨਾਂ ਲਈ ਕਰਵਾਈ ਜਾਣ ਵਾਲੀ ਇਸ ਲੀਗ ਨੂੰ ਕੌਮੀ ਫੈਡਰੇਸ਼ਨ ਦਾ ਸਮਰਥਨ ਨਹੀਂ ਮਿਲਿਆ ਹੈ। ਸਾਕਸ਼ੀ ਨੇ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨਾਲ ਮਿਲ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਖ਼ਿਲਾਫ਼ ਪਹਿਲਵਾਨਾਂ ਦੇ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ। ਅਗਲੇ ਮਹੀਨੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਜਰੰਗ ਅਤੇ ਵਿਨੇਸ਼ ਦੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਸਾਕਸ਼ੀ ਨੇ ਉਨ੍ਹਾਂ ਤੋਂ ਦੂਰੀ ਬਣਾ ਲਈ ਹੈ।

ਗੀਤਾ ਨੇ ਉਮੀਦ ਜਤਾਈ ਕਿ ਇਸ ਲੀਗ ਲਈ ਉਨ੍ਹਾਂ ਨੂੰ ਫੈਡਰੇਸ਼ਨ ਅਤੇ ਸਰਕਾਰ ਤੋਂ ਸਹਿਯੋਗ ਜ਼ਰੂਰ ਮਿਲੇਗਾ। ਗੀਤਾ ਨੇ ਦੱਸਿਆ, ਸਾਕਸ਼ੀ ਅਤੇ ਮ ੈਂ ਲੰਮੇ ਸਮੇਂ ਤੋਂ ਇਸ ਲੀਗ ਦੀ ਯੋਜਨਾ ਬਣਾ ਰਹੇ ਹਾਂ। ਇਹ ਜਲਦੀ ਹੀ ਆਪਣਾ ਅੰਤਿਮ ਰੂਪ ਲੈ ਲਵੇਗੀ। ਅਸੀਂ ਅਜੇ ਤੱਕ ਡਬਲਿਊਐੱਫਆਈ ਨਾਲ ਗੱਲ ਨਹੀਂ ਕੀਤੀ ਪਰ ਜੇ ਫੈਡਰੇਸ਼ਨ ਅਤੇ ਸਰਕਾਰ ਸਾਡਾ ਸਮਰਥਨ ਕਰੇ ਤਾਂ ਬਹੁਤ ਵਧੀਆ ਹੋਵੇਗਾ। ਇਹ ਪਹਿਲੀ ਲੀਗ ਹੋਵੇਗੀ ਜੋ ਸਿਰਫ ਖਿਡਾਰੀਆਂ ਵੱਲੋਂ ਚਲਾਈ ਜਾਵੇਗੀ। ਇਹ ਲੀਗ ਖਿਡਾਰੀਆਂ ਦੇ ਫਾਇਦੇ ਲਈ ਹੈ। ਕਿਸੇ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਅਸੀਂ ਕਿਸੇ ਨੂੰ ਵੀ ਇਸ ਵਿੱਚ ਹਿੱਸਾ ਲੈਣ ਤੋਂ ਨਹੀਂ ਰੋਕਾਂਗੇ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਰੰਧਾਵਾ ਅਤੇ ਡੀ ਸੀ ਜੈਨ ਨੇ

ਉਨ੍ਹਾਂ ਨੂੰ ਵਾਤਾਵਰਨ ਸੁਰੱਖਿਆ ਦੇ ਦੂਤ ਕਰਾਰ ਦਿੱਤਾ ਹੋਰਨਾਂ ਸਾਨਾਂ...