ਤਾਜ਼ਾ ਖ਼ਬਰਾਂ

ਹਾਕੀ : ਏਸ਼ਿਆਈ ਚੈਂਪੀਅਨਜ਼ ਟਰਾਫੀ ’ਚ ਭਾਰਤ ਦੀ ਲਗਾਤਾਰ ਤੀਜੀ ਜਿੱਤ

ਹੁਲੁਨਬੂਈਰ (ਚੀਨ), 11 ਸਤੰਬਰ – ਪਿਛਲੇ ਚੈਂਪੀਅਨ ਭਾਰਤ ਨੇ ਅੱਜ ਇੱਥੇ ਹੀਰੋ ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਵਿੱਚ ਰਾਜ ਕੁਮਾਰ ਪਾਲ ਦੀ ਗੋਲਾਂ ਦੀ ਹੈਟ੍ਰਿਕ ਨਾਲ ਮਲੇਸ਼ੀਆ ਨੂੰ 8-1 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕਰਦੇ ਹੋਏ ਸੈਮੀ ਫਾਈਨਲ ਲਈ ਕੁਆਲੀਫਾਈ ਕੀਤਾ। ਰਾਜ ਕੁਮਾਰ ਪਾਲ ਨੇ ਤੀਜੇ, 25ਵੇਂ ਤੇ 33ਵੇਂ ਮਿੰਟ ਵਿੱਚ ਤਿੰਨ ਗੋਲ ਕੀਤੇ ਜਦਕਿ ਅਰਾਈਜੀਤ ਸਿੰਘ ਹੁੰਦਲ ਨੇ ਛੇਵੇਂ ਅਤੇ 39ਵੇਂ ਮਿੰਟ ਵਿੱਚ ਦੋ ਗੋਲ ਕੀਤੇ। ਜੁਗਰਾਤ ਸਿੰਘ ਨੇ ਸੱਤਵੇਂ, ਹਰਮਨਪ੍ਰੀਤ ਸਿੰਘ ਨੇ 22ਵੇਂ ਤੇ ਉੱਤਮ ਸਿੰਘ ਨੇ 40ਵੇਂ ਮਿੰਟ ਵਿੱਚ ਇਕ-ਇਕ ਗੋਲ ਕੀਤੇ। ਮਲੇਸ਼ੀਆ ਲਈ ਅਖਿਮੁੱਲ੍ਹਾ ਅਨੁਵਰ ਨੇ 34ਵੇਂ ਮਿੰਟ ਵਿੱਚ ਇਕ ਗੋਲ ਕੀਤਾ। ਭਾਰਤ ਅਜੇ ਤਿੰਨ ਜਿੱਤਾਂ ਨਾਲ ਨੌਂ ਅੰਕ ਲੈ ਕੇ ਸੂਚੀ ਵਿੱਚ ਸਿਖ਼ਰ ’ਤੇ ਹੈ। ਛੇ ਟੀਮ ਦਾ ਟੂਰਨਾਮੈਂਟ ਰਾਊਂਡ ਰੌਬਿਨ ਵਿੱਚ ਖੇਡਿਆ ਜਾ ਰਿਹਾ ਹੈ ਅਤੇ ਸਿਖ਼ਰ ’ਤੇ ਰਹਿਣ ਵਾਲੀਆਂ ਚਾਰ ਟੀਮਾਂ 16 ਸਤੰਬਰ ਨੂੰ ਹੋਣ ਵਾਲੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾਉਣਗੀਆਂ ਜਦਕਿ 17 ਸਤੰਬਰ ਨੂੰ ਫਾਈਨਲ ਖੇਡਿਆ ਜਾਵੇਗਾ।

ਸਾਂਝਾ ਕਰੋ

ਪੜ੍ਹੋ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨੌਜਵਾਨਾਂ

29ਵੇਂ ਆਲ ਇੰਡੀਆ ਜੇ.ਪੀ. ਅਤਰੇ ਕ੍ਰਿਕਟ ਟੂਰਨਾਮੈਂਟ ਦੀਆਂ ਜੇਤੂ ਟੀਮਾਂ...