ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਪ੍ਰੀਖਿਆ ਫਾਰਮ ਤੇ ਫੀਸ ਭਰਨ ਸਬੰਧੀ ਸ਼ਡਿਊਲ ਜਾਰੀ

ਮੁਹਾਲੀ, 20 ਸਤੰਬਰ – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਪ੍ਰੀਖਿਆ ਮਾਰਚ 2025 (ਰੈਗੂਲਰ) ਸਕੂਲਾਂ ਲਈ ਪ੍ਰੀਖਿਆ ਫਾਰਮ ਅਤੇ ਫੀਸ ਭਰਨ ਸਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ ਸਬੰਧਤ ਸਕੂਲਾਂ ਦੀ ਲਾਗ-ਇਨ ਆਈਡੀ ’ਤੇ ਉਪਲਬਧ ਹੈ। ਬੁਲਾਰੇ ਨੇ ਦੱਸਿਆ ਕਿ ਜੇਕਰ ਕਿਸੇ ਸੰਸਥਾ/ਸਕੂਲ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਸ ਦੀ ਸਾਰੀ ਅਣਗਹਿਲੀ ਲਈ ਸਕੂਲ ਜ਼ਿੰਮੇਵਾਰ ਹੋਵੇਗਾ। ਅਜਿਹੀ ਸੂਰਤ ’ਚ ਬੋਰਡ ਨਾਲ ਸਬੰਧਤ ਐਸੋਸੀਏਟਡ/ਐਫੀਲਿਏਟਡ ਸੰਸਥਾਵਾਂ ਵਿਰੁੱਧ ਐਫੀਲਿਏਸ਼ਨ ਵਿਨਿਯਮਾਂ ਅਧੀਨ ਵਿਧੀ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਦੇ ਕੇਸਾਂ ’ਚ ਸਬੰਧਤ ਸਕੂਲਾਂ ਦੇ ਪ੍ਰਿੰਸੀਪਲ/ਮੁੱਖ ਅਧਿਆਪਕ ਵਿਰੁੱਧ ਵਿਨਿਯਮਾਂ ਅਧੀਨ ਵਿਧੀ ਅਨੁਸਾਰ ਕਾਰਵਾਈ ਕਰਨ ਲਈ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ/ ਐਲੀਮੈਂਟਰੀ) ਨੂੰ ਲਿਖ ਕੇ ਭੇਜਿਆ ਜਾਵੇਗਾ।

ਸਾਂਝਾ ਕਰੋ

ਪੜ੍ਹੋ

ਪ੍ਰਧਾਨ ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਵੱਲੋਂ

*ਬਜ਼ੁਰਗਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦਾ ਲਿਆ ਜਾਇਜ਼ਾ...