ਬਲਾਤਕਾਰ ਦਾ ਆਰਥਿਕ ਤੇ ਸਮਾਜਿਕ ਸ਼ਾਸਤਰ ਹੈ ਕੀ/ਡਾ ਅਜੀਤਪਾਲ ਸਿੰਘ ਐਮ ਡੀ


ਅਪਰਾਧ ਰੋਕਣ ਲਈ ਕੀ ਲੋਕਾਂ ਵੱਲੋਂ ਜ਼ਾਹਿਰ ਕੀਤਾ ਗੁੱਸਾ ਹੀ ਕਾਫੀ ਹੈ

ਬਲਾਤਕਾਰ ਅਤੇ ਹੱਤਿਆ ਦੀ ਬੇਕਿਰਕੀ ਜਿਸ ਕਿਸਮ ਦੀਆਂ ਪ੍ਰਤੀਕ੍ਰਿਆਵਾਂ ਨੂੰ ਜਨਮ ਦਿੰਦੀ ਹੈ ਉਹ ਸਿਰਫ ਨੈਤਿਕ ਅਤੇ ਰਾਜਨੀਤਿਕ ਹੀ ਨਹੀਂ ਹੁੰਦੀਆਂ,ਅੱਤਿਆਚਾਰ ਦੀ ਭਿਅੰਕਰਤਾ ਦੀਆਂ ਉਸ ਵੇਲੇ ਦੀਆਂ ਛਵੀਆਂ ਨਾਲ ਜੋ ਦੇਹਿਕ ਤੇ ਮਾਨਸਿਕ ਅਹਿਸਾਸ ਪੈਦਾ ਹੁੰਦੇ ਹਨ,ਉਹ ਵੀ ਪ੍ਰਤਿਕਿਰਿਆ ਹੀ ਹੈ l ਜਿਵੇਂ ਫਰਸ਼ ਤੇ ਪਈ ਦੇਹ ਦੇ ਇਰਦ ਗਿਰਦ ਪਸਰੇ ਹਿੰਸਾ ਦੇ ਸੁਰਾਗ,ਅੱਖਾਂ ਦੇ ਇਰਦ ਗਿਰਦ ਜੰਮੇ ਖੂਨ ਤੇ ਥੱਕੇ ਜਾ ਅੰਗ ਭੰਗ ਦੇ ਦ੍ਰਿਸ਼ l ਜਿੱਥੇ ਸਭ ਕੁਝ ਸ਼ਰੇਆਮ ਨੰਗਾ ਚਿੱਟਾ ਮੌਜੂਦ ਹੁੰਦਾ ਹੈ, ਜਦ ਕਿ ਕੱਪੜੇ ਇੱਕ ਕੋਨੇ ਵਿੱਚ ਕਿਤੇ ਸਿੱਟੇ ਪਏ ਹੋਣ l ਅਜਿਹੇ ਦ੍ਰਿਸ਼ ਸਾਡੀ ਸਭਿਅਤਾ ਦੀ ਉਸ ਆਦਮ ਤੇ ਸਿਆਹ ਕਾਲੀ ਸਮ੍ਰਤਿ ਨੂੰ ਜਗਾ ਦਿੰਦੇ ਹਨ,ਜਿਸ ਵਿੱਚ ਮਰਦ ਪ੍ਰਧਾਨ ਸਤਾ ਲਗਾਤਾਰ ਆਪਣੇ ਨਹੁੰਆਂ ਨਾਲ ਔਰਤਾਂ ਦੇ ਜਿਸਮ ਅਤੇ ਰੂਹ ਤੇ ਜਖਮਾਂ ਦੀ ਇਬਾਰਤ ਉਕਰਦੀ ਰਹੀ ਹੈ। ਸਿਮਰਤੀ ਤੋਂ ਲੈ ਕੇ ਵਰਤਮਾਨ ਤੱਕ ਪਸਰੇ ਅਜਿਹੇ ਦ੍ਰਿਸ਼ਾਂ ਵਿੱਚ ਸਿਰਫ ਇੱਕ ਚੀਜ਼ ਹੀ ਸਥਾਈ ਰੂਪ ਵਿੱਚ ਮੌਜੂਦ ਰਹਿੰਦੀ ਹੈ-ਉਹ ਹੈ ਇੱਕ ਔਰਤ ਦੀ ਬਲਾਤਕਾਰ ਕਰਕੇ ਸੁੱਟੀ ਦੇਹ l ਇਹ ਨੰਗੀ ਚਿੱਟੀ ਹਕੀਕਤ ਇਨੀ ਤਕੜੀ ਹੁੰਦੀ ਹੈ ਕਿ ਆਪਣੇ ਇਰਦ ਗਿਰਦੇ ਸਾਰੇ ਅਫਸਾਨੇ ਤੇ ਭਾਰੀ ਪੈ ਜਾਂਦੀ ਹੈ l

ਇਸ ਲਈ ਇੱਕ ਔਰਤ ਦੇ ਨਾਲ ਕੀਤੀ ਗਈ ਹਿੰਸਾ ਤੇ ਬਤੌਰ ਇੱਕ ਰਾਸ਼ਟਰ ਦੇ,ਜੇ ਅਸੀਂ ਹੈਰਾਨ ਪ੍ਰੇਸ਼ਾਨ ਨਹੀਂ ਰਹਿ ਜਾਂਦੇ,ਝੰਜੋੜੇ ਨਹੀਂ ਜਾਂਦੇ ਤੇ ਰੋਸ ਵਿੱਚ ਨਹੀਂ ਆਉਂਦੇ ਤਾਂ ਸੁਆਲ ਸਾਡੀ ਸਮੁੱਚੀ ਮਨੁੱਖਤਾ ਤੇ ਹੀ ਖੜਾ ਹੋ ਜਾਂਦਾ ਹੈ l ਦੂਜੇ ਪਾਸੇ ਇਹੀ ਰੋਸ ਕੁਝ ਅਜਿਹੀਆਂ ਸਚਾਈਆਂ ਤੋਂ ਧਿਆਨ ਭੜਕਾਉਣ ਦਾ ਕੰਮ ਕਰ ਸਕਦਾ ਹੈ ਜੋ ਉਸ ਵੇਲੇ ਘਟਨਾ ਦੇ ਨਾਲ ਬਹੁਤ ਵਿਆਪਕ ਰੂਪ ਚ ਦਿਸ ਰਹੀਆਂ ਹੁੰਦੀਆਂ ਹਨ l ਅਜਿਹੀਆਂ ਸਚਾਈਆਂ ਦਾ ਇੱਕ ਚੁੱਪ ਇਤਿਹਾਸ ਤੇ ਤਹਿਸ਼ੁਦਾ ਭੂਗੋਲ ਹੁੰਦਾ ਹੈ,ਜਿਸ ਤੋਂ ਬਚ ਸਕਣਾ ਮੁਸ਼ਕਿਲ ਹੈ। ਮੌਜੂਦਾ ਪ੍ਰਸੰਗ ਵਿਚ ਇਹ ਦੂਸਰੀ ਸਚਾਈ ਪੱਛਮੀ ਬੰਗਾਲ ਵਿੱਚ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਵਿਆਪਕ ਭਰਿਸ਼ਟਾਚਾਰ ਦੀ ਹੈ l ਹੋ ਸਕਦਾ ਹੈ ਕਿ ਅਸੀਂ ਇਸ ਬਹਾਨੇ ਪੂਰੇ ਸੂਬੇ ਵਿੱਚ ਚੌਤਰਫਾ ਫੈਲੇ ਭਰਿਸ਼ਟਾਚਾਰ ਦੀ ਗੱਲ ਕਰ ਰਹੇ ਹੋਈਏ l ਇਹ ਵੀ ਹੋ ਸਕਦਾ ਹੈ ਕਿ ਗੱਲ ਪੂਰੇ ਦੇਸ਼ ਵਿੱਚ ਮੈਡੀਕਲ ਸਿੱਖਿਆ ਦੇ ਭਰਿਸ਼ਟਾਚਾਰ ਨਾਲ ਜਾ ਕੇ ਜੁੜਦੀ ਹੋਵੇ ਪਰ ਇਸ ਸਮੱਸਿਆ ਨੂੰ ਕਿਸੇ ਦਿਉਕੱਦ ਅੰਨੀ ਖੱਡ ਵਾਂਗੂ ਦੇਖਣਾ ਸਾਨੂੰ ਕਿਸੇ ਸਿੱਟੇ ਤੇ ਨਹੀਂ ਪਹੁੰਚਾ ਸਕੇਗਾ l ਫਿਰ ਤਾਂ ਇਹ ਸਾਨੂੰ ਨਿਗਲ ਹੀ ਜਾਵੇਗਾ ਅਤੇ ਚੂਸ ਕੇ ਸੁੱਟ ਦੇਵੇਗਾ l ਇਸ ਲਈ ਇਸ ਮਾਮਲੇ ਤੇ ਗੱਲ ਕਰਨ ਲਈ ਬਹੁਤ ਖਾਸ ਕਿਸਮ ਦੇ ਭਰਿਸ਼ਟਾਚਾਰ ਤੇ ਫੋਕਸ ਕਰਨਾ ਹੋਵੇਗਾ,ਜਿਸ ਦੀ ਸੱਚਾਈ ਤੇ ਉਸ ਵੇਲੇ ਘਟਨਾ ਦੀ ਬੇਰਹਿਮੀ ਨੇ ਪੜਦਾ ਪਾ ਰੱਖਿਆ ਹੈ l

ਨਾਲ ਹੀ ਇਹ ਵੀ ਜਰੂਰੀ ਹੈ ਕਿ ਬਲਾਤਕਾਰ ਅਤੇ ਉਸ ਦੀ ਭਿਆਨਕਤਾ ਤੇ ਆਪਣੇ ਅੰਦਰ ਫੁੱਟਦੇ ਗੁੱਸੇ ਵਿੱਚ ਅਸੀਂ ਆਪਣੀ ਨਜ਼ਰ ਤੋਂ ਥੋੜਾ ਜਿੰਨਾ ਵੀ ਕੁਝ ਵਿਸ਼ਾਲ ਤੰਤਰ ਨੂੰ ਓਝਲ ਨਾ ਹੋਣਾ ਦਈਏ,ਜਿਸ ਨੇ ਪੂਰੇ ਰਾਜ ਨੂੰ ਆਪਣੇ ਕਲਾਵੇ ਵਿੱਚ ਲੈ ਰਖਿਆ ਹੈ ਅਤੇ ਜਿਸ ਨੂੰ ਇੱਕ ਭਰਿਸ਼ਟ ਸਰਕਾਰ ਦੀ ਸ਼ਹਿ ਹਾਸਲ ਹੈ l ਇਹ ਬਹੁਤ ਜਰੂਰੀ ਹੈ ਕਿਉਂਕਿ ਮੁਜਰਿਮ ਦਰਅਸਲ ਇਹੀ ਤਾਂ ਚਾਹੁੰਦੇ ਸਨ ਕਿ ਉਸਨਾ ਦੇ ਕੁਕਰਮ ਤਤਕਾਲ ਅਜਿਹਾ ਸਦਮਾ ਪੇਸ਼ ਕਰਨ ਕਿ ਅਸੀਂ ਉਸ ਸਮੁੱਚੀ ਮਸ਼ੀਨਰੀ ਤੋਂ ਹੀ ਦੂਰ ਹੋ ਜਾਈਏ ਜੋ ਅਜਿਹੀ ਹੈਵਾਨੀਅਤ ਨੂੰ ਮੁਮਕਿਨ ਬਣਾਉਂਦੀ ਹੈ l ਜਦ ਇੱਕ ਗਲਿਆ ਸੜਿਆ ਰਾਜ ਅਪਰਾਧੀ ਬਣ ਜਾਂਦਾ ਹੈ ਤਾਂ ਉਹ ਖੁਦ ਨੂੰ ਹੀ ਖਾਣ ਲੱਗ ਜਾਂਦਾ ਹੈ l ਪੱਛਮੀ ਬੰਗਾਲ ਇੱਕ ਅਜਿਹਾ ਹੀ ਰਾਜ ਹੈ ਜਿੱਥੇ ਹੁਣ ਕੁਝ ਵੀ ਲੁੱਟਣ ਲਈ ਨਹੀਂ ਬਚਿਆ ਹੈ,ਜਿਸ ਕਰਕੇ ਜਿਸਮ ਦੀ ਲੁੱਟ ਹੋ ਰਹੀ ਹੈ l ਕਾਰੋਬਾਰ ਜਾ ਚੁੱਕੇ ਹਨ l ਰਾਜ ਦੀ ਕਮਾਈ ਡੁੱਬ ਚੁੱਕੀ ਹੈ l ਸਫੈਦਪੋਸ਼ ਜ਼ਰਾਈਮ ਦੇ ਲਈ ਥਾਂ ਹੀ ਨਹੀਂ ਹੈ,ਕਿਉਂਕਿ ਉਹਨਾਂ ਲਈ ਇੱਥੇ ਏਨਾ ਪੈਸਾ ਹੀ ਨਹੀਂ ਹੈ ਅਤੇ ਜਦ ਜਿਸਮ ਦੀ ਲੁੱਟ ਹੁੰਦੀ ਹੈ ਤਾਂ ਉਸਦਾ ਸ਼ਿਕਾਰ ਸਭ ਤੋਂ ਜਿਆਦਾ ਗਰੀਬ ਅਤੇ ਕਮਜ਼ੋਰ ਵਿਅਕਤੀ ਬਣਦਾ ਹੈ l

ਫਿਰ ਵਿਸ਼ਵਾਸਗਮਣੀ, ਇਨਸਾਨਾਂ ਦੀ ਤਸਕਰੀ, ਸਰੀਰ ਦੇ ਅੰਗਾਂ ਦਾ ਨਜਾਇਜ਼ ਕਾਰੋਬਾਰ ਜਨਮ ਲੈਂਦਾ ਹੈ l ਮੈਡੀਕਲ ਖੇਤਰ ਦਾ ਭਰਿਸ਼ਟਾਚਾਰ ਇਹਨਾਂ ਤੇ ਚਲਦਾ ਹੈ ਕਿਉਂਕਿ ਇਥੋਂ ਹੁਣ ਕੋਈ ਨਹੀਂ ਬਚ ਰਿਹਾ l ਇਨਸਾਨ ਦੀ ਦੇਹ ਅਤੇ ਇਸ ਦੇ ਦੇਹਿਕ ਦੁੱਖ ਮੈਡੀਕਲ ਖੇਤਰ ਦਾ ਚਾਰਾ/ਭੋਜਨ ਬਣ ਚੁੱਕਿਆ ਹੈ ਅਤੇ ਇਸ ਭਰਿਸ਼ਟਾਚਾਰ ਦੀ ਫਸਲ ਮਹਾਂਮਾਰੀ ਦੀ ਤਰ੍ਹਾਂ ਲਹਿਰਾ ਰਹੀ ਹੈ l ਮੈਡੀਕਲ ਬਰਾਦਰੀ ਦੇ ਲਈ ਇਹ ਇੱਕ ਖੁੱਲਾ ਭੇਦ ਹੈ। ਆਰਜੀ ਕਰ ਨਾਮ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਜੋ ਬਲਾਤਕਾਰ ਕਾਂਡ ਹੋਇਆ ਉਸ ਦੇ ਪ੍ਰਸ਼ਾਸਿਕ ਯਾਨੀ ਪ੍ਰਿੰਸੀਪਲ ਸੰਦੀਪ ਘੋਸ਼ ਦੇ ਖਿਲਾਫ ਦੋਸ਼ਾਂ ਦੀ ਲਿਸਟ ਬਹੁਤ ਗੰਭੀਰ ਹੈ l ਪ੍ਰੀਖਿਆਵਾਂ ਤੇ ਮੈਡੀਕਲ ਦੀਆਂ ਸੀਟਾਂ ਵਿੱਚ ਰਿਸ਼ਵਤਖੋਰੀ ਅਤੇ ਭਰਿਸ਼ਟਾਚਾਰ l ਪ੍ਰਸਾਸ਼ਨਿਕ ਤਬਾਦਲਿਆਂ ਨੂੰ ਕੰਟਰੋਲ ਕਰਨਾ,ਦਵਾਈਆਂ ਦਾ ਨਜਾਇਜ਼ ਕਾਰੋਬਾਰ/ਨੈਟਵਰਕ ਚਲਾਉਣਾ l ਇਥੋਂ ਤੱਕ ਕਿ ਟੀਵੀ ਤੇ ਰਿਸ਼ਵਤ ਦੀ ਰਕਮ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਦੱਸੇ ਜਾਣ ਦੇ ਬਾਵਜੂਦ ਹੁਣ ਤੱਕ ਇਸ ਵਿੱਚ ਕੁਝ ਵੀ ਸਾਬਿਤ ਨਹੀਂ ਹੋਇਆ ਹੈ l ਯਾਨੀ ਕਾਨੂੰਨ ਦੇ ਤੌਰ ਤੇ ਕਹੀਏ ਤੇ ਇਹ ਸਭ ਅਟਕਲਬਾਜੀਆਂ ਹਨ l

ਘੋਸ਼ ਦੇ ਹਾਕਮ ਪਾਰਟੀ ਦੇ ਨਾਲ ਰਿਸ਼ਤੇ ਅਜਿਹੇ ਹਨ ਕਿ ਆਰਜੀਕਰ ਹਸਪਤਾਲ ਚੋਂ ਕੱਢੇ ਜਾਣ ਦੇ ਬਾਵਜੂਦ ਉਹ ਸ਼ਹਿਰ ਦੇ ਇੱਕ ਹੋਰ ਮੈਡੀਕਲ ਕਾਲਜ ਦੇ ਸਿਰ ਤੇ ਜਾ ਕੇ ਬਿਠਾ ਦਿੱਤੇ ਗਏ ਸਨ l ਜਦ ਉੱਥੋਂ ਦੇ ਵਿਦਿਆਰਥੀਆਂ ਨੇ ਆਪਣੇ ਉਥੇ ਇਸ ਕਚਰੇ ਦੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਹੀ ਉਹਨਾਂ ਦੀ ਨਿਯੁਕਤੀ ਰੋਕੀ ਗਈ l ਰੋਸ ਮੁਜਾਹਰਿਆਂ ਬਾਰੇ ਸੋਸ਼ਲ ਮੀਡੀਆ ਤੇ ਖਬਰਾਂ ਖੂਬ ਚੱਲ ਰਹੀਆਂ ਹਨ। ਇਸ ਕਾਂਡ ਬਾਰੇ ਲੋਕ ਖੁਲ੍ਹ ਕੇ ਗੱਲਾਂ ਕਰ ਰਹੇ ਹਨ ਤੇ ਕੋਈ ਛੁਪੀ ਹੋਈ ਗੱਲ ਨਹੀਂ ਹੈ ਕਿ ਆਰਜੀ ਕਰ ਵਿੱਚ ਜੋ ਹੋਇਆ ਉਹ ਸਭ ਮੈਡੀਕਲ ਕਾਲਜਾਂ ਵਿੱਚ ਹੁੰਦਾ ਰਿਹਾ ਹੈ। ਨਾ ਸਿਰਫ ਸ਼ਹਿਰ ਵਿੱਚ ਬਲਕਿ ਪੂਰੇ ਰਾਜ ਵਿੱਚ ਮੈਡੀਕਲ ਟ੍ਰੇਨਿੰਗ ਦੀਆਂ ਪ੍ਰੀਖਿਆਵਾਂ,ਇੰਟਰਸ਼ਿਪ,ਸਿਖਲਾਈ ਆਦਿ ਤੋਂ ਪਹਿਲਾਂ ਲੱਖਾਂ ਰੁਪਏ ਰਿਸ਼ਵਤ ਵਜੋਂ ਲੈਣ ਦੇਣ ਦੇ ਰੂਪ ਵਿੱਚ ਠੱਗੇ ਜਾਂਦੇ ਹਨ l ਦਵਾਈਆਂ ਦੇ ਨਜਾਇਜ਼ ਕਾਰੋਬਾਰ ਤੇ ਰੈਕਟ ਚੱਲ ਰਹੇ ਹਨ,ਜਿੱਥੇ ਬਾਜ਼ਾਰ ਦਾ ਤੋਂ ਪੰਜ ਗੁਣਾ ਭਾਅ ਤੇ ਉਹਨਾਂ ਨੂੰ ਵੇਚਿਆ ਅਤੇ ਫਿਰ ਤੋਂ ਵੇਚਿਆ ਜਾ ਰਿਹਾ ਹੈ। ਇਹ ਦਵਾਈ ਕੰਪਨੀਆਂ ਅਤੇ ਡਾਕਟਰਾਂ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ l ਇਹਨਾਂ ਦੇ ਵਿੱਚੋਂ ਵਿੱਚ ਮਰੀਜ਼ ਪਿਸ ਰਹੇ ਹਨ l

ਇਹ ਸਭ ਕੁਝ ਆਰਜੀ ਕਰ ਕਾਲਜ ਵਿੱਚ ਸੰਦੀਪ ਗੋਸ਼ ਦੀ ਬੇਰਹਿਮ ਸਤਾ ਦੇ ਦੌਰਾਨ ਇੱਕ ਦੁਖਦਾਈ ਸੁਪਨੇ ਦੀ ਤਰ੍ਹਾਂ ਘਿਰਦਾ ਚਲਾ ਗਿਆ ਸੀ l ਇਸ ਸਤਾ ਦੇ ਅੰਧੇਰਿਆਂ ਨੂੰ ਉਜਾਗਰ ਕਰਨ ਵਾਲੀਆਂ ਸਾਰੀਆਂ ਸ਼ਿਕਾਇਤਾਂ ਮੌਜੂਦ ਹਨ,ਦੋਸ਼ ਹਨ ਲੇਕਿਨ ਉਹਨਾਂ ਨੇ ਜਿਸ ਹੱਦ ਤੱਕ ਬਿਨਾਂ ਕਿਸੇ ਦੰਡ ਦੇ ਡਰ ਤੋਂ ਇਹ ਸਭ ਕੀਤਾ ਅਤੇ ਜਿਸ ਤਰ੍ਹਾਂ ਨਾਲ ਉਹਨਾਂ ਨੇ ਵਾਰ ਵਾਰ ਆਪਣਾ ਤਬਾਦਲਾ ਰੁਕਵਾਇਆ l ਸਭ ਕੁਝ ਸਿਰਫ ਰਾਜ ਦੀ ਸੱਤਾਧਾਰੀ ਪਾਰਟੀ ਦੇ ਨਾਲ ਗਠਜੋੜ ਦੀ ਵੱਲ ਸੰਕੇਤ ਕਰਦਾ ਹੈ ਬਲਕਿ ਪਾਰਟੀ ਦੀ ਉੱਚ ਲੀਡਰਸ਼ਿਪ ਤੱਕ ਵੀ ਇਸ ਦਾ ਸਿਰਾ ਜਾਂਦਾ ਹੈ l ਇਸ ਦੌਰਾਨ ਇੱਕ ਹਿੰਮਤੀ ਤੇ ਇਮਾਨਦਾਰ ਔਰਤ ਆਉਂਦੀ ਹੈ,ਉਹ ਭਰਿਸ਼ਟਾਚਾਰ ਅਤੇ ਧਮਕੀਆਂ ਦੀ ਸਤਾ ਦੇ ਸਾਹਮਣੇ ਗੋਡੇ ਟੇਕਣ ਤੋਂ ਇਨਕਾਰ ਕਰ ਦਿੰਦੀ ਹੈ l ਇਹ ਕਿਹੜੀ ਦੁਨੀਆ ਹੈ ਜਿੱਥੇ ਤੁਹਾਨੂੰ ਆਪਣੀ ਥੀਸਿਸ ਜਮਾ ਕਰਵਾਉਣ ਲਈ ਵੀ ਭਾਰੀ ਰਕਮ ਦੇਣੀ ਪੈਂਦੀ ਹੈ ਤਾਂ ਕਿ ਤੁਸੀਂ ਪ੍ਰੀਖਿਆ ਪਾਸ ਕਰ ਸਕੋ l ਉਹਨਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ l

ਉਹਨਾਂ ਦਾ ਇਨਕਾਰ ਜਵਾਬੀ ਹਮਲਾ ਬਣ ਕੇ ਉਹਨਾਂ ਦੇ ਹੀ ਉੱਪਰ ਡਿੱਗ ਪਿਆ l ਉਸ ਦੇ ਕੰਮ ਕਰਦੇ ਘੰਟਿਆਂ ਵਿੱਚ ਤਬਦੀਲੀ ਕੀਤੀ ਜਾਣ ਲੱਗੀਆਂ,ਧਮਕੀਆਂ ਦਿੱਤੀਆਂ ਗਈਆਂ,ਉਸ ਦੇ ਮਾਤਾ ਪਿਤਾ ਨੂੰ ਸੁਨੇਹੇ ਭੇਜੇ ਗਏ ਅਤੇ ਨਾ ਜਾਣੇ ਕੀ ਕੀ ਕੀਤਾ ਗਿਆ l ਇਹ ਸਭ ਬੇਕਾਰ ਚਲਾ ਗਿਆ,ਤਦ ਇੱਕ ਰਾਤ ਉਸ ਉੱਪਰ ਜੁਲਮ ਦੀ ਤਲਵਾਰ ਚੁਪਕੇ ਜੇ ਅਚਾਨਕ ਡਿੱਗ ਪਈ l ਇਸ ਦੀ ਤਿਆਰੀ ਬਹੁਤ ਪਹਿਲਾਂ ਤੋਂ ਕੀਤੀ ਗਈ ਸੀ l ਹਸਪਤਾਲ ਤੇ ਲੋਕਾਂ ਨੂੰ,ਗਲਤੀ ਨਾਲ ਉੱਥੇ ਚਲੇ ਜਾਣ ਵਾਲਿਆਂ ਨੂੰ ਤੇ ਰਾਹਗਿਰਾਂ ਨੂੰ ਪਹਿਲਾਂ ਹੀ ਉਥੋਂ ਹਟਾ ਦਿੱਤਾ ਗਿਆ ਸੀ ਕਿ ਤਾਂ ਕਿ ਉਹ ਗਲਤੀ ਨਾਲ ਗਵਾਹ ਨਾ ਬਣ ਜਾਣ l ਜਾਹਿਰ ਹੈ ਇਹ ਸਭ ਹਸਪਤਾਲ ਦੇ ਪ੍ਰਸਾਸਨ ਤੋਂ ਬਗੈਰ ਕੀਤਾ ਜਾਣਾ ਮੁਮਕਿਨ ਨਹੀਂ ਹੋ ਸਕਦਾ ਅਤੇ ਉੱਪਰੋਂ ਵੀ ਇਸ ਦੇ ਵਿੱਚ ਕਿਸੇ ਨਾ ਕਿਸੇ ਉੱਗੇ ਵਿਅਕਤੀ ਦਾ ਹੱਥ ਰਿਹਾ ਹੋਏਗਾ l ਖੈਰ ਅਗਲੀ ਸਵੇਰ ਉਸ ਦੀ ਲਾਸ਼ ਬਰਾਮਦ ਹੋਈ l ਉਸਦੀ ਮੌਤ ਨੂੰ ਖੁਦਕੁਸ਼ੀ ਦੱਸਿਆ ਗਿਆ l

ਇਸ ਪਿੱਛੋਂ ਪੁਲਿਸ ਦਾ ਅਜੀਬੋ ਗਰੀਬ ਵਰਤਾਅ,ਲਾਸ਼ ਦਾ ਪਰਿਵਾਰ ਤੋਂ ਦੂਰ ਰੱਖੇ ਜਾਣਾ,ਤਾਬੜਤੋੜ ਪੰਚਨਾਮਾ ਅਤੇ ਬਿਜਲੀ ਦੀ ਰਫਤਾਰ ਨਾਲ ਕੀਤਾ ਗਿਆ ਪੋਸਟ ਮਾਰਟਮ ਤੇ ਅੰਤਿਮ ਕਿਰਿਆ ਕਰਮ l ਸਭ ਕੁਝ ਇਸ ਅਪਰਾਧ ਵਿੱਚ ਆਲਾ ਦਰਜੇ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਦੀ ਗਵਾਹੀ ਦੇ ਰਿਹਾ ਸੀ l ਓਟੀਟੀ ਚੈਨਲਾਂ ਤੇ ਅਪਰਾਧ ਕਥਾ ਦੇਖਣ ਵਾਲੇ ਜਾਣਦੇ ਹਨ ਕਿ ਜੁਰਮ ਤੇ ਸਿਆਸਤ ਦੇ ਵਿੱਚ ਚੋਲੀ ਦਾਮਨ (ਭਾਵ ਨਹੁੰ ਮਾਸ ਦਾ ਸਾਥ) ਤਾਂ ਹੀ ਸੰਭਵ ਹੈ ਜੇ ਸਾਰੇ ਖਿਡਾਰੀ ਇੱਕ ਹੀ ਪਾਲੇ ਵਿੱਚ ਹੋਣ l ਵਰਨਾ ਤਾਸ਼ ਦਾ ਮਹਿਲ ਢਹਿ ਜਾਣਾ ਚ ਵਕਤ ਨਹੀਂ ਲੱਗਦਾ l ਬੰਗਾਲ ਵਿੱਚ ਪੁਰਾਣੀ ਪੀੜੀ ਦੇ ਡਾਕਟਰ ਮੰਨਦੇ ਹਨ ਕਿ ਅੱਜ ਦੇ ਡਾਕਟਰਾਂ ਨੂੰ ਆਪਸ ਵਿੱਚ ਜੋੜਨ ਵਾਲੀ ਕੇਵਲ ਇੱਕ ਚੀਜ਼ ਹੈ-ਲਾਲਚ l ਕਦੀ ਕਦੀ ਉਹ ਅਜਿਹਾ ਕਹਿੰਦੇ ਹਨ ਕਿ ਸਿਹਤ ਸਨਅਤ ਅਤੇ ਸਿੱਖਿਆ ਦੇ ਨਿਜੀਕਰਨ ਨੇ ਇਹ ਲਾਲਚ ਵਧਾਇਆ ਹੈ l ਜੇ ਇੱਕ ਨਿੱਜੀ ਮੈਡੀਕਲ ਕਾਲਜ ਵਿੱਚ ਦਾਖਲਾ ਲੈਣਾ ਹੋਵੇ ਤਾਂ ਕਰੋੜਾਂ ਰੁਪਏ ਲੱਗਦੇ ਹਨ ਤਾਂ ਉਥੋਂ ਪੜ੍ਹ ਕੇ ਨਿਕਲੇ ਡਾਕਟਰ ਇਲਾਜ ਦਾ ਲਾਇਸੰਸ ਹਾਸਿਲ ਕਰਨ ਤੋਂ ਬਾਅਦ ਆਪਣੇ ਮੁਨਾਫਿਆਂ ਨੂੰ ਹਰ ਚੀਜ਼ ਦੇ ਉੱਪਰ ਕਿਉਂ ਨਾ ਰੱਖੇਣ ? ਅਜਿਹੇ ਮੁਨਾਫੇ ਦੀ ਚਿੰਤਾ ਵਿੱਚ ਦਵਾਈਆਂ ਦਾ ਨਜਾਇਜ਼ ਕਾਰੋਬਾਰ,ਜਲਦੀ ਪੈਸਾ ਬਣਾਉਣ ਦਾ ਆਸਾਨ ਅਤੇ ਜਰੂਰੀ ਨੁਸਖਾ ਉਭਰ ਕੇ ਸਾਹਮਣੇ ਆਉਂਦਾ ਹੈ l

ਇੱਕ ਵਾਰ ਮੂੰਹ ਵਿੱਚ ਪੈਸੇ ਦਾ ਸਵਾਦ (ਭਾਵ ਜੇ ਖੂਨ ਮੂੰਹ ਨੂੰ ਲੱਗ ਜਾਵੇ) ਤਾਂ ਕੌਣ ਰੁੱਕਦਾ ਹੈ l ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਕਾਇਮ ਖਾਮੀਆਂ ਅਤੇ ਬੁਰਾਈਆਂ ਨੂੰ ਜਿੰਨਾਂ ਜਿਆਦਾ ਨੀਟ ਪ੍ਰੀਖਿਆ ਘਪਲੇ ਨੇ ਉਜਾਗਰ ਕਰ ਦਿੱਤਾ ਹੈ, ਉਹਨਾਂ ਸ਼ਾਇਦ ਹੀ ਪਹਿਲਾਂ ਕਿਸੇ ਹੋਰ ਪ੍ਰਸੰਗ ਵਿੱਚ ਕੀਤਾ ਗਿਆ ਹੋਵੇ l ਕੋਈ ਸਰਕਾਰ ਜਦ ਆਪਣੇ ਨਾਗਰਿਕਾਂ ਦੀ ਜ਼ਿੰਦਗੀ ਨੂੰ ਚਲਾਉਣ ਵਾਲਿਆਂ ਦੋ ਬੁਨਿਆਦੀ ਜਰੂਰਤਾਂ ਸਿੱਖਿਆ ਅਤੇ ਸਿਹਤ ਤੇ ਆਪਣੇ ਫਰਜ਼ ਨੂੰ ਪੂਰੀ ਤਰ੍ਹਾਂ ਛੱਡ ਦੇਵੇ ਤਦ ਕੀ ਹੁੰਦਾ ਹੈ ? ਅਸੀਂ ਦੇਸ਼ ਦੇ ਸਰਕਾਰੀ ਯੂਨੀਵਰਸਿਟੀਆਂ ਦੀ ਤਬਾਹੀ ਤਾਂ ਦੇਖ ਲਈ ਹੈ l ਚਾਹੇ ਸਰਕਾਰਾਂ ਕਿਸੇ ਵੀ ਰੰਗ ਦੀਆਂ ਹੋਣ ਜਦ ਤੱਕ ਮੁਰਦੇ ਵਿੱਚ ਇੱਕ ਬੂੰਦ ਵੀ ਖੂਨ ਦੀ ਬਚੀ ਰਹੇਗੀ ਗਿਰਝਾਂ ਝੱਪਟਦੀਆਂ ਰਹਿਣਗੀਆਂ l ਕਦੀ ਇਹ ਗਿਰਝਾਂ ਡਾਕਟਰਾਂ ਦੀਆਂ ਸ਼ਕਲਾਂ ਵਿੱਚ ਆਉਣਗੀਆਂ ਅਤੇ ਕਦੇ ਪ੍ਰਸ਼ਾਸਨ ਦੀਆਂ ਸ਼ਕਲਾਂ ਵਿੱਚ ਹੋਣਗੀਆਂl ਕਦੀ ਪੁਲਿਸ ਤੇ ਕਦੀ ਸੱਤਾਧਾਰੀ ਪਾਰਟੀ ਬਣ ਕੇ ਲਾਸ਼ਾਂ ਤੇ ਛਾਹ ਜਾਣਗੀਆਂ ਅਤੇ ਇਸ ਦੌਰਾਨ ਜੇ ਕੋਈ ਹਿੰਮਤੀ ਲੜਕੀ ਇਸ ਹਕੀਕਤ ਤੋਂ ਇਨਕਾਰ ਕਰੇਗੀ ਤਾਂ ਮਾਰ ਦਿੱਤੀ ਜਾਵੇਗੀ l ਆਜ਼ਾਦੀ ਦੇ 78 ਸਾਲ ਬਾਅਦ ਆਇਆ ਅਗਸਤ ਸਾਨੂੰ ਯਾਦ ਦਿਲਾ ਰਿਹਾ ਹੈ ਕਿ ਇਸ ਦੇਸ਼ ਵਿੱਚ ਹਿੰਮਤੀ ਤੇ ਇਮਾਨਦਾਰ ਲੋਕਾਂ ਦਾ ਕੀ ਹਸ਼ਰ ਹੁੰਦਾ ਹੈ l

ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ

ਡਾ ਅਜੀਤਪਾਲ ਸਿੰਘ ਐਮ ਡੀ

98156 29301

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...