ਹੀਰੋ ਮੋਟੋਕਾਰਪ ਨੇ 125 ਸੀਸੀ ਦੇ ਇੰਜਨ ਨਾਲ ਸਕੂਟਰ ਸੈਗਮੈਂਟ ਵਿੱਚ ਪੇਸ਼ ਕੀਤੀ Destini

ਨਵੀਂ ਦਿੱਲੀ, 11 ਸਤੰੰਬਰ – ਭਾਰਤ ਦੀ ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ (Hero Motocorp) ਦੁਆਰਾ 125 ਸੀਸੀ ਸਕੂਟਰ ਸੈਗਮੈਂਟ ਵਿੱਚ Destini ਪੇਸ਼ ਕੀਤੀ ਗਈ ਹੈ। ਜਿਸ ਨੂੰ ਹਾਲ ਹੀ ‘ਚ ਨਵੇਂ ਅਵਤਾਰ ਨਾਲ ਲਾਂਚ ਕੀਤਾ ਗਿਆ ਹੈ। ਸਕੂਟਰ ‘ਚ ਕਈ ਬਦਲਾਅ ਕੀਤੇ ਗਏ ਹਨ, ਜਿਸ ਤੋਂ ਬਾਅਦ ਅਸੀਂ ਇਸ ਨੂੰ ਅਜ਼ਮਾਇਆ। ਕੀ ਇਹ ਸਕੂਟਰ (Hero Destini 125 First Drive Review) ਤੁਹਾਡੇ ਲਈ ਲਾਭਦਾਇਕ ਸੌਦਾ ਸਾਬਤ ਹੋ ਸਕਦਾ ਹੈ ਜਾਂ ਨਹੀਂ? ਅਸੀਂ ਤੁਹਾਨੂੰ ਇਸ ਖਬਰ ਵਿੱਚ ਦੱਸ ਰਹੇ ਹਾਂ।

ਬਦਲ ਗਿਆ Hero Destini 125

Hero MotoCorp ਦੁਆਰਾ Destini 125 ਨੂੰ ਪੂਰੀ ਤਰ੍ਹਾਂ ਨਾਲ ਨਵਾਂ ਡਿਜ਼ਾਇਨ ਕੀਤਾ ਗਿਆ ਹੈ। ਡਿਜ਼ਾਈਨ ਦੇ ਨਾਲ ਫੀਚਰਜ਼ ਨੂੰ ਜੋੜਿਆ ਗਿਆ ਹੈ। ਜਿਸ ਤੋਂ ਬਾਅਦ ਇਹ 125 ਸੀਸੀ ਸੈਗਮੈਂਟ ‘ਚ ਪਹਿਲਾਂ ਨਾਲੋਂ ਜ਼ਿਆਦਾ ਆਕਰਸ਼ਕ ਹੋ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਦੇ ਲਾਂਚ ਹੋਣ ਤੋਂ ਕਾਫੀ ਸਮੇਂ ਬਾਅਦ ਇਸ ਦੇ ਡਿਜ਼ਾਈਨ ‘ਚ ਵੱਡੇ ਬਦਲਾਅ ਕੀਤੇ ਗਏ ਹਨ। ਇਸ ਸੈਗਮੈਂਟ ਵਿੱਚ ਇਸਦਾ ਸਿੱਧਾ ਮੁਕਾਬਲਾ ਹੌਂਡਾ ਐਕਟਿਵਾ (Honda Acitva ) ਅਤੇ ਸੁਜ਼ੂਕੀ ਐਕਸੈਸ (Suzuki Access ) ਨਾਲ ਹੈ। ਜਿਸ ਨੂੰ ਇਹ ਹੁਣ ਬਿਹਤਰ ਤਰੀਕੇ ਨਾਲ ਚੁਣੌਤੀ ਦੇ ਸਕਦਾ ਹੈ।

ਕਿੰਨਾ ਬਦਲਿਆ ਡਿਜ਼ਾਈਨ?

Destini 125 ਦੇ ਨਵੇਂ ਵਰਜ਼ਨ ਨੂੰ ਹੀਰੋ ਨੇ ਬਹੁਤ ਹੀ ਸ਼ਾਰਪ ਲੁੱਕ ਦਿੱਤਾ ਹੈ। LED DRL ਦੇ ਨਾਲ ਇਸ ਵਿੱਚ LED ਹੈੱਡਲਾਈਟਸ ਤੇ LED ਟੇਲ ਲਾਈਟ ਵੀ ਹੈ। ਇਸ ਦੀ ਬੌਡੀ ‘ਚ ਮੈਟਲ ਤੇ ਪਲਾਸਟਿਕ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਨਾ ਸਿਰਫ ਭਾਰ ਨੂੰ ਘੱਟ ਰੱਖਦਾ ਹੈ ਸਗੋਂ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ। ਸਕੂਟਰ ਦੇ ਕਈ ਹਿੱਸਿਆਂ ‘ਚ ਕਾਪਰ ਕ੍ਰੋਮ ਫਿਨਿਸ਼ ਦੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਇਹ ਕਾਫੀ ਪ੍ਰੀਮੀਅਮ ਲੱਗ ਰਿਹਾ ਹੈ। ਸਕੂਟਰ ‘ਚ ਪਿਛਲੇ ਯਾਤਰੀ ਲਈ ਬੈਕਰੇਸਟ ਦਿੱਤਾ ਗਿਆ ਹੈ, ਜੋ ਲੰਬੇ ਸਫਰ ਦੌਰਾਨ ਆਰਾਮ ਦੇਵੇਗਾ ਤੇ ਬਿਹਤਰ ਪਕੜ ਲਈ ਨਵੀਂ ਡਿਜ਼ਾਈਨ ਕੀਤੀ ਗ੍ਰੈਬ ਰੇਲ ਦਿੱਤੀ ਗਈ ਹੈ।

Destini 125 Features

Hero Destini 125 ਦੇ ਨਵੇਂ ਅਵਤਾਰ ਵਿੱਚ ਕਈ ਫੀਚਰਜ਼ ਸ਼ਾਮਲ ਕੀਤੇ ਗਏ ਹਨ, ਜੋ ਹੁਣ ਤੱਕ ਇਸ ਵਿੱਚ ਨਹੀਂ ਦਿੱਤੇ ਗਏ ਸਨ। ਹੁਣ ਇਸ ਸਕੂਟਰ ਦੇ ਅਗਲੇ ਅਤੇ ਪਿਛਲੇ ਪਹੀਆਂ ਵਿੱਚ 17 ਇੰਚ ਦੇ ਡਾਇਮੰਡ ਕੱਟ ਅਲਾਏ ਵ੍ਹੀਲ ਵਾਲੇ ਟਾਇਰ ਹਨ। ਇਸ ਤੋਂ ਇਲਾਵਾ ਸਕੂਟਰ ‘ਚ ਡਿਸਕ ਬ੍ਰੇਕ ਵੀ ਦਿੱਤੀ ਗਈ ਹੈ। ਡਿਜੀਟਲ ਇੰਸਟਰੂਮੈਂਟ ਕਲੱਸਟਰ,ਟਰਨ ਬਾਏ ਟਰਨ ਨੇਵੀਗੇਸ਼ਨ, ਬਲੂਟੁੱਥ ਕਨੈਕਟੀਵਿਟੀ, ਵੱਡੀ ਸੀਟ, ਆਟੋ ਕੈਂਸਲ ਵਾਈਪਰ, ਸਟਾਰਟ ਸਵਿੱਚ, ਔਸਤ ਫਿਊਲ ਇਕਾਨਮੀ, ਵੌਇਸ ਅਸਿਸਟ, ਮੋਬਾਈਲ ਚਾਰਜਿੰਗ ਲਈ USB ਪੋਰਟ, 19 ਲੀਟਰ ਅੰਡਰਸੀਟ ਸਟੋਰੇਜ, 2 ਲੀਟਰ ਫਰੰਟ ਗਲੋਵ ਬੌਕਸ ਤੇ ਬੈਗ ਹੁੱਕ ਪ੍ਰਦਾਨ ਕੀਤਾ ਗਿਆ ਹੈ।

Destini 125 Performance

ਹੀਰੋ ਨੇ ਸਕੂਟਰ ਵਿੱਚ ਉਹੀ ਪੁਰਾਣਾ ਇੰਜਣ ਵਰਤਿਆ ਹੈ, ਪਰ ਇਹ ਪਹਿਲਾਂ ਨਾਲੋਂ ਬਿਹਤਰ ਹੋ ਗਿਆ ਹੈ। ਇਸ ਵਿੱਚ 124.6 ਸੀਸੀ ਸਿੰਗਲ ਸਿਲੰਡਰ ਏਅਰ ਕੂਲਡ ਇੰਜਣ ਹੈ। ਇਸ ਦੇ ਨਾਲ ਹੀ ਫਿਊਲ ਇੰਜੈਕਸ਼ਨ ਤਕਨੀਕ ਵੀ ਦਿੱਤੀ ਗਈ ਹੈ। 124.6 ਸੀਸੀ ਇੰਜਣ ਤੋਂ, ਇਹ ਨੌ bhp ਦੀ ਪਾਵਰ ਤੇ 10.4 ਨਿਊਟਨ ਮੀਟਰ ਦਾ ਟਾਰਕ ਪ੍ਰਾਪਤ ਕਰਦਾ ਹੈ। ਇਸ ‘ਚ CVT ਤਕਨੀਕ ਨੂੰ ਵੀ ਬਿਹਤਰ ਕੀਤਾ ਗਿਆ ਹੈ। ਇਸ ਦੇ ਨਾਲ ਹੀ i3s ਤਕਨੀਕ ਵੀ ਦਿੱਤੀ ਗਈ ਹੈ। ਅਸੀਂ ਇਸਨੂੰ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲਾਇਆ।

ਹੈਂਡਲਿੰਗ ਤੇ ਬ੍ਰੇਕਿੰਗ

ਅਸੀਂ ਇਸ ਨੂੰ ਪੂਰਾ ਦਿਨ ਵੱਖ-ਵੱਖ ਸੜਕਾਂ ਅਤੇ ਸਥਿਤੀਆਂ ‘ਤੇ ਚਲਾਇਆ ਅਤੇ ਇਸ ਦੌਰਾਨ ਅਸੀਂ ਇਸ ਨੂੰ ਲਗਪਗ 50 ਤੋਂ 60 ਕਿਲੋਮੀਟਰ ਤੱਕ ਚਲਾਇਆ। ਡ੍ਰਾਈਵਿੰਗ ਕਰਦੇ ਸਮੇਂ ਅਸੀਂ ਇਸਨੂੰ ਮੋੜ ‘ਤੇ ਬਹੁਤ ਜ਼ਿਆਦਾ ਮੋੜਨ ਦੀ ਕੋਸ਼ਿਸ਼ ਕੀਤੀ ਤੇ ਇਹ ਆਸਾਨੀ ਨਾਲ ਕੰਪਨੀ ਦੁਆਰਾ ਦੱਸੀ ਗਈ ਟਾਪ ਸਪੀਡ ਤੋਂ ਵੱਧ ਸਪੀਡ ‘ਤੇ ਜਾਂਦਾ ਹੈ। ਜੇਕਰ ਬ੍ਰੇਕ ਟਾਪ ਸਪੀਡ ‘ਤੇ ਲਗਾਈ ਜਾਂਦੀ ਹੈ ਤਾਂ ਇਸ ਨੂੰ ਕਾਫੀ ਆਸਾਨੀ ਨਾਲ ਕੰਟਰੋਲ ਕੀਤਾ ਜਾਂਦਾ ਹੈ ਪਰ ਇਸ ਦੀ ਹੈਂਡਲਿੰਗ ‘ਚ ਥੋੜ੍ਹਾ ਸੁਧਾਰ ਕੀਤਾ ਜਾ ਸਕਦਾ ਹੈ।

ਸਮੀਖਿਆ

ਅਸੀਂ Hero MotoCorp ਦਾ ਨਵਾਂ ਸਕੂਟਰ Hero Destini 125 ਫੇਸਲਿਫਟ ਚਲਾਇਆ ਹੈ। ਨਵੇਂ ਵਰਜ਼ਨ ਵਿੱਚ ਇੰਜਣ ਦਾ ਸਾਊਂਡ ਪਿਛਲੇ ਵਰਜ਼ਨ ਦੇ ਮੁਕਾਬਲੇ ਘੱਟ ਸੀ ਜੋ ਕਿ ਇੱਕ ਚੰਗੀ ਗੱਲ ਹੈ। ਸਕੂਟਰ ਦੀ ਹੈਂਡਲਿੰਗ ਅਤੇ ਬ੍ਰੇਕਿੰਗ ਘੱਟ ਸਪੀਡ ਦੇ ਨਾਲ-ਨਾਲ ਤੇਜ਼ ਰਫਤਾਰ ‘ਤੇ ਵੀ ਠੀਕ ਲੱਗ ਰਹੀ ਸੀ। ਹਾਲਾਂਕਿ ਅਸੀਂ ਤੁਹਾਨੂੰ ਇਸ ਨੂੰ ਲੰਬੇ ਸਮੇਂ ਤੱਕ ਚਲਾਉਣ ਤੋਂ ਬਾਅਦ ਹੀ ਵਧੇਰੇ ਵਿਸਥਾਰ ਵਿੱਚ ਦੱਸ ਸਕਾਂਗੇ। ਸਕੂਟਰ ਨੂੰ ਸਮਾਨ ਰੱਖਣ ਲਈ 19 ਲੀਟਰ ਦੀ ਸਮਰੱਥਾ ਵਾਲੀ ਬੂਟ ਸਪੇਸ ਦਿੱਤੀ ਗਈ ਹੈ ਪਰ ਇਸ ਨੂੰ ਹੋਰ ਵਧਾ ਦਿੱਤਾ ਜਾਂਦਾ ਤਾਂ ਬਿਹਤਰ ਹੁੰਦਾ। ਫਰੰਟ ‘ਤੇ ਦੋ ਲੀਟਰ ਸਪੇਸ ਇਸ ਨੂੰ ਹੋਰ ਵਿਹਾਰਕ ਬਣਾਉਂਦਾ ਹੈ। ਯਾਤਰਾ ਦੌਰਾਨ ਆਪਣੇ ਮੋਬਾਈਲ ਨੂੰ ਚਾਰਜ ਕਰਨ ਲਈ ਪ੍ਰਦਾਨ ਕੀਤੇ ਗਏ USB ਸਾਕਟ ਤੋਂ ਆਪਣੇ ਫ਼ੋਨ ਜਾਂ ਹੋਰ ਗੈਜੇਟਸ ਨੂੰ ਚਾਰਜ ਕਰਨਾ ਲਾਭਦਾਇਕ ਹੋਵੇਗਾ ਕਿਉਂਕਿ ਤੁਸੀਂ ਲੰਬੇ ਸਫ਼ਰ ‘ਤੇ ਵੀ ਆਪਣੇ ਫ਼ੋਨ ਰਾਹੀਂ ਆਸਾਨੀ ਨਾਲ ਜੁੜੇ ਰਹਿਣ ਦੇ ਯੋਗ ਹੋਵੋਗੇ। ਬਲੂਟੁੱਥ ਕਨੈਕਟੀਵਿਟੀ ਵਾਲਾ ਇੰਸਟਰੂਮੈਂਟ ਕਲੱਸਟਰ ਵੀ ਇਸਦੇ ਲਈ ਪਲੱਸ ਪੁਆਇੰਟ ਦਾ ਕੰਮ ਕਰ ਸਕਦਾ ਹੈ। ਇਸ ਦੇ ਡਿਜ਼ਾਈਨ ਅਤੇ ਕਾਪਰ ਕ੍ਰੋਮ ਫਿਨਿਸ਼ਿੰਗ ਦੇ ਨਾਲ ਸਕੂਟਰ ਨੂੰ ਹਰ ਵਰਗ ਦੇ ਲੋਕ ਪਸੰਦ ਕਰਨਗੇ।

ਸਾਂਝਾ ਕਰੋ

ਪੜ੍ਹੋ

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ

       ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ ਪੰਜਾਬੀ ਬੋਲੀ...