98 ਦਿਨਾਂ ’ਚ 25 ਹਮਲੇ ਹੋ ਚੁੱਕੇ ਹਨ : ਕਾਂਗਰਸ

ਨਵੀਂ ਦਿੱਲੀ : ਕਾਂਗਰਸ ਨੇ ਕਿਹਾ ਹੈ ਕਿ ਮੋਦੀ ਸਰਕਾਰ ਵਿਚ ਜੰਮੂ-ਕਸ਼ਮੀਰ ਵਿਚ ਦਹਿਸ਼ਤਗਰਦਾਂ ਦੇ ਹਮਲੇ ਵਧੇ ਹਨ। ਕਾਂਗਰਸ ਦੀ ਤਰਜਮਾਨ ਸੁਪਿ੍ਰਆ ਸ਼੍ਰੀਨੇਤ ਨੇ ਕਿਹਾ ਕਿ ਮੋਦੀ ਦੇ ਤੀਜੇ ਕਾਰਜਕਾਲ ’ਚ 98 ਦਿਨਾਂ ਵਿਚ ਦਹਿਸ਼ਤਗਰਦਾਂ ਨੇ 25 ਹਮਲੇ ਕੀਤੇ। ਉਨ੍ਹਾ ਕਿਹਾਧਾਰ 370 ਖਤਮ ਕਰਨ ਵੇਲੇ ਅਗਸਤ 2019 ਵਿਚ ਵੱਡੇ ਦਾਅਵੇ ਕੀਤੇ ਗਏ ਸਨ ਕਿ ਜੰਮੂ-ਕਸ਼ਮੀਰ ’ਚ ਅਮਨ ਬਹਾਲ ਕਰ ਦਿੱਤਾ ਜਾਵੇਗਾ। ਮੈਂ 2014 ਜਾਂ 2019 ਦੀ ਗੱਲ ਨਹੀਂ ਕਰਦੀ, ਪਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਲੈ ਕੇ 98 ਦਿਨਾਂ ਵਿਚ 25 ਹਮਲਿਆਂ ’ਚ 21 ਜਵਾਨ ਸ਼ਹੀਦ ਹੋ ਚੁੱਕੇ ਹਨ ਤੇ 28 ਜ਼ਖਮੀ ਹੋਏ ਹਨ। 15 ਨਾਗਰਿਕ ਮਾਰੇ ਜਾ ਚੁੱਕੇ ਹਨ ਤੇ 47 ਜ਼ਖਮੀ ਹੋ ਚੁੱਕੇ ਹਨ। ਇਸ ਦਾ ਜਵਾਬ ਕੌਣ ਦੇਵੇਗਾ? ਇਸੇ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਹੈ ਕਿ ਜੰਮੂ-ਕਸ਼ਮੀਰ ਭਾਜਪਾ ਅਤੇ ਆਰ ਐੱਸ ਐੱਸ ਵੱਲੋਂ ਕੰਟਰੋਲ ਕੀਤੀ ਜਾਂਦੀ ਅਫਸਰਸ਼ਾਹੀ ਦੀ ਜਗੀਰ ਬਣ ਗਿਆ ਹੈ। ਉਨ੍ਹਾ ਕਿਹਾ2018 ’ਚ ਪੀ ਡੀ ਪੀ-ਭਾਜਪਾ ਸਰਕਾਰ ਡਿੱਗਣ ਦੇ ਬਾਅਦ ਤੋਂ ਜੰਮੂ-ਕਸ਼ਮੀਰ ਦਾ ਪ੍ਰਸ਼ਾਸਨ ਕੇਂਦਰ ਸਰਕਾਰ ਕੋਲ ਹੈ। ਅਜਿਹੇ ’ਚ ਨਾਨ-ਬਾਇਓਲੋਜੀਕਲ ਪ੍ਰਧਾਨ ਮੰਤਰੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਕਦੋਂ ਵਾਪਸ ਮਿਲੇਗਾ?

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...