ਅੱਗ ਨੇ ਅੱਗ ਬੁਝਾਈ ਕਦ ਹੈ/ਹਰਦੀਪ ਬਿਰਦੀ

ਅੱਗ ਨੇ ਅੱਗ ਬੁਝਾਈ ਕਦ ਹੈ?
ਜਾਂ ਫਿਰ ਠੰਢਕ ਪਾਈ ਕਦ ਹੈ?

ਤੇਰੀ ਝੂਠ ਅਦਾਲਤ ਅੰਦਰ
ਸੱਚ ਦੀ ਦੱਸ ਸੁਣਵਾਈ ਕਦ ਹੈ?

ਲੋਕਾ ਤੰਤਰ ਨਾਂ ਦਾ ਹੀ ਬਸ
ਲੋਕਾ ਮੱਤ ਪੁਗਾਈ ਕਦ ਹੈ?

ਮੂੰਹੋਂ ਤਾਂ ਸਭ ਮੰਨਿਆ ਆਖੇਂ
ਛੱਡੀ ਪਰ ਅੜਵਾਈ ਕਦ ਹੈ?

ਰਾਜ ਤੇਰੇ ਵਿਚ ਜਨਤਾ ਰੋਵੇ
ਮੈਨੂੰ ਦੱਸ ਮੁਸਕਾਈ ਕਦ ਹੈ?

ਜੁਮਲੇ ਜਿੰਨੇ ਮਰਜ਼ੀ ਸੁਣਲੋ
ਚੱਝ ਦੀ ਬਾਤ ਸੁਣਾਈ ਕਦ ਹੈ?

ਜੋ ਧਰਮਾਂ ਦੇ ਨਾਂ ਤੇ ਪੁੱਟੀ
ਭਰਨੀ ਦਸ ਦੇ ਖਾਈ ਕਦ ਹੈ?

ਜਿਸਨੂੰ ਪੜ੍ਹਕੇ ਸਭ ਖੁਸ਼ ਲੱਗਣ
ਤੂੰ ਉਹ ਚਿੱਠੀ ਪਾਈ ਕਦ ਹੈ?

ਹਰਦੀਪ ਬਿਰਦੀ
9041600900

ਸਾਂਝਾ ਕਰੋ

ਪੜ੍ਹੋ